Servants of Knowledge
Punjab Gazette · Government of Punjab

Regarding Nagar Council Rampura Phool

Published 20 November 2020

Department
Local Government
Type
Extra Ordinary
Notification no.
2910
Gazetteid
CHD/092/2018-2020
Identifier
in.gazette.punjabdsa.2020-11-20.48810
Languages
English, Punjabi

click here for IIIF manifest

Regd. No. NW/CH-22 2459 Regd. No. CHD/0092/2018-2020
PUNJAB GOVT. GAZ. (EXTRA), NOVEMBER 20, 2020 (KRTK 29, 1942 SAKA)

EXTRAORDINARY

Published by Authority

CHANDIGARH, FRIDAY, NOVEMBER 20, 2020 (KARTIKA 29, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 19 ਨਵੰਬਰ, 2020

ਨੰ: 9/10/2019-3ਸਸ3/2910.-ਨਗਰ ਕੌਂਸਲ, ਰਾਮਪੁਰਾ ਫੂਲ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 156, ਮਿਤੀ 16.09.2019 ਰਾਹੀਂ ਫੂਲ ਟਾਊਨ ਸ਼ਹਿਰ ਨੂੰ ਵੱਖਰੀ ਨਗਰ ਪੰਚਾਇਤ, ਫੂਲ ਟਾਊਨ ਬਣਾਉਣ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।

2. ਜੇਕਰ ਨਗਰ ਪੰਚਾਇਤ, ਫੂਲ ਟਾਊਨ ਬਣਾਉਣ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ: [email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਰਾਮਪੁਰਾ ਫੂਲ ਵਿਖੇ ਦੇ ਸਕਦਾ ਹੈ।

ਸ਼ਡਿਊਲ ਆਫ ਬਾਊਂਡਰੀ

ਉੱਤਰ ਦਿਸ਼ਾ:- ਬਿੰਦੂ 'A' ਜੋ ਕਿ ਪਿੰਡ ਫੂਲ ਦੀ ਮੁਸਤੀਲ ਨੰ: 109 ਦੀ ਉੱਤਰੀ ਅਤੇ ਪੱਛਮੀ ਬਾਹੀ ਦੇ ਮਿਲਣ ਨਾਲ ਬਣਦਾ ਹੈ, ਜੋ ਸ਼਼ੁਰੂ ਕਰਤਾ ਬਿੰਦੂ ਹੈ, ਤੋਂ ਸ਼਼ੁਰੂ ਹੋ ਕੇ ਪੂਰਬ ਵੱਲ ਨੂੰ ਚਲਦੇ ਹੋਏ ਮੁਸਤੀਲ ਨੰ: 109-110 ਦੀ ਉੱਤਰੀ ਬਾਹੀ ਦੇ ਨਾਲ-ਨਾਲ ਸਲਾਬਤਪੁਰਾ ਸੜਕ ਨੂੰ ਪਾਰ ਕਰਦੇ ਹੋਏ ਮੁਸਤੀਲ ਨੰ: 111 ਅਤੇ 112 ਦੀ ਉੱਤਰੀ ਬਾਹੀ ਦੇ ਨਾਲ-ਨਾਲ ਬਿੰਦੂ 'B' ਤੱਕ ਬਿੰਦੂ 'B' ਜੋ ਕਿ ਮੁਸਤੀਲ ਨੰ: 112 ਦੀ ਉੱਤਰੀ ਅਤੇ ਪੂਰਬੀ ਬਾਹੀ ਦੇ ਮਿਲਣ ਤੇ ਬਣਦਾ ਹੈ।

ਪੂਰਬ ਦਿਸ਼ਾ:- ਬਿੰਦੂ 'B' ਤੋਂ ਦੱਖਣ ਵੱਲ ਨੂੰ ਚਲਦੇ ਹੋਏ ਮੁਸਤੀਲ ਨੰ: 112, 139 ਅਤੇ 153 ਦੀ ਪੂਰਬੀ ਬਾਹੀ ਦੇ ਨਾਲ ਨਾਲ ਪਿੰਡ ਢਿਪਾਲੀ ਨੂੰ ਜਾਣ ਵਾਲੀ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ 'C' ਤੱਕ ਜ਼ੋ ਕਿ ਮੁਸਤੀਲ ਨੰ: 153 ਦੀ ਪੂਰਬੀ ਅਤੇ ਦੱਖਣੀ ਬਾਹੀ ਦੇ ਮਿਲਣ ਨਾਲ ਬਣਦਾ ਹੈ ਬਿੰਦੂ 'C' ਤੋਂ ਪੂਰਬ ਵੱਲ ਨੂੰ ਚਲਦੇ ਹੋਏ ਬਿੰਦੂ 'D' ਤੱਕ ਜੋ ਕਿਮੁਸਤੀਲ ਨੰ: 178 ਦੀ ਉੱਤਰੀ ਅਤੇ ਪੂਰਬੀ ਬਾਹੀ ਦੇ ਮਿਲਣ ਨਾਲ ਬਣਦਾ ਹੈ ਬਿੰਦੂ 'D' ਤੋਂ ਦੱਖਣ ਵੱਲ ਨੂੰ ਚਲਦੇ ( 2459 ) PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2460 ਹੋਏ ਮੁਸਤੀਲ ਨੰ: 178 ਦੀ ਪੂਰਬੀ ਬਾਹੀ ਦੇ ਮਿਲਣ ਨਾਲ ਨਾਲ ਚਲਦੇ ਪਿੰਡ ਧਿੰਗੜ ਨੂੰ ਜਾਣ ਵਾਲੀ ਲਿੰਕ ਸੜਕ ਨੂੰ ਪਾਰ ਕਰਦੇ ਹੋਏ ਮੁਸਤੀਲ ਨੰ: 193 ਅਤੇ 215 ਦੀ ਪੂਰਬੀ ਬਾਹੀ ਦੇ ਨਾਲ ਨਾਲ ਲਿੰਕ ਸੜਕ ਚੋਟੀਆਂ ਨੂੰ ਪਾਰ ਕਰਦੇ ਹੋਏ ਬਿੰਦੂ 'E' ਤੱਕ ਜੋ ਕਿ ਮੁਸਤੀਲ ਨੰ: 215 ਦੀ ਪੂਰਬੀ ਬਾਹੀ ਅਤੇ ਲਿੰਕ ਸੜਕ ਚੋਟੀਆਂ ਅਤੇ ਕੱਸੀ ਦੇ ਕੱਟਣ ਨਾਲ ਬਣਦਾ ਹੈ। ਬਿੰਦੂ 'E' ਤੋਂ ਕੱਸੀ ਦੀ ਪੱਛਮੀ ਬਾਹੀ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ 'F' ਤੱਕ ਜੋ ਕਿ ਕੱਸੀ ਅਤੇ ਸੜਕ ਗਿੱਲ ਕਲਾਂ ਦੇ ਕੱਟਣ ਨਾਲ ਬਣਦਾ ਹੈ ਬਿੰਦੂ 'F' ਤੋਂ ਦੱਖਣ ਵੱਲ ਨੂੰ ਸੜਕ ਪਾਰ ਕਰਦੇ ਹੋਏ ਮੁਸਤੀਲ ਨੰ: 225, 247, 254, 273, 279, 294, 307, 326, 339, 359 ਦੀ ਪੂਰਬੀ ਵਾਹੀ ਦੇ ਨਾਲ-ਨਾਲ ਬਿੰਦੂ 'G' ਤੱਕ ਜੋ ਕਿ ਮੁਸਤੀਲ ਨੰ: 359 ਦੇ ਪੂਰਬੀ ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ।

ਦੱਖਣ ਦਿਸ਼ਾ:- ਬਿੰਦੂ 'G' ਤੋਂ ਮੁਸਤੀਲ ਨੰ: 359, 360, 361, 362 ਦੀ ਦੱਖਣੀ ਬਾਹੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਅਤੇ ਰਾਮਪੁਰਾ ਫੂਲ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ 'H' ਤੱਕ ਜੋ ਕਿ ਮੁਸਤੀਲ ਨੰ: 362 ਦੇ ਪੱਛਮੀ-ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ।

ਪੱਛਮ ਦਿਸ਼ਾ : ਬਿੰਦੂ 'H' ਤੋਂ ਉੱਤਰ ਵੱਲ ਨੂੰ ਮੁਸਤੀਲ ਨੰ: 362, 336, 329, 304, 297 ਦੀ ਪੱਛਮੀ ਬਾਹੀ ਦੇ ਨਾਲ-ਨਾਲ ਅਤੇ ਮਹਿਰਾਜ ਪੱਤੀ ਸਾਉਲ ਦੇ ਮੁਸਤੀਲ ਨੰ: 167, 165, 136, 131, 94 ਦੀ ਪੱਛਮੀ ਬਾਹੀ ਦੇ ਨਾਲ-ਨਾਲ ਅਤੇ ਫੂਲ ਦੇ ਮੁਸਤੀਲ ਨੰਬਰ 250, 222, 218 ਅਤੇ ਸੜਕ ਮਹਿਰਾਜ ਨੂੰ ਪਾਰ ਕਰਦੇ ਹੋਏ ਮੁਸਤੀਲ ਨੰਬਰ 189, 182, 150, 142, 109 ਦੀ ਪੱਛਮੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਬਿੰਦੂ 'A' ਤੱਕ ਜੋ ਕਿ ਸ਼ੁਰੂ ਕਰਦਾ ਬਿੰਦੂ ਹੈ।

3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰਾਮਪੁਰਾ ਫੂਲ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 19 ਨਵੰਬਰ, 2020

ਸਥਾਨਕ ਸਰਕਾਰ ਵਿਭਾਗ।

2162/11-2020/Pb. Govt. Press, S.A.S. Nagar

Cite this issue. Punjab Gazette, Government of Punjab, 20 November 2020. Indian Gazettes, https://egazette.servantsofknowledge.in/details/in.gazette.punjabdsa.2020-11-20.48810/. Archive identifier in.gazette.punjabdsa.2020-11-20.48810.