Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)
ਅਧਿਸੂਚਨਾ
ਮਿਤੀ 18 ਸਤੰਬਰ, 2020
ਨੰ: 1/178/2020-1ਕੈਬ/7643.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਬਠਿੰਡਾ ਵਿਖੇ Bulk Drug Park ਸਥਾਪਿਤ ਕਰਨ ਲਈ ਭਾਰਤ ਸਰਕਾਰ ਨੂੰ ਭੇਜੀ ਜਾਣ ਵਾਲੀ ਤਜਵੀਜ ਨੂੰ ਤਿਆਰ ਕਰਨ ਲਈ ਹੇਠ ਅਨੁਸਾਰ ਕੈਬਨਿਟ ਸਬ-ਕਮੇਟੀ ਦਾ ਗਠਨ ਕਰਦੇ ਹਨ:-
1. ਵਿੱਤ ਮੰਤਰੀ, ਪੰਜਾਬ
2. ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਪੰਜਾਬ
3. ਮਾਲ ਮੰਤਰੀ, ਪੰਜਾਬ
4. ਉਦਯੋਗ ਤੇ ਕਮਰਸ ਮੰਤਰੀ, ਪੰਜਾਬ।
2. ਇਸ ਕੈਬਨਿਟ ਸਬ-ਕਮੇਟੀ ਵੱਲੋਂ ਆਪਣੀਆਂ ਸਿਫਾਰਸ਼ਾਂ ਮੰਤਰੀ ਪ੍ਰੀਸ਼ਦ ਨੂੰ ਪ੍ਰਵਾਨਗੀ ਲਈ ਪੇਸ਼ ਕੀਤੀਆਂ ਜਾਣਗੀਆਂ।
ਜਿਸਦ ਦੀ ਪ੍ਰਵਾਨਗੀ ਉਪਰੰਤ ਉਦਯੋਗ ਤੇ ਕਮਰਸ ਵਿਭਾਗ ਵੱਲੋਂ ਮਿਤੀ 27.9.2020 ਤੋਂ ਪਹਿਲਾਂ ਸਬੰਧਤ ਤਜਵੀਜ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ।
3. ਇਸ ਕੈਬਨਿਟ ਸਬ-ਕਮੇਟੀ ਲਈ ਸਕੱਤਰੇਤ ਇਮਦਾਦ ਉਦਯੋਗ ਤੇ ਕਮਰਸ ਵਿਭਾਗ ਵੱਲੋਂ ਦਿੱਤੀ ਜਾਵੇਗੀ।
ਚੰਡੀਗੜ੍ਹ
ਵਿਨੀ ਮਹਾਜਨ
ਮਿਤੀ 18 ਸਤੰਬਰ, 2020
ਮੁੱਖ ਸਕੱਤਰ, ਪੰਜਾਬ।