Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 345
Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 23 ਮਾਰਚ, 2020
ਨੰ:03/05/16-ੲਸ1(4)/264/1.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼੍ਰੀ ਅਸ਼ਵਨੀ ਕੁਮਾਰ ਬਾਤਿਸ਼ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨ ਬਾਤਿਸ਼, ਉਪ ਮੰਡਲ ਇੰਜੀਨੀਅਰ (ਸਿਵਲ) ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ, ਪਟਿਆਲਾ ਜੋ ਕਿ ਸੇਵਾਕਾਲ ਦੇ ਦੂਜੇ ਸਾਲ ਦੇ ਵਾਧੇ ਤੇ ਚੱਲ ਰਹੇ ਹਨ, ਨੂੰ ਮਿਤੀ 31.03.2020 ਨੂੰ (ਬ.ਦੁ.) ƒ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਂਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਵਿਕਾਸ ਪ੍ਰਤਾਪ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 20 ਮਾਰਚ, 2020
ਲੋਕ ਨਿਰਮਾਣ ਵਿਭਾਗ।