Published by Authority
No. 32 ] CHANDIGARH, FRIDAY, AUGUST 7, 2020 (SRAVANA 16, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਹਿਕਾਰਤਾ ਵਿਭਾਗ
(ਸਹਿਕਾਰਤਾ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 2 ਜੁਲਾਈ, 2020
ਨੰ: 26/10/2020-ਸੀ2(3)/3081.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 26/10/2020-ਸੀ-2(3)/2571 ਮਿਤੀ 03/06/2020 ਦੀ ਨਿਰੰਤਰਤਾ ਵਿੱਚ ਪੰਜਾਬ ਮਾਰਕਫੈ~ਡ ਅਤੇ ਸਹਿਕਾਰੀ ਮੰਡੀਕਰਨ ਸੁਸਾਇਟੀਆਂ ਨੂੰ ਹੇਠ ਲਿਖੀਆਂ ਰਿਆਇਤਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ:-
1) ਸਬੰਧਤ ਸਰਕਾਰੀ ਵਿਭਾਗ ਜਿਵੇਂ ਕਿ ਸੋਸਲ ਵੈਲਫੇਅਰ, ਸੀ.ਡੀ.ਪੀ.U., ਸਰਕਾਰੀ ਸਕੂਲ, ਨਵੋਦਿਆਂ ਵਿਦਿਆਲਿਆ, ਜੇਲ ਵਿਭਾਗ, ਖੇਡ ਵਿਭਾਗ, ਪ੍ਰਾਹੁਣਚਾਰੀ ਵਿਭਾਗ, ਜਿਲ੍ਹਾ ਪ੍ਰਬੰਧਕਾਂ ਵੱਲੋਂ ਅਲੱਗ ਅਲੱਗ ਸਕੀਮਾਂ ਅਧੀਨ ਰਾਸ਼ਨ ਦੀ ਸਪਲਾਈ, ਖੁਰਾਕ ਅਤੇ ਖਪਤਕਾਰ ਵਿਭਾਗ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਨੂੰ ਰਾਸ਼ਨ ਸਪਲਾਈ ਕਰਨ ਲਈ ਖਰੀਦੇ ਜਾਣ ਵਾਲੇ ਰਾਸ਼ਨ ਲਈ, ਰਾਸ਼ਨ ਡਿਪੂਆਂ ਦੁਆਰਾ ਵੰਡੇ ਜਾਣ ਵਾਲੇ ਰਾਸ਼ਨ ਲਈ ਅਤੇ ਹੋਰ ਸਰਕਾਰੀ ਵਿਭਾਗ, ਜੋੋ ਕਿ ਖਾਣਯੋਗ ਅਤੇ ਨਾਂ ਖਾਣਯੋਗ ਪਦਾਰਥਾਂ (ਕੈਟਲਫੀਡ, ਐਗਰੋ ਕੈਮੀਕਲਜ ਆਦਿ) ਦੀ ਖਰੀਦ ਕਰਦੇ ਹਨ, ਕੇ ਵਲ ਮਾਰਕਫੈ~ਡ/ਸਹਿਕਾਰੀ ਮੰਡੀਕਰਨ ਸੁਸਾਇਟੀਆਂ ਨੂੰ 50.00 ਲੱਖ ਰੁਪਏ (ਪੰਜਾਹ ਲੱਖ ਰੁਪਏ) ਤੱਕ ਦੀਆਂ ਵਸਤਾਂ (ਇੱਕ ਸਮੇਂ ਤੇ ਪ੍ਰਤੀ ਪ੍ਰੋਡਕਟ) ਖਰੀਦਣ ਲਈ ਬਿਨ੍ਹਾਂ ਕੋਈ ਟੈਂਡਰ ਕੀਤੇ ਜਾਂ ਲੈਣ ਤੋਂ ਬਿਨਾਂ ਹੀ ਸਿੱਧੇ ਮਾਰਕਫੈ~ਡ ਜਾਂ ਸੀ.ਐਮ.ਐਸ. ਤੋੋਂ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਹੈ।
2) ਮਾਰਕਫੈ~ਡ/ ਸਹਿਕਾਰੀ ਮੰਡੀਕਰਨ ਸੁਸਾਇਟੀਆਂ, ਸਬੰਧਤ ਵਿਭਾਗਾਂ ਨੂੰ ਆਪਣੇ ਸਾਰੇ ਪਦਾਰਥਾਂ (ਜੋੋ ਕਿ ਉਹ ਸਪਲਾਈ ਕਰਨਾ ਚਾਹੁੰਦੇ ਹਨ) ਦੀ ਰੇਟ ਲਿਸਟ ਮੁਹੱਈਆਂ ਕਰਵਾਉਣਗੇ ਅਤੇ ਸਬੰਧਤ ਵਿਭਾਗ ਵੱਲੋੋਂ ਆਰਡਰ ਮਾਰਕਫੈ~ਡ/ਸਹਿਕਾਰੀ ਮੰਡੀਕਰਨ ਸੁਸਾਇਟੀਆਂ ਨੂੰ ਦਿੱਤਾ ਜਾਵੇਗਾ।
3) ਮਾਰਕਫੈ~ਡ/ਸਹਿਕਾਰੀ ਮੰਡੀਕਰਨ ਸੁਸਾਇਟੀਆਂ, ਸਬੰਧਤ ਵਿਭਾਗਾਂ ਨੂੰ ਆਪਣੇ ਖਾਣਯੋੋਗ ਪਦਾਰਥਾਂ ਦੀ ਸਪਲਾਈ, ਉਨ੍ਹਾਂ ਦੇ ਆਰਡਰ ਦੇ ਮੁਤਾਬਿਕ, ਕਰਨ ਲਈ ਵਚਨ ਬੱਧ ਹਨ। ਪੇਮੈਂਟ ਕਰਨ ਸਬੰਧੀ ਸ਼ਰਤਾਂ ਦਾ ਫੈਸਲਾ ਸਬੰਧਤ ਵਿਭਾਗ ਅਤੇ ਮਾਰਕਫੈ~ਡ/ ਸਹਿਕਾਰੀ ਮੰਡੀਕਰਨ ਸੁਸਾਇਟੀਆਂ ਵੱਲੋੋ, ਆਰਡਰ ਦੇਣ ਸਮੇਂ ਆਪਸੀ ਗੱਲਬਾਤ ਰਾਹੀਂ ਨਜਿੱਠਿਆ ਜਾਵੇਗਾ।
ਚੰਡੀਗੜ੍ਹ
ਕਲਪਨਾ ਮਿੱਤਲ ਬਰੂਆ
ਮਿਤੀ 25 ਜੂਨ, 2020
ਵਿਸ਼ੇਸ਼ ਮੁੱਖ ਸਕੱਤਰ, ਸਹਿਕਾਰਤਾ