Regd. No. NW/CH-22Regd. No. CHD/0092/2018-2020 PUNJAB GOVT. GAZ., MAY 8, 2020 (VYSK 18, 1941 SAKA) 233
Published by Authority
No. 20 ] CHANDIGARH, FRIDAY, MAY 15, 2020 (VAISAKHA 25, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 18 ਮਾਰਚ, 2020
ਨੰ: 03/24/19-ੲਸ1(4)235/1.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼੍ਰੀ ਕਰਨੈਲ ਸਿੰਘ ਢੀਂਡਸਾ ਪੁੱਤਰ ਸ਼੍ਰੀ ਨਛੱਤਰ ਸਿੰਘ ਢੀਂਡਸਾ, ਉਪ ਮੰਡਲ ਇੰਜੀਨੀਅਰ (ਸਿਵਲ) ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ, ਪਟਿਆਲਾ ਜੋ ਕਿ ਸੇਵਾਕਾਲ ਦੇ ਦੂਜੇ ਸਾਲ ਦੇ ਵਾਧੇ ਤੇ ਚੱਲ ਰਹੇ ਹਨ, ਨੂੰ ਮਿਤੀ 31-03-2020 (ਬਾ.ਦੁ) ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਦਾ ਕੇਸ ਲੰੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਚੰਡੀਗੜ੍ਹ
ਵਿਕਾਸ ਪ੍ਰਤਾਪ, ਆਈ.ਏ.ਐਸ
ਮਿਤੀ 12 ਮਾਰਚ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਲੋਕ ਨਿਰਮਾਣ ਵਿਭਾਗ।