Published by Authority
No. 37 ] CHANDIGARH, FRIDAY, SEPTEMBER 11, 2020 (BHADRA 20, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਸਿਹਤ-3 ਸ਼ਾਖਾ)
ਕੋਰੀਜੰਡਮ
ਮਿਤੀ 1 ਸਤੰਬਰ, 2020
ਨੰ:1/34/2017-2ਸਸ3/5211.-ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ: 1/28/2020-4ਸਸ3/3905 ਮਿਤੀ 03.07.2020 ਰਾਹੀਂ ਕੋਵਿਡ-9 ਮਹਾਂਮਾਰੀ ਦੇ ਐਂਮਰਜੈਂਸੀ ਹਾਲਤਾਂ ਨਾਲ ਨਜਿੱਠਣ ਲਈ ਸਰਕਾਰੀ ਮੈਡੀਕਲ ਕਾਲਜ, ਪਟਿਆਲਾ/ਅੰਮ੍ਰਿਤਸਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਸੁਪਰ-ਸਪੈਸ਼ਲਿਸਟ ਵਿਭਾਗਾਂ ਦੀ ਸਹਾਇਕ ਪ੍ਰੋਫੈਸਰਾਂ ਦੀ ਤਰੱਕੀ ਕੋਟੇ ਦੀ ਨਿਮਨ ਦਰਸਾਈਆਂ ਅਸਾਮੀਆਂ ƒ as a one time measure ਸਿੱਧੀ ਭਰਤੀ ਕੋਟੇ ਵਿੱਚ ਤਬਦੀਲ ਕਰਦੇ ਹੋਏ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਪਰੀਵਿਊ ਵਿੱਚੋਂ ਬਾਹਰ ਕੱਢਦੇ ਹੋਏ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ:1/34/2017-2ਸਸ3/1244 ਮਿਤੀ 18.02.2019 ਰਾਹੀਂ ਡਾ. ਕੇ.ਕੇ. ਤਲਵਾਰ, ਸਲਾਹਕਾਰ, ਪੰਜਾਬ ਸਰਕਾਰ, ਸਿਹਤ ਤੇ ਮੈਡੀਕਲ ਸਿੱਖਿਆ ਤੇ ਖੋਜ ਅਧੀਨ ਗਠਿਤ ਕੀਤੀ ਗਈ ਕਮੇਟੀ ਅਤੇ ਪ੍ਰਵਾਨਤ ਕਰਾਈਟੀਰੀਏ ਅਤੇ ਪੰਜਾਬ ਮੈਡੀਕਲ ਸਿੱਖਿਆ (ਗਰੁੱਪ-ਏ) ਸੇਵਾ ਨਿਯਮਾਂ, 2016 ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਰੈਗੂਲਰ ਤੌਰ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਸੁਪਰ ਸਪੈਸਲਿਸਟ ਵਿਭਾਗਾਂ ਭਾਵ ਸਹਾਇਕ ਪ੍ਰੋਫੈਸਰ, ਨੈਫਰੋਲੋਜੀ-1 ਅਸਾਮੀ ਅਤੇ ਸਹਾਇਕ ਪ੍ਰੋਫੈਸਰ, ਐਂਡੋਕਰਾਈਨੋਲੋਜੀ-1 ਅਸਾਮੀ ਕੁੱਲ 2 ਅਸਾਮੀਆਂ ਵੀ ਸ਼ਾਮਿਲ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਅਧੀਨ ਆਉਂਦਾ ਹੈ, ਜੋ ਕਿ ਇੱਕ ਖੁਦ-ਮੁਖਤਿਆਰ ਸੰਸਥਾ ਹੈ।
2. ਇਸ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ: 1/28/2020-4ਸਸ3/3905 ਮਿਤੀ 03.07.2020 ਦੀ ਲਗਾਤਾਰਤਾ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ƒ ਇਸ ਨੋਟੀਫਿਕੇਸ਼ਨ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੀਆਂ ਦਰਸਾਈਆਂ 2 ਅਸਾਮੀਆਂ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਭਰਨ ਲਈ ਆਪਣੇ ਪੱਧਰ ਤੇ ਕਾਰਵਾਈ ਕਰਨ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਸਹੀ/-
ਡੀ.ਕੇ.ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ