Published by Authority
No. 26 ] CHANDIGARH, FRIDAY, JUNE 26, 2020 (ASADHA 5, 1942 SAKA)
PART I
Punjab Government Notifications and Orders
STATE ELECTION COMMISSION, PUNJAB
S.C.O. NO.49. Sector-17E, Chandigarh.
NOTIFICATION
The 24th June2020
No.SEC-SA-ET-2020/:1417.- In pursuance of the provisions of Sector 93 of the Punjab State Election Commission Act, 1994(Punjab Act No.19 of 1994),the Election Commission hereby notifies the order of the Election Tribunal for general information .
ਬਾ ਅਦਾਲਤ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ, ਪ੍ਰਧਾਨਗੀ ਅਫਸਰ, ਚੋਣ ਟ੍ਰਿਬਿਊਨਲ-ਕਮ-ਉਪ ਮੰਡਲ ਮੈਜਿਸਟਰੇਟ, ਬਠਿੰਡਾ, ਅਧੀਨ ਪੰਜਾਬ ਚੋਣ ਕਮਿਸ਼ਨ ਐਕਟ-1994, ਬਠਿੰਡਾ।
ਮਿਸਲ ਨੰਬਰ 36/ਚੋੋਣ ਪਟੀਸਨ
ਰਜੂਆ 19-07-2019
ਫੈਸਲਾ 14-02-2020 ਮਨਪ੍ਰੀਤ ਕੋਰ ਉਮਰ ਲਗਭਗ 35 ਸਾਲ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
........ਪਟੀਸ਼ਨਰ
ਬਨਾਮ
1. ਗੋਰਾ ਲਾਲ, ਕਾਰਜਸਾਧਕ ਅਫਸਰ, ਇੰਮਪਰੂਵਮੈਟ ਟਰੱਸਟ, (ਰਿਟਰਨਿੰਗ ਅਫਸਰ), ਬਲਾਕ ਸੰਗਤ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
2. ਯੋਗ ਉਮੀਦਵਾਰ ਪਰਮਜੀਤ ਕੋਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
.......ਰੈਸਪਾਡੈਂਟ ਚੋਣ ਪਟੀਸ਼ਨ ਅਧੀਨ ਪੰਜਾਬ ਸਟੇਟ ਚੋਣ ਕਮਿਸ਼ਨ ਐਕਟ ਬਾਬਤ ਗ੍ਰਾਮ ਪੰਚਾਇਤ ਪਿੰਡ ਗਹਿਰੀ ਬੁੱਟਰ ਦੇ ਸਰਪੰਚ ਦੀ ਚੋਣ ਸਬੰਧੀ।
( 387 )388 PUNJAB GOVT. GAZ., JUNE 26, 2020 (ASAR 5, 1942 SAKA) PART I] ਹਾਜਰ: ਵਕੀਲ ਧਿਰਾਂ।
ਹੁਕਮ:-
ਪਟੀਸਨਰ ਵੱਲੋਂ ਚੋਣ ਪਟੀਸ਼ਨ ਸਬੰਧੀ ਬਣਦੀ ਸਰਕਾਰੀ ਫੀਸ ਦਾਖਲ ਖਜ੍ਹਾਨਾ ਕਰਾਕੇ ਪਟੀਸ਼ਨ ਪੇਸ ਕਰਕੇ ਦਰਜ ਕੀਤਾ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗ੍ਰਾਮ ਪੰਚਾਇਤ ਪਿੰਡ ਗਹਿਰੀ ਬੁੱਟਰ ਦੀ ਚੋਣ ਮਿਤੀ 30-12-2018 ਨੂੰ ਹੋਈ ਸੀ। ਸਬੰਧਤ ਰਿਟਰਨਿੰਗ ਅਫਸਰ ਪਾਸ ਨੋਮੀਨੇਸਨ ਫਾਰਮ ਮਿਤੀ 19-12-2018 ਤੱਕ ਜਮ੍ਹਾ ਕਰਵਾਉਣੇ ਸਨ।
ਉਮੀਦਵਾਰਾਂ ਵੱਲੋਂ ਪ੍ਰਤੀਯੋਗੀ ਉਮੀਦਵਾਰ ਬਣਨ ਲਈ ਕੁਝ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਸਨ। ਪਟੀਸਨਰ ਵੱਲੋ ਚੋਣ ਕਮਿਸਨਰ ਦੀਆ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਅਤੇ ਸਬੰਧਤ ਅਥਾਰਟੀਆਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਉਪਰੰਤ ਨਿਯਮਤ ਤਾਰੀਖ ਤੋ ਪਹਿਲਾਂ ਆਪਣੇ ਨਾਮਜਦਗੀ ਕਾਗਜ ਜਮ੍ਹਾ ਕਰਵਾਏ ਗਏ ਸਨ। ਪ੍ਰੰਤੂ ਰਸਪਾਡੈਂਟ ਵੱਲੋ ਸਥਾਨਕ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਪਟੀਸਨਰ ਦੇ ਨਾਮਜਦਗੀ ਕਾਗਜ ਇਸ ਆਧਾਰ ਤੇ ਰੱਦ ਕਰ ਦਿੱਤੇ ਕਿ ਪਟੀਸਨਰ ਨੂੰ ਕਵਰਿੰਗ ਉਮੀਦਵਾਰ ਨਾਮਜਦ ਕੀਤਾ ਗਿਆ ਹੈ। ਜਦਕਿ ਨਾਮਜਦਗੀ ਕਾਗਜ ਸਹੀ ਭਰ੍ਹੇ ਗਏ ਸਨ। ਇਸ ਤਰ੍ਹਾ ਰਸਪਾਡੈਂਟ ਨੰਬਰ 1 ਵੱਲੋ ਰਸਪਾਡੈਂਟ ਨੰਬਰ 2 ਦਾ ਲਾਭ ਕਰਨ ਲਈ ਇਤਰਾਜ ਲਗਾਏ ਗਏ ਹਨ। ਇਸ ਤੋਂ ਇਲਾਵਾ ਰਸਪਾਡੈਟ ਨੰਬਰ 1 ਵੱਲੋ ਪਟੀਸਨਰ ਦੀ ਗੈਰ ਹਾਜਰੀ ਵਿੱਚ ਨਾਮਜਦਗੀ ਪੇਪਰ ਦੀ ਪੜਤਾਲ ਕੀਤੀ ਸੀ ਅਤੇ ਪਟੀਸਨ ਨੂੰ ਕਾਗਜ ਸਹੀ ਕਰਨ ਦਾ ਕੋਈ ਮੋਕਾ ਨਹੀ ਦਿੱਤਾ ਗਿਆ ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸੰਗਤ ਦੀ ਲਿਸਟ ਵਿੱਚੋ ਇਤਰਾਜ ਪਤਾ ਲੱਗਣ ਤੇ ਪਟੀਸਨਰ ਨੇ ਤੁਰੰਤ ਸਬੰਧਤ ਅਧਿਕਾਰੀਆਂ ਪਾਸ ਪਹੁੰਚ ਕੀਤੀ ਪਰ ਕਿਸੇ ਨੇ ਉਸਦੀ ਸੁਣਵਾਈ ਨਹੀ ਕੀਤੀ।
ਮਿਤੀ 24-12-2018 ਨੂੰ ਪਟੀਸਨਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸਨ ਨੰੰੰੰੰੰੰੰਬਰ 40414/2018 ਦਾਇਰ ਕੀਤੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਆਪਣੇ ਹੁਕਮ ਮਿਤੀ 24-12-2018 ਰਾਹੀਂ ਪਟੀਸਨਰ ਨੂੰ ਸਬੰਧਤ ਡਿਪਟੀ ਕਮਿਸਨਰ ਪਾਸ ਪਹੁੰਚ ਕਰਨ ਦੀ ਹਦਾਇਤ ਕੀਤੀ ਗਈ। ਹਦਾਇਤਾਂ ਅਨੁਸਾਰ 48 ਘੰਟਿਆ ਦੇ ਵਿੱਚ-ਵਿੱਚ ਪਟੀਸਨਰ ਦੀ ਪਟੀਸਨ ਤੇ ਗੋਰ ਕਰਨ ਅਤੇ ਸਪੀਕਿੰਗ ਆਡਰ ਪਾਸ ਕਰਨ ਲਈ ਕਿਹਾ ਗਿਆ ਸੀ। ਇਸ ਤੋ ਬਾਅਦ ਪਟੀਸਨਰ ਨੇ ਮਿਤੀ 26-12-2018 ਨੂੰ ਡਿਪਟੀ ਕਮਿਸ਼ਨਰ ਪਾਸ ਪਹੁੰਚ ਕੀਤੀ ਅਤੇ ਉਨ੍ਹਾਂ ਨੇ ਉਕਤ ਪਟੀਸਨ ਰਸਪਾਡੈਂਟ ਨੰਬਰ 1 ਨੂੰ ਮਾਰਕ ਕਰ ਦਿੱਤੀ ਅਤੇ ਰਸਪਾਡੈਂਟ ਨੰਬਰ 1 ਨੇ ਪਟੀਸਨਰ ਦੇ ਦਸਤਾਵੇਜਾ ਤੇ ਧਿਆਨ ਦਿੱਤੇ ਬਗੈਰ ਹੀ ਗਲਤ ਤਰੀਕੇ ਨਾਲ ਉਸਦੀ ਦਰਖਾਸਤ ਮਿਤੀ 28-12-2018 ਨੂੰ ਖਾਰਜ ਕਰ ਦਿੱਤੀ। ਇਸ ਤਰ੍ਹਾਂ ਉਸਦੀ ਇਹ ਪਟੀਸਨ ਮੰਨਜੂਰ ਕੀਤੀ ਜਾਵੇ ਅਤੇ ਹੁਕਮ ਮਿਤੀ 28-12-2018 ਨੂੰ ਰੱਦ ਕਰਦੇ ਹੋਏ, ਉਸਦੇ ਨਾਮਜਦਗੀ ਕਾਗਜਾਂ ਦੀ ਦੁਬਾਰਾ ਪੜ੍ਹਤਾਲ ਕਰਵਾਈ ਜਾਵੇ ਅਤੇ ਚੋਣ ਦੁਬਾਰਾ ਕਰਵਾਈ ਜਾਵੇ।
ਪਟੀਸਨ ਦਾਇਰ ਹੋਣ ਤੇ ਰਸਪਾਡੈਂਟਸ ਧਿਰਾਂ ਨੂੰ ਤਲਬ ਕੀਤਾ ਗਿਆ। ਪਟੀਸਨਰ ਮਨਪ੍ਰੀਤ ਕੋਰ ਵੱਲੋਂ ਸ੍ਰੀ ਸੁਦੀਪ ਸਿੰਘ ਵਕੀਲ ਹਾਜਰ ਅਦਾਲਤ ਆਏ ਅਤੇ ਰਸਪਾਡੈਟ ਨੰਬਰ 1 ਗੋਰਾ ਲਾਲ ਵੱਲੋਂ ਸ੍ਰੀ ਰੋਹਿਤ ਰੋਮਾਣਾ ਵਕੀਲ ਅਤੇ ਰਸਪਾਡੈਂਟ ਨੰਬਰ 2 ਪਰਮਜੀਤ ਕੋਰ ਵੱਲੋਂ ਸ੍ਰੀ ਰਮਨ ਰਾਏ ਖੱਟਰ ਵਕੀਲ ਹਾਜਰ ਅਦਾਲਤ ਆਏ।
ਗੋਰਾ ਲਾਲ ਰਸਪਾਡੈਂਟ ਨੰਬਰ 1 ਵੱਲੋਂ ਲਿਖਤੀ ਜਵਾਬ ਪੇਸ ਕੀਤਾ ਗਿਆ ਕਿ ਮਨਪ੍ਰੀਤ ਕੋਰ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ ਨੇ ਸਰਪੰਚੀ ਦੀ ਚੋਣ ਲਈ ਨੋਮੀਨੇਸ਼ਨ ਅਪਲਾਈ ਕਰਨ ਸਮੇਂ ਜੋ ਫਾਰਮ ਭਰਿਆ ਸੀ, ਉਹ ਫਾਰਮ ਸਹੀ ਤੋਰ ਤੇ ਕਾਨੂੰਨ ਅਨੁਸਾਰ ਰੱਦ ਕੀਤਾ ਗਿਆ ਸੀ ਕਿੳਂੁਕਿ ਪੰਚਾਇਤ ਇਲੈਕਸ਼ਨ ਰੂਲਜ 1994 ਦੇ ਨਿਯਮ 9(2) ਤਹਿਤ ਉਮੀਦਵਾਰ ਖੁਦ ਕਿਸੇ ਹੋਰ ਨੂੰ ਤਜਵੀਜ ਜਾ ਸੈਕੰਡ ਨਹੀ ਕਰ ਸਕਦਾ। ਮਨਪ੍ਰੀਤ ਕੋਰ ਪਤਨੀ ਨਿਰਮਲ ਸਿੰਘ ਨੂੰ ਉਸਦੀ ਸੱਸ ਮੁਖਤਿਆਰ ਕੋਰ ਨੇ ਸੈਕੰਡ ਦੇ ਤੋਰ ਤੇ ਤਜਵੀਜ ਕੀਤਾ ਸੀ ਜਦਕਿ ਮੁਖਤਿਆਰ ਕੋਰ ਖੁਦ ਵੀ ਬਤੋਰ ਸਰਪੰਚੀ ਦੀ ਉਮੀਦਵਾਰ ਸੀ ਅਤੇ ਉਸ ਵੱਲੋਂ ਵੀ ਸਰਪੰਚੀ ਦੇ ਉਮੀਦਵਾਰ ਦੇ ਫਾਰਮ ਭਰ੍ਹੇ ਸਨ। ਮਨਪ੍ਰੀਤ ਕੋਰ ਪਟੀਸਨਰ ਵੱਲੋਂ ਜੋ ਨਾਮਜਦਗੀ ਫਾਰਮ ਦਾਖਲ ਕੀਤੇ ਗਏ ਸਨ, ਉਨ੍ਹਾਂ ਵਿੱਚ ਕਮੀਆਂ ਸਬੰਧੀ ਪਟੀਸਨਰ ਨੂੰ ਮੋਕੇ ਤੇ ਹੀ ਚੈਕ ਲਿਸਟ ਦਿੱਤੀ ਗਈ ਸੀ ਅਤੇ ਮੋਕੇ ਤੇ ਹੀ ਕਮੀਆਂ ਤੋ ਜਾਣੂ ਕਰਵਾ ਦਿੱਤਾ ਸੀ। ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਦੋਨਾਂ ਵਿੱਚੋ ਕਿਸੇ ਇੱਕ ਨੇ ਵੀ ਆਪਣੇ ਉਮੀਦਵਾਰ ਦੇ ਕਾਗਜ ਵਾਪਸ ਨਹੀ ਲਏ, ਜਦਕਿ ਦੋਵੇ ਧਿਰਾਂ ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਆਪਸ ਵਿੱਚ ਨੂੰਹ ਅਤੇ ਸੱਸ ਹੋਣ ਕਰਕੇ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਇਸ ਤਰ੍ਹਾਂ ਉਹਨਾਂ ਨੂੰ ਸਾਰੀ ਗੱਲ ਦੀ ਜਾਣਕਾਰੀ ਸੀ। ਇਸ ਲਈ ਪੰਚਾਇਤੀ ਇਲੈਕਸਨ ਰੂਲ 1994 ਦੇ ਨਿਯਮ 9(2) ਤਹਿਤ ਕਾਗਜ ਸਹੀ ਵਾ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ।
ਰਸਪਾਡੈਂਟ ਨੰਬਰ 2 ਪਰਮਜੀਤ ਕੋਰ ਵੱਲੋ ਆਪਣੇ ਵਕੀਲ ਸ੍ਰੀ ਰਮਨ ਰਾਏ ਖੱਟੜ ਰਾਹੀਂ ਲਿਖਤੀ ਜਵਾਬ ਪੇਸ ਕੀਤਾ ਅਤੇ ਦਰਜ ਕੀਤਾ ਕਿ ਪਟੀਸਨਰ ਦੇ ਉਮੀਦਵਾਰੀ ਦੇ ਕਾਗਜ ਰਸਪਾਡੈਂਟ ਨੰਬਰ 1 ਸ੍ਰੀ ਗੋਰਾ ਲਾਲ, ਕਾਰਜਸਾਧਕPART I] PUNJAB GOVT. GAZ., JUNE 26, 2020 (ASAR 5, 1942 SAKA) 389 ਅਫਸਰ, ਨਗਰ ਸੁਧਾਰ ਟਰੱਸਟ ਵੱਲੋਂ ਸਹੀ ਰੱਦ ਕੀਤੇ ਗਏ ਸਨ। ਨਾਮਜਦਗੀ ਪੇਪਰ ਰੱਦ ਹੋਣ ਤੋ ਬਾਅਦ ਚੋਣ ਕਾਨੂੰਨ ਮੁਤਾਬਕ ਕਰਵਾਈ ਗਈ ਸੀ ਅਤੇ ਰਸਪਾਡੈਂਟ ਨੰਬਰ 2 ਨੂੰ ਠੀਕ ਜੇਤੂ ਕਰਾਰ ਦਿੱਤਾ ਗਿਆ ਸੀ। ਭਾਵੇ ਕਿ ਪਟੀਸਨਰ ਵੱਲੋਂ ਨਿਯਮਤ ਤਾਰੀਖ ਤੱਕ ਕਾਗਜ ਜਮ੍ਹਾ ਕਰਵਾ ਦਿੱਤੇ ਸਨ ਪ੍ਰੰਤੂ ਉਸਦੇ ਕਾਗਜ ਅਧੂਰੇ ਸਨ ਕਿਉਂਕਿ ਪਟੀਸਨਰ ਮੁਖਤਿਆਰ ਕੋਰ ਉਮੀਦਵਾਰ ਦੀ ਕਵਰਿੰਗ ਉਮੀਦਵਾਰ ਸੀ। ਇਸ ਤਰ੍ਹਾਂ ਉਸਦੇ ਕਾਗਜ ਰਸਪਾਡੈਟ ਨੰਬਰ 1 ਵੱਲੋ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ ਅਤੇ ਪਟੀਸਨਰ ਵੱਲੋਂ ਰਸਪਾਡੈਂਟ ਨੰਬਰ 2 ਨੂੰ ਹੈਰਾਨ-ਪ੍ਰੇਸਾਨ ਕਰਨ ਲਈ ਇਹ ਪਟੀਸਨ ਪਾਈ ਗਈ ਹੈ, ਜੋ ਕਿ ਖਾਰਜ ਕੀਤੀ ਜਾਣੀ ਬਣਦੀ ਹੈ।
ਵਕੀਲ ਪਟੀਸਨਰ ਵੱਲੋਂ ਆਪਣੀ ਬਹਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸਨ ਅਨੁਸਾਰ ਗ੍ਰਾਮ ਪੰਚਾਇਤ ਦੀ ਚੋਣ ਮਿਤੀ 30-12-2018 ਨੂੰ ਹੋਈ ਸੀ ਅਤੇ ਸਬੰਧਤ ਰਿਟਰਨਿੰਗ ਅਫਸਰ ਪਾਸ ਮਿਤੀ 19-12-2018 ਤੱਕ ਨੋਮੀਨੇਸਨ ਪੇਪਰ ਜਮ੍ਹਾ ਕਰਵਾਉਣੇ ਸਨ। ਪਟੀਸਨਰ ਵੱਲੋਂ ਚੋਣ ਕਮਿਸਨਰ ਦੀਆਂ ਸਾਰੀਆਂ ਸ਼ਰਤਾ ਪੂਰੀਆਂ ਕਰਦੇ ਹੋਏ ਅਤੇ ਸਬੰਧਤ ਅਥਾਰਟੀਆਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਉਪਰੰਤ ਨਿਯਮਤ ਤਾਰੀਖ ਤੋਂ ਪਹਿਲਾਂ ਆਪਣੇ ਨਾਮਜਦਗੀ ਕਾਗਜ ਜਮ੍ਹਾ ਕਰਵਾਏ ਗਏ ਸਨ। ਪ੍ਰੰਤੂ ਰਿਟਰਨਿੰਗ ਅਫਸਰ ਵੱਲੋ ਸਥਾਨਕ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਪਟੀਸਨਰ ਦੇ ਨਾਮਜਦਗੀ ਕਾਗਜ ਰੱਦ ਕਰ ਦਿੱਤੇ ਕਿ ਪਟੀਸਨਰ ਨੂੰ ਕਵਰਿੰਗ ਉਮੀਦਵਾਰ ਨਾਮਜਦ ਕੀਤਾ ਗਿਆ ਹੈ। ਜਦਕਿ ਪਟੀਸਨਰ ਵੱਲੋਂ ਨਾਮਜਦਗੀ ਕਾਗਜ ਸਹੀ ਭਰ੍ਹੇ ਗਏ ਸਨ। ਰਸਪਾਡੈਂਟ ਨੰਬਰ 1 ਵੱਲੋਂ ਰਸਪਾਡੈਂਟ ਨੰਬਰ 2 ਨੂੰ ਲਾਭ ਦੇਣ ਲਈ ਇਤਰਾਜ ਲਗਾਏ ਗਏ ਸਨ। ਰਸਪਾਡੈਂਟ ਨੰਬਰ 1 ਵੱਲੋਂ ਪਟੀਸਨਰ ਦੀ ਗੈਰਹਾਜਰੀ ਵਿੱਚ ਨਾਮਜਦਗੀ ਪੇਪਰਾਂ ਦੀ ਪੜਤਾਲ ਕੀਤੀ ਸੀ ਅਤੇ ਪਟੀਸਨਰ ਨੂੰ ਕਾਗਜ ਸਹੀ ਕਰਨ ਦਾ ਕੋਈ ਮੋਕਾ ਨਹੀ ਦਿੱਤਾ, ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸੰਗਤ ਦੀ ਲਿਸਟ ਵਿੱਚੋ ਇਤਰਾਜ ਪਤਾ ਲੱਗਣ ਤੇ ਪਟੀਸਨਰ ਵੱਲੋਂ ਤੁਰੰਤ ਸਬੰਧਤ ਅਧਿਕਾਰੀਆਂ ਪਾਸ ਦਰਖਾਸਤਾਂ ਦੇ ਕੇ ਪਹੁੰਚ ਕੀਤੀ ਪਰ ਕਿਸੇ ਨੇ ਉਸਦੀ ਸੁਣਵਾਈ ਨਹੀ ਕੀਤੀ। ਮਿਤੀ 24-12-2018 ਨੂੰ ਪਟੀਸਨਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸਨ ਨੰੰੰੰੰੰੰੰੰੰੰੰੰੰਬਰ 40414/2018 ਦਾਇਰ ਕੀਤੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਆਪਣੇ ਹੁਕਮ ਮਿਤੀ 24-12-2018 ਰਾਹੀ ਪਟੀਸਨਰ ਨੂੰ ਸਬੰਧਤ ਡਿਪਟੀ ਕਮਿਸਨਰ ਪਾਸ ਪਹੁੰਚ ਕਰਨ ਦੀ ਹਦਾਇਤ ਕੀਤੀ ਗਈ। ਇਹ ਵੀ ਹਦਾਇਤ ਕੀਤੀ ਕਿ 48 ਘੰਟਿਆ ਦੇ ਵਿੱਚ-ਵਿੱਚ ਪਟੀਸਨਰ ਦੀ ਪਟੀਸਨ ਤੇ ਗੋਰ ਕੀਤੀ ਜਾਵੇ ਅਤੇ ਇਸ ਸਬੰਧੀ ਸਪੀਕਿੰਗ ਆਡਰ ਪਾਸ ਕੀਤਾ ਜਾਵੇ। ਪਟੀਸਨਰ ਨੇ ਮਿਤੀ 26-12-2018 ਨੂੰ ਡਿਪਟੀ ਕਮਿਸ਼ਨਰ, ਬਠਿੰਡਾ ਪਾਸ ਪਹੁੰਚ ਕੀਤੀ ਅਤੇ ਉਨ੍ਹਾਂ ਨੇ ਉਕਤ ਪਟੀਸਨ ਰਸਪਾਡੈਂਟ ਨੰਬਰ 1 ਸ੍ਰੀ ਗੋਰਾ ਲਾਲ, ਕਾਰਜਸਾਧਕ ਅਫਸਰ, ਇੰਮਪਰੂਵਮੈਂਟ ਟਰੱਸਟ, ਬਠਿੰਡਾ (ਰਿਟਰਨਿੰਗ ਅਫਸਰ), ਸੰਗਤ ਨੂੰ ਮਾਰਕ ਕਰ ਦਿੱਤੀ। ਰਸਪਾਡੈਂਟ ਨੰਬਰ 1 ਨੇ ਪਟੀਸਨਰ ਦੇ ਦਸਤਾਵੇਜਾ ਤੇ ਧਿਆਨ ਦਿੱਤੇ ਬਿਨ੍ਹਾ ਹੀ ਗਲਤ ਤਰੀਕੇ ਨਾਲ ਉਸਦੀ ਦਰਖਾਸਤ ਮਿਤੀ 28-12-2018 ਨੂੰ ਖਾਰਜ ਕਰ ਦਿੱਤੀ। ਇਸ ਕਰਕੇ ਹੁਣ ਉਸਦੀ ਪਟੀਸਨ ਮੰਨਜੂਰ ਕੀਤੀ ਜਾਵੇ ਅਤੇ ਹੁਕਮ ਮਿਤੀ 28-12-2018 ਨੂੰ ਖਾਰਜ ਕੀਤਾ ਜਾਵੇ।
ਵਕੀਲ ਰਸਪਾਡੈਂਟ ਨੰਬਰ 1 ਨੇ ਆਪਣੀ ਬਹਿਸ ਵਿੱਚ ਕਿਹਾ ਕਿ ਪਟੀਸਨਰ ਨੇ ਸਰਪੰਚੀ ਦੀ ਚੋਣ ਲਈ ਨੋਮੀਨੇਸ਼ਨ ਅਪਲਾਈ ਕਰਨ ਸਮੇਂ ਜੋ ਫਾਰਮ ਭਰਿਆ ਸੀ, ਉਹ ਫਾਰਮ ਸਬੰਧਤ ਅਥਾਰਟੀ ਵੱਲੋਂ ਸਹੀ ਤੋਰ ਤੇ ਕਾਨੂੰਨ ਅਨੁਸਾਰ ਰੱਦ ਕੀਤਾ ਗਿਆ ਸੀ ਕਿਉਕਿ ਪੰਚਾਇਤ ਇਲੈਕਸ਼ਨ ਰੂਲਜ 1994 ਦੇ ਨਿਯਮ 9(2) ਤਹਿਤ ਉਮੀਦਵਾਰ ਖੁਦ ਕਿਸੇ ਹੋਰ ਨੂੰ ਤਜਵੀਜ ਜਾਂ ਸੈਕੰਡ ਨਹੀ ਕਰ ਸਕਦਾ। ਪਟੀਸਨਰ ਮਨਪ੍ਰੀਤ ਕੋਰ ਨੂੰ ਉਸਦੀ ਸੱਸ ਮੁਖਤਿਆਰ ਕੋਰ ਵੱਲੋਂ ਸੈਕੰਡ ਦੇ ਤੋਰ ਤੇ ਤਜਵੀਜ ਕੀਤਾ ਸੀ ਜਦਕਿ ਉਸਦੀ ਸੱਸ ਵੀ ਖੁਦ ਬਤੋਰ ਸਰਪੰਚੀ ਦੀ ਉਮੀਦਵਾਰ ਸੀ। ਪਟੀਸਨਰ ਵੱਲੋਂ ਜੋ ਨਾਮਜਦਗੀ ਫਾਰਮ ਦਾਖਲ ਕੀਤੇ ਗਏ ਸਨ, ਉਨ੍ਹਾਂ ਵਿੱਚ ਕਮੀਆਂ ਸਬੰਧੀ ਪਟੀਸਨਰ ਨੂੰ ਮੋਕੇ ਤੇ ਹੀ ਚੈ~ਕ ਲਿਸਟ ਦੇ ਦਿੱਤੀ ਗਈ ਸੀ ਅਤੇ ਮੋਕੇ ਤੇ ਹੀ ਕਮੀਆਂ ਤੋਂ ਜਾਣੂ ਕਰਵਾ ਦਿੱਤਾ ਸੀ। ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਦੋਨਾਂ ਵਿੱਚੋ ਕਿਸੇ ਇੱਕ ਨੇ ਵੀ ਆਪਣੇ ਉਮੀਦਵਾਰ ਦੇ ਕਾਗਜ ਵਾਪਸ ਨਹੀ ਲਏ, ਜਦਕਿ ਦੋਵੇ ਧਿਰਾਂ ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਆਪਸ ਵਿੱਚ ਨੂੰਹ ਅਤੇ ਸੱਸ ਹੋਣ ਕਰਕੇ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਇਸ ਲਈ ਪੰਚਾਇਤੀ ਇਲੈਕਸਨ ਰੂਲ 1994 ਦੇ ਨਿਯਮ 9(2) ਤਹਿਤ ਕਾਗਜ ਸਹੀ ਵਾ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ।
ਵਕੀਲ ਧਿਰਾਂ ਨੂੰ ਸੁਣਨ ਉਪਰੰਤ ਅਤੇ ਮਿਸਲ ਤੇ ਆਏ ਰਿਕਾਰਡ ਨੂੰ ਵਾਚਣ ਉਪਰੰਤ ਪਾਇਆ ਗਿਆ ਕਿ ਪਟੀਸਨਰ ਮਨਪ੍ਰੀਤ ਕੋਰ ਵੱਲੋ ਸਰਪੰਚੀ ਦੀ ਚੋਣ ਲਈ ਨਾਮਜਦਗੀ ਪੇਪਰ ਸਬੰਧਤ ਅਧਿਕਾਰੀ ਰਸਪਾਡੈਂਟ ਨੰਬਰ 1 ਗੋਰਾ ਲਾਲ ਪਾਸ ਨਿਯਤ ਤਾਰੀਖ ਤੋ ਪਹਿਲਾਂ ਦਾਇਰ ਕੀਤੇ ਗਏ ਸਨ। ਇਸ ਤੋਂ ਇਲਾਵਾ ਉਸਦੇ ਨਾਮਜਦਗੀ ਕਾਗਜ ਗਲਤ ਰੱਦ ਕਰਨ ਕਰਕੇ390 PUNJAB GOVT. GAZ., JUNE 26, 2020 (ASAR 5, 1942 SAKA) PART I] ਪਟੀਸਨਰ ਵੱਲੋ ਡਿਪਟੀ ਕਮਿਸਨਰ, ਬਠਿੰਡਾ ਪਾਸ ਵੀ ਪਹੁੰਚ ਕੀਤੀ ਗਈ ਸੀ ਅਤੇ ਪਟੀਸਨਰ ਵੱਲੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸ਼ਨ ਨੰਬਰ 40414 ਆਫ 2018 ਵੀ ਦਾਇਰ ਕੀਤੀ ਗਈ ਸੀ, ਜਿਸ ਵਿੱਚ ਹੁਕਮ ਹੋਇਆ ਸੀ ਕਿ ਪਟੀਸਨਰ ਸਬੰਧਤ ਡਿਪਟੀ ਕਮਿਸਨਰ ਪਾਸ ਪਹੁੰਚ ਕਰੇ ਅਤੇ ਸਬੰਧਤ ਅਧਿਕਾਰੀ ਹੁਕਮ ਪ੍ਰਾਪਤ ਹੋਣ ਤੇ 48 ਘੰਟਿਆਂ ਦੇ ਅੰਦਰ-ਅੰਦਰ ਸਪੀਕਿੰਗ ਆਡਰ ਪਾਸ ਕਰੇ। ਪ੍ਰੰਤੂ ਫਿਰ ਵੀ ਰਸਪਾਡੈਟ ਨੰਬਰ 1 ਗੋਰਾ ਲਾਲ ਰਿਟਰਨਿੰਗ ਅਫਸਰ ਬਲਾਕ ਸੰਗਤ ਜਿਸ ਨੂੰ ਦੁਬਾਰਾ ਸਪੀਕਿੰਗ ਆਡਰ ਪਾਸ ਕਰਨ ਦਾ ਹੁਕਮ ਹੋਇਆ ਸੀ, ਵੱਲੋੋ ਪਟੀਸਨਰ ਮਨਪ੍ਰੀਤ ਕੋਰ ਦੇ ਕਾਗਜ ਦੁਬਾਰਾ ਫਿਰ ਰੱਦ ਕਰ ਦਿੱਤੇ ਗਏ। ਪਟੀਸਨਰ ਵੱਲੋ ਦੀ ਪੰਜਾਬ ਪੰਚਾਇਤੀ ਰਾਜ ਐਕਟ, 1994 ਦੇ ਚੈਪਟਰ XII ਦੇ ਰੂਲ 76(1) ਤਹਿਤ ਪਟੀਸਨ ਅੰਦਰ ਮਿਆਦ 45 ਦਿਨਾਂ ਦੇ ਅੰਦਰ-ਅੰਦਰ ਦਾਇਰ ਕੀਤੀ ਗਈ ਹੈ। ਇਸ ਤੋ ਇਲਾਵਾ ਨੋਮੀਨੇਸਨ ਪੇਪਰਾਂ ਨੂੰ ਵਾਚਣ ਤੋ ਪਾਇਆ ਗਿਆ ਕਿ ਮਨਪ੍ਰੀਤ ਕੋਰ ਵੱਲੋ ਨਾਮਜਦਗੀ ਪੇਪਰ ਪਹਿਲਾ ਭਰ੍ਹੇ ਗਏ ਸਨ, ਜਿਸ ਵਿੱਚ ਮੁਖਤਿਆਰ ਕੋਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਗਿਆ ਸੀ। ਇਸ ਸਮੇ ਤੱਕ ਮੁਖਤਿਆਰ ਕੋੋਰ ਵੱਲੋੋ ਨਾਮਜਦਗੀ ਪੇਪਰ ਨਹੀ ਭਰੇ ਗਏ ਸਨ ਅਤੇ ਮਨਪ੍ਰੀਤ ਕੋੋਰ ਦੀ ਨਾਮਜ਼ਦਗੀ ਹਰ ਪੱਖ ਤੋੋ ਸਹੀ ਸੀ ਅਤੇ ਨਾ ਮਨਜੂਰ ਨਹੀ ਕੀਤੀ ਜਾ ਸਕਦੀ ਸੀ। ਬਾਅਦ ਵਿੱਚ ਕਵਰਿੰਗ ਉਮੀਦਵਾਰ ਮੁਖਤਿਆਰ ਕੋਰ ਵੱਲੋ ਵੀ ਸਰਪੰਚੀ ਦੀ ਚੋਣ ਲਈ ਨਾਮਜਦਗੀ ਪੇਪਰ ਭਰ੍ਹੇ ਗਏ ਸਨ। ਮੁਖਤਿਆਰ ਕੋੋਰ ਦਾ ਅਜਿਹਾ ਕਰਨਾ ਚੋੋਣ ਨਿਯਮਾ ਅਧੀਨ ਉਸ ਨੂੰ ਡਿਸਕੁਆਲੀਫਾਈ ਕਰਦਾ ਸੀ ਕਿਉਕਿ ਉਹ ਪਹਿਲਾਂ ਹੀ ਕਿਸੇ ਹੋੋਰ ਉਮੀਦਵਾਰ ਦੀ ਕਵਰਿੰਗ ਉਮੀਦਵਾਰ ਵਜੋੋ ਨਾਮਜਦ ਹੋੋ ਚੁੱਕੀ ਸੀ ਅਤੇ ਨਿਯਮ ਉਸ ਨੂੰ ਦੂਜੀ ਵਾਰ ਨਾਮਜਦਗੀ ਦੀ ਇਜਾਜਤ ਨਹੀ ਦਿੰਦੇ। ਲਿਹਾਜਾ ਕੇਵਲ ਉਸ ਦੀ ਦੂਜੀ ਨਾਮਜਦਗੀ ਬਤੌੌਰ ਸਰਪੰਚ ਕੈਸ਼ਲ ਕੀਤੀ ਜਾਣੀ ਸੀ ਅਤੇ ਇਸ ਕਾਰਵਾਈ ਦਾ ਪਹਿਲੇ ਨਾਮਜ਼ਦਗੀ ਪੇਪਰਾਂ ਤੇ ਕੋੋਈ ਅਸਰ ਨਹੀ ਸੀ। ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਦੂਜੀ ਨਾਮਜ਼ਦਗੀ ਰੱਦ ਕਰਨ ਦਾ ਆਧਾਰ ਇਹੋੋ ਹੈ ਕਿ ਉਸ ਦੀ ਪਹਿਲੀ ਨਾਮਜ਼ਦਗੀ ਮਨਜੂਰ ਹੋੋ ਚੁੱਕੀ ਹੈ ਅਤੇ ਉਹ ਦੋੋ ਵਾਰ ਨਾਮਜ਼ਦ ਨਹੀ ਹੋੋ ਸਕਦੀ। ਇਸ ਤਰ੍ਹਾ ਦੋਵੇ ਉਮੀਦਵਾਰਾ ਦੇ ਨਾਮਜਦਗੀ ਪੇਪਰ ਰੱਦ ਨਹੀ ਕੀਤੇ ਜਾ ਸਕਦੇ ਸੀ। ਲਿਹਾਜਾ ਪਟੀਸਨਰ ਮਨਪ੍ਰੀਤ ਕੋਰ ਦੀ ਅਪੀਲ ਮੰਨਜੂਰ ਕੀਤੀ ਜਾਂਦੀ ਹੈ। ਇਸ ਤਰ੍ਹਾ ਰਸਪਾਡੈਟ ਨੰਬਰ 2 ਪਰਮਜੀਤ ਕੋਰ ਜੋ ਕਿ ਹੁਣ ਪਿੰਡ ਗਹਿਰੀ ਬੁੱਟਰ ਦੀ ਮੌਜੂਦਾ ਸਰਪੰਚ ਹੈ, ਨੂੰ ਤੁੰਰਤ ਪ੍ਰਭਾਵ ਤੋ ਸਰੰਪਚ ਦੇ ਅਹੁੱਦੇ ਤੋ ਬਰਖਾਸਤ ਕਰਨ ਉਪਰੰਤ ਨਵੇ ਸਿਰ੍ਹੇ ਤੋ ਸਰਪੰਚ ਦੀ ਚੋਣ ਲਈ ਪਟੀਸਨਰ ਮਨਪ੍ਰੀਤ ਕੋਰ ਪਤਨੀ ਨਿਰਮਲ ਸਿੰਘ ਅਤੇ ਰਸਪਾਡੈਟ ਨੰਬਰ 2 ਪਰਮਜੀਤ ਕੋਰ ਪਤਨੀ ਗੁਰਪ੍ਰੀਤ ਸਿੰਘ ਵਾਸੀਅਨ ਪਿੰਡ ਗਹਿਰੀ ਬੁੱਟਰ ਵਿਚਕਾਰ ਕਾਇਦੇ ਅਨੁਸਾਰ ਕਰਵਾਈ ਜਾਵੇ। ਇਸ ਹੁਕਮ ਦਾ ਇੱਕ ਉਤਾਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜਿਲ੍ਹਾ ਚੋਣ ਅਫਸਰ, ਬਠਿੰਡਾ ਪਾਸ ਲੋੜੀਦੀ ਕਾਰਵਾਈ ਲਈ ਭੇਜਿਆ ਜਾਵੇ।
ਹੁਕਮ ਖੁੱਲੀ ਅਦਾਲਤ ਵਿੱਚ ਕੀਤਾ ਗਿਆ। ਮਿਸਲ ਬਾਅਦ ਤਾਮੀਲ ਵਾ ਤਕਮੀਲ ਜਾਬਤਾ ਦਾਖਲ ਰਿਕਾਰਡ ਰੂਮ (ਜ), ਦਫਤਰ ਡਿਪਟੀ ਕਮਿਸਨਰ, ਬਠਿੰਡਾ ਹੋਵੇ।
Sd/- ਸਹੀ/-
ਸਥਾਨ: ਬਠਿੰਡਾ JASPAL SINGH SANDHU ਪ੍ਰਧਾਨਗੀ ਅਫਸਰ, ਮਿਤੀ 14 ਫਰਵਰੀ, 2020 State Election Commissioner ਚੋਣ ਟ੍ਰਿਬਿਊਨਲ,
Punjab (ਐਸ.ਡੀ.ਐਮ),
ਬਠਿੰਡਾ।