Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 30 ਜੂਨ, 2020
ਨੰ: 01/6/2019-ਮ-5/2600.-ਇਸ ਵਿਭਾਗ ਦੀ ਅਧਿਸੂਚਨਾ ਨੰ: 1/6/2019/ਮ-5/2073-75, ਮਿਤੀ 02-06-2020 ਦੀ ਲਗਾਤਾਰਤਾ ਵਿੱਚ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ:
23 ਆਫ 1961) ਦੀ ਧਾਰਾ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗੁਰਦਾਸਪੁਰ ਵਿੱਚ ਲੜੀ ਨੰ: 10 ਤੇ ਨਾਮਜਦ ਮੈਂਬਰ (ਆੜ੍ਹਤੀ ਕੈਟਾਗਰੀ) ਸ਼੍ਰੀ ਪਰਵੀਨ ਦੌਰਾਗਲਾ ਪੁੱਤਰ ਪ੍ਰੇਮ ਨਾਥ ਦੀ ਮੌਤ ਹੋਣ ਕਾਰਨ, ਉਸ ਦੀ ਥਾਂ ਸ਼੍ਰੀ ਦੀਪਕ ਸ਼ਰਮਾ ਪੁੱਤਰ ਲੇਟ ਸ਼੍ਰੀ ਪ੍ਰਵੀਨ ਦੋਰਾਗਲਾ, ਪਿੰਡ ਤੇ ਡਾਕਖਾਨਾ ਦੌਰਾਗਲਾ, ਜ਼ਿਲ੍ਹਾ ਗੁਰਦਾਸਪੁਰ, ਨੂੰ ਐਕਟ ਦੀ ਧਾਰਾ 12(2)(c)(ii) ਤਹਿਤ ਆੜ੍ਹਤੀ ਕੈਟਾਗਰੀ ਵਿੱਚ ਮਾਰਕਿਟ ਕਮੇਟੀ ਗੁਰਦਾਸਪੁਰ ਦਾ ਮੈਂਬਰ ਨਾਮਜਦ ਕਰਦੇ ਹਨ।
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।