Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਅਧਿਸੂਚਨਾ
ਮਿਤੀ 31 ਅਗਸਤ, 2020
ਨੰ: 10/16/2020-6ਅਦਾ2/2481.-ਸ਼੍ਰੀਮਤੀ ਕੁਲਦੀਪ ਕੌਰ, ਸੁਪਰਡੰਟ ਗ੍ਰੇਡ-1, ਮੁੱਖ ਦਫਤਰ, ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ, ਪੰਜਾਬ ਨੂੰ ਮਿਤੀ 31.08.2020 (ਬਾ.ਦੁ.) ਤੋਂ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਅਨੁਸ਼ਾਸਨੀ/ ਚੌਕਸੀ ਪੜਤਾਲ ਆਦਿ ਦਾ ਕੇਸ ਲੰਬਿਤ ਹੋਵੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾ ਸਬੰਧੀ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਜਿਲਦ-2 ਦੇ ਨਿਯਮ 2.2 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਇਹਨਾਂ ਹੁਕਮਾਂ ਨਾਲ ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਤੇ ਕੋਈ ਅਸਰ ਨਹੀਂ ਪਵੇਗਾ, ਭਾਵ ਇੰਨਕੁਆਰੀ ਆਦਿ ਚਲਦੀ ਰਹੇਗੀ ਅਤੇ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਕੀਤੀ ਜਾਣੀ ਬਣਦੀ ਹੋਵੇ ਤਾਂ ਉਹ ਉਸਨੂੰ ਪ੍ਰਾਪਤ ਹੋਣ ਵਾਲੀ ਗਰੈਚੂਏਟੀ/ਪੈਨਸ਼ਨ ਵਿੱਚੋਂ ਕੀਤੀ ਜਾਵੇਗੀ।
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.
ਮਿਤੀ 28 ਅਗਸਤ, 2020
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।