| 1444 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), OCTOBER 1, 2020 (ASVN 9, 1942 SAKA) | ||
EXTRAORDINARY
Published by Authority
CHANDIGARH, THURSDAY, OCTOBER 1, 2020 (ASVINA 9, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-1 ਸ਼ਾਖਾ)
ਅਧਿਸੂਚਨਾ
ਮਿਤੀ 30 ਨਵੰਬਰ, 2020
ਨੰ:06/03/2020-2ਸਸ1/1131.-ਜਿਵੇਂ ਕਿ ਨਗਰ ਨਿਗਮ, ਬਠਿੰਡਾ ਵੱਲੋਂ ਆਪਣੇ ਮਤਾ ਨੰ: 42 ਮਿਤੀ: 18.08.2020 ਰਾਹੀਂ ਨਗਰ ਨਿਗਮ ਦੀਆਂ ਹੱਦਾਂ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਅਨੁਸਾਰ ਬਠਿੰਡਾ ਵਿਖੇ ਬੰਦ ਹੋ ਚੁੱਕੇ ਥਰਮਲ ਪਲਾਂਟ ਦਾ ਰਕਬਾ ਨਗਰ ਨਿਗਮ ਦੀ ਹੱਦ ਵਿੱਚੋਂ ਬਾਹਰ ਕੱਢਿਆ ਜਾਣਾ ਹੈ। ਇਸ ਸਬੰਧੀ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 3 ਅਧੀਨ ਮੁੱਢਲਾ ਨੋਟੀਫਿਕੇਸ਼ਨ ਨੰ:06/03/2020-2ਸਸ1/1073-1074, ਮਿਤੀ 11.09.2020 ਰਾਹੀ ਕਰਦੇ ਹੋਏ 7 ਦਿਨ੍ਹਾਂ ਵਿੱਚ ਇਤਰਾਜ/ਸੁਝਾU ਮੰਗੇ ਗਏ ਸਨ।
2. ਜਿਵੇਂ ਕਿ ਇਸ ਸਬੰਧੀ ਸਰਕਾਰ ਜਾਂ ਨਗਰ ਨਿਗਮ ਬਠਿੰਡਾ ਨੂੰ ਕੋਈ ਵੀ ਇਤਰਾਜ ਪ੍ਰਾਪਤ ਨਹੀਂ ਹੋਇਆ।
3. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 3 ਅਧੀਨ ਇਹ ਅਧਿਸੂਚਨਾ ਜਾਰੀ ਕਰਦੇ ਹੋਏ ਨਗਰ ਨਿਗਮ, ਬਠਿੰਡਾ ਦੀਆਂ ਨਵੀਆਂ ਹੱਦਾਂ, ਜਿਵੇਂ ਸ਼ਡਿਊਲ ਆਫ ਬਾਊਂਡਰੀ ਵਿੱਚ ਦਰਸਾਏ ਅਨੁਸਾਰ ਨਿਰਧਾਰਿਤ ਕਰਦੇ ਹਨ :-
ਸ਼ਡਿਊਲ ਆਫ ਬਾਊਂਡਰੀ
ਉ~ਤਰ:- ਮਲੋਟ ਰੋਡ ਦੀ ਉ~ਤਰੀ ਬਾਹੀ ਅਤੇ ਬਹਿਮਣ ਡਿਸਟਰੀਬਿਊਟਰੀ ਦੀ ਪੱਛਮੀ ਬਾਹੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਹਿਮਣ ਡਿਸਟਰੀਬਿਊਟਰੀ ਦੇ ਨਾਲ ਚਲਦੇ ਹੋਏ ਕੱਸੀ ਤੱਕ; ਅਰਥਾਤ ਜਿੱਥੋਂ ਪੁਰਾਣੀ ਮਿਊਂਸਪਲ ਲਿਮਟ ਸ਼ੁਰੂ ਹੁੰਦੀ ਹੈ: ਪੁਰਾਣੀ ਮਿਊਂਸਪਲ ਲਿਮਟ ਦੇ ਨਾਲ-ਨਾਲ ਚੱਲਦੇ ਹੋਏ ਕੋਟਕਪੂਰਾ ਰੇਲਵੇ ਲਾਈਨ ਤੱਕ; ਕੋਟਕਪੁੂਰਾ ਰੇਲਵੇ ਲਾਈਨ ਦੇ ਨਾਲ-ਨਾਲ ਦੱਖਣ ਵੱਲ ਚਲਦੇ ਹੋਏ ਤਜਵੀਜੀ ਰਿੰਗ ਰੋਡ ਤੱਕ; ਤਜਵੀਜੀ ਰਿੰਗ ਤੋਂ 300 ਮੀਟਰ ਉ~ਤਰ ਵੱਲ ਦਾ ਰਕਬਾ ਅੰਦਰ ਲੈਂਦੇ ਹੋਏ ਪਿੰਡ ਗਿੱਲ ਪੱਤੀ ਤੋਂ ਸੀਵੀਆਂ ਨੂੰ ਜਾਣ ਵਾਲੀ ਸੜਕ ਤੱਕ; ਇਸ ਸੜਕ ਦੇ ਨਾਲ-ਨਾਲ ਚਲਦੇ ਹੋਏ ਕੋਟਕਪੂਰਾ ਰੋਡ ਤੱਕ; ਕੋਟਕਪੂਰਾ ਰੋਡ ਨੂੰ ਪਾਰ ਕਰਦੇ ਹੋਏ ਪਿੰਡ ਗਿੱਲ ਪੱਤੀ ਦੀ ਫਿਰਨੀ ਦੀ ਦੱਖਣੀ ਬਾਹੀ ਦੇ ਨਾਲ-ਨਾਲ ਹੁੰਦੇ ਹੋਏ ਪਿੰਡ ਜੋਗਾਨੰਦ ਨੂੰ ਜਾਣ ਵਾਲੇ ਰਸਤੇ ਦੀ ਦੱਖਣੀ-ਪੱਛਮੀ ਬਾਹੀ ਦੇ ਨਾਲ ਹੁੰਦੇ ਹੋਏ ਇਸ ਰਸਤੇ ਦੇ ਦੱਖਣੀ-ਪੱਛਮੀ ਬਾਹੀ ਅਤੇ ਖਸਰਾ ਨੰ: 689 ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੱਕ।
( 1444 )PUNJAB GOVT. GAZ. (EXTRA), OCTOBER 1, 2020 (ASVN 9, 1942 SAKA) 1445 ਪੂਰਬ:- ਇਸ ਸਥਾਨ ਤੋਂ ਸ਼ੁਰੂ ਕਰਕੇ ਪਿੰਡ ਗਿੱਲ ਪੱਤੀ ਦੀ ਰੈਵੀਨਿਊ ਹੱਦ ਦੀ ਦੱਖਣੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਚਲਦੇ ਹੋਏ ਬਹਿਮਣ ਡਿਸਟਰੀਬਿਊਟਰੀ ਤੱਕ; ਇਸ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ ਇਸ ਦੀ ਦੱਖਣੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬਹਿਮਣ ਡਿਸਟਰੀਬਿਊਟਰੀ ਦੇ ਸਰਹਿੰਦ ਕੈਨਾਲ ਦੇ ਨਿਕਾਸ ਸਥਾਨ ਤੱਕ; ਫਿਰ ਸਰਹਿੰਦ ਕੈਨਾਲ ਦੀ ਉ~ਤਰੀ ਬਾਹੀ ਦੇ ਨਾਲ ਪੂਰਬ ਵੱਲ ਚਲਦੇ ਹੋਏ ਸਰਹਿੰਦ ਕੈਨਾਲ ਅਤੇ ਮੁਰੱਬਾ ਨੰ: 50 ਦੇ ਕਿੱਲਾ ਨੰ: 18 ਅਤੇ 23 ਦੀ ਪੱਛਮੀ ਬਾਹੀ ਦੇ ਨਾਲ ਚਲਦੇ ਹੋਏ ਕਿੱਲਾ ਨੰ: 3 ਤੱਕ; ਅਤੇ ਕਿੱਲਾ ਨੰ: 23 ਅਤੇ 3 ਦੀ ਸਾਂਝੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚਲਦੇ ਹੋਏੇ ਕਿੱਲਾ ਨੰ: 25 ਅਤੇ 5 ਦੀ ਪੂਰਬੀ ਬਾਹੀ ਤੱਕ; ਉਕਤ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 54 ਦੇ ਕਿੱਲਾ ਨੰ: 21 ਦੀ ਦੱਖਣੀ ਬਾਹੀ ਤੱਕ; ਹੁਣ ਕਿੱਲਾ ਨੰ: 21,22,23,24,25 ਅਤੇ ਮੁਰੱਬਾ ਨੰ: 55 ਦੇ ਕਿੱਲਾ ਨੰ: 21,22 1,22 2, ਅਤੇ 23 1 ਦੀ ਦੱਖਣੀ ਬਾਹੀ ਦੇ ਨਾਲ ਨਾਲ ਚਲਦੇ ਹੋਏ ਪਿੰਡ ਬੀਬੀ ਵਾਲਾ ਰੋਡ ਤੋਂ ਪਿੰਡ ਬੀਬੀਵਾਲਾ ਵੱਲ ਨੂੰ ਚਲਦੇ ਹੋਏ ਸਿਲਵਰ Uਕਸ ਕਲੋਨੀ ਦੇ ਉ~ਤਰੀ ਪਾਸੇ ਜਾਂਦੀ ਗਲੀ ਤੱਕ; ਇਸ ਗਲੀ ਦੀ ਦੱਖਣੀ ਬਾਹੀ ਦੇ ਨਾਲ ਚਲਦੇ ਹੋਏ ਬੀਬੀ ਵਾਲਾ ਤੋਂ ਪਿੰਡ ਮੈਹਣਾ ਨੂੰ ਜਾਣ ਵਾਲੇ ਕੱਚੇ ਰਸਤੇ ਤੱਕ;
ਇਸ ਕੱਚੇ ਰਸਤੇ ਦੀ ਪੱਛਮੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਕੈਂਟ ਬਾਊਂਡਰੀ ਤੱਕ, ਕੈਂਟ ਬਾਊਂਡਰੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਨਗਰ ਨਿਗਮ ਦੀ ਪੁਰਾਣੀ ਹੱਦ ਤੱਕ; ਨਗਰ ਨਿਗਮ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਪਿੰਡ ਬੀਬੀਵਾਲਾ ਨੂੰ ਜਾਣ ਵਾਲੀ ਸੜ੍ਹਕ ਦੀ ਪੱਛਮੀ ਬਾਹੀ ਤੱਕ; ਪਿੰਡ ਬੀਬੀਵਾਲਾ ਨੂੰ ਜਾਣ ਵਾਲੀ ਸੜਕ ਦੀ ਪੱਛਮੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਰਨਾਲਾ ਰੋਡ ਤੱਕ; ਬਰਨਾਲਾ ਰੋਡ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਕੈਂਟ ਏਰੀਏ ਤੱਕ, ਫਿਰ ਬਰਨਾਲਾ ਰੋਡ ਨੂੰ ਪਾਰ ਕਰਦੇ ਹੋਏ ਕੈਂਟ ਏਰੀਏ ਦੀ ਪੱਛਮੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚਲਦੇ ਹੋਏ ਖਸਰਾ ਨੰ: 3606 ਦੀ ਪੂਰਬੀ ਬਾਹੀ ਅਤੇ ਬਠਿੰਡਾ-ਤਲਵੰਡੀ ਸੜਕ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੱਕ; ਇਸ ਸੜਕ ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਬਠਿੰਡਾ-ਦਿੱਲੀ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ, ਰੇਲਵੇ ਲਾਈਨ ਦੀ ਦੱਖਣੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਦਿੱਲੀ ਰੇਲਵੇੇ ਲਾਈਨ ਅਤੇ ਤੂੰਗਵਾਲੀ ਡਿਸਟਰੀਬਿਊਟਰੀ ਦੀ ਉ~ਤਰੀ ਬਾਹੀ ਦੇ ਮਿਲਣ ਸਥਾਨ ਤੱਕ।
ਦੱਖਣ:- ਦਿੱਲੀ ਰੇਲਵੇ ਲਾਈਨ ਅਤੇ ਤੂੰਗਵਾਲੀ ਡਿਸਟਰੀਬਿਊਟਰੀ ਦੀ ਉ~ਤਰੀ ਬਾਹੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਡਿਸਟਰੀਬਿਊਟਰੀ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ-ਤਲਵੰਡੀ ਸੜਕ ਨੂੰ ਪਾਰ ਕਰਦੇ ਹੋਏ ਪਿੰਡ ਜੱਸੀ ਪੌ ਵਾਲੀ ਨੂੰ ਜਾਣ ਵਾਲੀ ਸੜਕ ਤੱਕ; ਇਸ ਸੜਕ ਨੂੰ ਪਾਰ ਕਰਦੇ ਹੋਏ ਪਿੰਡ ਜੱਸੀ ਪੌ ਵਾਲੀ ਨੂੰ ਜਾਣ ਵਾਲੇ ਕੱਚੇ ਰਸਤੇ ਤੱਕ, ਫਿਰ ਕੱਚੇ ਰਸਤੇ ਦੀ ਪੂਰਬੀ ਬਾਹੀ ਦੇ ਨਾਲ-ਨਾਲ ਉ~ਤਰ ਵੱਲ ਪਿੰਡ ਜੱਸੀ ਪੌੋ ਵਾਲੀ ਦੀ ਫਿਰਨੀ ਤੱਕ।ਫਿਰ ਫਿਰਨੀ ਦੀ ਉ~ਤਰੀ-ਪੱਛਮੀ ਬਾਹੀ ਦੇ ਨਾਲ-ਨਾਲ ਪਿੰਡ ਨੂੰ ਬਾਹਰ ਛੱਡਦੇ ਹੋਏ ਬਠਿੰਡਾ ਨੂੰ ਜਾਣ ਵਾਲੇ ਰਸਤੇ ਤੱਕ; ਫਿਰ ਇਸ ਰਸਤੇ ਦੀ ਪੂਰਬੀ ਬਾਹੀ ਦੇ ਨਾਲ-ਨਾਲ ਉ~ਤਰ ਵੱਲ ਚੱਲਦੇ ਹੋਏ ਬਠਿੰਡਾ ਦੀ ਰੈਵੀਨਿਊ ਹੱਦ ਅਤੇ ਹਾਜ਼ੀ ਰਤਨ ਦੀ ਰੈਵੀਨਿਊ ਹੱਦ ਦੇ ਮਿਲਣ ਤੱਕ ਤੋ ਉ~ਤਰ ਵੱਲ ਨੂੰ ਕਿੱਲਾ ਨੰ: 10,6,7 ਅਤੇ 8 ਦੀ ਪੱਛਮੀ ਬਾਹੀ ਦੇ ਨਾਲ-ਨਾਲ ਹੁੰਦੇ ਹੋਏ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ ਪੱਛਮ ਵੱਲ ਡਿਸਟ੍ਰਰੀਬਿਊਟਰੀ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੱਛਮ ਵੱਲ ਡਿਸਟ੍ਰਰੀਬਿਊਟਰੀ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਜੋਧਪੁਰ ਰੋਮਾਣਾ ਦੇ ਖਸਰਾ ਨੰ: 13 ਦੇ ਕਿੱਲਾ ਨੰ: 20 ਦੀ ਪੂਰਵੀ ਬਾਹੀ ਤੱਕ ਫਿਰ ਖਸਰਾ ਨੰ: 13 ਦੇ ਕਿੱਲਾ ਨੰ: 20,19,18,17,16 ਦੀ ਪੂਰਬੀ ਬਾਹੀ, ਖਸਰਾ ਨੰ: 14 ਦੇ ਕਿੱਲਾ ਨੰ: 20,19,18,17,16 ਦੀ ਪੂਰਵੀ ਬਾਹੀ, ਖਸਰਾ ਨੰ: 15 ਦੇ ਕਿਲਾ ਨੰ: 20,19,18,17,16 ਦੀ ਪੂਰਵੀ ਬਾਹੀ ਨਾਲ ਚੱਲਦੇ ਹੋਏ ਡਿਸਟਰੀਬਿਊਟਰੀ ਤੱਕ; ਫਿਰ ਉਕਤ ਡਿਸਟਰੀਬਿਊਟਰੀ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਜੋਧਪੁਰ ਰੋਮਾਣਾ ਰਕਬੇ ਦੇ ਖਸਰਾ ਨੰ: 41 ਦੇ ਕਿੱਲਾ ਨੰ: 7 ਦੀ ਪੂਰਬੀ ਬਾਹੀ ਤੱਕ;
ਫਿਰ ਖਸਰਾ ਨੰ: 41 ਦੇ ਕਿੱਲਾ ਨੰ: 7,8,9,10 ਦੀ ਪੂਰਬੀ ਬਾਹੀ, ਖਸਰਾ ਨੰ: 42 ਦੇ ਕਿੱਲਾ ਨੰ: 6,7,8,9,10 ਦੀ ਪੂਰਬੀ ਬਾਹੀ, ਖਸਰਾ ਨੰ: 43 ਦੇ ਕਿੱਲਾ ਨੰ: 6,7,8,9,10 ਦੀ ਪੁਰਾਣੀ ਬਾਹੀ, ਖਸਰਾ ਨੰ: 44 ਦੇ ਕਿੱਲਾ ਨੰ:
6,7,8,9,10 ਦੀ ਪੂਰਬੀ ਬਾਹੀ ਅਤੇ ਖਸਰਾ ਨੰ: 45 ਦੇ ਕਿਲਾ ਨੰ: 6,7,8,9 ਨਾਲ ਚਲਦੇ ਹੋਏ ਬਠਿੰਡਾ ਡੱਬਵਾਲੀ ਰੋਡ ਦੀ ਦੱਖਣੀ ਬਾਹੀ ਤੱਕ; ਫਿਰ ਉਕਤ ਦੱਖਣੀ ਬਾਹੀ ਨਾਲ ਚਲਦੇ ਹੋਏ ਬਿੰਦੂ ਡੀ ਤੱਕ ਜੋ ਕਿ ਤੂੰਗਵਾਲੀ ਡਿਸਟਰੀਬਿਊਟਰੀ ਦੀ ਉ~ਤਰੀ ਬਾਹੀ ਅਤੇ ਪਿੰਡ ਬਠਿੰਡਾ ਦੀ ਰੈਵੀਨਿਊ ਹੱਦ ਨੁੂੰ ਮਿਲਾਉਂਦਾ ਹੈ।
ਪੱਛਮ:- ਬਠਿੰਡਾ ਰੈਵੀਨਿਊ ਹੱਦ ਦੇ ਨਾਲ-ਨਾਲ ਉ~ਤਰ ਵੱਲ ਨੂੰ ਚੱਲਦੇ ਹੋਏ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ਨੂੰ ਪਾਰ ਕਰਦੇPUNJAB GOVT. GAZ. (EXTRA), OCTOBER 1, 2020 (ASVN 9, 1942 SAKA) 1446 ਹੋਏ ਰੇਲਵੇ ਲਾਈਨ ਦੀ ਉ~ਤਰੀ ਬਾਹੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਬਾਦਲ ਰੋਡ ਦੀ ਪੂਰਵੀ ਬਾਹੀ ਤੱਕ; ਫਿਰ ਬਾਦਲ ਰੋਡ ਦੀ ਪੂਰਬੀ ਬਾਹੀ ਦੇ ਨਾਲ-ਨਾਲ ਉ~ਤਰ ਵੱਲ ਨੂੰ ਚੱਲਦੇ ਹੋਏ ਰਿੰਗ ਰੋਡ ਤੱਕ; ਰਿੰਗ ਰੋਡ ਤੋਂ ਪੱਛਮ ਵੱਲ 300 ਮੀਟਰ ਡੁੰਘਾਈ ਤੱਕ ਦਾ ਏਰੀਆ ਲਿਮਟ ਦੇ ਅੰਦਰ ਲੈਦੇਂ ਹੋਏ ਮੁਲਤਾਨੀਆਂ ਰੋਡ ਤੱਕ; ਮੁਲਤਾਨੀਆਂ ਰੋਡ ਦੀ ਦੱਖਣੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਚਿੜੀਆ ਘਰ ਦੀ ਦੀਵਾਰ ਨਾਲ ਜਾਂਦੇ ਪਾਣੀ ਦੇ ਖਾਲ ਤੱਕ; ਖਾਲ ਦੇ ਨਾਲ ਚੱਲਦੇ ਹੋਏ ਸਰਹਿੰਦ ਕੈਨਾਲ ਤੱਕ; ਸਰਹਿੰਦ ਕੈਨਾਲ ਦੀ ਦੱਖਣੀ ਬਾਹੀ ਦੇ ਨਾਲ ਨਾਲ ਚਲਦੇ ਹੋਏ ਰਿੰਗ ਰੋਡ ਤੱਕ;
ਰਿੰਗ ਰੋਡ ਤੋਂ ਪੱਛਮ ਵੱਲ 300 ਮੀਟਰ ਡੁੂੰਘਾਈ ਤੱਕ ਦਾ ਏਰੀਆ ਲਿਮਟ ਦੇ ਅੰਦਰ ਲੈਂਦੇ ਹੋਏ ਖਸਰਾ ਨੰ: 994 ਦੀ ਦੱਖਣੀ ਬਾਹੀ ਤੱਕ; ਉਕਤ ਸਥਾਨ ਤੋਂ ਖਸਰਾ ਨੰਬਰ: 994, 1482, 1483 ਅਤੇ 1484 ਦੀ ਦੱਖਣੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੁੰੰ ਚੱਲਦੇ ਹੋਏ ਥਰਮਲ ਪਲਾਟ ਵਾਲੀ ਜਮੀਨ ਦੀ ਦੱਖਣੀ ਬਾਹੀ ਤੱਕ; ਉਕਤ ਬਾਹੀ ਦੇ ਨਾਲ-ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ ਚੱਲਦੇ ਹੋਏ ਉੜੀਆ ਬਸਤੀ ਦੀ ਅਬਾਦੀ ਵਾਲੀ ਪੱਛਮੀ ਬਾਹੀ ਤੱਕ ਉਕਤ ਦੇ ਨਾਲ ਉ~ਤਰ ਵੱਲ ਨੂੰ ਚੱਲਦੇ ਹੋਏ ਉੜੀਆ ਬਸਤੀ ਦੀ ਉ~ਤਰੀ ਹੱਦ ਤੱਕ ਉਕਤ ਦੇ ਨਾਲ-ਨਾਲ ਚੱਲਦੇ ਹੋਏ ਮਲੋਟ ਰੇਲਵੇ ਲਾਇਨ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਦੇ ਨਾਲ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਇਨ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਦੇੇ ਨਾਲ-ਨਾਲ ਚੱਲਦੇ ਹੋਏ ਅੰਬੂਜਾ ਸੀਮੇਂਟ ਫੈਕਟਰੀ ਦੇ ਗੇਟ ਨੰ: 1 ਤੱਕ, ਉਕਤ ਸਥਾਨ ਤੋਂ ਦੱਖਣ ਵੱਲ ਨੂੰ ਚੱਲਦੇ ਹੋਏ ਫੈਕਟਰੀ ਦੀ ਪੂਰਬੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਦੱਖਣੀ ਹੱਦ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਫੈਕਟਰੀ ਦੀ ਪੱਛਮੀ ਬਾਹੀ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਮਲੋਟ ਰੋਡ ਤੱਕ,ਉਕਤ ਦੇ ਨਾਲ-ਨਾਲ ਚੱਲਦੇ ਹੋਏ ਥਰਮਲ ਦੀ ਪੱਛਮੀ ਬਾਹੀ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਮਲੋਟ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ-ਨਾਲ ਚੱਲਦੇ ਹੋਏ ਪਿੰਡ ਬਹਿਮਣ ਦਿਵਾਨਾ ਦੀ ਰੈਵੀਨਿਊ ਹੱਦ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਰਿੰਗ ਰੋਡ ਤੋਂ ਪੱਛਮ ਵੱਲ 300 ਮੀਟਰ ਤੇ ਨਗਰ ਨਿਗਮ ਦੀ ਮੌਜੂਦਾ ਪੱਛਮੀ ਹੱਦ ਤੱਕ, ਉਕਤ ਦੇ ਨਾਲ-ਨਾਲ ਚੱਲਦੇ ਹੋਏ ਮਲੋਟ ਰੋਡ ਤੱਕ।
(ਇਸ ਦਾ ਨਕਸ਼ਾ ਨਗਰ ਨਿਗਮ, ਬਠਿੰਡਾ ਦੇ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਸਕਦਾ ਹੈ)
4. ਇਹ ਅਧਿਸੂਚਨਾ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾ ਰਹੀ ਹੈ।
ਸਤੀਸ਼ ਚੰਦਰਾ, ਆਈ.ਏ.ਐਸ.,
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਸਤੰਬਰ, 2020
ਸਥਾਨਕ ਸਰਕਾਰ ਵਿਭਾਗ।