Servants of Knowledge
Punjab Gazette · Government of Punjab

Regarding collecting agency

Published 08 October 2020

Department
Local Government
Type
Extra Ordinary
Notification no.
1186
Gazetteid
CHD/0092/2018-2020
Identifier
in.gazette.punjabdsa.2020-10-08.48577
Languages
English, Punjabi

click here for IIIF manifest

Regd. No. NW/CH-22 1567 Regd. No. CHD/0092/2018-2020
PUNJAB GOVT. GAZ. (EXTRA), OCTOBER 8, 2020 (ASVN 16, 1942 SAKA)
PUNJAB GOVT. GAZ. (EXTRA), OCTOBER 8, 2020 (ASVN 16, 1942 SAKA) 1567 Regd. No. CHD/0092/2018-2020

EXTRAORDINARY

Published by Authority

CHANDIGARH, THURSDAY, OCTOBER 8, 2020 (ASVINA 16, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

(ਪੰਜਾਬ ਮਿਉਂਸਪਲ ਭਵਨ, ਪਲਾਟ ਨੰ.3, ਸੈਕਟਰ 35-ਏ, ਚੰਡੀਗੜ੍ਹ)

ਨੋਟੀਫਿਕੇਸ਼ਨ

ਮਿਤੀ 8 ਅਕਤੂਬਰ, 2020

ਨੰ:14/118/2014-5ਸਸ1/1186.-ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ: 14/118/2014-5ਸਸ1/1533, ਮਿਤੀ 11-10-2019 ਰਾਹੀਂ ਨਗਰ ਨਿਗਮ, ਅੰਮ੍ਰਿਤਸਰ ਵਿਖੇ "ਦੀ ਪੰਜਾਬ ਪਰੋਹਿਬਸ਼ਨ ਆਫ ਕਾU ਸਲਾਟਰ ਐਕਟ, 1955" (15 ਆਫ 1956) ਦੀ ਧਾਰਾ 7 ਨਾਲ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਛੇ ਨਵੀਆਂ ਵਸਤਾਂ ਦੀ ਵਿੱਕਰੀ ਉਤੇ ਫੀਸ (ਕਾU ਸੈਸ) ਲਾਗੂ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਦੇ ਲੜੀ ਨੰ: 1 ਤੇ ਦਰਜ ਆਈਟਮ ਸੀਮਿੰਟ ਪ੍ਰਤੀ ਬੈਗ ਉਤੇ ਕਾU ਸੈਸ ਲਾਗੂ ਕੀਤਾ ਗਿਆ ਸੀ, ਜਿਸ ਦੀ ਕੁਲੈਕਟਿੰਗ ਏਜੰਸੀ ਜਿਲ੍ਹਾ ਖੁਰਾਕ ਤੇ ਸਪਲਾਈਜ਼, ਕੰਟਰੋਲਰ, ਅੰਮ੍ਰਿਤਸਰ ਨੂੰ ਘੋਸ਼ਿਤ ਕੀਤਾ ਗਿਆ ਸੀ। ਹੁਣ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਆਪਣੇ ਪੱਤਰ ਨੰ: C-153, ਮਿਤੀ 17-7-2020 ਰਾਹੀਂ ਕੀਤੀ ਬੇਨਤੀ ਅਨੁਸਾਰ ਸਰਕਾਰ ਵੱਲੋਂ ਜਾਰੀ ਕੀਤੇ ਉਕਤ ਨੋਟੀਫਿਕੇਸ਼ਨ ਮਿਤੀ 11-10-2019 ਦੇ ਲੜੀ ਨੰ: 1 ਤੇ ਦਰਜ ਸੀਮਿੰਟ ਪ੍ਰਤੀ ਬੈਗ ਤੇ ਕਾU ਸੈਸ ਲੈਣ ਸਬੰਧੀ ਇਸ ਆਈਟਮ ਦੀ ਕੁਲੈਕਟਿੰਗ ਏਜੰਸੀ ਵਿੱਚ ਸੋਧ ਕਰਦੇ ਹੋਏ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼, ਕੰਟਰੋਲਰ, ਅੰਮ੍ਰਿਤਸਰ ਦੀ ਜਗ੍ਹਾ ਤੇ ਕਰ ਤੇ ਆਬਕਾਰੀ ਵਿਭਾਗ, ਪੰਜਾਬ ਨੂੰ ਕੁਲੈਕਟਿੰਗ ਏਜੰਸੀ ਘੋਸ਼ਿਤ ਕੀਤਾ ਜਾਂਦਾ ਹੈ।

ਸਤੀਸ਼ ਚੰਦਰਾ, ਆਈ.ਏ.ਐਸ.,

ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਸਤੰਬਰ, 2020

ਸਥਾਨਕ ਸਰਕਾਰ ਵਿਭਾਗ।

2122/10-2020/Pb. Govt. Press, S.A.S. Nagar

( 1567 )
Cite this issue. Punjab Gazette, Government of Punjab, 08 October 2020. Indian Gazettes, https://egazette.servantsofknowledge.in/details/in.gazette.punjabdsa.2020-10-08.48577/. Archive identifier in.gazette.punjabdsa.2020-10-08.48577.