Servants of Knowledge
Punjab Gazette · Government of Punjab

Regarding dismiss Ramandeep Singh Mangad

Published 03 July 2020

Department
Agriculture
Type
Ordinary
Notification no.
2011
Gazetteid
CHD/0092/2018-2020
Identifier
in.gazette.punjabdsa.2020-07-03.28141
Languages
English, Punjabi

click here for IIIF manifest

Regd. No. CHD/0092/2018-2020 400 PUNJAB GOVT. GAZ., JULY 3, 2020 (ASAR 12, 1942 SAKA) PART I] Regd. No. NW/CH-22

Published by Authority

No. 27 ] CHANDIGARH, FRIDAY, JULY 3, 2020 (ASADHA 12, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਪੰਜਾਬ ਦੇ ਰਾਜਪਾਲ ਜੀ ਦਾ ਹੁਕਮ

ਜਿਵੇਂ ਕਿ ਸ਼੍ਰੀ ਰਮਨਦੀਪ ਸਿੰਘ ਮਾਂਗਟ ਪੁੱਤਰ ਸ਼੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਗੈਰ-ਹਾਜਰ) ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੇ ਕੇਸ ਵਿੱਚ ਮਿਤੀ 28.03.2011 ਤੋਂ ਲਗਾਤਾਰ ਡਿਊਟੀ ਤੋਂ ਅਣ-ਅਧਿਕਾਰਤ ਤੌਰ ਤੇ ਗੈਰ-ਹਾਜਰ ਰਹਿਣ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਆਦਿ ਦੇ ਦੋਸ਼ਾਂ ਕਰਕੇ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਇਸ ਵਿਭਾਗ ਦੇ ਯਾਦ ਪੱਤਰ ਨੰ: 7/12/07Fਖਬ.1(2)/12110-11 ਮਿਤੀ 08.10.2012 ਰਾਹੀਂ ਦੋਸ਼ ਸੂਚੀ ਜਾਰੀ ਕਰਕੇ ਡਾਕ ਵਿਭਾਗ ਰਾਹੀਂ ਰਜਿਸਟਰਡ ਪੋਸਟ ਦਫਤਰ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਰਾਹੀਂ ਭੇਜਦੇ ਹੋਏ ਜਵਾਬ 15 ਦਿਨਾਂ ਦੇ ਅੰਦਰ ਅੰਦਰ ਇਸ ਵਿਭਾਗ ਨੂੰ ਦੇਣ ਲਈ ਲਿਖਿਆ ਗਿਆ ਸੀ। ਇਸਦੇ ਨਾਲ ਨਾਲ ਇੱਕ ਕਾਪੀ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੂੰ ਭੇਜਦੇ ਹੋਏ ਲਿਖਿਆ ਗਿਆ ਸੀ ਕਿ ਉਹ ਆਪਣੇ ਪੱਧਰ ਤੇ ਵੀ ਚਾਰਜਡ ਅਧਿਕਾਰੀ ਨੂੰ ਦੋਸ਼ ਸੂਚੀ ਸਰਵ ਕਰਵਾਕੇ ਪਹੁੰਚ ਰਸੀਦ ਇਸ ਵਿਭਾਗ ਨੂੰ ਭੇਜਣ। ਇਸ ਉਪਰੰਤ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਪੱਤਰ ਮਿਤੀ 13.05.2016 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਵਲੋਂ ਪ੍ਰਚਲਿਤ ਅਖਬਾਰਾਂ ਵਿੱਚ ਪਬਲਿਕ ਨੋਟਿਸ ਦਿੰਦੇ ਹੋਏ ਚਾਰਜਡ ਅਧਿਕਾਰੀ ਨੂੰ ਦੋਸ਼ ਸੂਚੀ ਸਰਵ ਕਰਵਾਉਣ ਦੇ ਉਪਰਾਲੇ ਵੀ ਕੀਤੇ ਗਏ ਪਰ ਚਾਰਜਡ ਅਧਿਕਾਰੀ ਵਲੋਂ ਆਪਣਾ ਕੋਈ ਜਵਾਬ ਇਸ ਵਿਭਾਗ ਨੂੰ ਨਹੀਂ ਭੇਜਿਆ।

2. ਜਿਵੇਂ ਕਿ ਚਾਰਜਡ ਅਧਿਕਾਰੀ ਵਲੋਂ ਕੋਈ ਜਵਾਬ ਪ੍ਰਾਪਤ ਨਾ ਹੋਣ ਕਰਕੇ ਅਨੁਸ਼ਾਸ਼ਨੀ ਕਾਰਵਾਈ ਦੇ ਇਸ ਕੇਸ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾਂ ਦੀ ਰੈਗੂਲਰ ਪੜਤਾਲ ਕਰਵਾਉਣ ਲਈ ਇਸ ਵਿਭਾਗ ਦੇ ਹੁਕਮ ਮਿਤੀ 24.05.2016 ਜੋ ਕਿ ਪਿੱਠ ਅੰਕਣ ਨੰ: 7/12/07-ਖਬ1(2)/5499-5502, ਮਿਤੀ 03.06.2016 ਰਾਹੀਂ ਜਾਰੀ ਹੋਏ ਸਨ, ਅਨੁਸਾਰ ਡਾ: ਵੀ.ਕੇ.ਬਾਂਸਲ, LLM, PhD, FICA ਨੂੰ ਬਤੌਰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਹੁਕਮਾਂ ਵਿੱਚ ਲਿਖਿਆ ਗਿਆ ਸੀ ਕਿ ਪੜਤਾਲੀਆ ਅਫਸਰ ਪੜਤਾਲ ਦੋ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰਕੇ ਦੋਸ਼ਵਾਰ ਸਵੈ-ਸਪਸ਼ਟ ਰਿਪੋਰਟ ਇਸ ਵਿਭਾਗ ਨੂੰ ਭੇਜਣ।

3. ਜਿਵੇਂ ਕਿ ਉਕਤ ਪੈਰਾ੍ਹ/2 ਵਿੱਚ ਦਰਸਾਇਆ ਗਿਆ ਹੈ ਕਿ ਚਾਰਜਡ ਅਧਿਕਾਰੀ ਵਿਰੁੱਧ ਜਾਰੀ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾਂ ਦੀ ਰੈਗੂਲਰ ਪੜਤਾਲ ਕਰਵਾਉਣ ਹਿੱਤ ਡਾ: ਵੀ.ਕੇ.ਬਾਂਸਲ, LLM, PhD, FICA ਨੂੰ ਬਤੌਰ ਪੜਤਾਲੀਆ ਅਫਸਰ

( 400 )PART I] PUNJAB GOVT. GAZ., JULY 3, 2020 (ASAR 12, 1942 SAKA) 401 ਨਿਯੁਕਤ ਕੀਤਾ ਗਿਆ ਸੀ। ਇਸ ਸਬੰਧ ਵਿੱਚ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਪੱਤਰ ਮਿਤੀ 07.10.16 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਕਿ ਚਾਰਜਡ ਨੂੰ ਅਧਿਕਾਰੀ ਨਿਸਚਿਤ ਮਿਤੀ ਤੇ ਪੜਤਾਲੀਆ ਅਫਸਰ ਸਾਹਮਣੇ ਪੇਸ਼ ਹੋਣ ਲਈ ਦਾ ਟ੍ਰਿਬਿਊਨ ਟਰੱਸਟ ਅਖਬਾਰ ਵਿੱਚ ਮਿਤੀ 19.07.16 ਰਾਹੀਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ। ਪੰ੍ਰਤੂ ਚਾਰਜਡ ਅਧਿਕਾਰੀ ਪੜਤਾਲ ਵਿੱਚ ਹਾਜਰ ਨਹੀਂ ਹੋਇਆ।

4. ਜਿਵੇਂ ਕਿ ਪੜਤਾਲੀਆ ਅਫਸਰ ਨੇ ਪੱਤਰ ਮਿਤੀ 30.09.2016 ਨਾਲ ਪੜਤਾਲ ਰਿਪੋਰਟ ਇਸ ਵਿਭਾਗ ਨੂੰ ਪੇਸ਼ ਕੀਤੀ। ਪੜਤਾਲੀਆ ਅਫਸਰ ਵਲੋਂ ਚਾਰਜਡ ਅਧਿਕਾਰੀ ਵਿਰੁੱਧ ਜਾਰੀ ਕੀਤੀ ਗਈ ਚਾਰਜਸ਼ੀਟ ਵਿੱਚ ਲਗਾਏ ਦੋਸ਼ਾਂ ਨੂੰ ਆਪਣੀ ਇੰਨਕੁਆਰੀ ਰਿਪੋਰਟ ਵਿੱਚ ਪੂਰੀ ਤਰ੍ਹਾਂ ਸਿੱਧ ਕੀਤਾ ਗਿਆ। ਜਿਸ ਦਾ Uਪਰੇਟਿਵ ਪਾਰਟ ਹੇਠਾਂ ਅਨੁਸਾਰ ਹੈ:F

"xxxx xxxx xxxx

ਉ~ਚ ਅਧਿਕਾਰੀਆਂ ਵੱਲੋਂ ਸੀ.U. ਦੀ ਗੈਰ-ਹਾਜਰੀ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ, ਪਰ ਉਸਨੇ ਕਦੇ ਵੀ ਆਪਣਾ ਸਪੱਸ਼ਟੀਕਰਨ ਪੇਸ਼ ਨਹੀਂ ਕੀਤਾ ਅਤੇ ਨਾ ਹੀ ਉਹ ਪੜਤਾਲ ਵਿੱਚ ਹਾਜਰ ਹੋਇਆ। ਇਸ ਤਰ੍ਹਾਂ ਉਹ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਪਰ ਇਹ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਉਸ (ਸੀ.U.) ਦੇ ਕੋਲ ਕੋਈ ਵੀ ਸਰਕਾਰੀ ਪੱਤਰ ਜਾਂ ਪੜਤਾਲੀਆ ਅਫਸਰ ਦਾ ਪੱਤਰ ਨਹੀਂ ਪਹੁੰਚਿਆ, ਕਿਉਂਕਿ ਉਸਦੇ ਹੋਰ ਪਤੇ ਠਿਕਾਣੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ । ਦੋ ਵਾਰ ਅਖਬਾਰ ਵਿੱਚ ਪ੍ਰਕਾਸ਼ਿਤ ਪਬਲਿਕ ਨੋਟਿਸਾਂ ਬਾਰੇ ਵੀ ਉਸਦਾ ਧਿਆਨ ਨਹੀਂ ਗਿਆ, ਇਸ ਤੋਂ ਇਹ ਜਾਪਦਾ ਹੈ ਕਿ ਉਹ ਦੇਸ਼ ਵਿੱਚ ਨਹੀਂ ਹੈ ਜਾਂ ਉਹ ਜਾਣ-ਬੁੱਝ ਕੇ ਜਵਾਬ ਨਹੀਂ ਦੇ ਰਿਹਾ।

ਬੇਸ਼ਕ ਪੜਤਾਲ ਐਕਸ-ਪਾਰਟੀ ਹੈ,ਪਰ ਰਿਕਾਰਡ ਇਹ ਸਾਬਤ ਕਰਦਾ ਹੈ ਕਿ ਸੀ.U.ਵਿਰੁੱਧ ਲਗਾਏ ਦੋਸ਼ ਪੂਰੀ ਤਰ੍ਹਾਂ ਸਥਾਪਿਤ ਹੁੰਦੇ ਹਨ। "

5. ਜਿਵੇਂ ਕਿ ਇੰਨਕੁਆਰੀ ਰਿਪੋਰਟ ਦੀ ਕਾਪੀ ਦੋਸ਼ੀ ਅਧਿਕਾਰੀ ਨੂੰ ਇਸ ਵਿਭਾਗ ਦੇ ਪੱਤਰ ਮਿਤੀ 24.11.2016 ਰਾਹੀਂ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੂੰ ਭੇਜਦੇ ਹੋਏ ਲਿਖਿਆ ਗਿਆ ਸੀ ਦੋਸ਼ੀ ਅਧਿਕਾਰੀ ਨੂੰ ਪੜਤਾਲ ਰਿਪੋਰਟ ਦੀ ਕਾਪੀ ਆਪਣੇ ਪੱਧਰ ਤੇ ਪ੍ਰਚਿੱਲਤ ਅਖਬਾਰਾਂ ਵਿੱਚ ਪਬਲਿਕ ਨੋਟਿਸ ਦਿੰਦੇ ਹੋਏ ਸਰਵ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਅਤੇ ਜੇਕਰ ਮਿੱਥੇ ਸਮੇਂ ਅੰਦਰ ਦੋਸ਼ੀ ਅਧਿਕਾਰੀ ਵੱਲੋਂ ਫਿਰ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ ਹੈ ਤਾਂ ਤੁਰੰਤ ਸਰਕਾਰ ਨੂੰ ਅਖਬਾਰਾਂ ਵਿੱਚ ਛਪੇ ਪਬਲਿਕ ਨੋਟਿਸ ਦੀਆਂ ਕਾਤਰਾਂ ਭੇਜੀਆਂ ਜਾਣ। ਇਸਤੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ।

ਇਸ ਸਬੰਧ ਵਿੱਚ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਪੱਤਰ, ਮਿਤੀ 06.02.2017 ਰਾਹੀਂ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੂੰ ਪੱਤਰ ਜਾਰੀ ਕਰਦੇ ਹੋਏ ਲਿਖਿਆ ਗਿਆ ਕਿ ਉਹ ਚਾਰਜਡ ਅਧਿਕਾਰੀ ਨੂੰ ਆਪਣੇ ਪੱਧਰ ਤੇ ਪੜਤਾਲ ਰਿਪੋਰਟ ਦੀ ਕਾਪੀ ਸਰਵ ਕਰਵਾਉਣ। ਇਸ ਸਬੰਧ ਵਿੱਚ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਆਪਣੇ ਪੱਤਰ ਮਿਤੀ 19.06.2017 ਰਾਹੀਂ ਸੂਚਿਤ ਕੀਤਾ ਕਿ ਚਾਰਜਡ ਅਧਿਕਾਰੀ ਆਪਣੇ ਪਤੇ ਤੇ ਨਹੀਂ ਮਿਲਿਆ। ਇਸ ਉਪਰੰਤ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਆਪਣੇ ਪੱਤਰ ਮਿਤੀ 07.02.2018 ਰਾਹੀਂ ਸੂਚਿਤ ਕੀਤਾ ਕਿ ਉਨ੍ਹਾਂ ਵੱਲੋਂ ਮਿਤੀ 09.09.2017 ਰਾਹੀਂ ਅੰਗਰੇਜੀ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਵਿੱਚ ਪਬਲਿਕ ਨੋਟਿਸ ਦੇਕੇ 21 ਦਿਨਾਂ ਦੇ ਅੰਦਰ ਅੰਦਰ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਪਰ ਚਾਰਜਡ ਅਧਿਕਾਰੀ ਵਲੋਂ ਪੜਤਾਲ ਰਿਪੋਰਟ ਸਬੰਧੀ ਆਪਣਾ ਕੋਈ ਜਵਾਬ ਇਸ ਵਿਭਾਗ ਨੂੰ ਪੇਸ਼ ਨਹੀਂ ਕੀਤਾ।

6. ਜਿਵੇਂ ਕਿ ਉਪਰੋਕਤ ਦਰਸਾਈ ਸਾਰੀ ਸਥਿਤੀ ਦੇ ਮੱਦੇਨਜ਼ਰ ਅਤੇ ਪੜਤਾਲੀਆ ਅਫਸਰ ਦੀ ਰਿਪੋਰਟ ਦੇ ਅਧਾਰ ਤੇ ਚਾਰਜਡ ਅਧਿਕਾਰੀ ਨੂੰ ਸਜਾ ਦੇਣ ਸਬੰਧੀ, ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 5 ਅਧੀਨ ਵਿਚਾਰ ਕਰਦੇ ਹੋਏ ਉਸਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਅਸੂਲੀ ਤੌਰ ਤੇ ਫੈਸਲਾ ਲਿਆ ਗਿਆ ਸੀ।

7. ਜਿਵੇੇਂ ਕਿ ਉਪਰੋਕਤ ਦਰਸਾਈ ਸਾਰੀ ਸਥਿਤੀ ਨੂੰ ਗਹੁ ਨਾਲ ਵਿਚਾਰਦੇ ਹੋਏ, ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 5 ਅਧੀਨ ਕਲਾਜ (ix) ਦੇ ਤਹਿਤ ਸ਼੍ਰੀ ਰਮਨਦੀਪ ਸਿੰਘ ਮਾਂਗਟ ਪੁੱਤਰ ਸ਼੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਗੈਰ-ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਅਸੂਲੀ ਤੌਰ ਤੇ ਫੈਸਲਾ402 PUNJAB GOVT. GAZ., JULY 3, 2020 (ASAR 12, 1942 SAKA) PART I] ਲਿਆ ਗਿਆ ਸੀ। ਇਸ ਲਏ ਗਏ ਫੈਸਲੇ ਦੀ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਤੋਂ ਪੂਰਵ ਪ੍ਰਵਾਨਗੀ ਦੀ ਲੋੜ ਸੀ। ਇਸ ਕਰਕੇ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਉਪਰੋਕਤ ਸਾਰੀ ਸਥਿਤੀ ਦਰਸਾਉਂਦੇ ਹੋਏ ਤਜਵੀਜ ਭੇਜਕੇ ਲੋੜੀਂਦੀ ਸਜਾ ਦੇ ਫੈਸਲੇ ਤੇ ਪ੍ਰਵਾਨਗੀ ਇਸ ਵਿਭਾਗ ਨੂੰ ਦੇਣ ਲਈ ਪੱਤਰ ਨੰ: 7/12/07-ਖਬ1(2)/13216, ਮਿਤੀ 25.06.18 ਰਾਹੀਂ ਬੇਨਤੀ ਕੀਤੀ ਗਈ ਸੀ।

8. ਜਿਵੇਂ ਕਿ ਉਕਤ ਦਰਸਾਏ ਪੱਤਰ ਰਾਹੀਂ ਭੇਜੀ ਗਈ ਤਜਵੀਜ ਤੇ ਵਿਚਾਰ ਕਰਦੇ ਹੋਏ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨੇ ਆਪਣੇ ਪੱਤਰ ਨੰ: ਡਿਸ 159/2018/ਅ-7/5104, ਮਿਤੀ 12.02.20 ਰਾਹੀਂ ਸ਼੍ਰੀ ਰਮਨਦੀਪ ਸਿੰਘ ਮਾਂਗਟ ਪੁੱਤਰ ਸ੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਗੈਰ-ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਆਪਣੀ ਸਹਿਮਤੀ/ਪ੍ਰਵਾਨਗੀ ਇਸ ਵਿਭਾਗ ਨੂੰ ਦਿੱਤੀ ਹੈ।

9. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਰਮਨਦੀਪ ਸਿੰਘ ਮਾਂਗਟ ਪੁੱਤਰ ਸ੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਗੈਰ-ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਦੇ ਹਨ। ਸ਼੍ਰੀ ਰਮਨਮਦੀਪ ਸਿੰਘ ਮਾਂਗਟ ਪੁੱਤਰ ਸ਼੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਸ ਅਫਸਰ (ਗੈਰ-ਹਾਜਰ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਸ਼੍ਰੀ ਰਮਨਦੀਪ ਸਿੰਘ ਮਾਂਗਟ ਪੁੱਤਰ ਸ਼੍ਰੀ ਹਰਚੰਦ ਸਿੰਘ, ਖੇਤੀਬਾੜੀ ਵਿਕਾਸ ਅਫਸਰ,

ਜਨਮ ਮਿਤੀ : 01-01-1971

ਪਤਾ: ਮਕਾਨ ਨੰ.42, ਸਮਸੇਰ ਐਵੀਨਿਊ, ਸਾਹਮਣੇ ਰਾਜਗੁਰੂ ਨਗਰ,

ਫਿਰੋਜਪੁਰ ਰੋਡ, ਲੁਧਿਆਣਾ।

ਚੰਡੀਗੜ੍ਹ

ਵਿਸ਼ਵਾਜੀਤ ਖੰਨਾ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2048/7-2020/Pb. Govt. Press, S.A.S. Nagar

Cite this issue. Punjab Gazette, Government of Punjab, 03 July 2020. Indian Gazettes, https://egazette.servantsofknowledge.in/details/in.gazette.punjabdsa.2020-07-03.28141/. Archive identifier in.gazette.punjabdsa.2020-07-03.28141.