| Regd. No. NW/CH-22 | 881 Regd. No. CHD/0092/2018-2020 | |
| PUNJAB GOVT. GAZ. (EXTRA), AUGUST 7, 2020 (SRVN 16, 1942 SAKA) | ||
EXTRAORDINARY
Published by Authority
CHANDIGARH, FRIDAY, AUGUST 7, 2020 (SRAVANA 16, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 7 ਅਗਸਤ, 2020
ਨੰ: 9/13/2018-3ਸਸ3/ 2077.-ਜਿਵਂੇ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ ਭਗਤਾ ਭਾਈਕਾ, ਜ਼ਿਲ੍ਹਾ ਬਠਿੰਡਾ ਦੀ ਸਥਾਪਨਾ ਕਰਨ ਸਬੰਧੀ ਨੋਟੀਫਿਕੇਸ਼ਨ ਨੰ:10/5/-2007-ਐਲਜੀ3/91 ਮਿਤੀ 08-01-2008 ਰਾਹੀਂ ਹੋਂਦ ਵਿੱਚ ਆਈ ਸੀ;
2. ਹੁਣ ਜਿਵੇਂ ਕਿ ਨਗਰ ਪੰਚਾਇਤ ਭਗਤਾ ਭਾਈਕਾ ਵੱਲੋਂ ਪਾਸ ਕੀਤੇ ਹੁਕਮ ਨੰ: 15 ਮਿਤੀ 05-08-2019 ਅਨੁਸਾਰ ਸੁਰਜੀਤ ਨਗਰ ਦੇ ਏਰੀਏ ਨੂੰ ਨਗਰ ਪੰਚਾਇਤ ਭਗਤਾ ਭਾਈਕਾ ਵਿੱਚੋਂ ਬਾਹਰ ਕੱਢਣ ਸਬੰਧੀ ਲਏ ਗਏ ਫੈਸਲੇ ਨੂੰ ਵਿਚਾਰਦੇ ਹੋਏ ਸਰਕਾਰ ਵਲੋਂ ਮੁੱਢਲੀ ਅਧਿਸੂਚਨਾ ਨੰ: 9/13/2018-3ਸਸ3/1571598/1 ਮਿਤੀ 11.09.2019 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਇਸ ਸਬੰਧੀ 13 ਇਤਰਾਜ ਪ੍ਰਾਪਤ ਹੋਏ ਸਨ। ਇੰਨਾਂ 13 ਇਤਰਾਜਾਂ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪਾਸੋਂ ਟਿੱਪਣੀ ਮੰਗੀ ਗਈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਦਿੱਤੀ ਟਿੱਪਣੀ ਦੇ ਅਧਾਰ ਤੇ ਪ੍ਰਾਪਤ ਹੋਏ 13 ਇਤਰਾਜ ਰੱਦ ਕੀਤੇ ਜਾਂਦੇ ਹਨ।
3. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਭਗਤਾ ਭਾਈਕਾ ਵਿਚੋਂ ਸੁਰਜੀਤ ਨਗਰ ਦਾ ਏਰੀਆ ਬਾਹਰ ਕੱਢਦੇ ਹੋਏ ਨਵੀਆਂ ਤਜਵੀਜ਼ੀ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।
ਤਜਵੀਜ਼ਿਤ ਨਵੀਂ ਸ਼ਡਿਊਲ ਆਫ ਬਾਉਂਡਰੀ
ਪੂਰਬ:- ਬਿੰਦੂ ਏ ਮੁਰੱਬਾ ਨੰ: 100/22 ਦੇ ਉ~ਤਰ ਪੱਛਮ ਕੋਨੇ ਤੋਂ ਚੜ੍ਹਦੇ ਵੱਲ ਸ਼ੁਰੂ ਹੋ ਕੇ ਸੜਕ ਬਾਘਾਪੁਰਾਣਾ ਨੂੰ ਕਰਾਸ ਕਰਦੇ ਹੋਏ ਮੁੱਰਬਾ ਨੰ: 101 ਅਤੇ 102 ਅਤੇ ਸੜਕ ਕੇਸਰ ਸਿੰਘ ਵਾਲਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 103//24/2 ਬਿੰਦੂ ਬੀ ਦੇ ਉ~ਤਰੀ ਦੱਖਣ ਕੋਨੇ ਵੱਲੋਂ ਦੱਖਣ ਵੱਲ ਜਾਂਦੇ ਹੋਏ ਸੜਕ ਗੁਰੂਸਰ ਕਰਾਸ ਕਰਦੇ ਹੋਏ ਮੁੱਰਬਾ 115-136-147/17 ਤੋਂ ਡਰੇਨ ਕਰਾਸ ਕਰਦੇ ਹੋਏ, ਬਿੰਦੂ ਸੀ 145-144/25 ਬਿੰਦੂ ਡੀ ਨਾਲ ਮਿਲਦਾ ਹੈ।
PUNJAB GOVT. GAZ. (EXTRA), AUGUST 7, 2020 (SRVN 16, 1942 SAKA) 882 ਕਰਾਸ ਕਰਦੇ ਹੋਏ ਮੁਰੱਬਾ ਨੰ: 169/15 ਬਿੰਦੂ ਈ ਚੜ੍ਹਦੇ ਦੱਖਣੀ ਕੋਨੇ ਬਿੰਦੂ ਐਫ ਤੋਂ ਲਹਿੰਦੇ ਵੱਲ ਬਿੰਦੂ ਜੀ ਮੁਰੱਬਾਨੰ: 167/22 ਦੇ ਚੜ੍ਹਦੇ ਉੱਤਰੀ ਕੋਨੇ ਤੋਂ ਦੱਖਣ ਦੀ ਤਰਫ ਮੁਰੱਬਾ ਨੰ: 175/22 ਬਿੰਦੂ ਐਚ ਤੱਕ ਦੇ ਚੜ੍ਹਦੇ ਦੱਖਣੀ ਕੋਨੇ ਤੋਂ ਲਹਿੰਦੇ ਵੱਲ ਬਿੰਦੂ ਆਈ ਤੱਕ ਸੜਕ ਗੁੰਮਟੀ ਕਲਾਂ ਕਰਾਸ ਕਰਦੇ ਹੋਏ ਮੁੱਰਬਾ ਨੰ: 193/3/1 ਬਿੰਦੂ ਜੇ ਚੜ੍ਹਦੇ ਉ~ਤਰੀ ਕੋਨੇ ਤੋਂ ਦੱਖਣ ਦੀ ਤਰਫ ਮੁਰੱਬਾ ਨੰ: 235/13 ਦੇ ਚੜ੍ਹਦੇ ਦੱਖਣੀ ਕੋਨੇ ਤੱਕ ਬਿੰਦੂ ਕੇ ਮਿਲਦਾ ਹੈ।
ਪੱਛਮ:- ਮੁਰਬਾ ਨੰ: 235/13 ਬਿੰਦੂ ਕੇ ਦੇ ਚੜਦੇ ਦੱਖਣੀ ਕੋਨੇ ਤੋਂ ਲਹਿੰਦੇ ਵੱਲ ਮੁਰੱਬਾ ਨੰ: 234/12 ਦਾ ਬਿੰਦੂ ਐਲ ਤੋਂ ਖਸਰਾ ਨੰ: 205/22 ਬਿੰਦੂ ਐਮ ਤੱਕ ਅਤੇ ਬਿੰਦੂ ਐਮ ਤੋਂ ਬਿੰਦੂ ਐਨ 205/21 ਨਥਾਣਾ ਸੜਕ ਤੱਕ ਅਤੇ ਬਿੰਦੂ ਐਨ ਤੋਂ ਪੱਛਮ ਵੱਲ ਜਾਂਦੇ ਹੋਏ ਨਥਾਨਾ ਸੜਕ ਨਾਲ ਚਲਦੇ ਹੋਏ ਬਿੰਦੂ U ਖਸਰਾ ਨੰ: 205/11 ਤੋਂ ਨਥਾਣਾ ਸੜਕ ਪਾਰ ਕਰਕੇ ਬਿੰਦੂ ਪੀ ਖਸਰਾ ਨੰ: 207/13 ਤੱਕ ਬਿੰਦੂ ਪੀ ਡਰੇਨ ਦੇ ਨਾਲ ਚਲਦੇ ਹੋਏ ਖਸਰਾ ਨੰ: 190/2 ਬਿੰਦੂ ਕਿਊ ਨਾਲ ਮਿਲਦਾ ਹੈ ਬਿੰਦੂ ਕਿਊ ਤੋਂ ਖਸਰਾ ਨੰ: 190/2 ਡਰੇਨ ਕਰਾਸ ਕਰਕੇ ਖਸਰਾ ਨੰ: 184/22 ਬਿੰਦੂ ਆਰ ਲਹਿੰਦੇ ਵੱਲ ਖਸਰਾ ਨੰ: 184/10 ਬਿੰਦੂ ਐਸ ਲਹਿੰਦਾ ਤੱਕ ਖਸਰਾ ਨੰ: 185/7 ਬਿੰਦੂ ਟੀ ਲਹਿੰਦੇ ਤੋਂ ਖਸਰਾ ਨੰ:
156/3 ਬਿੰਦੂ ਯੂ ਲਹਿੰਦਾ ਤੱਕ।
ਉ~ਤਰ:- ਮੁਰੱਬਾ ਨੰ: 156/3 ਬਿੰਦੂ ਯੂ ਦੇ ਲਹਿੰਦੇ ਉ~ਤਰੀ ਕੋਨੇ ਤੋਂ ਚੜਦੇ ਵੱਲ 155-154-153-152-151-150/1/1 ਬਿੰਦੂ ਵੀ ਤੱਕ ਅਤੇ ਬਿੰਦੂ ਵੀ ਤੋਂ ਉ~ਤਰ ਦੀ ਤਰਫ ਰਸਤਾ ਸਿਰੀਏਵਾਲਾ ਕਰਾਸ ਕਰਦੇ ਹੋਏ ਅਤੇ ਸੜਕ ਸੁਖਾਨੰਦ ਕਰਾਸ ਕਰਦੇ ਹੋਏ ਮੁਰੱਬਾ ਨੰ: 100/22 ਬਿੰਦੂ ਵੀ ਲਹਿੰਦੇ ਕੋਨੇ ਦੇ ਬਿੰਦੂ ਏ ਨਾਲ ਮਿਲਦਾ ਹੈ।
4. ਇਸ ਦਾ ਨਕਸ਼ਾ ਕਿਸੇ ਵੀ ਕੰਮ ਕਾਰ ਵਾਲੇ ਦਿਨ ਨਗਰ ਪੰਚਾਇਤ ਭਗਤਾ ਭਾਈਕਾ ਵਿਖੇ ਵੇਖਿਆ ਜਾ ਸਕਦਾ ਹੈ।
ਸੰਜੇ ਕੁਮਾਰ, ਆਈ.ਏ.ਐਸ.,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 6 ਅਗਸਤ, 2020
ਸਥਾਨਕ ਸਰਕਾਰ, ਵਿਭਾਗ ਪੰਜਾਬ।