Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 347
Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 27 ਮਈ, 2020
ਨੰ:05/05/2020-4BR1/27901/2020.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼੍ਰੀ ਬਲਜੀਤ ਸਿੰਘ ਪੁੱਤਰ ਸ਼੍ਰੀ ਹਰਭਜਨ ਸਿੰਘ, ਉਪ ਮੰਡਲ ਇੰਜੀਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ਜੋ ਕਿ ਮਿਤੀ 01.06.2019 ਤੋਂ ਮਿਤੀ 31.05.2020 ਤੱਕ ਸੇਵਾਕਾਲ ਦੇ ਪਹਿਲੇ ਸਾਲ ਦੇ ਵਾਧੇ ਤੇ ਸਨ, ਨੂੰ ਮਿਤੀ 31.05.2020 (ਬਾ.ਦੁ.) ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਂਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਸ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਵਿਕਾਸ ਪ੍ਰਤਾਪ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 12 ਮਈ, 2020
ਲੋਕ ਨਿਰਮਾਣ ਵਿਭਾਗ।