Published by Authority
No. 27 ] CHANDIGARH, FRIDAY, JULY 3, 2020 (ASADHA 12, 1942 SAKA)
PART I
Punjab Government Notifications and Orders
STATE ELECTION COMMISSION, PUNJAB
S.C.O. No:49, Sector-17E, Chandigarh
NOTIFICATION
The 1st July, 2020
No.SEC-SA-ET-2020/: 1453 -In pursuance of the provisions of Sector 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ-ਅਦਾਲਤ ਜਗਦੀਪ ਸਹਿਗਲ ਪੀ.ਸੀ.ਐਸ., ਪ੍ਰਧਾਨਗੀ ਅਫਸਰ ਇਲੈਕਸ਼ਨ ਟ੍ਰਿਬਿਊਨਲ ਕਮ ਉਪ ਮੰਡਲ ਮੈਜਿਸਟਰੇਟ,
ਮੋਹਾਲੀ।
ਮਿਸਲ ਪਿੰਡ ਕਿਸਮ ਕੇਸ ਤਾਰੀਖ ਰਜੂਆ ਤਾਰੀਖ ਫੈਸਲਾ ਨੰਬਰ
25 ਧਰਮਗੜ੍ਹ ਇਲੈਕਸ਼ਨ ਪਟੀਸ਼ਨ 25-07-2019 16-06-2020 ਪਰਮਜੀਤ ਸਿੰਘ ਪੁੱਤਰ ਲੇਟ ਸ੍ਰੀ ਅਮਰ ਸਿੰਘ ਵਾਸੀ ਪਿੰਡ ਧਰਮਗੜ੍ਹ ਤਹਿਸੀਲ ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ।
....................ਪਟੀਸ਼ਨਰ
ਬਨਾਮ
1. ਕੁਲਵਿੰਦਰ ਸਿੰਘ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਧਰਮਗੜ੍ਹ ਤਹਿਸੀਲ ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ।
2. ਚੇਤਨ ਬੜੀਆ ਲੈਕਚਰਾਰ, ਇਲੈਕਟ੍ਰਿਕ ਇੰਜੀਨੀਅਰਿੰਗ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ, ਪ੍ਰਿਜ਼ਾਈਡਿੰਗ ਅਫਸਰ, ਗਰਾਮ ਪੰਚਾਇਤ ਚੋਣ ਪਿੰਡ ਧਰਮਗੜ੍ਹ ਬਲਾਕ ਖਰੜ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ।
3. ਪ੍ਰਿਤਪਾਲ ਸਿੰਘ, ਸਬ ਡਿਵੀਜ਼ਨਲ ਇੰਜੀਨੀਅਰ ਪੁੱਡਾ/ਗਮਾਡਾ ਮੋਹਾਲੀ, ਰਿਟਰਨਿੰਗ ਅਫਸਰ ਗਰਾਮ ਪੰਚਾਇਤ ਚੋਣ ਪਿੰਡ ਧਰਮਗੜ੍ਹ ਬਲਾਕ ਖਰੜ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ।
( 415 )416 PUNJAB GOVT. GAZ., JULY 3, 2020 (ASAR 12, 1942 SAKA) PART I] 4. ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਦਫਤਰ ਕੁਰਾਲੀ, ਸਹਾਇਕ ਰਿਟਰਨਿੰਗ ਅਫਸਰ ਗਰਾਮ ਪੰਚਾਇਤ ਚੋਣ ਪਿੰਡ ਧਰਮਗੜ੍ਹ ਬਲਾਕ ਖਰੜ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ।
.....................ਉਤਰਵਾਦੀਆਨ
ਇਲੈਕਸ਼ਨ ਪਟੀਸ਼ਨ ਬਾਬਤ ਮਿਤੀ 30-12-2018 ਨੂੰ ਗਰਾਮ ਪੰਚਾਇਤ ਧਰਮਗੜ੍ਹ
ਬਲਾਕ ਖਰੜ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਹੋਈ ਚੋਣ ਵਿੱਚ
ਉਤਰਵਾਦੀ ਨੰਬਰ 1 ਦੀ ਬਤੌਰ ਸਰਪੰਚ ਹੋਈ ਚੋਣ ਨੂੰ ਰੱਦ ਕਰਵਾਉਣ ਸਬੰਧੀ।
ਹੁਕਮ:-
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਪਟੀਸ਼ਨਰ ਧਿਰ ਵੱਲੋਂ ਵਧੀਕ ਡਿਪਟੀ ਕਮਿਸਨਰ (ਜ) ਕਮ ਇਲੈਕਸ਼ਨ ਟ੍ਰਿਬਿਊਨਲ, ਸਾਹਿਬਜਾਦਾ ਅਜੀਤ ਸਿੰਘ ਨਗਰ ਜੀ ਦੀ ਅਦਾਲਤ ਵਿਖੇੇ ਮਿਤੀ 30-12-2018 ਨੂੰ ਪਿੰਡ ਧਰਮਗੜ੍ਹ ਦੇ ਸਰਪੰਚ ਦੀ ਹੋਈ ਚੋਣ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਕੇ ਦੱਸਿਆ ਗਿਆ ਕਿ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਵੱਲੋਂ ਇਸ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਗਏ ਸਨ। ਪਟੀਸ਼ਨਰ ਨੂੰ ਟਰੱਕ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਸੀ। ਜਦੋਂ ਕਿ ਉਤਰਵਾਦੀ ਨੰਬਰ 1 ਨੂੰ ਟਰੈਕਟਰ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਸੀ। ਇਸ ਚੋਣ ਵਿੱਚ ਉਤਰਵਾਦੀ ਨੰਬਰ 1 ਨੂੰ ਗਲਤ ਤਰੀਕੇ ਨਾਲ ਜੇਤੂ ਕਰਾਰ ਦਿੱਤਾ ਗਿਆ। ਮੌਕੇ ਤੇ ਉਤਰਵਾਦੀ ਨੰਬਰ 2 ਵੱਲੋਂ ਪਟੀਸ਼ਨਰ ਨੂੰ ਫਾਰਮ ਨੰਬਰ 9 ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਚੋਣ ਵਿੱਚ ਉਤਰਵਾਦੀ ਨੰਬਰ 2 ਵੱਲੋਂ ਗਲਤ ਤਰੀਕੇ ਨਾਲ ਉਤਰਵਾਦੀ ਨੰਬਰ 1 ਦਾ ਸਾਥ ਦਿੱਤਾ ਗਿਆ। ਵੋਟਾਂ ਦੀ ਗਿਣਤੀ ਵੇਲੇ ਪਟੀਸ਼ਨਰ ਨੂੰ ਗਿਣਤੀ ਵਾਲੇ ਟੇਬਲ ਦੇ ਨੇੜੇ ਨਹੀਂ ਬੈਠਣ ਦਿੱਤਾ ਗਿਆ ਅਤੇ ਨਾਂ ਹੀ ਪਟੀਸ਼ਨਰ ਨੂੰ ਬੈਲਟ ਪੇਪਰ ਦਿਖਾਏ ਗਏ। ਮਿਤੀ 30-12-2018 ਨੂੰ ਸਰਪੰਚੀ ਦੀ ਹੋਈ ਹੋਣ ਵਿੱਚ ਕੁੱਲ 520 ਵੋਟਾਂ ਵਿੱਚੋਂ 466 ਵੋਟਾਂ ਪੋਲ ਹੋਈਆਂ ਸਨ। ਪੋਲ ਹੋਈਆਂ ਕੁੱਲ 466 ਵੋਟਾਂ ਵਿੱਚੋਂ ਪਟੀਸ਼ਨਰ ਨੂੰ 227 ਵੋਟਾਂ ਪਈਆਂ ਸਨ। ਕੁਲਵਿੰਦਰ ਸਿੰਘ (ਉਤਰਵਾਦੀ ਨੰਬਰ 1) ਨੂੰ 235 ਵੋਟਾਂ ਪਈਆਂ ਸਨ। ਜਦੋਂ ਕਿ 4 ਵੋਟਾਂ ਰੱਦ ਹੋਈਆਂ ਸਨ। ਪਟੀਸ਼ਨਰ ਦੇ ਹੱਕ ਵਿੱਚ ਪੋਲ ਹੋਈਆਂ ਕਈ ਵੋਟਾਂ ਦੀ ਕੁਲਵਿੰਦਰ ਸਿੰਘ ਦੇ ਹੱਕ ਵਿੱਚ ਗਿਣਤੀ ਕੀਤੀ ਗਈ। ਇਸ ਚੋਣ ਵਿੱਚ ਉਤਰਵਾਦੀ ਨੰਬਰ 1 ਵੱਲੋਂ ਚੋਣ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਉਤਰਵਾਦੀ ਨੰਬਰ 1 ਅਤੇ ਉਸ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਸ਼ਰਾਬ ਅਤੇ ਪੈਸੇ ਵੰਡੇ ਗਏ। ਜਿਸ ਸਬੰਧੀ ਪਟੀਸਨਰ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਵੱਲੋਂ ਮੌਕੇ ਤੇ 2 ਵਿਅਕਤੀਆਂ ਦੇ ਨਾਮ ਨੋਟ ਕੀਤੇ ਗਏ ਅਤੇ ਇੱਕ ਗੱਡੀ ਦਾ ਨੰਬਰ ਨੋਟ ਕੀਤਾ ਗਿਆ ਪਰੰਤੂ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਚੋਣ ਮੌਕੇ ਉਤਰਵਾਦੀ ਨੰਬਰ 1 ਵੱਲੋਂ ਵੋਟਰਾਂ ਨੂੰ ਗੱਡੀਆਂ ਵਿੱਚ ਪੋਲਿੰਗ ਬੂਥ ਤੇ ਲਿਆਂਦਾ ਗਿਆ ਅਤੇ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਕਈ ਲੋਕਾਂ ਵੱਲੋਂ ਉਤਰਵਾਦੀ ਨੰਬਰ 1 ਦੀ ਹਮਾਇਤ ਕੀਤੀ ਗਈ। ਪਰੰਤੂ ਪੋਲਿੰਗ ਸਟਾਫ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ।
ਪਟੀਸ਼ਨਰ ਵੱਲੋਂ ਉਤਰਵਾਦੀ ਨੰਬਰ 2 ਨੂੰ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਲਈ ਕਿਹਾ ਗਿਆ। ਪਰੰਤੂ ਉਤਰਵਾਦੀ ਨੰਬਰ 2 ਵੱਲੋਂ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਉਪਰੰਤ ਪਟੀਸ਼ਨਰ ਵੱਲੋਂ ਉਤਰਵਾਦੀ ਨੰਬਰ 3 ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਏ ਜਾਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਰੱਦ ਹੋਈਆਂ ਵੋਟਾਂ ਪਟੀਸ਼ਨਰ ਨੂੰ ਦਿਖਾਉਣ ਦੀ ਬੇਨਤੀ ਕੀਤੀ ਗਈ। ਪਰੰਤੂ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਇਸ ਉਪਰੰਤ ਪਟੀਸ਼ਨਰ ਵੱਲੋਂ ਡਿਪਟੀ ਕਮਿਸਨਰ, ਸਾਹਿਬਜਾਦਾ ਅਜੀਤ ਸਿੰਘ ਨਗਰ ਜੀ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ ਅਤੇ ਇਸ ਸਬੰਧੀ ਇੱਕ ਦਰਖਾਸਤ ਵੀ ਦਿੱਤੀ ਗਈ। ਪਰੰਤੂ ਪਟੀਸ਼ਨਰ ਦੀ ਦਰਖਾਸਤ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਪਟੀਸ਼ਨਰ ਵੱਲੋਂ ਰਿਟਰਨਿੰਗ ਅਫਸਰ ਨੂੰ ਇੱਕ ਦਰਖਾਸਤ ਅਤੇ ਇੱਕ ਹਲਫੀਆ ਬਿਆਨ ਦਿੱਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਉਤਰਵਾਦੀ ਨੰਬਰ 1 ਦੇ ਖਿਲਾਫ ਪੁਲਿਸ ਥਾਣਾ ਸੋਹਾਣਾ ਵਿਖੇ ਐਫ.ਆਈ.ਆਰ. ਨੰਬਰ 0148 ਮਿਤੀ 07-07-2018 ਅਤੇ ਐਫ.ਆਈ.ਆਰ. ਨੰਬਰ 0174 ਮਿਤੀ 11-07-2016 ਦਰਜ ਹਨ। ਇਸ ਤੋਂ ਇਲਾਵਾ ਉਤਰਵਾਦੀ ਨੰਬਰ 1 ਦੇ ਖਿਲਾਫ ਮਾਨਯੋਗ ਸਿਵਲ ਜੱਜ (ਸੀਨੀਅਰ ਡਿਵੀਜਨ) ਮੋਹਾਲੀ ਜੀ ਦੀ ਅਦਾਲਤ ਵਿਖੇ ਵੀ ਇੱਕ ਕੇਸ ਚੱਲ ਰਿਹਾ ਹੈ। ਪਰੰਤੂ ਰਿਟਰਨਿੰਗ ਅਫਸਰ ਵੱਲੋਂ ਉਤਰਵਾਦੀ ਨੰਬਰ 1 ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ।
ਪਟੀਸ਼ਨਰ ਵੱਲੋਂ ਉਤਰਵਾਦੀ ਨੰਬਰ 1 ਦੀ ਬਤੌਰ ਸਰਪੰਚ ਹੋਈ ਚੋਣ ਨੂੰ ਰੱਦ ਕਰਨ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਬੇਨਤੀ ਕੀਤੀ ਗਈ। ਪਟੀਸ਼ਨਰ ਧਿਰ ਵੱਲੋਂ ਸ੍ਰੀ Uਂਕਾਰ ਸਿੰਘ ਪੁੱਤਰ ਭਾਗ ਸਿੰਘ ਹਰਜੀਤ ਸਿੰਘ ਪੁੱਤਰ ਨਿਰਮੈਲ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਲੇਟ ਸ੍ਰੀ ਅਮਰ ਸਿੰਘ (ਪਟੀਸ਼ਨਰ) ਵਾਸੀਆਨ ਪਿੰਡ ਧਰਮਗੜ੍ਹ ਬਤੌਰ ਗਵਾਹ ਪੇਸ ਹੋਏ।
PART I] PUNJAB GOVT. GAZ., JULY 3, 2020 (ASAR 12, 1942 SAKA) 417ਪਟੀਸ਼ਨਰ ਧਿਰ ਵੱਲੋਂ ਸ੍ਰੀ ਬਲਦੇਵ ਸਿੰਘ ਸਿੱਧੂ ਐਡਵੋਕੇਟ ਪੇਸ ਹੋਏ।
The Punjab State Election Commission Act, 1994 (Punjab Act No. 19 of 1994) ਦੀ ਧਾਰਾ 73 (2) ਅਧੀਨ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮਿਤੀ 03-06-2019 ਦੀਆਂ ਪਾਵਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਬ ਡਿਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਸਬ ਡਿਵੀਜ਼ਨਾਂ ਦੇ ਪ੍ਰਿਜ਼ਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ। ਜਿਸ ਦੇ ਤਹਿਤ ਵਧੀਕ ਡਿਪਟੀ ਕਮਿਸਨਰ (ਜ) ਕਮ ਇਲੈਕਸ਼ਨ ਟ੍ਰਿਬਿਊਨਲ, ਸਾਹਿਬਜਾਦਾ ਅਜੀਤ ਸਿੰਘ ਨਗਰ ਜੀ ਦੀ ਅਦਾਲਤ ਵੱਲੋਂ ਇਹ ਮਿਸਲ ਇਸ ਅਦਾਲਤ ਵਿਖੇ ਭੇਜੀ ਗਈ। ਇਸ ਅਦਾਲਤ ਵੱਲੋਂ ਮਿਸਲ ਤੇ ਸੁਣਵਾਈ ਸੁਰੂ ਕੀਤੀ ਗਈ।
ਉਤਰਵਾਦੀ ਨੰਬਰ 1 ਵੱਲੋਂ ਸ੍ਰੀ ਪਰਮਜੀਤ ਸਿੰਘ ਬਰਾੜ ਐਡਵੋਕੇਟ ਪੇਸ ਹੋਏ। ਉਤਰਵਾਦੀ ਨੰਬਰ 1 ਵੱਲੋਂ ਆਪਣੇ ਲਿਖਤੀ ਰਿਪਲਾਈ ਵਿੱਚ ਦੱਸਿਆ ਗਿਆ ਕਿ ਪਟੀਸ਼ਨਰ ਵੱਲੋਂ ਗਲਤ ਤੱਥਾਂ ਦੇ ਆਧਾਰ ਤੇ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਿੰਡ ਧਰਮਗੜ੍ਹ ਦੇ ਸਰਪੰਚ ਦੀ ਚੋਣ ਮੌਕੇ ਉਤਰਵਾਦੀ ਨੰਬਰ 1 ਵੱਲੋਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ। ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਨੂੰ ਫਾਰਮ ਨੰਬਰ 9 ਮੁਹੱਈਆ ਕਰਵਾਇਆ ਗਿਆ ਸੀ। ਜਿਸ ਉਪਰ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਵੱਲੋਂ ਦਸਖਤ ਕੀਤੇ ਗਏ ਸਨ। ਉਤਰਵਾਦੀ ਨੰਬਰ 1 ਵੱਲੋਂ ਇਸ ਚੋਣ ਮੌਕੇ ਕੋਈ ਵੀ ਗੈਰਕਾਨੂੰਨੀ ਗਤੀਵਿਧੀ ਨਹੀਂ ਕੀਤੀ ਗਈ। ਇਹ ਚੋਣ ਪੂਰੀ ਤਰ੍ਹਾਂ ਨਾਲ ਸਾਫ ਸੁਥਰੇ ਮਾਹੌਲ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੀ ਹਾਜਰੀ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ ਮੌਕੇ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਨੂੰ ਗਿਣਤੀ ਵਾਲੇ ਟੇਬਲ ਦੇ ਨੇੜੇ ਬਿਠਾਇਆ ਗਿਆ ਸੀ। ਇਸ ਚੋਣ ਵਿੱਚ ਪਟੀਸ਼ਨਰ ਨੂੰ 227 ਵੋਟਾਂ ਪਈਆਂ ਸਨ ਅਤੇ ਉਤਰਵਾਦੀ ਨੰਬਰ 1 ਨੂੰ 235 ਵੋਟਾਂ ਪ੍ਰਾਪਤ ਹੋਈਆਂ ਸਨ। ਜਦੋਂ ਕਿ 4 ਵੋਟਾਂ ਰੱਦ ਹੋਈਆਂ ਸਨ। ਪਟੀਸ਼ਨਰ ਦੇ ਹੱਕ ਵਿੱਚ ਪਈ ਕੋਈ ਵੀ ਵੋਟ ਉਤਰਵਾਦੀ ਨੰਬਰ 1 ਦੇ ਹੱਕ ਵਿੱਚ ਨਹੀਂ ਗਿਣੀ ਗਈ। ਰੱਦ ਹੋਈਆਂ ਵੋਟਾਂ ਵੀ ਸਹੀ ਤਰੀਕੇ ਨਾਲ ਰੱਦ ਕੀਤੀਆਂ ਗਈਆਂ ਸਨ। ਪਟੀਸ਼ਨ ਵਿੱਚ ਉਤਰਵਾਦੀ ਨੰਬਰ 1 ਤੇ ਸ਼ਰਾਬ ਅਤੇ ਪੈਸੇ ਵੰਡਣ ਦੇ ਲਗਾਏ ਗਏ ਦੋਸ਼ ਗਲਤ ਹਨ। ਇਸ ਲਈ ਉਤਰਵਾਦੀ ਨੰਬਰ 1 ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਦੀ ਬੇਨਤੀ ਕੀਤੀ ਗਈ। ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਨੂੰ ਫਾਰਮ ਨੰਬਰ 9 ਮੁਹੱਈਆ ਕਰਵਾਇਆ ਗਿਆ ਸੀ। ਜਿਸ ਉਪਰ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਵੱਲੋਂ ਦਸਖਤ ਕੀਤੇ ਗਏ ਸਨ। ਸਾਰੀਆਂ ਰੱਦ ਵੋਟਾਂ ਕਾਨੂੰਨ ਅਨੁਸਾਰ ਰੱਦ ਕੀਤੀਆਂ ਗਈਆਂ ਸਨ। ਇਸ ਚੋਣ ਦੌਰਾਨ ਕਿਸੇ ਤਰ੍ਹਾਂ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ। ਇਸ ਲਈ ਉਤਰਵਾਦੀ ਨੰਬਰ 1 ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਦੀ ਬੇਨਤੀ ਕੀਤੀ ਗਈ।
ਉਤਰਵਾਦੀ ਨੰਬਰ 2 ਅਤੇ 3 ਵੱਲੋਂ ਆਪੋ ਆਪਣੇ ਰਿਪਲਾਈ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਚੋਣ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਗਈ ਹੈ। ਇਹ ਚੋਣ ਪੂਰੀ ਤਰ੍ਹਾਂ ਸਾਫ ਸੁਥਰੇ ਮਾਹੌਲ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ ਦੌਰਾਨ ਮੌਕੇ ਤੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਸੀ। ਵੋਟਾਂ ਦੀ ਗਿਣਤੀ ਮੌਕੇ ਦੋਵੇਂ ਉਮੀਦਵਾਰਾਂ ਦੇ ਸਬੰਧਤ ਦਸਤਾਵੇਜ਼ਾਂ ਤੇ ਦਸਖਤ ਕਰਵਾਏ ਗਏ ਸਨ। ਇਹ ਚੋਣ ਮਿਤੀ 30-12-2018 ਨੂੰ ਹੋਈ ਸੀ। ਇਹ ਗਲਤ ਹੈ ਕਿ ਉਤਰਵਾਦੀ ਨੰਬਰ 1 ਨੂੰ ਗਲਤ ਤਰੀਕੇ ਨਾਲ ਸਰਪੰਚ ਚੁਣਿਆ ਗਿਆ ਹੋਵੇ। ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਨੂੰ ਫਾਰਮ ਨੰਬਰ 9 ਮੁਹੱਈਆ ਕਰਵਾਇਆ ਗਿਆ ਸੀ ਜਿਸ ਉਪਰ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਦੇ ਦਸਖਤ ਹਨ। ਵੋਟਾਂ ਦੀ ਗਿਣਤੀ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੀ ਹਾਜਰੀ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ ਮੌਕੇ ਪਟੀਸ਼ਨਰ ਅਤੇ ਉਤਰਵਾਦੀ ਨੰਬਰ 1 ਦੋਵਾਂ ਨੂੰ ਗਿਣਤੀ ਵਾਲੇ ਟੇਬਲ ਦੇ ਨੇੜੇ ਬਿਠਾਇਆ ਗਿਆ ਸੀ। ਇਸ ਲਈ ਉਤਰਵਾਦੀ ਨੰਬਰ 2 ਅਤੇ 3 ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਦੀ ਬੇਨਤੀ ਕੀਤੀ ਗਈ। ਉਤਰਵਾਦੀ ਨੰਬਰ 3 ਵੱਲੋਂ ਸ੍ਰੀ ਐਨ.ਡੀ.ਐਸ. ਮਾਨ ਐਡਵੋਕੇਟ ਪੇਸ਼ ਹੋਏ।
ਉਤਰਵਾਦੀ ਧਿਰ ਵੱਲੋਂ ਸ੍ਰੀ ਕੁਲਵਿੰਦਰ ਸਿੰਘ (ਉਤਰਵਾਦੀ ਨੰਬਰ 1) ਬਤੌਰ ਗਵਾਹ ਪੇਸ ਹੋਏ।
ਉਤਰਵਾਦੀ ਨੰਬਰ 1 ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ FAQ No. 1927 of 2020 ਦਾਇਰ ਕੀਤੀ ਗਈ ਹੈ। ਪਰੰਤੂ ਮਾਨਯੋਗ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਕੇਸ ਸਬੰਧੀ ਸਟੇਅ ਦੇ ਹੁਕਮ ਪਾਸ ਨਹੀਂ ਕੀਤੇ ਗਏ। ਇਸ ਅਦਾਲਤ ਵੱਲੋਂ ਰੀ ਕਾਉਂਟਿੰਗ (ਵੋਟਾਂ ਦੀ ਦੁਬਾਰਾ ਗਿਣਤੀ) ਲਈ ਮਿਤੀ 02-03-2020 ਦੇ ਹੁਕਮਾਂ ਅਨੁਸਾਰ ਪਿੱਠ ਅੰਕਣ ਨੰਬਰ 142-145/ਪੇਸੀ ਮਿਤੀ 04-03-2020 ਰਾਹੀਂ ਸ੍ਰੀ ਰਵਿੰਦਰ ਬਾਂਸਲ ਸਬ ਰਜਿਸਟਰਾਰ ਮੋਹਾਲੀ, ਸ੍ਰੀ ਗੁਰਸੇਵਕ ਸਿੰਘ ਸੰਧੂ ਐਸ.ਡੀ.U. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਮੋਹਾਲੀ ਡਿਵੀਜਨ ਮੋਹਾਲੀ ਅਤੇ ਸ੍ਰੀ ਸੁਖਵਿੰਦਰ ਸਿੰਘ ਐਸ.ਡੀ.U.
ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਤੇ ਆਧਾਰਤ ਕਮੇਟੀ ਗਠਿਤ ਕੀਤੀ ਗਈ। ਇਸ ਕਮੇਟੀ ਵੱਲੋਂ ਮਿਤੀ 19-03-2020 ਨੂੰ ਇਸ ਅਦਾਲਤ ਵਿਖੇ ਰਿਪੋਰਟ ਪੇਸ ਕੀਤੀ ਗਈ। ਜਿਸ ਅਨੁਸਾਰ:-
418 PUNJAB GOVT. GAZ., JULY 3, 2020 (ASAR 12, 1942 SAKA) PART I]ਇਸ ਕਮੇਟੀ ਵੱਲੋਂ ਮਿਤੀ 17-03-2020 ਨੂੰ ਵੋਟਾਂ ਦੀ ਰੀ ਕਾਉਟਿੰਗ (ਦੁਬਾਰਾ ਗਿਣਤੀ) ਲਈ ਪੁਲਿਸ ਦੀ ਨਿਗਰਾਨੀ ਅਤੇ ਵੀਡੀUਗ੍ਰਾਫੀ ਹੇਠ ਪਿੰਡ ਧਰਮਗੜ੍ਹ ਦੇ ਸਰਪੰਚੀ ਦੇ ਬੈਲਟ ਪੇਪਰਾਂ ਦੇ ਟਰੰਕ ਖਜ਼ਾਨਾ ਦਫਤਰ ਖਰੜ੍ਹ ਤੋਂ ਮੋਹਾਲੀ ਲਿਆਂਦੇ ਗਏ। ਇਸ ਅਦਾਲਤ ਦੇ ਬਾਹਰ ਗਿਣਤੀ ਸੁਰੂ ਕਰਨ ਤੋਂ ਪਹਿਲਾਂ ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਧਿਰਾਂ ਨੂੰ ਅਵਾਜ ਦਿਲਾਈ ਗਈ। ਦੋਵੇਂ ਧਿਰਾਂ ਹਾਜਰ ਆਈਆਂ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਸਟਾਫ ਵੱਲੋਂ ਲਿਆਂਦੇ ਗਏ ਟਰੱਕ ਦੋਵੇਂ ਧਿਰਾਂ ਅਤੇ ਕਮੇਟੀ ਮੈਂਬਰਾਂ ਦੀ ਹਾਜਰੀ ਵਿੱਚ ਵੀਡੀUਗ੍ਰਾਫੀ ਦੀ ਨਿਗਰਾਨੀ ਹੇਠ ਟਰੰਕ ਖੋਲ੍ਹੇ ਗਏ। ਦੋਵੇਂ ਟਰੰਕਾਂ ਵਿੱਚ ਵੱਖ ਵੱਖ ਪਿੰਡਾਂ ਦੇ ਬੈਲਟ ਪੇਪਰ ਮੌਜੂਦ ਸਨ। ਪਰੰਤੂ ਪਿੰਡ ਧਰਮਗੜ੍ਹ ਦੀ ਸਰਪੰਚੀ ਦਾ ਰਿਕਾਰਡ ਨਾ ਹੋਣ ਕਰਕੇ ਗਿਣਤੀ ਨਹੀਂ ਹੋ ਸਕੀ। ਜਦੋਂ ਇਸ ਬਾਰੇ ਸਟਾਫ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੁੱਝ ਹੋਰ ਟਰੰਕ ਖਜ਼ਾਨਾ ਦਫਤਰ ਪਏ ਹਨ ਜਿਨ੍ਹਾਂ ਵਿੱਚ ਪਿੰਡ ਧਰਮਗੜ੍ਹ ਦੀ ਸਰਪੰਚੀ ਦਾ ਰਿਕਾਰਡ ਹੋ ਸਕਦਾ ਹੈ। ਗਠਿਤ ਕਮੇਟੀ ਵੱਲੋਂ ਇਸ ਸਾਰੇ ਮਾਮਲੇ ਦੀ ਗੱਲ ਦੋਵੇਂ ਧਿਰਾਂ ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਕੀਤੀ ਗਈ। ਧਿਰਾਂ ਵੱਲੋਂ ਲਿਖਤੀ ਸਹਿਮਤੀ ਦਿੱਤੀ ਗਈ ਕਿ ਸਾਨੂੰ ਕੋਈ ਇਤਰਾਜ ਨਹੀਂ ਹੈ, ਜੇਕਰ ਗਿਣਤੀ ਦੀ ਤਾਰੀਖ ਅੱਗੇ ਪਾ ਦਿੱਤੀ ਜਾਵੇ। ਦੋਵੇਂ ਧਿਰਾਂ ਦੀ ਸਹਿਮਤੀ ਮਿਲਣ ਉਪਰੰਤ ਵੋਟਾਂ ਦੀ ਦੁਬਾਰਾ ਗਿਣਤੀ ਲਈ ਮਿਤੀ 19-03-2020 ਨਿਸਚਿਤ ਕੀਤੀ ਗਈ। ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਖਰੜ੍ਹ ਦੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਬੂਥ ਨੰਬਰ 85 ਪਿੰਡ ਧਰਮਗੜ੍ਹ ਦੀ ਸਰਪੰਚੀ ਦਾ ਰਿਕਾਰਡ ਖਜ਼ਾਨਾ ਦਫਤਰ ਖਰੜ੍ਹ ਤੋਂ ਪੁਲਿਸ ਪਾਰਟੀ ਤੇ ਵੀਡੀUਗ੍ਰਾਫੀ ਦੀ ਨਿਗਰਾਨੀ ਹੇਠ ਮਿਤੀ 19-03-2020 ਨੂੰ ਸਵੇਰੇ 11-00 ਵਜੇ ਇਸ ਅਦਾਲਤ ਵਿੱਚ ਪੇਸ ਕੀਤਾ ਜਾਵੇ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ੍ਹ ਦੇ ਸਟਾਫ ਵੱਲੋਂ ਪੁਲਿਸ ਦੀ ਨਿਗਰਾਨੀ ਅਤੇ ਵੀਡੀUਗ੍ਰਾਫੀ ਹੇਠ ਪਿੰਡ ਧਰਮਗੜ੍ਹ ਦੇ ਸਰਪੰਚੀ ਦੇ ਬੈਲਟ ਪੇਪਰਾਂ ਦੇ ਟਰੰਕ ਖਜ਼ਾਨਾ ਦਫਤਰ ਖਰੜ੍ਹ ਤੋਂ ਮੋਹਾਲੀ ਮਿਤੀ 19-03-2020 ਨੂੰ ਲਿਆਂਦੇ ਗਏ। ਇਸ ਅਦਾਲਤ ਦੇ ਬਾਹਰ ਗਿਣਤੀ ਸੁਰੂ ਕਰਨ ਤੋਂ ਪਹਿਲਾਂ ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਧਿਰਾਂ ਨੂੰ ਅਵਾਜ ਦਿਲਾਈ ਗਈ। ਦੋਵੇਂ ਧਿਰਾਂ ਹਾਜਰ ਆਈਆਂ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ੍ਹ ਦੇ ਸਟਾਫ ਵੱਲੋਂ ਪੁਲਿਸ ਪਾਰਟੀ ਅਤੇ ਵੀਡੀUਗ੍ਰਾਫੀ ਦੀ ਨਿਗਰਾਨੀ ਹੇਠ ਟਰੰਕ ਲਿਆਂਦੇ ਗਏ। ਟਰੰਕਾਂ ਤੇ ਲੱਗੀਆਂ ਸੀਲਾਂ ਦੋਵੇਂ ਧਿਰਾਂ ਨੂੰ ਵਿਖਾਈਆਂ ਗਈਆਂ।
ਵੀਡੀUਗ੍ਰਾਫੀ, ਕਮੇਟੀ ਮੈਂਬਰ ਅਤੇ ਦੋਵੇਂ ਧਿਰਾਂ ਦੀ ਹਾਜਰੀ ਵਿੱਚ ਮਿਤੀ 19-03-2020 ਨੂੰ ਟਰੰਕ ਤੇ ਲੱਗੀਆਂ ਸੀਲਾਂ ਤੋੜੀਆਂ ਗਈਆਂ। ਟਰੰਕ ਵਿੱਚੋਂ ਪਿੰਡ ਧਰਮਗੜ ਬੂਥ ਨੰਬਰ 85 ਦੀ ਸਰਪੰਚੀ ਦੇ ਉਮੀਦਵਾਰਾਂ ਦੇ ਬੈਲਟ ਪੇਪਰ ਕੱਢੇ ਗਏ। ਉਪਰੰਤ ਗਠਿਤ ਕਮੇਟੀ ਵੱਲੋਂ ਪਿੰਡ ਧਰਮਗੜ੍ਹ ਦੀ ਸਰਪੰਚੀ ਦੇ ਬੈਲਟ ਪੇਪਰਾਂ ਦੀ ਗਿਣਤੀ ਸੁਰੂ ਕੀਤੀ ਗਈ। ਪ੍ਰਿਜ਼ਾਈਡਿੰਗ ਅਫਸਰ, ਡਾਇਰੀ ਅਨੁਸਾਰ ਕੁੱਲ ਵੋਟਾਂ 466 ਸਨ। ਦੋਵੇਂ ਧਿਰਾਂ ਦੀ ਹਾਜਰੀ ਵਿੱਚ ਵੋਟਾਂ ਦੀ ਗਿਣਤੀ ਸੁਰੂ ਕੀਤੀ ਗਈ। ਗਿਣਤੀ ਸਮੇਂ 465 ਵੋਟ ਪਰਚੀਆਂ ਨਿਕਲੀਆਂ। ਜਿਨ੍ਹਾਂ ਦਾ ਵੇਰਵਾ ਉਮੀਦਵਾਰ ਵਾਈਜ਼ ਹੇਠ ਲਿਖੇ ਅਨੁਸਾਰ ਹੈ:F
1. ਸ੍ਰੀ ਪਰਮਜੀਤ ਸਿੰਘ ਉਮੀਦਵਾਰ 215 ਵੋਟਾਂ
2. ਸ੍ਰੀ ਕੁਲਵਿੰਦਰ ਸਿੰਘ ਉਮੀਦਵਾਰ 209 ਵੋਟਾਂ
3. ਰੱਦ ਹੋਈਆਂ ਵੋਟਾਂ 41
ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਵੀਡੀUਗ੍ਰਾਫੀ ਦੀ ਨਿਗਰਾਨੀ ਹੇਠ ਦੁਬਾਰਾ ਟਰੰਕ ਨੂੰ ਸੀਲਡ ਕੀਤਾ ਗਿਆ।
ਸੀਲਡ ਕਰਨ ਉਪਰੰਤ ਪੁਲਿਸ ਦੀ ਨਿਗਰਾਨੀ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਖਰੜ੍ਹ ਦੇ ਦਫਤਰ ਦੇ ਮੁਲਾਜ਼ਮਾਂ ਦੇ ਸਪੁਰਦ ਕਰਕੇ ਖਜ਼ਾਨਾ ਦਫਤਰ ਖਰੜ੍ਹ ਵਿਖੇ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ।
ਕੇਸ ਦੀ ਸੁਣਵਾਈ ਦੌਰਾਨ ਹੇਠ ਲਿਖੇ ਇਸ਼ੂ ਫਰੇਮ ਕੀਤੇ ਗਏ:F
1. ਕੀ ਮੌਜੂਦਾ ਪਟੀਸ਼ਨ ਚੱਲਣਯੋਗ ਹੈ ਜਾਂ ਨਹੀਂ< (ਪਟੀਸ਼ਨਰ ਅਤੇ ਉਤਰਵਾਦੀ ਵਾਸਤੇ)
2. ਕੀ ਇਤਰਾਜਕਰਤਾ ਦੇ ਇਤਰਾਜ ਚੱਲਣਯੋਗ ਹਨ ਜਾਂ ਨਹੀਂ< (ਪਟੀਸ਼ਨਰ ਅਤੇ ਉਤਰਵਾਦੀ ਵਾਸਤੇ)
3. ਕੀ ਉਤਰਵਾਦੀ ਨੰਬਰ 2 ਅਤੇ 3 ਵੱਲੋਂ ਚੋਣਾਂ ਦੀ ਪ੍ਰਕਿਰਿਆ ਲੋਕਤਾਂਤਰਿਕ ਤਰੀਕੇ ਮੁਤਾਬਕ ਅਤੇ ਚੋਣ ਰੂਲਾਂ ਦੇ ਅਨੁਸਾਰ ਕੀਤੀ ਗਈ ਹੈ< (ਉਤਰਵਾਦੀਆਂ ਵਾਸਤੇ)
ਕੇਸ ਦੀ ਸੁਣਵਾਈ ਦੌਰਾਨ ਫਰੇਮ ਕੀਤੇ ਗਏ ਇਸੂ਼ਆਂ ਤੇ ਗੌਰ ਕੀਤੀ ਗਈ:-
PART I] PUNJAB GOVT. GAZ., JULY 3, 2020 (ASAR 12, 1942 SAKA) 4191. ਕੀ ਮੌਜੂਦਾ ਪਟੀਸ਼ਨ ਚੱਲਣਯੋਗ ਹੈ ਜਾਂ ਨਹੀਂ< (ਪਟੀਸ਼ਨਰ ਅਤੇ ਉਤਰਵਾਦੀ ਵਾਸਤੇ)
ਪਟੀਸ਼ਨਰ ਧਿਰ ਵੱਲੋਂ ਪਟੀਸ਼ਨ ਵਿੱਚ ਦੱਸਿਆ ਗਿਆ ਕਿ ਸਰਪੰਚੀ ਦੀ ਹੋਈ ਚੋਣ ਵਿੱਚ ਕੁੱਲ 520 ਵੋਟਾਂ ਵਿੱਚੋਂ 466 ਵੋਟਾਂ ਪੋਲ ਹੋਈਆਂ ਸਨ। ਪੋਲ ਹੋਈਆਂ ਕੁੱਲ 466 ਵੋਟਾਂ ਵਿੱਚੋਂ ਪਟੀਸ਼ਨਰ ਨੂੰ 227 ਵੋਟਾਂ ਪਈਆਂ ਸਨ। ਕੁਲਵਿੰਦਰ ਸਿੰਘ (ਉਤਰਵਾਦੀ ਨੰਬਰ 1) ਨੂੰ 235 ਵੋਟਾਂ ਪਈਆਂ ਸਨ। ਜਦੋਂ ਕਿ 4 ਵੋਟਾਂ ਰੱਦ ਹੋਈਆਂ ਸਨ। ਪਰੰਤੂ ਵੋਟਾਂ ਦੀ ਦੁਬਾਰਾ ਗਿਣਤੀ ਉਪਰੰਤ ਪਾਇਆ ਗਿਆ ਕਿ ਗਿਣਤੀ ਸਮੇਂ 465 ਵੋਟ ਪਰਚੀਆਂ ਨਿਕਲੀਆਂ। ਜਿਨ੍ਹਾਂ ਦਾ ਵੇਰਵਾ ਉਮੀਦਵਾਰ ਵਾਈਜ਼ ਹੇਠ ਲਿਖੇ ਅਨੁਸਾਰ ਹੈ:F
1. ਸ੍ਰੀ ਪਰਮਜੀਤ ਸਿੰਘ ਉਮੀਦਵਾਰ 215 ਵੋਟਾਂ
2. ਸ੍ਰੀ ਕੁਲਵਿੰਦਰ ਸਿੰਘ ਉਮੀਦਵਾਰ 209 ਵੋਟਾਂ
3. ਰੱਦ ਹੋਈਆਂ ਵੋਟਾਂ 41
ਇਸ ਤਰ੍ਹਾਂ ਮੌਜੂਦਾ ਪਟੀਸਨ ਚੱਲਣਯੋਗ ਹੈ।
2. ਕੀ ਇਤਰਾਜਕਰਤਾ ਦੇ ਇਤਰਾਜ ਚੱਲਣਯੋਗ ਹਨ ਜਾਂ ਨਹੀਂ< (ਪਟੀਸ਼ਨਰ ਅਤੇ ਉਤਰਵਾਦੀ ਵਾਸਤੇ)
ਇਤਰਾਜਕਰਤਾ (ਪਟੀਸ਼ਨਰ) ਵੱਲੋਂ ਆਪਣੇ ਹੱਕ ਵਿੱਚ ਪਈਆਂ ਵੋਟਾਂ ਨੂੰ ਗਲਤ ਤੌਰ ਤੇ ਉਤਰਵਾਦੀ ਨੰਬਰ 1 ਦੇ ਹੱਕ ਵਿੱਚ ਗਿਣੇ ਜਾਣ ਸਬੰਧੀ ਇਤਰਾਜ ਕੀਤਾ ਗਿਆ ਹੈ। ਸਰਪੰਚੀ ਦੀ ਚੋਣ ਲਈ ਮੌਕੇ ਤੇ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਇਤਰਾਜਕਰਤਾ (ਪਟੀਸ਼ਨਰ) ਨੂੰ 227 ਵੋਟਾਂ ਪਈਆਂ ਸਨ। ਉਤਰਵਾਦੀ ਨੰਬਰ 1 ਨੂੰ 235 ਵੋਟਾਂ ਪਈਆਂ ਸਨ ਅਤੇ 4 ਵੋਟਾਂ ਰੱਦ ਹੋਈਆਂ ਸਨ। ਪਰੰਤੂ ਵੋਟਾਂ ਦੀ ਦੁਬਾਰਾ ਗਿਣਤੀ ਉਪਰੰਤ ਇਤਰਾਜਕਰਤਾ (ਪਟੀਸ਼ਨਰ) ਨੂੰ 215 ਵੋਟਾਂ ਪਈਆਂ ਸਨ।
ਉਤਰਵਾਦੀ ਨੰਬਰ 1 ਨੂੰ 209 ਵੋਟਾਂ ਪਈਆਂ ਸਨ ਅਤੇ 41 ਵੋਟਾਂ ਰੱਦ ਹੋਈਆਂ ਸਨ। ਇਸ ਤਰ੍ਹਾਂ ਮੌਜੂਦਾ ਪਟੀਸਨ ਚੱਲਣਯੋਗ ਹੈ।
3. ਕੀ ਉਤਰਵਾਦੀ ਨੰਬਰ 2 ਅਤੇ 3 ਵੱਲੋਂ ਚੋਣਾਂ ਦੀ ਪ੍ਰਕਿਰਿਆ ਲੋਕਤਾਂਤਰਿਕ ਤਰੀਕੇ ਮੁਤਾਬਕ ਅਤੇ ਚੋਣ ਰੂਲਾਂ ਦੇ ਅਨੁਸਾਰ ਕੀਤੀ ਗਈ ਹੈ< (ਉਤਰਵਾਦੀਆਂ ਵਾਸਤੇ)
ਪਿੰਡ ਧਰਮਗੜ੍ਹ ਦੀ ਸਰਪੰਚੀ ਦੀ ਚੋਣ ਲਈ ਮੌਕੇ ਤੇ ਵੋਟਾਂ ਦੀ ਕੀਤੀ ਗਈ ਗਿਣਤੀ ਵਿੱਚ ਇਤਰਾਜਕਰਤਾ (ਪਟੀਸ਼ਨਰ) ਨੂੰ ਕੁੱਲ 227 ਵੋਟਾਂ ਪਈਆਂ ਦੱਸੀਆਂ ਗਈਆਂ ਸਨ। ਉਤਰਵਾਦੀ ਨੰਬਰ 1 ਨੂੰ 235 ਵੋਟਾਂ ਪਈਆਂ ਦੱਸੀਆਂ ਗਈਆਂ ਸਨ ਅਤੇ 4 ਵੋਟਾਂ ਰੱਦ ਹੋਈਆਂ ਸਨ। ਪਰੰਤੂ ਵੋਟਾਂ ਦੀ ਦੁਬਾਰਾ ਗਿਣਤੀ ਉਪਰੰਤ ਇਤਰਾਜਕਰਤਾ (ਪਟੀਸ਼ਨਰ) ਨੂੰ 215 ਵੋਟਾਂ ਪਈਆਂ ਹਨ। ਉਤਰਵਾਦੀ ਨੰਬਰ 1 ਨੂੰ 209 ਵੋਟਾਂ ਪਈਆਂ ਹਨ ਅਤੇ 41 ਵੋਟਾਂ ਰੱਦ ਹੋਈਆਂ ਹਨ। ਦੁਬਾਰਾ ਗਿਣਤੀ ਉਪਰੰਤ ਵੋਟਾਂ ਦਾ ਫਰਕ ਜਿਆਦਾ ਹੈ। ਇਸ ਤਰ੍ਹਾਂ ਮੌਜੂਦਾ ਪਟੀਸ਼ਨ ਚੱਲਣਯੋਗ ਹੈ।
4. ਰਿਲੀਫ
ਮਿਸਲ ਤੇ ਆਏ ਰਿਕਾਰਡ ਨੂੰ ਵਾਚਿਆ ਗਿਆ, ਧਿਰਾਂ ਨੂੰ ਸੁਣਿਆ ਗਿਆ ਅਤੇ ਕਮੇਟੀ ਵੱਲੋਂ ਪ੍ਰਾਪਤ ਹੋਈ ਰਿਪੋਰਟ ਨੂੰ ਗਹੁ ਨਾਲ ਦੇਖਿਆ ਗਿਆ। ਪਟੀਸ਼ਨਰ ਨੇ ਆਪਣੀ ਪਟੀਸ਼ਨ ਵਿੱਚ ਲਿਖਿਆ ਹੈ ਕਿ ਉਸ ਨੂੰ ਕੁੱਲ 227 ਵੋਟਾਂ ਪੋਲ ਹੋਈਆਂ ਸਨ ਜਦੋਂ ਕਿ ਉਸ ਦੀਆਂ ਵੋਟਾਂ 227 ਨਾਲੋਂ ਵੱਧ ਸਨ। ਮੌਕੇ ਤੇ ਗਿਣਤੀ ਸਮੇਂ ਸਹੀ ਤੱਥ ਸਾਹਮਣੇ ਨਹੀਂ ਲਿਆਂਦੇ ਗਏ। ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਇਸ ਲਈ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਜਾਵੇ।
ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਇਲੈਕਸ਼ਨ ਟ੍ਰਿਬਿਊਨਲ ਅਧੀਨ ਮਿਤੀ 02-03-2020 ਨੂੰ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਲਈ ਸ੍ਰੀ ਰਵਿੰਦਰ ਬਾਂਸਲ ਸਬ ਰਜਿਸਟਰਾਰ ਮੋਹਾਲੀ, ਸ੍ਰੀ ਗੁਰਸੇਵਕ ਸਿੰਘ ਸੰਧੂ ਐਸ.ਡੀ.U. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਮੋਹਾਲੀ ਡਿਵੀਜਨ ਮੋਹਾਲੀ ਅਤੇ ਸ੍ਰੀ ਸੁਖਵਿੰਦਰ ਸਿੰਘ ਐਸ.ਡੀ.U. ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪੈਨਲ ਤਹਿਤ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵੱਲੋਂ ਮਿਤੀ 31-03-2020 ਨੂੰ ਪੇਸ ਕੀਤੀ ਗਈ ਆਪਣੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਮਿਤੀ 19-03-2020 ਨੂੰ ਪਿੰਡ ਧਰਮਗੜ੍ਹ ਬੂਥ ਨੰਬਰ 85 ਦੀ ਸਰਪੰਚੀ ਦੇ ਉਮੀਦਵਾਰ ਦੇ ਹੱਕ ਵਿੱਚ ਪੋਲ ਹੋਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਲਈ ਵੀਡੀUਗ੍ਰਾਫੀ, ਕਮੇਟੀ ਮੈਂਬਰਾਂ ਅਤੇ ਦੋਵੇ ਂ ਧਿਰਾਂ ਦੀ ਹਾਜਰੀ ਵਿੱਚ ਦੁਬਾਰਾ ਗਿਣਤੀ ਸੁਰੂ ਕੀਤੀ ਗਈ। ਪ੍ਰਿਜ਼ਾਈਡਿੰਗ ਅਫਸਰ ਦੀ ਡਾਇਰੀ ਅਨੁਸਾਰ ਕੁੱਲ ਵੋਟਾਂ 466420 PUNJAB GOVT. GAZ., JULY 3, 2020 (ASAR 12, 1942 SAKA) PART I] ਸਨ। ਦੁਬਾਰਾ ਗਿਣਤੀ ਸਮੇਂ 465 ਵੋਟ ਪਰਚੀਆਂ ਹੀ ਨਿਕਲੀਆਂ ਹਨ। ਇਹਨਾਂ 465 ਵੋਟਾਂ ਦੀ ਉਮੀਦਵਾਰ ਵਾਈਜ਼ ਦੁਬਾਰਾ ਗਿਣਤੀ ਕੀਤੀ ਗਈ। ਦੁਬਾਰਾ ਗਿਣਤੀ ਸਮੇਂ ਇਹਨਾਂ 465 ਵੋਟਾਂ ਵਿੱਚੋਂ ਹੇਠ ਲਿਖੇ ਅਨੁਸਾਰ ਉਮੀਦਵਾਰਾਂ ਨੂੰ ਵੋਟਾਂ ਪੋਲ ਹੋਈਆਂ ਹਨ:F
1. ਸ੍ਰੀ ਪਰਮਜੀਤ ਸਿੰਘ ਉਮੀਦਵਾਰ 215 ਵੋਟਾਂ
2. ਸ੍ਰੀ ਕੁਲਵਿੰਦਰ ਸਿੰਘ ਉਮੀਦਵਾਰ 209 ਵੋਟਾਂ
3. ਰੱਦ ਹੋਈਆਂ 41 ਵੋਟਾਂ
ਗਠਿਤ ਕਮੇਟੀ ਵੱਲੋਂ ਗਿਣਤੀ ਮੁਕੰਮਲ ਕਰਨ ਉਪਰੰਤ ਦੋਵੇਂ ਧਿਰਾਂ ਨੂੰ ਮਿਤੀ 31-03-2020 ਲਈ ਪਾਬੰਦ ਕਰਕੇ ਇਸ ਅਦਾਲਤ ਵਿੱਚ ਪੇਸ ਹੋਣ ਲਈ ਹਦਾਇਤ ਕੀਤੀ ਗਈ।
ਗਠਿਤ ਕਮੇਟੀ ਵੱਲੋਂ ਪੇਸ ਕੀਤੀ ਗਈ ਰਿਪੋਰਟ ਨੂੰ ਵਾਚਣ ਤੋਂ ਪ੍ਰਤੀਤ ਹੁੰਦਾ ਹੈ ਕਿ ਦੋਵੇਂ ਉਮੀਦਵਾਰਾਂ ਦੀਆਂ ਰੱਦ ਹੋਈਆਂ ਵੋਟਾਂ ਦੀ ਗਿਣਤੀ ਪਹਿਲਾਂ ਰੱਦ ਕੀਤੀਆਂ ਗਈਆਂ ਵੋਟਾਂ ਨਾਲੋਂ ਜਿਆਦਾ ਹੈ ਅਤੇ ਦੋਵੇਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਵਿੱਚ ਵੀ ਅੰਤਰ ਹੈ। ਜਿਵੇਂ ਕਿ ਸ੍ਰੀ ਪਰਮਜੀਤ ਸਿੰਘ ਉਮੀਦਵਾਰ (ਇਤਰਾਜਕਰਤਾ/ਪਟੀਸ਼ਨਰ) ਨੂੰ 6 ਵੋਟਾਂ ਵੱਧ ਮਿਲੀਆਂ ਹਨ ਜੋ ਕਿ ਸ੍ਰੀ ਕੁਲਵਿੰਦਰ ਸਿੰਘ ਉਤਰਵਾਦੀ ਨੰਬਰ 1 ਦੀਆਂ ਵੋਟਾਂ ਨਾਲੋਂ ਵੱਧ ਹਨ। ਇਸ ਲਈ ਗਠਿਤ ਕਮੇਟੀ ਵੱਲੋਂ ਪੇਸ ਕੀਤੀ ਗਈ ਰਿਪੋਰਟ ਵਿੱਚ ਉਮੀਦਵਾਰਾਂ ਨੂੰ ਦਰਸਾਈਆਂ ਵੋਟਾਂ ਨਾਲ ਸਹਿਮਤ ਹੁੰਦੇ ਹੋਏ The Punjab State Election Commission Act, 1994 ਦੀ ਧਾਰਾ 87(c), ਧਾਰਾ 89(d)(3) ਅਤੇ ਧਾਰਾ 90 (a) ਅਧੀਨ ਉਪਬੰਧਾਂ ਦੇ ਆਧਾਰ ਤੇ ਸ੍ਰੀ ਪਰਮਜੀਤ ਸਿੰਘ ਉਮੀਦਵਾਰ (ਇਤਰਾਜਕਰਤਾ/ਪਟੀਸ਼ਨਰ) ਦੀ ਪਟੀਸ਼ਨ ਮਨਜੂਰ ਕੀਤੀ ਜਾਂਦੀ ਹੈ। ਸ੍ਰੀ ਕੁਲਵਿੰਦਰ ਸਿੰਘ ਉਤਰਵਾਦੀ ਨੰਬਰ 1 ਦੀ ਚੋਣ ਅਵੈਧ (void) ਘੋਸ਼ਿਤ ਕੀਤੀ ਜਾਂਦੀ ਹੈ ਅਤੇ ਸ੍ਰੀ ਕੁਲਵਿੰਦਰ ਸਿੰਘ (ਉਤਰਵਾਦੀ ਨੰਬਰ 1) ਦੀ ਮਿਤੀ 30-12-2018 ਨੂੰ ਪਿੰਡ ਧਰਮਗੜ੍ਹ ਬਲਾਕ ਖਰੜ੍ਹ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸਰਪੰਚ ਦੀ ਹੋਈ ਚੋਣ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਸ੍ਰੀ ਪਰਮਜੀਤ ਸਿੰਘ ਉਮੀਦਵਾਰ (ਇਤਰਾਜਕਰਤਾ/ਪਟੀਸ਼ਨਰ) ਨੂੰ ਪਿੰਡ ਧਰਮਗੜ੍ਹ ਬਲਾਕ ਖਰੜ੍ਹ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦਾ ਬਕਾਇਦਾ ਚੁਣਿਆ ਹੋਇਆ ਸਰਪੰਚ ਘੋਸ਼ਿਤ ਕੀਤਾ ਜਾਂਦਾ ਹੈ। ਇਸ ਸਬੰਧੀ ਕਿਸੇ ਵੀ ਧਿਰ ਵੱਲੋਂ ਮਾਨਯੋਗ ਉਚ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਸਟੇ ਹੁਕਮ ਪੇਸ ਨਹੀਂ ਕੀਤਾ ਗਿਆ। ਇਸ ਅਦਾਲਤ ਦਾ ਹੁਕਮ ਮਾਨਯੋਗ ਉਚ ਅਦਾਲਤ ਦੇ ਫੈਸਲੇ ਦੇ ਅਸਰ ਅਧੀਨ ਹੋਵੇਗਾ। ਹੁਕਮ ਸੁਣਾਇਆ ਗਿਆ। ਮਿਸਲ ਹਜਾ ਬਾਅਦ ਤਰਤੀਬ ਵਾ ਤਕਮੀਲ ਦਾਖਲ ਰਿਕਾਰਡ ਰੂਮ ਹੋਵੇ।
ਮਿਤੀ: 16.06.2020.
Sd/-
JAGPAL SINGH SANDHU ਪ੍ਰਧਾਨਗੀ ਅਫਸਰ,
State Election Commissioner ਇਲੈਕਸ਼ਨ ਟ੍ਰਿਬਿਊਨਲ ਕਮ
Punjab ਉਪ ਮੰਡਲ ਮੈਜਿਸਟਰੇਟ,
ਮੋਹਾਲੀ।