Servants of Knowledge
Punjab Gazette · Government of Punjab

Regarding Health Sector Response and Procurement Committee

Published 14 August 2020

Department
Medical Education and Research
Type
Ordinary
Notification no.
4307
Gazetteid
CHD/0092/2018-2020
Identifier
in.gazette.punjabdsa.2020-08-14.38317
Languages
English, Punjabi

click here for IIIF manifest

Regd. No. CHD/0092/2018-2020 596 PUNJAB GOVT. GAZ., AUGUST 14, 2020 (SRAVANA 23 , 1942 SAKA) PART I] Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ

(ਸਿਹਤ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 23 ਜੁਲਾਈ, 2020

ਨੰ:4/1/2020-5ਸਸ3/4307.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਸਰਕਾਰੀ ਕਾਲਜ ਅੰਮ੍ਰਿਤਸਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਾਂ ਲਈ ਤਿੰਨ (3) ਆਟੋਮਟਿਕ ਆਰ.ਐ~ਨ.ਏ. ਐਕਸਟਰੇਕਸ਼ਨ ਮਸ਼ੀਨਾਂ- ਥਰਮੋਫਿਸ਼ਰ ਮੇਕ ਮਾਡਲ ਕਿੰਗਫਿਸ਼ਰ ਫਲੈਕਸ ਅਤੇ ਐ~ਸ.ਏ.ਐ~ਸ.ਨਗਰ (ਮੋਹਾਲੀ), ਲੁਧਿਆਣਾ ਅਤੇ ਜਲੰਧਰ ਵਿਖੇ 4 ਨਵੀਆਂ ਵਾਇਰਲ ਟੈਸਟਿੰਗ ਲੈਬਾਂ ਦੀ ਟੈਸਟਿੰਗ ਸਮਰੱਥਾ ਵਧਾਉਣ ਲਈ ਚਾਰ (4) ਆਟੋਮੈਟਿਕ ਆਰ.ਐ~ਨ.ਏ. ਐਕਸਟਰੇਕਸ਼ਨ ਮਸੀਨਾਂ- ਥਰਮੋਫਿਸ਼ਰ ਮੇਕ ਮਾਡਲ ਕਿੰਗਫਿਸ਼ਰ ਫਲੈਕਸ ਕੁੱਲ ਸੱਤ (7) ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਦੀ ਖਰੀਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ। ਇਹਨਾਂ ਸੱਤ (7) ਮਸ਼ੀਨਾਂ ਟੈਸਟਿੰਗ ਕਿੱਟਾਂ ਦੀ ਖਰੀਦ ਉ~ਪ-ਕੁਲਪਤੀ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਵੱਲੋਂ ਕੀਤੀ ਜਾਵੇਗੀ। ਇਹਨਾਂ ਸੱਤ (7) ਮਸ਼ੀਨਾਂ ਦੀ ਖਰੀਦ ਤੇ 37.88 ਲੱਖ ਰੁਪਏ ਪ੍ਰਤੀ ਮਸ਼ੀਨ ਦੀ ਕੀਮਤ ਦੇ ਹਿਸਾਬ ਨਾਲ ਅਤੇ ਲੋੜੀਂਦੀਆਂ ਟੈਸਟਿੰਗ ਕਿੱਟਾਂ ਦੀ ਖਰੀਦ ਤੇ 180/- ਰੁਪਏ one reaction (one test)/ਪ੍ਰਤੀ ਟੈਸਟ (ਪਲਾਸਟਿਕ ਸਮੇਤ) ਦੇ ਹਿਸਾਬ ਨਾਲ ਆਉਣ ਵਾਲਾ ਖਰਚਾ ਸਟੇਟ ਡਿਜ਼ਾਸਟਰ ਰਿਸਪੌਸ ਫੰਡ ਵਿੱਚੋਂ ਕੀਤਾ ਜਾਵੇਗਾ।

2. ਉਪਰੋਕਤ ਪ੍ਰਵਾਨਗੀ ਨੂੰ ਲਾਗੂ ਕਰਨ ਲਈ ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਲੋੜ ਪੈਂਦੀ ਹੈ ਤਾਂ ਉਸ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਅਧਿਕਾਰਤ ਹੋਣਗੇ। ਇਸ ਤੋਂ ਇਲਾਵਾ ਭਵਿੱਖ ਵਿੱਚ ਵੀ Health Sector Response and Procurement Committee ਵੱਲੋਂ ਜੇਕਰ ਕੋਈ ਤਜਵੀਜ ਜੋ ਇਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਵੱਧ ਹੋਵੇ ਤਾਂ ਅਜਿਹੀ ਤਜਵੀਜ ਨੂੰ ਵੀ ਪ੍ਰਵਾਨ ਕਰਨ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਅਧਿਕਾਰਤ ਹੋਣਗੇ।

3. ਇਹ ਨੋਟੀਫਿਕੇਸ਼ਨ ਮੰਤਰੀ ਪ੍ਰੀਸ਼ਦ ਦੀ ਮਿਤੀ 22.07.2020 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਜਿਸ ਨੂੰ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਵੱਲੋਂ ਆਪਣੇ ਅੰ:ਵਿ:ਪੱ:ਨੰ: 1/38/2020-1ਕੈਬਿਨਟ/5991 ਮਿਤੀ 22.07.2020 ਰਾਹੀਂ ਸੂਚਿਤ ਕੀਤਾ ਗਿਆ ਹੈ, ਦੀ ਪਾਲਣਾ ਵਿੱਚ ਜਾਰੀ ਕੀਤੀ ਜਾਂਦੀ ਹੈ।

ਸਹੀ/-

ਡੀ.ਕੇ. ਤਿਵਾਰੀ, ਆਈ.ਏ.ਐਸ.

ਚੰਡੀਗੜ੍ਹ

ਮਿਤੀ 23 ਜੁਲਾਈ, 2020

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।

( 596 ) 2079/8-2020/Pb. Govt. Press, S.A.S. Nagar
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38317/. Archive identifier in.gazette.punjabdsa.2020-08-14.38317.