Servants of Knowledge
Punjab Gazette · Government of Punjab

Regarding Industrial tribunal Ludhiana

Published 31 July 2020

Department
Labour
Type
Ordinary
Notification no.
14158
Gazetteid
CHD/0092/2018-2020
Identifier
in.gazette.punjabdsa.2020-07-31.38198
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., JULY 31, 2020 (SRVN 9, 1942 SAKA) 245 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 31 ] CHANDIGARH, FRIDAY, JULY 31, 2020 (SRAVANA 9, 1942 SAKA)

PART III

Punjab Government Notifications and Orders

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 20 ਜੁਲਾਈ, 2020

ਨੰ: ੳਵ/14158.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਪੰਜਾਬ ਮੈਡੀਕਲ ਰੀਪਰਜੈਂਟੇਟਿਵ ਐਸੋਸ਼ੀਏਸ਼ਨ (ਰਜਿ:), ਨੈਸ਼ਨਲ ਰੋਡ, ਘੁਮਾਰ ਮੰਡੀ, ਲੁਧਿਆਣਾ ਵਿਰੁੱਧ ਮੈਸ: ਗਨੈਨਮਾਰਕ ਫਾਰਮਾਸਿਟੀਕਲ ਲਿਮ: ਹੈਡ ਆਫਿਸ-ਬੀ.ਡੀ.ਸਾਵੰਤ ਮਾਰਗ, ਚਕਲਾ, ਆਫਿਸ ਵੈਸਟਰਨ ਐਕਸਪ੍ਰੈਸ ਹਾਈਵੇ, ਅੰਧੇਰੀ (ਈ.) ਮੁੰਬਈ-400099 ਦੇ ਪ੍ਰਬੰਧਕਾਂ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿੱਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"(1) ਕੀ ਯੂਨੀਅਨ ਦੇ ਕਥਨ ਅਨੁਸਾਰ ਸ਼੍ਰੀ ਨਵੀਸ ਵਾਲੀਆ, ਫੀਲਡ ਸੇਲਜ਼ ਅਫ਼ਸਰ ਦੇ ਅਹੁਦੇ ਤੇ ਬਤੌਰ ਸੇਲਜ ਪ੍ਰੋਮੋਸ਼ਨ ਐਂਪਲਾਈ, ਆਈ.ਡੀ.ਐਕਟ, 1947 ਦੀ ਧਾਰਾ-2(ਐਸ) ਅਧੀਨ "ਵਰਕਮੈਨ" ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ <

(2) ਕੀ ਯੂਨੀਅਨ ਦੇ ਕਥਨ ਅਨੁਸਾਰ ਸ਼੍ਰੀ ਨਵੀਸ ਵਾਲੀਆ ਵੱਲੋਂ PMRA ਐਗਜੈਕਟਿਵ ਮੈਂਬਰ ਹੋਣ ਦੇ ਨਾਤੇ ਲੀਗਲ ਟਰੇਡ ਯੂਨੀਅਨ ਗਤੀਵਿਧੀਆਂ ਵਿੱਚ ਭਾਗ ਲੈਣ ਕਾਰਣ, ਅਦਾਰੇ ਦੇ ਪ੍ਰਬੰਧਕਾਂ ਦੁਆਰਾ ਉਸ ਦੀ ਲੁਧਿਆਣਾ ਤੋਂ ਦਿੱਲੀ ਵਿਖੇ ਕੀਤੀ ਗਈ ਟ੍ਰਾਂਸਫਰ ਆਈ.ਡੀ.ਐਕਟ, 1947 ਦੇ ਸ਼ਡਿਊਲ 5 (read with section 2(ra) ਅਧੀਨ ਪ੍ਰਬੰਧਕਾਂ ਦੀ ਪੱਧਰ ਤੇ ਅਣਫੇਅਰ ਲੇਬਰ ਪ੍ਰੈਕਟਿਸ ਬਣਦੀ ਹੈ< ਜੇਕਰ ਹਾਂ, ਤਾਂ ਇਸ ਸਬੰਧ ਵਿੱਚ ਸ਼੍ਰੀ ਨਵੀਸ ਵਾਲੀਆ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ<"

ਪ੍ਰਵੀਨ ਕੁਮਾਰ ਥਿੰਦ

ਮਿਤੀ 22 ਜੂਨ, 2020

ਕਿਰਤ ਕਮਿਸ਼ਨਰ, ਪੰਜਾਬ।

2068/7-2020/Pb. Govt. Press, S.A.S. Nagar ( 245 )
Cite this issue. Punjab Gazette, Government of Punjab, 31 July 2020. Indian Gazettes, https://egazette.servantsofknowledge.in/details/in.gazette.punjabdsa.2020-07-31.38198/. Archive identifier in.gazette.punjabdsa.2020-07-31.38198.