Published by Authority
No. 33 ] CHANDIGARH, FRIDAY, AUGUST 14, 2020 (SRAVANA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 28 ਜੁਲਾਈ, 2020
ਨੰ:WR-IRP1014/1/2020-6IP1/1/56035/2020.-ਸ਼੍ਰੀ ਸੁਸ਼ੀਲ ਕੁਮਾਰ ਸਿੰਗਲਾ, ਕਾਰਜਕਾਰੀ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ ਦੇ ਮਿਤੀ 31.07.2019 ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 22/02/2012-3-ਐਫ.ਪੀ.2/475 ਮਿਤੀ 08.10.2012 ਅਤੇ ਨੰ: 22/02/2012-3ਐਫ.ਪੀ.2/257 ਮਿਤੀ 30.10.2015 ਦੇ ਸਨਮੁੱਖ ਇੱਕ ਸਾਲ ਦਾ ਆਪਸ਼ਨਲ ਵਾਧਾ ਲੈਣ ਉਪਰੰਤ, ਮਿਤੀ 31.07.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਜਾਣਗੇ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜ੍ਹੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ
ਸਰਵਜੀਤ ਸਿੰਘ, ਆਈ.ਏ.ਐਸ.
ਮਿਤੀ 22 ਜੁਲਾਈ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਜਲ ਸਰੋਤ ਵਿਭਾਗ।