Published by Authority
No. 20 ] CHANDIGARH, FRIDAY, MAY 15, 2020 (VAISAKHA 25, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 21 ਅਪ੍ਰੈਲ, 2020
ਨੰ: 1/06/2020-5ਸਿ:ਪ੍ਰੋ2/239.-ਸ਼੍ਰੀਮਤੀ ਨਰਿੰਦਰ ਕੌਰ ਪੁੱਤਰੀ ਸ਼੍ਰੀ ਮੇਹਰ ਸਿੰਘ, ਸੁਪਰਡੰਟ ਗਰੇਡ-1, ਮੁੱਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ:
22/2/2012-3ਐਫ.ਪੀ.2/475 ਮਿਤੀ 08.10.2012 ਅਤੇ ਹਦਾਇਤਾਂ ਨੰ: 22/2/2012-3ਐਫ.ਪੀ.2/83 ਮਿਤੀ 30.10.2015 ਦੇ ਸਨਮੁੱਖ ਇੱਕ-ਇੱਕ ਸਾਲ ਦਾ ਆਪਸ਼ਨਲ ਵਾਧਾ ਲੈਣ ਉਪਰੰਤ ਮਿਤੀ 31.8.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋਣਾ ਸੀ, ਪਰੰਤੂ ਹੁਣ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3 ਐਫ.ਪੀ.2/237 ਮਿਤੀ 02.03.2020 ਅਨੁਸਾਰ ਮਿਤੀ 31.03.2020 ਨੂੰ ਬਾਅਦ ਦੁਪਹਿਰ ਬਤੌਰ ਸੁਪਰਡੰਟ ਗਰੇਡ-1 ਸੇਵਾ ਨਿਵਿਰਤ ਹੋ ਚੁੱਕੇ ਹਨ।
2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿਚ ਕੋਈ ਹੋਰ ਵਿਭਾਗੀ/ਅਨੁਸਾਸ਼ਨੀ/ਚੌਕਸੀ ਪੜਤਾਲ/ਮੁੱਕਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚਲਦੀ ਰਹੇਗੀ ਅਤੇ ਉਸ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ
ਏ ਵੇਨੂੰ ਪ੍ਰਸਾਦ, ਆਈ.ਏ.ਐਸ.
ਮਿਤੀ 21 ਅਪ੍ਰੈਲ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ।