Published by Authority
No. 26 ] CHANDIGARH, FRIDAY, JUNE 26, 2020 (ASADHA 5, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 18 ਜੂਨ, 2020
ਨੰਬਰ: 18/02/2020-5ਸਿ:ਪ੍ਰੋ2/357.-ਸ਼੍ਰੀਮਤੀ ਕੁਲਦੀਪ ਕੌਰ ਪੁੱਤਰੀ ਸ਼੍ਰੀ ਹਜੂਰਾ ਸਿੰਘ, ਸੁਪਰਡੰਟ ਗ੍ਰੇਡ-1, ਮੁੱਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ), ਦੀਆਂ ਹਦਾਇਤਾਂ ਨੰ:
22/2/2012-3ਐਫ.ਪੀ.2/475 ਮਿਤੀ 08.10.2012 ਅਤੇ ਹਦਾਇਤਾਂ ਨੰ: 22/2/2012-3ਐਫ.ਪੀ.2/83 ਮਿਤੀ 30.10.2015 ਦੇ ਸਨਮੁੱਖ ਪਹਿਲੇ ਸਾਲ ਦਾ ਆਪਸ਼ਨਲ ਵਾਧਾ ਲੈਣ ਉਪਰੰਤ ਮਿਤੀ 31.3.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਬਤੌਰ ਸੁਪਰਡੰਟ ਗਰੇਡ-1 ਸੇਵਾ ਨਿਵਿਰਤ ਹੋ ਚੁੱਕੇ ਹਨ।
2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚੱਲਦੀ ਰਹੇਗੀ ਅਤੇ ਉਸ ਇੰਨਕੁਆਰੀ ਦੇ ਸਿਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਮਿਤੀ 15 ਜੂਨ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ।