Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਅਧਿਸੂਚਨਾ
ਮਿਤੀ 18 ਸਤੰਬਰ, 2020
ਨੰ: 10/14/2020-3ਅਦਾ2/2674.- ਸ਼੍ਰੀ ਸਤਨਾਮ ਸਿੰਘ ਪੁੱਤਰ ਸ਼੍ਰੀ ਹਜਾਰਾ ਸਿੰਘ, ਉਪ ਜਿਲ੍ਹਾ ਅਟਾਰਨੀ (ਪੀ.ਏ.) ਹੁਸ਼ਿਆਰਪੁਰ ਨੂੰ ਆਪਣੀ 58 ਸਾਲ 06 ਮਹੀਨੇ ਦੀ ਵੱਧ ਵਰ੍ਹਾ ਉਮਰ ਪੂਰੀ ਕਰਨ ਉਪਰੰਤ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ: 22/2/2012-3ਐਫ.ਪੀ.2/237, ਮਿਤੀ 02-03-2020 ਅਨੁਸਾਰ ਮਿਤੀ 30-9-2020 (ਬਾ.ਦੁ.) ਤੋਂ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ ਅਨੁਸ਼ਾਸ਼ਨੀ/ਚੌਕਸੀ ਪੜਤਾਲ ਆਦਿ ਦਾ ਕੇਸ ਲੰਬਿਤ ਹੋਵੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ ਮੁਕੱਦਮਾ ਸਬੰਧੀ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਜਿਲਦ-2 ਦੇ ਨਿਯਮ 2.2 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਇਹਨਾਂ ਹੁਕਮਾਂ ਨਾਲ ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਤੇ ਕੋਈ ਅਸਰ ਨਹੀਂ ਪਵੇਗਾ, ਭਾਵ ਇਨਕੁਆਰੀ ਆਦਿ ਚਲਦੀ ਰਹੇਗੀ ਅਤੇ ਇਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਕੀਤੀ ਜਾਣੀ ਬਣਦੀ ਹੋਵੇ ਤਾਂ ਉਹ ਉਸਨੂੰ ਪ੍ਰਾਪਤ ਹੋਣ ਵਾਲੀ ਗਰੈਚੂਏਟੀ/ਪੈਨਸ਼ਨ ਵਿਚੋਂ ਕੀਤੀ ਜਾਵੇਗੀ।
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 5 ਸਤੰਬਰ, 2020
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।