Servants of Knowledge
Punjab Gazette · Government of Punjab

Regarding retirement orders

Published 05 June 2020

Department
Higher Education
Type
Ordinary
Notification no.
475
Gazetteid
CHD/0092/2018-2020
Identifier
in.gazette.punjabdsa.2020-06-05.28007
Languages
English, Punjabi

click here for IIIF manifest

290 PUNJAB GOVT. GAZ., JUNE 5, 2020 (JYST 15, 1941 SAKA) Regd. No. NW/CH-22 Regd. No. CHD/0092/2018-2020

Published by AuthorityPublished by AuthorityPublished by AuthorityPublished by AuthorityPublished by Authority

No. 23 ] CHANDIGARH, FRIDAY, JUNE 5, 2020 (JYAISTHA 15, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਮੂੰਹ ਬੋਲਦੇ ਹੁਕਮ

ਕਿਉਂਜੋ ਸ਼੍ਰੀਮਤੀ ਮੀਨਾ ਮਲਹੋਤਰਾ (ਰਿਟਾਇਰਡ) ਪ੍ਰਿੰਸੀਪਲ, ਸਰਕਾਰੀ ਕਾਲਜ, ਕਪੂਰਥਲਾ ਵਿਰੁੱਧ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀ ਹਦਾਇਤਾਂ ਨੰ: 22/2/2012-3ਐਫ.ਪੀ.2/475 ਮਿਤੀ 08-10-2012 ਰਾਹੀਂ ਪੰੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਸੇਵਾਕਾਲ ਵਿਚ ਇੱਕ ਸਾਲ ਦਾ ਵਾਧਾ ਨਿਰਧਾਰਤ ਸ਼ਰਤਾਂ ਅਧੀਨ, ਕਰਨ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਦੇ ਸਨੁਮੱਖ ਸਰਕਾਰੀ ਕਾਲਜ ਕਪੂਰਥਲਾ ਦੇ ਅਧਿਕਾਰੀਆਂ ਸ਼੍ਰੀ ਜਸਵੰਤ ਸਿੰਘ, ਐਸੋਸੀਏਟ ਪ੍ਰੋਫੈਸਰ (ਹਿਸਟਰੀ) ਨੂੰ ਮਿਤੀ 01.01.2013 ਤੋਂ 31.12.2013 ਤੱਕ ਸ਼੍ਰੀ ਹਰਬੰਸ ਸਿੰਘ, ਐਸੋਸੀਏਟ ਪ੍ਰੋਫੈਸਰ (ਅੰਗਰੇਜੀ) ਨੂੰ ਮਿਤੀ 01.11.2012 ਤੋਂ 31.10.2013 ਤੱਕ ਅਤੇ ਸ਼੍ਰੀਮਤੀ ਸੋਨੀ ਦੇਵੀ, ਐਸੋਸੀਏਟ ਪ੍ਰੋਫੈਸਰ (ਸੰਗੀਤ ਅਵਾਜ਼) ਨੂੰ ਮਿਤੀ 01.04.2013 ਤੋਂ 31.03.2014 ਤੱਕ ਦਾ ਵਾਧਾ ਦਿੱਤਾ ਗਿਆ। ਇਸ ਉਪਰੰਤ ਪੰਜਾਬ ਸਰਕਾਰ ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/471 ਮਿਤੀ 20.09.2013 ਦੇ ਸਨੁਮੱਖ, ਸਬੰਧਤ ਅਧਿਕਾਰੀਆਂ (ਸ਼੍ਰੀ ਜਸਵੰਤ ਸਿੰਘ ਐਸੋਸੀਏਟ ਪ੍ਰੋਫੈਸਰ (ਹਿਸਟਰੀ) ਨੂੰ ਮਿਤੀ 01.01.2014 ਤੋਂ 31.12.2014 ਤੱਕ, ਸ਼੍ਰੀ ਹਰਬੰਸ ਸਿੰਘ, ਐਸੋਸੀਏਟ ਪ੍ਰੋਫੈਸਰ (ਅੰਗਰੇਜੀ) ਨੂੰ 01.11.2013 ਤੋਂ 31.10.2014 ਤੱਕ ਅਤੇ ਸ਼੍ਰੀਮਤੀ ਸੋਨੀ ਦੇਵੀ, ਐਸੋਸੀਏਟ ਪ੍ਰੋਫੈਸਰ (ਸੰਗੀਤ ਅਵਾਜ਼) ਨੂੰ ਮਿਤੀ 01.04.2014 ਤੋਂ 31.03.2015 ਤੱਕ) ਸੇਵਾਕਾਲ ਵਿਚ ਦੂਜੇ ਸਾਲ ਦੇ ਵਾਧੇ ਲਈ ਆਪਸ਼ਨ ਕਾਲਜ ਨੂੰ ਦਿੱਤੀ ਪ੍ਰੰਤੂ ਇਨ੍ਹਾਂ ਅਧਿਕਾਰੀਆਂ ਨੂੰ ਸੇਵਾਕਾਲ ਵਿਚ ਦੂਜੇ ਸਾਲ ਦੇ ਵਾਧੇ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਹੀ ਪ੍ਰਿੰਸੀਪਲ ਸਰਕਾਰੀ ਕਾਲਜ ਕਪੂਰਥਲਾ (ਸ਼੍ਰੀਮਤੀ ਮੀਨਾ ਮਲਹੋਤਰਾ) ਵੱਲੋਂ ਇਸ ਸਮੇਂ ਦੀ ਤਨਖਾਹ ਆਪਣੇ ਪੱਧਰ ਤੇ ਹੀ ਦੇਣ ਦੇ ਦੋਸ਼ ਵਜੋਂ, ਸ਼੍ਰੀਮਤੀ ਮੀਨਾ ਮਲਹੋਤਰਾ ਨੂੰ ਪੱਤਰ ਨੰ 3/72/2013-5ਸਿ1/914561/1 ਮਿਤੀ 24.01.2017 ਅਨੁਸਾਰ ਦੋਸ਼ ਸੂਚੀ ਜਾਰੀ ਕੀਤੀ ਗਈ ਸੀ।

1. ਕਿਉਂਜੋ ਸ਼੍ਰੀਮਤੀ ਮੀਨਾ ਮਲਹੋਤਰਾ, ਪ੍ਰਿੰਸੀਪਲ (ਰਿਟਾਇਰਡ) ਵੱਲੋਂ ਆਪਦੇ ਜਵਾਬ ਵਿਚ ਦੱਸਿਆ ਹੈ ਕਿ ਉਨ੍ਹਾਂ ਵਲੋਂ ਸਮੇਂ ਸਿਰ ਉਕਤ ਪ੍ਰੋਫੈਸਰਾਂ ਨੂੰ ਸੇਵਾਕਾਲ ਵਿਚ ਵਾਧਾ ਦੇਣ ਲਈ ਕੇਸ ਡੀ.ਪੀ.ਆਈ (ਕ) ਦਫਤਰ ਵਿਚ ਭੇਜ ਦਿੱਤੇ ਗਏ ਸਨ, ਪ੍ਰੰਤੂ ਡੀ.ਪੀ. ਆਈ. (ਕ) ਦਫਤਰ ਵੱਲੋਂ ਕੇਸ ਸਰਕਾਰ ਨੂੰ ਭੇਜਣ ਵਿਚ ਦੇਰੀ ਕੀਤੀ ਗਈ।

2. ਕਿਉਂਜੋ ਇਹ ਵਾਕਿਆਕ ਸਾਲ 2013-14 ਨਾਲ ਸਬੰਧਤ ਹੈ। ਸ਼੍ਰੀਮਤੀ ਸੋਨੀ ਦੇਵੀ ਐਸੋਸੀਏਟ ਪ੍ਰਫੈਸਰ (ਸੰਗੀਤ ਅਵਾਜ਼) ਜੋੋ ਕਿ ਸੇਵਾਕਾਲ ਵਿਚ ਵਾਧੇ ਉਪਰੰਤ 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2015 ਨੂੰ ਰਿਟਾਇਰ ਹੋ ਚੁੱਕੀ ਹੈ, ਵੱਲੋਂ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਲਈ ਸਿਵਲ ਸੂਟ ਦਾਇਰ ਕੀਤੀ ਗਈ ਸੀ, ਜਿਸ ਦਾ ਫੈਸਲਾ( 290 ) PUNJAB GOVT. GAZ., JUNE 5, 2020 (JYST 15, 1942 SAKA) 291 PART I] ਮਿਤੀ: 30.08.2018 ਨੂੰ ਐਪਲੀਕੈਂਟ ਦੇ ਹੱਕ ਵਿੱਚ ਹੋ ਚੁੱਕਾ ਹੈ। ਕੇਸ ਅਪੀਲ ਦੇ ਫਿੱਟ ਨਾ ਹੋਣ ਕਾਰਨ ਉਕਤ ਸ਼੍ਰੀਮਤੀ ਸੋਨੀ ਦੇਵੀ, ਐਸੋਸੀਏਟ ਪ੍ਰੋਫੈਸਰ (ਸੰਗੀਤ ਅਵਾਜ਼), ਸ਼੍ਰੀ ਜਸਵੰਤ ਸਿੰਘ, ਐਸੋਸੀਏਟ ਪ੍ਰੋਫੈਸਰ (ਹਿਸਟਰੀ) ਅਤੇ ਸ਼੍ਰੀ ਹਰਬੰਸ ਸਿੰਘ, ਐਸੋਸੀਏਟ ਪ੍ਰੈਫੈਸਰ (ਅੰਗਰੇਜੀ) ਦੇ ਸੇਵਾ ਕਾਲ ਵਿਚ ਪੱਤਰ ਨੰ: 11/25/2018-2ਸਿ1/940 ਮਿਤੀ 22.04.2020 ਰਾਹੀਂ ਵਾਧਾ ਮੰਨਜੂਰ ਕੀਤਾ ਜਾ ਚੁੱਕਾ ਹੈ।

3. ਕਿਉਂਜੋ ਇਸ ਕੇਸ ਵਿਚ ਸਰਕਾਰ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਅਤੇ ਸਰਕਾਰ ਦੀ ਪਾਲਿਸੀ ਮੁਤਾਬਿਕ ਸੇਵਾਕਾਲ ਵਿਚ ਵਾਧਾ ਦੇਣ ਦੀ ਮੰਨਜੂਰੀ ਜਾਰੀ ਕੀਤੀ ਜਾ ਚੁੱਕੀ ਹੈ।

ਹੁਣ ਇਸ ਲਈ ਮਿਸਲ ਤੇ ਅਧਿਕਾਰਨ ਦਾ ਸਾਰਾ ਰਿਕਾਰਡ ਘੋਖਣ ਉਪਰੰਤ ਸ਼੍ਰੀਮਤੀ ਮੀਨਾ ਮਲਹੋਤਰਾ (ਰਿਟਾਇਰ) ਪ੍ਰਿੰਸੀਪਲ ਵਿਰੁੱਧ ਪੱਤਰ ਨੰ:3/72/2013-5ਸਿ1/914561/1, ਮਿਤੀ 24.01.2017 ਅਨੁਸਾਰ ਜਾਰੀ ਚਾਰਜਸ਼ੀਟ ਨੂੰ ਡਰਾਪ ਕੀਤਾ ਜਾਂਦਾ ਹੈ।

ਸਹੀ/-

ਚੰਡੀਗੜ੍ਹ

ਰਾਹੁਲ ਭੰਡਾਰੀ, ਆਈ.ਏ.ਐਸ.,

ਮਿਤੀ 4 ਮਈ, 2020

ਸਕੱਤਰ, ਪੰਜਾਬ ਸਰਕਾਰ,

ਉਚੇਰੀ ਸਿੱਖਿਆ ਵਿਭਾਗ, ਪੰਜਾਬ।

2030/6-2020/Pb. Govt. Press, S.A.S. Nagar

Cite this issue. Punjab Gazette, Government of Punjab, 05 June 2020. Indian Gazettes, https://egazette.servantsofknowledge.in/details/in.gazette.punjabdsa.2020-06-05.28007/. Archive identifier in.gazette.punjabdsa.2020-06-05.28007.