Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 333
Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਅਧਿਸੂਚਨਾ
ਮਿਤੀ 31 ਮਾਰਚ, 2020
ਨੰ:04/06/2020-3ਅਦਾ2/1350.-ਸ਼੍ਰੀ ਨਰਿੰਦਰ ਚੌਧਰੀ, ਸੰਯੁਕਤ ਕਾਨੂੰਨੀ ਮਸੀਰ ਅਤੇ ਸੰਯੁਕਤ ਸਕੱਤਰ ਦਫਤਰ ਕਾਨੂੰਨੀ ਮਸੀਰ, ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 02/03/2020 ਅਤੇ ਹਦਾਇਤਾਂ ਨੰ: 22/2/2012-3ਐਫ.ਪੀ2/263-267 ਮਿਤੀ 02-03-2020 ਸਨਮੁੱਖ ਮਿਤੀ 31-03-2020 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ ਅਨੁਸ਼ਾਸ਼ਨੀ/ਚੌਕਸੀ ਪੜਤਾਲ ਆਦਿ ਦਾ ਕੇਸ ਲੰਬਿਤ ਹੋਵੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ਮੁਕੱਦਮਾ ਸਬੰਧੀ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਜਿਲਦ-2 ਦੇ ਨਿਯਮ 2.2 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਇਹਨਾਂ ਹੁਕਮਾਂ ਨਾਲ ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਤੇ ਕੋਈ ਅਸਰ ਨਹੀਂ ਪਵੇਗਾ, ਭਾਵ ਇਨਕੁਆਰੀ ਆਦਿ ਚਲਦੀ ਰਹੇਗੀ ਅਤੇ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਕੀਤੀ ਜਾਣੀ ਬਣਦੀ ਹੋਵੇ ਤਾਂ ਉਹ ਉਸਦੀ ਪ੍ਰਾਪਤ ਹੋਣ ਵਾਲੀ ਗਰੈਚੂਏਟੀ/ਪੈਨਸ਼ਨ ਵਿੱਚੋਂ ਕੀਤੀ ਜਾਵੇਗੀ।
ਸਤੀਸ਼ ਚੰਦਰਾ, ਆਈ.ਏ.ਐਸ.,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 31 ਮਾਰਚ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।
2038/6-2020/Pb. Govt. Press, S.A.S. Nagar
( 333)