Published by Authority
No. 37 ] CHANDIGARH, FRIDAY, SEPTEMBER 11, 2020 (BHADRA 20, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 26 ਅਗਸਤ, 2020
ਨੰ: 11/148/2014-3ਸਿ1/2061.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ ਇੰਨ ਏਡ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਖਾਲੀ 1925 ਅਸਾਮੀਆਂ ਵਿਰੁੱਧ ਭਰਤੀ 283 ਸਹਾਇਕ ਪ੍ਰੋਫੈਸਰਾਂ (ਜਿੰਨ੍ਹਾਂ ਦਾ ਤਿੰਨ ਸਾਲ ਦਾ ਸਮਾਂ ਮਿਤੀ 30-09-2019 ਤੱਕ ਪੂਰਾ ਹੋ ਚੁੱਕਾ ਹੈ), ਦੀ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਤਨਖਾਹ ਦੀ ਗ੍ਰਾਂਟ (75# ਗ੍ਰਾਂਟ ਇੰਨ ਏਡ ਸਕੀਮ ਤਹਿਤ) ਦੇਣ ਦੀ ਪ੍ਰਵਾਨਗੀ ਦਿੰਦੇ ਹਨ।
ਸਬੰਧਤ ਕਾਲਜਾਂ ਦੀਆਂ ਮੈਨੇਜਮੈਂਟਾਂ ਇੰਨ੍ਹਾਂ 283 ਸਹਾਇਕ ਪ੍ਰੋਫੈਸਰਾਂ ƒ ਉਹਨਾਂ ਦੇ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਕਰਨ ਸਬੰਧੀ ਮੁਕੰਮਲ ਕਾਰਵਾਈ ਆਪਣੇ ਪੱਧਰ ਤੇ ਕਰਨਗੀਆਂ। ਮੈਨੇਜਮੈਂਟਾਂ ਇਹਨਾਂ 283 ਸਹਾਇਕ ਪ੍ਰੋਫੈਸਰਾਂ ƒ ਰੈਗੂਲਰ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਦੇ ਸਮੇਂ ਪੰਜਾਬ ਸਰਕਾਰ, ਸਬੰਧਤ ਯੂਨੀਵਰਸਿਟੀ, ਯੂ.ਜੀ.ਸੀ. ਅਤੇ ਗ੍ਰਾਂਟ ਇੰਨ ਏਡ ਸਕੀਮ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਪਾਬੰਦ ਹੋਣਗੀਆਂ।
ਸਹੀ/-
(ਰਾਹੁਲ ਭੰਡਾਰੀ)
ਸਕੱਤਰ, ਪੰਜਾਬ ਸਰਕਾਰ,
ਚੰਡੀਗੜ੍ਹ
ਉਚੇਰੀ ਸਿੱਖਿਆ ਵਿਭਾਗ।