Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
STATE ELECTION COMMISSION, PUNJAB
S.C.O. No. 49, Sector-17E, Chandigarh
NOTIFICATION
The 28th July, 2020
No. SEC-SA-ET-2020/1730.-In persuance of the provisions of Sector 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ ਅਦਾਲਤ ਸ਼੍ਰੀ ਅਮਰਿੰਦਰ ਸਿੰਘ ਮੱਲ੍ਹੀ ਪੀ.ਸੀ.ਐਸ, ਸਹਾਇਕ ਕਲੈਕਟਰ ਦਰਜਾ ਪਹਿਲਾ ਕਮ ਉਪ ਮੰਡਲ ਮੈਜਿਸਟਰੇਟ
ਲੁਧਿਆਣਾ ਪੱਛਮੀ।
ਕੇਸ ਨੰਬਰ ਦਾਇਰੀ ਮਿਤੀ ਫੈਸਲਾ ਮਿਤੀ ਪਿੰਡ ਦਾ ਨਾਮ ਕਿਸਮ ਪੰਨੇ 4 11-09-2019 23-12-2019 ਭਾਈ ਹਿੰਮਤ ਸਿੰਘ ਨਗਰ, ਚੋਣ ਪਟੀਸ਼ਨ
ਲੁਧਿਆਣਾ
ਸ਼੍ਰੀ ਰਾਜਵਿੰਦਰ ਸਿੰਘ ਪੁੱਤਰ ਰਾਮ ਜੀ ਭਾਈ ਹਿੰਮਤ ਸਿੰਘ ਨਗਰ, ਬਲਾਕ-ਬੀ, ਬਸੰਤ ਐਵਨਿਉ, ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ।
ਪਟੀਸ਼ਨਰ...........
ਬਨਾਮ
1. ਵਰਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ, ਬਲਾਕ-ਬੀ, ਬਸੰਤ ਐਵਨਿਉ, ਪਿੰਡ ਗਿੱਲ, ਜਿਲਾ ਲੁਧਿਆਣਾ।
2. ਕਮਲਪ੍ਰੀਤ ਸਿੰਘ ਰਿਟਰਨਿੰਗ ਅਫਸਰ ਬੂਥ ਨੰਬਰ 136, ਵਾਰਡ ਨੰਬਰ 8 ਗ੍ਰਾਮ ਪੰਚਾਇਤ ਭਾਈ ਹਿੰਮਤ ਸਿੰਘ ਨਗਰ, ਲੁਧਿਆਣਾ।
3. ਰਮੇਸ਼ ਲਾਲ ਪ੍ਰਜਾਈਡਿੰਗ ਅਫਸਰ ਬੂਥ ਨੰਬਰ 136, ਵਾਰਡ ਨੰਬਰ 8 ਗ੍ਰਾਮ ਪੰਚਾਇਤ ਭਾਈ ਹਿੰਮਤ ਸਿੰਘ ਨਗਰ, ਲੁਧਿਆਣਾ- ਐਸ.ਆਈ. ਪੰਜਾਬ ਖੇਤੀ ਬਾੜੀ ਯੁਨਿਵਰਸਿਟੀ, ਲੁਧਿਆਣਾ।
ਉਤਰਵਾਦੀ........
( 629 )630 PUNJAB GOVT. GAZ., AUGUST 21, 2020 (SRVN 30 , 1942 SAKA) PART I]
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਇਹ ਕੇਸ ਪੰਜਾਬ ਸਰਕਾਰ, ਇਲੈਕਸ਼ਨ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਨੰਬਰ S.O.56/P.A/19/1994/S.73/2019 ਮਿਤੀ 03 ਜੂਨ 2019 (ਗਜਟ ਪਬਲੀਕੇਸ਼ਨ ਮਿਤੀ 14 ਜੂਨ 2019) ਰਾਹੀਂ ਹੋਏ ਹੁਕਮਾਂ ਮੁਤਾਬਿਕ ਉਪ ਮੰਡਲ ਮੈਜਿਸਟਰੇਟ ਸਮਰਾਲਾ ਵਲੋਂ ਇਸ ਅਦਾਲਤ ਨੂੰ ਭੇਜਿਆ ਗਿਆ। ਪਟੀਸ਼ਨ ਮੁਤਾਬਿਕ ਸਾਇਲ ਨੇ ਬੇਨਤੀ ਕੀਤੀ ਹੈ ਕਿ ਉਹ ਗ੍ਰਾਮ ਪੰਚਾਇਤ ਭਾਈ ਹਿੰਮਤ ਸਿੰਘ ਨਗਰ ਦੇ ਪੰਚਾਇਤ ਇਲੈਕਸ਼ਨ ਵਿੱਚ ਚੋਣ ਨਿਸ਼ਾਨ ਲਾਈਟਰ ਤੋਂ ਅਤੇ ਉਤਰਵਾਦੀ ਨੰਬਰ 1 ਚੋਣ ਨਿਸ਼ਾਨ ਟਾਈਪਰਾਈਟਰ ਤੋਂ ਪੰਚ ਦੀ ਚੋਣ ਲੜੇ ਸਨ। ਉਸਨੇ ਨੇ ਦੱਸਿਆ ਕਿ ਉਤਰਵਾਦੀ ਨੰਬਰ 1 ਗੈਰ ਕਾਨੂੰਨੀ ਤਰੀਕੇ ਨਾਲ ਬਤੌਰ ਜੇਤੂ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਸੀ। ਜਿਸਦਾ ਵਿਰੋਧ ਸਾਇਲ ਦੇ ਕਾਉਂਟਿੰਗ ਏਜੰਟ ਵਲੋਂ ਵੀ ਕੀਤਾ ਗਿਆ ਅਤੇ ਵੋਟਾਂ ਦੀ ਮੁੜ ਗਿਣਤੀ ਕਰਨ ਲਈ ਕਿਹਾ ਗਿਆ। ਪਰੰਤੂ ਵੋਟਾਂ ਦੀ ਮੁੜ ਗਿਣਤੀ ਨਹੀਂ ਕੀਤੀ ਗਈ। ਉਸਨੇ ਦੀ ਦੱਸਿਆ ਕਿ ਚੋਣਾਂ ਦੋਰਾਨ ਪ੍ਰਜਾਇਡਿੰਗ ਅਫਸਰ ਵਲੋਂ ਉਸਦੇ ਵੋਟਰਾਂ ਨੂੰ 3 ਵਜੇ ਤੋਂ ਬਾਅਦ ਵੋਟ ਪਾਉਣ ਤੋਂ ਰੋਕਿਆ ਗਿਆ। ਜਦਕਿ ਉਤਰਵਾਦੀ ਨੰਬਰ 1 ਦੇ ਵੋਟਰਾਂ ਨੂੰ 5.30 ਵਜੇ ਤੋਂ ਬਾਅਦ ਵੀ ਬੂਥ ਵਿੱਚ ਦਾਖਲ ਕਰਵਾ ਕੇ ਵੋਟਾਂ ਪਵਾਈਆਂ। ਜਦਕਿ ਵੋਟਾਂ ਪਾਉਣ ਦਾ ਟਾਈਮ 4 ਵਜੇ ਤੱਕ ਸੀ। ਵੋਟਾਂ ਦੀ ਗਿਣਤੀ ਦੋਰਾਨ ਪ੍ਰਜਾਈਡਿੰਗ ਅਫਸਰ ਵਲੋਂ ਉਤਰਵਾਦੀ ਨੰਬਰ 1 ਦੀ ਮਦਦ ਕੀਤੀ ਗਈ। ਜਦਕਿ ਉਸਨੂੰ ਗਿਣਤੀ ਦੋਰਾਨ ਮੌਕੇ ਤੇ ਨਹੀਂ ਰਹਿਣ ਦਿੱਤਾ ਗਿਆ। ਸਾਇਲ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 136 ਗੁਰੂ ਤੇਗ ਬਹਾਦੁਰ ਸੀਨੀਅਰ ਸਕੈਡੰਰੀ ਸਕੂਲ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਵਿੱਚ ਕੁਲ 164 ਵੋਟਾਂ ਪੋਲ ਹੋਈਆਂ ਸਨ ਜਿਸ ਵਿਚੋਂ ਉਸƒ 81 ਵੋਟਾਂ ਅਤੇ ਉਤਰਵਾਦੀ ਨੰਬਰ 1 ƒ 77 ਵੋਟਾਂ ਪਈਆਂ। 02 ਵੋਟਾਂ ਨੋਟਾ ਨੂੰ ਅਤੇ 04 ਵੋਟਾਂ ਕੈਂਸਲ ਹੋਈਆਂ। ਇਸ ਸਬੰਧ ਵਿੱਚ ਪ੍ਰਜਾਈਡਿੰਗ ਅਫਸਰ ਵਲੋਂ ਜਾਰੀ ਕੀਤਾ ਫਾਰਮ ਨੰਬਰ 9 ਆਪਣੇ ਹਸਤਾਖਰਾਂ ਨਾਲ ਜਾਰੀ ਕੀਤਾ ਗਿਆ। ਜਿਸ ਵਿੱਚ ਕੁਲ 164 ਵੋਟਾਂ ਪੋਲ ਹੋਈਆਂ ਸਨ, ਜਿਸ ਵਿਚੋਂ ਸਾਇਲ ƒ 81 ਵੋਟਾਂ ਅਤੇ ਉਤਰਵਾਦੀ ਨੰਬਰ 1 ƒ 77 ਵੋਟਾਂ ਪਈਆਂ। ਪਰੰਤੂ ਰਿਟਰਨਿੰਗ ਅਫਸਰ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਜਾਨਬੂਝ ਕੇ ਉਤਰਵਾਦੀ ਨੰਬਰ 1 ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਸਾਇਲ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਵਲੋਂ ਜੋ 4 ਵੋਟਾਂ ਰੱਦ ਕੀਤੀਆਂ ਗਈਆਂ ਸੀ ਉਹ ਵੀ ਉਸਦੇ ਹੱਕ ਵਿੱਚ ਪਈਆਂ ਸੀ। ਇਸੇ ਤਰ੍ਹਾਂ ਨੋਟਾ ਦੇ ਹੱਕ ਵਿੱਚ ਪਈਆਂ ਵੋਟਾਂ ਵੀ ਰਿਟਰਨਿੰਗ ਅਫਸਰ ਵਲੋਂ ਗਲਤ ਘੋਸ਼ਿਤ ਕੀਤੀਆਂ ਗਈਆਂ। ਜਦਕਿ ਕੁਝ ਬੈਲਟ ਪੇਪਰ ਫਟੇ ਹੋਏ ਸੀ ਪ੍ਰਜਾਈਡਿੰਗ ਅਫਸਰ ਵਲੋਂ ਪਟੀਸ਼ਨਰ ਤੇ ਉਸਦੇ ਕਾਉਟਿੰਗ ਏਜੰਟ ਨੂੰ ਰੱਦ ਕੀਤੀਆਂ ਵੋਟਾਂ ਨਹੀਂ ਦਿਖਾਈਆਂ ਗਈਆਂ। ਸਾਇਲ ਵਲੋਂ ਉਤਰਵਾਦੀ ਨੰਬਰ 2 ਅਤੇ 3 ਤੇ ਵੀ ਦੋਸ਼ ਲਗਾਏ ਕਿ ਉਹਨਾਂ ਦੀ ਉਤਰਵਾਦੀ ਨੰਬਰ 1 ਨਾਲ ਮਿਲੀ ਭੁਗਤ ਸੀ, ਜਿਸਦੇ ਚੱਲਦੇ ਉਹਨਾਂ ਨੇ ਉਤਰਵਾਦੀ ਨੰਬਰ 1 ਨੂੰ ਜੇਤੂ ਕਰਾਰ ਘੋਸ਼ਿਤ ਕੀਤਾ ਗਿਆ। ਜਦਕਿ ਪਟੀਸ਼ਨਰ ਦੇ ਹੱਕ ਵਿੱਚ 81 ਵੋਟਾਂ ਪੋਲ ਹੋਈਆਂ ਸਨ ਅਤੇ ਉਤਰਵਾਦੀ ਨੰਬਰ 1 ਵਰਿੰਦਰ ਸਿੰਘ ਦੇ ਹੱਕ ਵਿੱਚ 77 ਵੋਟਾਂ ਪੋਲ ਹੋਈਆਂ ਸਨ। ਅੰਤ ਵਿੱਚ ਅਪੀਲਕਰਤਾ ਵਲੋਂ ਵੋਟਾਂ ਦੀ ਗਿਣਤੀ ਮੁੱੜ ਕਰਵਾਉਣ ਅਤੇ ਪਹਿਲੀ ਚੋਣਾਂ ਨੂੰ ਰੱਦ ਕਰਦੇ ਹੋਏ ਨਵੀਂ ਚੋਣ ਕਰਵਾਉਣ ਦੀ ਬੇਨਤੀ ਕੀਤੀ ਗਈ।
ਉਤਰਵਾਦੀ ਨੂੰ ਨੋਟਿਸ ਰਾਹੀਂ ਅਦਾਲਤ ਵਿੱਚ ਤਲਬ ਕੀਤਾ ਗਿਆ। ਉਤਰਵਾਦੀ ਨੰਬਰ 1 ਵਲੋਂ ਸੋਹਣ ਸਿੰਘ ਗੋਸੇਨ ਵਲੋਂ ਅਦਾਲਤ ਵਿੱਚ ਹਾਜਰ ਆ ਕੇ ਵਕਾਲਤਨਾਮਾ ਪੇਸ਼ ਕੀਤਾ ਗਿਆ। ਉਤਰਵਾਦੀ ਕੌਂਸਲ ਨੂੰ ਸੁਣਿਆ ਗਿਆ। ਉਸ ਵਲੋਂ ਪਟੀਸ਼ਨ ਵਿੱਚ ਦਰਸਾਏ ਤੱਥਾਂ ਨੂੰ ਝੁਠਲਾਇਆ ਗਿਆ ਅਤੇ ਪਟੀਸ਼ਨ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ। ਉਹਨਾਂ ਵਲੋਂ ਦੱਸਿਆ ਗਿਆ ਕਿ ਅਪੀਲਕਰਤਾ ਵਲੋਂ ਉਤਰਵਾਦੀਆਂ ਦੇ ਬਰਖਿਲਾਫ ਪਟੀਸ਼ਨ ਵਿੱਚ ਜੋ ਦੋਸ਼ ਲਗਾਏ ਹਨ ਉਹ ਸਭ ਝੂਠੇ ਅਤੇ ਬੇ-ਬੁਨਿਆਦ ਹਨ।
ਮਿਸਲ ਤੇ ਆਏ ਤੱਥਾਂ ਅਤੇ ਰਿਕਾਰਡ ਨੂੰ ਵਾਚਣ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਕਿ ਪਟੀਸ਼ਨ ਮੁਤਾਬਿਕ ਸਾਇਲ ਨੇ ਪੋਲਿੰਗ ਬੂਥ ਨੰਬਰ 136 ਵਿਖੇ ਤੈਨਾਤ ਪ੍ਰਜਾਈਡਿੰਗ ਅਫਸਰ ਤੇ ਦੋਸ਼ ਲਾਏ ਹਨ ਕਿ ਉਸਨੇ ਉਤਰਵਾਦੀ ਨੰਬਰ 1 ਵਰਿੰਦਰ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੇਤੂ ਉਮੀਦਵਾਰ ਘੋਸ਼ਿਤ ਕੀਤਾ ਗਿਆ ਜਦਕਿ ਸਾਇਲ ਦੇ ਹੱਕ ਵਿੱਚ 81 ਵੋਟਾਂ ਪੋਲ ਹੋਈਆਂ ਸਨ ਅਤੇ ਉਤਰਵਾਦੀ ਦੇ ਹੱਕ ਵਿੱਚ 77 ਵੋਟਾਂ ਪੋਲ ਹੋਈਆਂ ਸਨ। ਉਤਰਵਾਦੀ ਨੰਬਰ 1 ਦੇ ਕੌਂਸਲ ਵਲੋਂ ਪਟੀਸ਼ਨ ਵਿੱਚ ਦਰਸਾਏ ਤੱਥਾਂ ਨੂੰ ਗਲਤ ਦੱਸਿਆ ਗਿਆ ਅਤੇ ਕੇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ। ਉਕਤ ਤੱਥਾਂ ਤੋਂ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਪੋਲਿੰਗ ਬੂਥ ਨੰਬਰ 136 ਗੁਰੂ ਤੇਗ ਬਹਾਦੁਰ ਸੀਨੀਅਰ ਸਕੈਡੰਰੀ ਸਕੂਲ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਵਿਖੇ ਕੁਲ 164 ਵੋਟਾਂ ਪੋਲ ਹੋਈਆਂ ਸਨ। ਜਿਸ ਵਿਚੋਂ 81 ਵੋਟਾਂ ਰਾਜਵਿੰਦਰ ਸਿੰਘ, 77 ਵੋਟਾਂ ਵਰਿੰਦਰ ਸਿੰਘ, 02 ਵੋਟਾਂ ਨੋਟਾ ਅਤੇ 04 ਵੋਟਾਂ ਰੱਦ ਹੋਈਆਂ ਸਨ। ਜਿਸਦੀ ਪੁਸ਼ਟੀ ਚੋਣਕਾਰ ਰਜਿਸਟਰੇਸ਼ਨ ਅਫਸਰ 068 ਦਾਖਾ ਕਮ ਉਪ ਮੰਡਲ ਮੈਜਿਸਟਰੇਟPART I] PUNJAB GOVT. GAZ., AUGUST 21, 2020 (SRVN 30, 1942 SAKA) 631 ਲੁਧਿਆਣਾ ਪੱਛਮੀ ਨੇ ਆਪਣੇ ਪੱਤਰ ਨੰਬਰ ਚੋਣ-2018/5836 (ਮਿਸਲ ਨਾਲ ਲਫ ਹੈ) ਮਿਤੀ 08.01.2019 ਜੋ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਵਧੀਕ ਚੋਣਕਾਰ ਅਫਸਰ ਲੁਧਿਆਣਾ ਨੂੰ ਲਿਖਿਆ ਗਿਆ ਸੀ ਵਿੱਚ ਕੀਤੀ ਹੈ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਰਿਟਰਨਿੰਗ ਅਫਸਰ-8 ਦੀ ਰਿਪੋਰਟ ਨੰਬਰ 132 ਮਿਤੀ 07.01.2019 (ਮਿਸਲ ਨਾਲ ਲਫ ਹੈ) ਅਨੁਸਾਰ ਪੀ.ਆਰ.U ਅਤੇ ਸਮੂਹ ਪੋਲਿੰਗ ਪਾਰਟੀ ਬੂਥ ਨੰਬਰ 136 ਗੁਰੂ ਤੇਗ ਬਹਾਦੁਰ ਸੀਨੀਅਰ ਸਕੈਡੰਰੀ ਸਕੂਲ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਦੇ ਬਿਆਨ ਅਨੁਸਾਰ ਫਾਰਮ ਨੰਬਰ 9 ਜਾਰੀ ਕਰਦੇ ਸਮੇਂ ਜੇਤੂ ਉਮੀਦਵਾਰ ਡੀਕਲੇਅਰ ਕਰਦੇ ਸਮੇਂ ਗਲਤੀ ਹੋ ਗਈ ਹੈ। ਇਸ ਲਈ ਚੋਣਕਾਰ ਰਜਿਸਟਰੇਸ਼ਨ ਅਫਸਰ 068 ਦਾਖਾ ਕਮ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੱਛਮੀ ਵਲੋਂ ਜਾਰੀ ਪੱਤਰ ਅਤੇ ਉਕਤ ਹਾਲਾਤਾਂ ਨੂੰ ਮੁੱਖ ਰਖਦੇ ਹੋਏ ਸ਼੍ਰੀ ਵਰਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦੀ ਉਮੀਦਵਾਰੀ ਰੱਦ ਕੀਤੀ ਜਾਂਦੀ ਹੈ ਅਤੇ ਸ਼੍ਰੀ ਰਾਜਵਿੰਦਰ ਸਿੰਘ ਨੂੰ ਗ੍ਰਾਮ ਪੰਚਾਇਤ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਦੀਆਂ ਚੋਣਾਂ ਵਿੱਚ ਬਤੌਰ ਪੰਚ ਜੇਤੂ ਉਮੀਦਵਾਰ ਘੋਸ਼ਿਤ ਕੀਤਾ ਜਾਂਦਾ ਹੈ। ਹੁਕਮ ਸੁਣਾਇਆ ਗਿਆ। ਮਿਸਲ ਬਾਦ ਤਰਤੀਬ ਵਾ ਤਕਮੀਲ ਦਾਖਲ ਰਿਕਾਰਡ ਰੂਮ ਹੋਵੇ।
ਮਿਤੀ 23 ਦਸੰਬਰ, 2019
ਸਹੀ/-
Sd/- ਪ੍ਰਜਾਈਡਿੰਗ ਅਫਸਰ, ਚੋਣ ਟ੍ਰਬਿਊਨਲ, JAGPAL SINGH SANDHU -ਕਮ-ਉਪ ਮੰਡਲ ਮੈਜਿਸਟਰੇਟ, State Election Commissioner, ਲੁਧਿਆਣਾ ਪੱਛਮੀ।
Punjab.