Published by Authority
No. 26 ] CHANDIGARH, FRIDAY, JUNE 26, 2020 (ASADHA 5, 1942 SAKA)
PART I
Punjab Government Notifications and Orders
STATE ELECTION COMMISSION, PUNJAB
S.C.O. NO.49. Sector-17E, Chandigarh.
NOTIFICATION
The 24 June, 2020
No.SEC-SA-ET-2020/:1422.- In pursuance of the provisions of Sector 93 of the Punjab State Election Commission Act, 1994(Punjab Act No.19 of 1994),the Election Commission hereby notifies the order of the Election Tribunal for general information.
ਬਾ ਅਦਾਲਤ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ-ਕਮ-ਚੋਣ ਟ੍ਰਿਬਿਊਨਲ ਅਧੀਨ ਪੰਜਾਬ ਚੋਣ ਕਮਿਸ਼ਨ ਐਕਟ-1994, ਬਠਿੰਡਾ।
ਮਿਸਲ ਨੰਬਰ 37/ਐਸ.ਡੀ.ਐਮ
ਰਜੂਆ 19-07-2019
ਫੈਸਲਾ 14-02-2020 ਮੁਖਤਿਆਰ ਕੌਰ ਉਮਰ ਲਗਭਗ 70 ਸਾਲ ਪਤਨੀ ਮਿੱਠੂ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
........ਸਾਇਲ
ਬਨਾਮ
1. ਗੋਰਾ ਲਾਲ, ਕਾਰਜਕਾਰੀ ਇੰਜਨੀਅਰ, ਇੰਮਪਰੂਵਮੈਂਟ ਟਰੱਸਟ, (ਰਿਟਰਨਿੰਗ ਅਫਸਰ), ਬਲਾਕ ਸੰਗਤ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
2. ਯੋਗ ਉਮੀਦਵਾਰ ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ।
.......ਰੈਸਪਾਡੈਂਟ ਚੋਣ ਪਟੀਸ਼ਨ ਅਧੀਨ ਪੰਜਾਬ ਸਟੇਟ ਚੋਣ ਕਮਿਸ਼ਨ ਐਕਟ ਬਾਬਤ ਗ੍ਰਾਮ ਪੰਚਾਇਤ ਪਿੰਡ ਗਹਿਰੀ ਬੁੱਟਰ ਦੇ ਸਰਪੰਚ ਦੀ ਚੋਣ ਸਬੰਧੀ।
392 PUNJAB GOVT. GAZ., JUNE 26, 2020 (ASAR 5, 1942 SAKA) PART I] ਹਾਜਰ: ਵਕੀਲ ਧਿਰਾਂ।ਹੁਕਮ:-
ਪਟੀਸ਼ਨਰ ਵੱਲੋਂ ਚੋਣ ਪਟੀਸ਼ਨ ਸਬੰਧੀ ਬਣਦੀ ਸਰਕਾਰੀ ਫੀਸ ਦਾਖਲ ਖਜ੍ਹਾਨਾ ਕਰਕੇ ਉਜਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗ੍ਰਾਮ ਪੰਚਾਇਤ ਦੀ ਚੋਣ ਮਿਤੀ 30-12-2018 ਨੂੰ ਹੋਈ ਸੀ। ਸਬੰਧਤ ਰਿਟਰਨਿੰਗ ਅਫਸਰ ਪਾਸ ਨਾਮਜਦਗੀ ਕਾਗਜ ਮਿਤੀ 19-12-2018 ਤੱਕ ਜਮ੍ਹਾਂ ਕਰਵਾਉਣੇ ਸਨ। ਉਮੀਦਵਾਰਾਂ ਵੱਲੋਂ ਪ੍ਰਤੀਯੋਗੀ ਉਮੀਦਵਾਰ ਬਣਨ ਲਈ ਕੁਝ ਹੋਰ ਸਰਤਾਂ ਵੀ ਪੂਰੀਆਂ ਕਰਨੀਆਂ ਸਨ। ਪਟੀਸ਼ਨਰ ਵੱਲੋਂ ਚੋਣ ਕਮਿਸਨਰ ਦੀਆ ਸਾਰੀਆਂ ਸ਼ਰਤਾ ਪੂਰੀਆਂ ਕਰਦੇ ਹੋਏ ਅਤੇ ਸਬੰਧਤ ਅਥਾਰਟੀਆਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਉਪਰੰਤ ਨਿਯਮਤ ਤਾਰੀਖ ਤੋਂ ਪਹਿਲਾਂ ਆਪਣੇ ਨਾਮਜਦਗੀ ਕਾਗਜ ਜਮ੍ਹਾਂ ਕਰਵਾਏ ਗਏ ਸਨ। ਪ੍ਰੰਤੂ ਰੈਸਪਾਡੈਂਟ ਵੱਲੋਂ ਸਥਾਨਕ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਪਟੀਸ਼ਨਰ ਦੇ ਨਾਮਜਦਗੀ ਕਾਗਜ ਇਸ ਆਧਾਰ ਤੇ ਰੱਦ ਕਰ ਦਿੱਤੇ ਕਿ ਪਟੀਸ਼ਨਰ ਨੂੰ ਕਵਰਿੰਗ ਉਮੀਦਵਾਰ ਨਾਮਜਦ ਕੀਤਾ ਗਿਆ ਹੈ। ਜਦਕਿ ਨਾਮਜਦਗੀ ਕਾਗਜ ਸਹੀ ਭਰ੍ਹੇ ਗਏ ਸਨ। ਇਸ ਤਰ੍ਹਾ ਰੈਸਪਾਡੈਂਟ ਨੰਬਰ 1 ਵੱਲੋਂ ਰੈਸਪਾਡੈਂਟ ਨੰਬਰ 2 ਦਾ ਲਾਭ ਕਰਨ ਲਈ ਇਤਰਾਜ ਲਗਾਏ ਗਏ ਹਨ। ਇਸ ਤੋਂ ਇਲਾਵਾ ਰੈਸਪਾਡੈਂਟ ਨੰਬਰ 1 ਵੱਲੋਂ ਪਟੀਸ਼ਨਰ ਦੀ ਗੈਰਹਾਜਰੀ ਵਿੱਚ ਨਾਮਜਦਗੀ ਪੇਪਰ ਦੀ ਪੜਤਾਲ ਗਈ ਕੀਤੀ ਸੀ ਅਤੇ ਪਟੀਸ਼ਨਰ ਨੂੰ ਕਾਗਜ ਸਹੀ ਕਰਨ ਦਾ ਕੋਈ ਮੋਕਾ ਨਹੀਂ ਦਿੱਤਾ ਗਿਆ, ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸੰਗਤ ਦੀ ਲਿਸਟ ਵਿੱਚੋਂ ਇਤਰਾਜ ਪਤਾ ਲੱਗਣ ਤੇ ਪਟੀਸ਼ਨਰ ਨੇ ਤੁਰੰਤ ਸਬੰਧਤ ਅਧਿਕਾਰੀਆਂ ਪਾਸ ਪਹੁੰਚ ਕੀਤੀ ਪਰ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ। ਮਿਤੀ 24-12-2018 ਨੂੰ ਪਟੀਸ਼ਨ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸ਼ਨ ਨੰਬਰ 40414/2018 ਦਾਇਰ ਕੀਤੀ ਅਤੇ ਮਾਨਯੋਗ ਹਾਈਕੋਰਟ ਵੱਲੋਂ ਆਪਣੇ ਹੁਕਮ ਮਿਤੀ 24-12-2018 ਰਾਹੀਂ ਪਟੀਸ਼ਨਰ ਨੂੰ ਸਬੰਧਤ ਡਿਪਟੀ ਕਮਿਸਨਰ ਪਾਸ ਪਹੁੰਚ ਕਰਨ ਦੀ ਹਦਾਇਤ ਕੀਤੀ ਅਤੇ ਹਦਾਇਤ ਕੀਤੀ ਕਿ 48 ਘੰਟਿਆ ਦੇ ਵਿੱਚ-ਵਿੱਚ ਪਟੀਸ਼ਨਰ ਦੀ ਪਟੀਸ਼ਨ ਤੇ ਗੋਰ ਕੀਤੀ ਜਾਵੇ ਅਤੇ ਸਪੀਕਿੰਗ ਆਡਰ ਪਾਸ ਕੀਤਾ ਜਾਵੇ। ਇਸ ਤੋਂ ਬਾਅਦ ਪਟੀਸ਼ਨਰ ਨੇ ਮਿਤੀ 26-12-2018 ਨੂੰ ਡਿਪਟੀ ਕਮਿਸ਼ਨਰ ਪਾਸ ਪਹੁੰਚ ਕੀਤੀ ਅਤੇ ਉਨ੍ਹਾਂ ਨੇ ਉਕਤ ਪਟੀਸ਼ਨ ਰੈਸਪਾਡੈਂਟ ਨੰਬਰ 1 ਨੂੰ ਮਾਰਕ ਕਰ ਦਿੱਤੀ ਅਤੇ ਰੈਸਪਾਡੈਂਟ ਨੰਬਰ 1 ਨੇ ਪਟੀਸ਼ਨਰ ਦੇ ਦਸਤਾਵੇਜਾ ਤੇ ਧਿਆਨ ਦਿੱਤੇ ਬਗੈਰ ਹੀ ਗਲਤ ਤਰੀਕੇ ਨਾਲ ਉਸਦੀ ਦਰਖਾਸਤ ਮਿਤੀ 28-12-2018 ਨੂੰ ਖਾਰਜ ਕਰ ਦਿੱਤੀ। ਇਸ ਤਰ੍ਹਾ ਉਸਦੀ ਇਹ ਪਟੀਸ਼ਨ ਮੰਨਜੂਰ ਕੀਤੀ ਜਾਵੇ ਅਤੇ ਹੁਕਮ ਮਿਤੀ 28-12-2018 ਨੂੰ ਰੱਦ ਕਰਦੇ ਹੋਏ। ਉਸਦੇ ਨਾਮਜਦਗੀ ਕਾਗਜਾਂ ਦੀ ਦੁਬਾਰਾ ਪੜ੍ਹਤਾਲ ਕਰਵਾਈ ਜਾਵੇ ਅਤੇ ਚੋਣਾਂ ਕਰਵਾਉਣ ਦੀ ਪ੍ਰਕਿਰਿਆਂ ਦੁਬਾਰਾ ਕਰਵਾਈ ਜਾਵੇ।
ਪਟੀਸ਼ਨ ਦਾਇਰ ਹੋਣ ਤੇ ਰੈਸਪਾਡੈਂਟਸ ਧਿਰਾਂ ਨੂੰ ਤਲਬ ਕੀਤਾ ਗਿਆ। ਰੈਸਪਾਡੈਂਟ ਨੰਬਰ 1 ਗੋਰਾ ਲਾਲ ਵੱਲੋਂ ਸ਼੍ਰੀ ਰੋਹਿਤ ਰੋਮਾਣਾ ਵਕੀਲ ਅਤੇ ਰੈਸਪਾਡੈਟ ਨੰਬਰ 2 ਪਰਮਜੀਤ ਕੋਰ ਵੱਲੋਂ ਸ਼੍ਰੀ ਰਮਨ ਰਾਏ ਖੱਟਰ ਵਕੀਲ ਹਾਜਰ ਅਦਾਲਤ ਆਏ ਅਤੇ ਵਕੀਲ ਰੈਸਪਾਡੈਂਟ ਨੰਬਰ 1 ਅਤੇ 2 ਵੱਲੋਂ ਆਪਣੇ-ਆਪਣੇ ਲਿਖਤੀ ਜਵਾਬ ਪੇਸ਼ ਕੀਤੇ ਗਏ।
ਅੱਜ ਮਿਤੀ 14-02-2020 ਨੂੰ ਪਟੀਸ਼ਨਰ ਮੁਖਤਿਆਰ ਕੌਰ ਦੇ ਵਕੀਲ ਸ਼੍ਰੀ ਸੁਦੀਪ ਸਿੰਘ ਵਕੀਲ ਵੱਲੋਂ ਹਾਜਰ ਅਦਾਲਤ ਆ ਕਰ ਬਿਆਨ ਕਲਮਬੰਦ ਕਰਵਾਇਆ ਗਿਆ ਕਿ ਉਹ ਅਪੀਲਾਂਟ ਧਿਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਆਧਾਰ ਤੇ ਇਹ ਕੇਸ ਵਾਪਿਸ ਲੈਂਦੇ ਹਨ। ਲਿਹਾਜਾ ਮਿਸਲ ਤੇ ਆਏ ਰਿਕਾਰਡ ਅਤੇ ਵਕੀਲ ਪਟੀਸ਼ਨਰ ਦੇ ਬਿਆਨ ਮਿਤੀ 14-02-2020 ਨੂੰ ਵਾਚਣ ਉਪਰੰਤ ਇਹ ਪਟੀਸਨ ਵਾਪਿਸ ਲੈਣ ਕਰਕੇ ਦਾਖਲ ਦਫਤਰ ਕੀਤੀ ਜਾਂਦੀ ਹੈ।
ਹੁਕਮ ਖੁੱਲੀ ਅਦਾਲਤ ਵਿੱਚ ਕੀਤਾ ਗਿਆ। ਮਿਸਲ ਬਾਅਦ ਤਾਮੀਲ ਵ ਤਕਮੀਲ ਜਾਬਤਾ ਦਾਖਲ ਰਿਕਾਰਡ ਰੂਮ (ਜ), ਡੀ.ਸੀ. ਦਫਤਰ, ਬਠਿੰਡਾ ਹੋਵੇ।
ਸਥਾਨ: ਬਠਿੰਡਾ
ਸਹੀ/-
ਪ੍ਰਧਾਨਗੀ ਅਫਸਰ,
ਮਿਤੀ 14 ਫਰਵਰੀ, 2020
ਚੋਣ ਟ੍ਰਿਬਿਉਨਲ,
(ਐਸ.ਡੀ.ਐਮ)ਬਠਿੰਡਾ।