Published by AuthorityPublished by AuthorityPublished by AuthorityPublished by AuthorityPublished by Authority
No. 42 ] CHANDIGARH, FRIDAY, OCTOBER 16, 2020 (ASVINA 24, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਅਧਿਸੂਚਨਾ
ਮਿਤੀ 7 ਅਕਤੂਬਰ, 2020
ਨੰ: 10/21/2020-3ਅਦਾ2/2958.-ਸ਼੍ਰੀ ਜੋਗਿੰਦਰ ਪਾਲ, ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ), ਗੁਰਦਾਸਪੁਰ, ਪੰਜਾਬ ਮਿਤੀ 30.09.2020 (ਬਾ.ਦੁ.) ਤੋਂ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਗਏ ਹਨ।
2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ ਆਦਿ ਦਾ ਕੇਸ ਲੰਬਿਤ ਹੋਵੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾ ਸਬੰਧੀ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਜਿਲਦ-2 ਦੇ ਨਿਯਮ 2.2 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਇਹਨਾਂ ਹੁਕਮਾਂ ਨਾਲ ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਤੇ ਕੋਈ ਅਸਰ ਨਹੀਂ ਪਵੇਗਾ, ਭਾਵ ਇੰਨਕੁਆਰੀ ਆਦਿ ਚਲਦੀ ਰਹੇਗੀ ਅਤੇ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਕੀਤੀ ਜਾਣੀ ਬਣਦੀ ਹੋਵੇ ਤਾਂ ਉਹ ਉਸƒ ਪ੍ਰਾਪਤ ਹੋਣ ਵਾਲੀ ਗ੍ਰੈਚੂਏਟੀ/ਪੈਨਸ਼ਨ ਵਿੱਚੋਂ ਕੀਤੀ ਜਾਵੇਗੀ।
ਅਨੁਰਾਗ ਅਗਰਵਾਲ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 1 ਅਕਤੂਬਰ, 2020 ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।
2125/10-2020/Pb. Govt. Press, S.A.S. Nagar
( 819)