Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਭਲਾਈ ਵਿਭਾਗ
(ਇਮਾਰਤਾਂ ਤੇ ਸੜਕਾਂ-3 ਸ਼ਾਖਾ)
ਅਧਿਸੂਚਨਾ
ਮਿਤੀ 29 ਅਪ੍ਰੈਲ, 2020
ਪਿੱਠ.ਅੰ.ਨੰ:1/20951/2020-4ਇਸ3/20950.-ਸਰਕਾਰ ਦੀ ਨੋਟੀਫਿਕੇਸ਼ਨ ਨੰ:22/02/2012-3 ਐਫ.ਪੀ.2/237 ਮਿਤੀ 02.03.2020 ਦੇ ਪੈਰ੍ਹਾ ਨੰ: 4 ਅਤੇ ਪੰਜਾਬ ਸਿਵਲ ਸੇਵਾਵਾਂ, ਜਿਲਦ-1 ਨਿਯਮ 3.26 (ਏ) ਅਤੇ (ਬੀ) ਵਿੱਚ ਦਰਜ ਉਪਬੰਧਾਂ ਅਧੀਨ ਸ਼੍ਰੀ ਲਖਵੰਤ ਸਿੰਘ, ਸੁਪਰਡੰਟ ਗ੍ਰੇਡ-1, ਦਫਤਰ ਮੁੱਖ ਇੰਜੀਨੀਅਰ (ਹੈਡਕੁਆਰਟਰ) ਲੋਕ ਨਿਰਮਾਣ ਵਿਭਾਗ (ਭ ਤੇ ਮ), ਪਟਿਆਲਾ ਨੂੰ ਮਿਤੀ 30.04.2020 (ਬ.ਦੁ.) ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਨਿਯਮਾਂ ਅਨੁਸਾਰ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ ਅਤੇ ਸੇਵਾ ਨਿਵਿਰਤੀ ਦੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਵੀ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਵਿਕਾਸ ਪ੍ਰਾਤਾਪ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 27 ਅਪ੍ਰੈਲ, 2020
ਲੋਕ ਨਿਰਮਾਣ ਵਿਭਾਗ (ਭ ਤੇ ਮ)।
2038/6-2020/Pb. Govt. Press, S.A.S. Nagar
( 348)