Published by AuthorityPublished by AuthorityPublished by AuthorityPublished by AuthorityPublished by Authority
No. 37 ] CHANDIGARH, FRIDAY, SEPTEMBER 11, 2020 (BHADRA 20, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋ਼ਨਲ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 2 ਸਤੰਬਰ, 2020
ਨੰਬਰ 01/16/2020-5ਸਿ:ਪ੍ਰੋ2/613.-ਸ਼੍ਰੀਮਤੀ ਸੁਕਸ਼ਮ ਬਾਲਾ ਪੁੱਤਰੀ ਸ਼੍ਰੀ ਹਰਬੰਸ ਲਾਲ, ਸੁਪਰਡੰਟ ਗ੍ਰੇਡ-1, ਮੁੱਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾ ਨੰ:
22/2/2012-3ਐਫ.ਪੀ.2/475 ਮਿਤੀ 08.10.2012 ਅਤੇ ਹਦਾਇਤਾਂ ਨੰ:22/2/2012-3ਐਫ.ਪੀ.2/83 ਮਿਤੀ 30.10.2015 ਦੇ ਸਨਮੁੱਖ ਇੱਕ ਸਾਲ ਦਾ ਆਪਸ਼ਨਲ ਵਾਧਾ ਦਿੱਤਾ ਗਿਆ ਸੀ, ਹੁਣ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/237 ਮਿਤੀ 02.03.2020 ਅਨੁਸਾਰ ਮਿਤੀ 31.08.2020 ਨੂੰ ਬਾਅਦ ਦੁਪਹਿਰ ਬਤੌਰ ਸੁਪਰਡੰਟ ਗਰੇਡ-1 ਸੇਵਾ ਨਿਵਿਰਤ ਹੋ ਜਾਣਗੇ ।
2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ਮੁਕੱਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਹਨਾ ਹੁਕਮਾਂ ਦਾ ਕੋਈ ਅਸਰ ਨਹੀ ਹੋਵੇਗਾ ਭਾਵ ਇੰਨਕੁਆਰੀ ਚੱਲਦੀ ਰਹੇਗੀ ਅਤੇ ਉਸ ਇੰਨਕੁਆਰੀ ਦੇ ਸਿਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਅਗਸਤ, 2020
ਜਲ ਸਰੋਤ ਵਿਭਾਗ।