Servants of Knowledge
Punjab Gazette · Government of Punjab

Regarding Nagar Panchayat Lohian Khas Distt Jalandhar

Published 12 October 2020

Department
Local Government
Type
Extra Ordinary
Notification no.
3033
Gazetteid
CHD/0092/2018-2020
Identifier
in.gazette.punjabdsa.2020-10-12.48595
Languages
English, Punjabi

click here for IIIF manifest

Regd. No. NW/CH-22 1601 Regd. No. CHD/0092/2018-2020
PUNJAB GOVT. GAZ. (EXTRA), OCTOBER 12, 2020 (ASVN 20, 1942 SAKA)

EXTRAORDINARY

Published by Authority

CHANDIGARH, MONDAY, OCTOBER 12, 2020 (ASVINA 20, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 9 ਅਕਤੂਬਰ, 2020

ਨੰ:5/55/2020/ਮਚਦ/ਹਸ/3033.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਲੋਹੀਆਂ ਖਾਸ ਜਿਲ੍ਹਾ ਜਲµਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਪੰਚਾਇਤ, ਲੋਹੀਆਂ ਖਾਸ ਜਿਲ੍ਹਾ ਜਲµਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ, ਲੋਹੀਆਂ ਖਾਸ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 9 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ

( 1601 )PUNJAB GOVT. GAZ. (EXTRA), OCTOBER 12, 2020 (ASVN 20, 1942 SAKA) 1602 ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਪੰਚਾਇਤ, ਲੋਹੀਆਂ ਖਾਸ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰਬਰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਉ~ਤਰੀ ਹੱਦ ਅਤੇ ਗਲੀ ਗੁਰਨਾਮ ਸਿੰਘ ਖਾਲਸਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਨਾਮ ਸਿੰਘ ਖਾਲਸਾ ਨਾਲ ਚਲਦੇ ਹੋਏ ਮੱਖੂ ਰੋਡ (ਟੀ.ਪੁਆਇੰਟ) ਤੋਂ; ਫਿਰ ਮੱਖੂ ਰੋਡ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਟਰੈਕ ਲਾਈਨ ਕਪੂਰਥਾਲਾ ਤੀਕ; ਫਿਰ ਉਕਤ ਟਰੈਕ ਲਾਈਨ ਨਾਲ ਚਲਦੇ ਹੋਏ ਗਲੀ ਰੇਲਵੇ ਕੁਆਟਰਜ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੱਖੂ ਰੋਡ ਤੀਕ; ਫਿਰ ਮੱਖੂ ਰੋਡ ਨਾਲ ਚਲਦੇ ਹੋਏ ਸਾਹਮਣੇ ਲਿੰਕ ਗਲੀ ਤੀਕ; ਫਿਰ ਲਿੱਕ ਗਲੀ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉ~ਤਰੀ ਰੱਦ ਤੀਕ; ਫਿਰ ਨਗਰ ਪੰਚਾਇਤ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਗਲੀ ਗੁਰਨਾਮ ਸਿੰਘ ਖਾਲਸਾ ਤੀਕ; ਅਰਥਾਤ ਜਿਥੋਂ ਆਂਰੰਭ ਕੀਤਾ ਸੀ।

ਵਾਰਡ ਨੰਬਰ: 2

ਗਲੀ ਗੁਰਨਾਮ ਸਿੰਘ ਖਾਲਸਾ ਅਤੇ ਨਗਰ ਪੰਚਾਇਤ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਪੰਚਾਇਤ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਮਲਸੀਆਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤਾ ਤੀਕ; ਫਿਰ ਉਕਤ ਕੱਚੇ ਰਸਤੇ ਨਾਲ ਚਲਦੇ ਹੋਏ ਨਗਰ ਪੰਚਾਇਤ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਰੋਡ ਤੀਕ; ਫਿਰ ਮੇਨ ਰੋਡ ਨਾਲ ਚਲਦੇ ਹੋਏ (ਟੀ.ਪੁਆਇਟ) ਮਲਸੀਆਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲੇ ਹੋਏ ਸਾਹਮਣੇ ਗਲੀ ਗੁਰਨਾਮ ਸਿੰਘ ਖਾਲਸਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕੱਚਾ ਰਸਤਾ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਦੇ ਮਿਲਣ ਤੋਂ ਆਰੰਭ ਕਰਕੇ ਨਗਰ ਪੰਚਾਇਤ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਪਿੰਡ ਠੁੱਕੀਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅਤੇ ਰੇਲਵੇ ਟਰੈਕ ਲਾਈਨ ƒ ਪਾਰ ਕਰਦੇ ਹੋਏ ਸੈਲਾਨੀ ਮਾਤਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਦਸ਼ਮੇਸ਼ ਪਾਰਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਟੀ.ਪੁਆਇੰਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਤਾਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਚਨੇ ਦੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ; ਫਿਰ ਸਰਕੂਲਰ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਟਰੈਕ ਲਾਈਨ ਤੀਕ; ਫਿਰ ਉਕਤ ਰੇਲਵੇ ਟਰੈਕ ਲਾਈਨ ਨਾਲ ਚਲਦੇ ਹੋਏ ਨਗਰ ਪੰਚਾਇਤ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕੱਚਾ ਰਸਤਾ ਤੀਕ; ਫਿਰ ਕੱਚੇ ਰਸਤੇ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਅਰਥਾਤ ਜਿਥੋਂ ਆਂਰੰਭ ਕੀਤਾ ਸੀ।

ਵਾਰਡ ਨੰਬਰ: 4 (ਅਨਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਦਸ਼ਮੇਸ਼ ਪਾਰਕ ਬੋਹੜ ਵਾਲੇ ਕਾਰਨਰ ਤੋਂ ਸ਼ੁਰੂ ਕਰਦੇ ਹੋਏ ਰੇਲਵੇ ਲਾਈਨ ਕਾਰਸ ਕਰਕੇ ਫੂੱਕੀਵਾਲ ਰੋਡ ਸੱਜੇ ਪਾਸੇ ਤੇ ਮੰਗੂਵਾਲ ਰੋਡ ਦੇ ਮਿਲਾਣ ਤੀਕ; ਉਕਤ ਮਿਲਣ ਤੋਂ ਚਲਦੇ ਹੋਏ ਮੰਗੂਵਾਲ ਪਿੰਡ ਗੁਰਨਾਮ ਸਿੰਘ ਦੀ ਹਵੇਲੀ ਤੀਕ; ਗੁਰਨਾਮ ਸਿੰਘ ਦੀ ਹਵੇਲੀ ਨਾਲ ਚਲਦੇ ਹੋਏ ਮਹਿਗੇ ਦੀ ਹਵੇਲੀ ਤੀਕ; ਉਕਤ ਹਵੇਲੀ ਤੋਂ ਚਲ ਕੇ ਡੁਮਾਣਾ ਤੋਂ ਮੰਗੂਵਾਲ ਰੋਡ ਹੁੰਦੇ ਹੋਏ ਫੌਜੀ ਦੇ ਘਰ ਤੀਕ; ਉਕਤ ਫੌਜੀ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਰੇਲਵੇ ਟਰੈਕ ਕਰਾਸ ਕਰਕੇ ਫੁਲ ਰੋਡ ਡੰਪ ਤੀਕ; ਫੁਲ ਰੋਡ ਡੰਪ ਤੋਂ ਚਲਦੇ ਹੋਏ ਸਜੇ ਹੱਥ ਹੋਏ ਦਸ਼ਮੇਸ਼ ਪਾਰਕ ਬੋਹੜ ਦੇ ਨਾਲ ਲਗਦੇ ਕਾਰਨਰ ਤੀਕ ਜਿਥੋਂ ਆਂਰੰਭ ਕੀਤਾ ਸੀ।

ਵਾਰਡ ਨੰਬਰ: 5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਦੱਖਣੀ ਹੱਦ ਸਿੱਧੂਪੁਰ ਰੋਡ ਤੋਂ ਚਲਦੇ ਹੋਏ ਸੱਜੇ ਹੱਥ ਸਰਕਾਰੀ ਹਸਪਤਾਲ ਦੇ ਅਗੋਂ ਹੁੰਦੇ ਹੋਏ ƒ ਫੁਲ ਚੌਂਕ ਤੀਕ; ਫੁਲ ਚੌਂਕ ਤੋਂ ਚਲਦੇ ਹੋਏ ਸਜੇ ਹੱਥ ਰੇਲਵੇ ਲਾਈਨ ਕਰਾਸ ਕਰਕੇ ਕਸ਼ਮੀਰੇ ਹਲਵਾਈ ਦੇ ਘਰ ਤੀਕ; ਕਸ਼ਮੀਰੇ ਹਲਵਾਈ ਤੋਂ ਚਲਦੇ ਹੋਏ ਸਜੇ ਹੱਥ ਡੁਮਾਣੇ ਤੋਂ ਹੁੰਦੇ ਹੋਏ ਮੰਗੂਵਾਲ ਰੋਡ ਤੋਂ ਮੰਗੂਵਾਲ ਵੜਦੇ ਸੱਜੇ ਹੱਥ ਲੱਛੇ ਦੇ ਘਰ ਤੀਕ; ਉਕਤ ਘਰ ਤੋਂ ਸਜੇ ਹੱਥ ਹਰਬੰਸ ਦੇ ਘਰ ਦੇ ਤੱਕ ਹਰਬੰਸ ਦੇ ਘਰ ਤੋਂ ਸਜੇ ਹੱਥ ਜਾਂਦੇ ਹੋਏ ਭਜਨ ਦੇ ਘਰ ਤੀਕ; ਭਜਨ ਦੇ ਘਰ ਚਲਦੇPUNJAB GOVT. GAZ. (EXTRA), OCTOBER 12, 2020 (ASVN 20, 1942 SAKA) 1603 ਹੋਏ ਫੂਕੀਵਾਲ ਰੋਡ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਪੂਰਬੀ ਹੱਦ ਤੋਂ ਹੁੰਦੇ ਹੋਏ ਸਜੇ ਹੱਥ ਨਗਰ ਪੰਚਾਇਤ ਦੀ ਦਖਣੀ ਹੱਦ ਸਿੱਧੂਪੁਰ ਰੋਡ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 6 (ਪਛੜੀ ਸ਼੍ਰੇਣੀ ਦੇ ਮੈਂਬਰਾਂ ਲਈ ਰਾਖਵਾਂ)

ਸਰਕੂਲਰ ਰੋਡ ਦੇ ਕਾਰਨਰ ਤੋਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤੋਂ ਚਲਦੇ ਹੋਏ ਸੱਜੇ ਹੱਥ ਗੀਤਾ ਭਵਨ ਦੀ ਗਲੀ ਤੀਕ; ਗਲੀ ਵਿੱਚ ਵੜ ਕੇ ਸੱਜੇ ਹੱਥ ਚਲਦੇ ਹੋਏ ਲੜਕੀਆਂ ਵਾਲਾ ਸਕੂਲ ਦੀ ਪਹਿਲੀ ਗਲੀ ਵਿੱਚ ਖਬੇ ਹੱਥ ਵੜਦੇ ਹੋਏ ਰਾਜੂ ਰਾਜਪੂਤ ਦੇ ਘਰ ਤੋਂ ਹੁੰਦੇ ਹੋਏ ਸ. ਗੁਰਦਿਆਲ ਸਿੰਘ ਫੌਜੀ ਦੀ ਦੁਕਾਨ ਤੋਂ ਹੁੰਦੇ ਹੋਏ ਲੜਕੀਆ ਵਾਲਾ ਪ੍ਰਇਮਰੀ ਸਕੂਲ ਤੋਂ ਬਾਹਰ ਹੁੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਚੌਂਕ ਤੋਂ ਹੁੰਦੇ ਸਰਕੂਲਰ ਰੋਡ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਗੁਰਦਿਆਲ ਸਿੰਘ ਫੋਜੀ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਦੇ ਨਾਲ ਹੁੰਦੇ ਹੋਏ ਅਸ਼ੋਕ ਕੁਮਾਰ ਕਰਿਆਨਾ ਵਾਲੇ ਦੀ ਦੁਕਾਨ ਤੋਂ ਮੁੜ ਦੇ ਹੋਏ ਖੱਬੇ ਹੱਥ ਤੋਂ ਚਲਦੇ ਹੋਏ ਬਾਲਮੀਕ ਮੰਦਿਰ ਦੇ ਬਾਹਰ ਦੀ ਗਲੀ ਤੋਂ ਹੁੰਦੇ ਹੋਏ ਮਹਿਤਾ ਡੇਅਰੀ ਦੇ ਖੱਬੇ ਹੱਥ ਹੁੰਦੇ ਹੋਏ ਰਾਈਵਾਲ ਵਾਲਾ ਚੌਂਕ ਤੋਂ ਖੱਬੇ ਹੱਥ ਹੁੰਦੇ ਨਗਰ ਪੰਚਾਇਤ ਦੀ ਦਖਣੀ ਹੱਦ ਤੋਂ ਹੁੰਦੇ ਹੋਏ ਸਿੱਧੂਪੁਰ ਰੋਡ ਨਗਰ ਪੰਚਾਇਤ ਦੀ ਦਖਨੀ ਹੱਦ ਤੀਕ; ਉਕਤ ਹੱਦ ਤੋਂ ਐਚ.ਐਮ.ਸੀ, ਹਸਪਤਾਲ ਤੋਂ ਹੁੰਦੇ ਹੋਏ ਗੁਪਤਾ ਡਰਾਈਕਲੀਨਿਕ ਦੀ ਦੁਕਾਨ ਦੇ ਨਾਲ ਨਾਲ ਹੁੰਦੇ ਹੋਏ ਮਹਿਤਾ ਡੇਅਰੀ ਤੋਂ ਸਾਹਮਣੇ ਪ੍ਰੇਮਾ ਮਿਸਤਰੀ ਮਨੀਲਾ ਵਾਲੇ ਦੀ ਕੋਠੀ ਤੋਂ ਸੱਜੇ ਹੱਥ ਹੁੰਦੇ ਹੋਏ ਅਸ਼ੋਕ ਕੁਮਾਰ ਦੀ ਦੁਕਾਨ ਤੱਕ ਉਕਤ ਦੁਕਾਨ ਦੇ ਨਾਲ ਜਾਂਦੇ ਹੋਏ ਗੁਰਦਿਆਲ ਸਿੰਘ ਫੌਜੀ ਦੀ ਦੁਕਾਨ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 8

ਸੋਦਾਗਰ ਦੇ ਘਰ ਤੋਂ ਚਲਦੇ ਹੋਏ ਸਰਕੂਲਰ ਰੋਡ ਸਜੇ ਹੱਥ ਰਾਈਵਾਲ ਚੌਂਕ ਤੀਕ ਰਾਈਵਾਲ ਚੌਂਕ ਤੋਂ ਚਲਦੇ ਸਾਬੂਵਾਲ ਚੌਂਕ ਤੀਕ; ਸਜਾ ਪਾਸਾ ਉਕਤ ਸਥਾਨ ਤੋਂ ਚਲਦੇ ਹੋਏ ਰੇਲਵੇ ਚੌਂਕ ਬਿਟੂ ਕਪੱੜੇ ਵਾਲੇ ਦੀ ਦੁਕਾਨ ਤੀਕ; ਉਕਤ ਦੁਕਾਨ ਤੋਂ ਚਲਦੇ ਹੋਏ ਮੇਨ ਬਜ਼ਾਰ ਸਜੇ ਹੱਥ ਅਮਰਨਾਥ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਿਸਤਰੀ ਮੁਹੱਲਾ ਸਜੇ ਹੱਥ ਤੋਂ ਹੁੰਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹਏ ਮੇਨ ਬਜ਼ਾਰ ਸਜੇ ਹੱਥ ਪਪੂ ਕਰਿਆਨੇ ਵਾਲੇ ਤੀਕ; ਉਕਤ ਤੋਂ ਚਲਦੇ ਹੋਏ ਜਸਵੰਤ ਰੇਡੀU ਵਾਲੇ ਦੀ ਦੁਕਾਨ ਤੀਕ ਉਕਤ ਦੁਕਾਨ ਤੋਂ ਚਲਦੇ ਹੋਏ ਸਜੇ ਹੱਥ ਸੋਦਾਗਰ ਦੇ ਘਰ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ : 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਚੰਦਨ ਹੈਡਲੂਮ ਵਾਲੀ ਅਤੇ ਹਰਪ੍ਰੀਤ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਹਰਪ੍ਰੀਤ ਸਿੰਘ ਨਾਲ ਚਲਦੇ ਹੋਏ ਗਲੀ ਵੈਟਨਰੀ ਹਸਪਤਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਹੈਡਲੂਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ;

ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:10

ਸਰਕੂਲਰ ਰੋਡ ਅਤੇ ਗਲੀ ਬਚਨੇ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬਚਨੇ ਦੇ ਨਾਲ ਚਲਦੇ ਹੋਏ ਗਲੀ ਤਾਰੀ ਵਾਲੀ ਤੀਕ; ਫਿਰ ਗਲੀ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵੈਟਨਰੀ ਹਸਪਤਾਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਪ੍ਰੀਤ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੱਜ ਕਲੀਨਿਕ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਰਨਾਥ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੇੜਾ ਇਲੈਕਟ੍ਰੀਕਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਨਾਲ ਚਲਦੇ ਹੋਏ ਗਲੀ ਬਚਨੇ ਤੀਕ;

ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:11 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਮੱਖੂ ਰੋਡ ਤੇ ਮੇਨ ਟੀ-ਪੁਆਇੰਟ ਦੇ ਮਿਲਨ ਦੇ ਸਥਾਨ ਤੋਂ ਅਰੰਭ ਕਰਕੇ ਸਰਕੂਲਰ ਰੋਡ ਤੀਕ;ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਰਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ; ਫਿਰ ਉਕਤPUNJAB GOVT. GAZ. (EXTRA), OCTOBER 12, 2020 (ASVN 20, 1942 SAKA) 1604 ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਰੇਲਵੇ ਯਾਰਡ ਤੀਕ; ਫਿਰ ਯਾਰਡ ਨਾਲ ਚਲਦੇ ਹੋਏ ਦਸ਼ਮੇਸ਼ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਮੱਖੁ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:12

ਗਲੀ ਬਿਸ਼ਨ ਸਿੰਘ ਅਤੇ ਰੇਲਵੇ ਲਾਈਨ (ਨਕੋਦਰ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਕੋਦਰ ਨਾਲ ਚਲਦੇ ਹੋਏ ਗਲੀ ਰਾਜਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਜਨ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਸੁਰਜਨ ਸਿੰਘ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਭਸ਼ ਕਰਿਆਣਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿਟੂ ਐਮ.ਸੀ. ਵਾਲੀ ਗਲੀ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਿਸ਼ਨ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਰੇਲਵੇ ਲਾਈਨ (ਨਕੋਦਰ) ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਾਬੂਵਾਲ ਚੌਂਕ ਕਿਸ਼ੋਰੀ ਸਬਜੀ ਵਾਲੇ ਦੀ ਦੁਕਾਨ ਤੋਂ ਸ਼ੁਰੂ ਹੋਕੇ ਖਬੇ ਹੱਥ ਚਲਦੇ ਹੋਏ ਸੁਭਾਸ਼ ਕਰਿਆਨੇ ਵਾਲਾ ਤੀਕ; ਉਕਤ ਸਥਾਨ ਤੋਂ ਚਲਦੇ ਹੋਏ ਢੰਨ ਰੋਡ ਰਾਜ ਕੁਮਾਰ ਦੇ ਘਰ ਤੀਕ; ਰਾਜ ਕੁਮਾਰ ਦੇ ਘਰ ਤੋਂ ਚਲਦੇ ਹੋਏ ਖਬੇ ਹੱਥ ਰੇਲਵੇ ਰੋਡ ਤੀਕ;

ਰੇਲਵੇ ਰੋਡ ਤੋਂ ਚਲਦੇ ਹੋਏ ਖਬੇ ਹੱਥ ਸਟੇਸ਼ਨ ਰੋਡ ਤੋਂ ਹੁੰਦੇ ਹਏ ਨਗਰ ਪੰਚਾਇਤ ਦੀ ਪਛਮੀ ਹੱਦ ਤੀਕ; ਪਛਮੀ ਹੱਦ ਨਾਲ ਚਲਦੇ ਹੋਏ ਸਾਬੂਵਾਲ ਰੋਡ ਤੀਕ; ਉਕਤ ਰੋਡ ਤੋਂ ਚਲਦੇ ਹੋਏ ਖਬੇ ਹੱਥ ਸਾਬੂਵਾਲ ਚੌਂਕ ਕਿਸ਼ੋਰੀ ਸਬਜੀ ਵਾਲੇ ਦੀ ਦਕੁਾਨ ਤੀਕ; ਜਿਥੋਂ ਆਰੰਭ ਕੀਤਾ ਸੀ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 9 ਅਕਤੂਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ।

2124/10-2020/Pb. Govt. Press, S.A.S. Nagar

Cite this issue. Punjab Gazette, Government of Punjab, 12 October 2020. Indian Gazettes, https://egazette.servantsofknowledge.in/details/in.gazette.punjabdsa.2020-10-12.48595/. Archive identifier in.gazette.punjabdsa.2020-10-12.48595.