Servants of Knowledge
Punjab Gazette · Government of Punjab

Schedule of boundaries Nagar Council Rampura Phool

Published 20 November 2020

Department
Local Government
Type
Extra Ordinary
Notification no.
2913
Gazetteid
CHD/092/2018-2020
Identifier
in.gazette.punjabdsa.2020-11-20.48811
Languages
English, Punjabi

click here for IIIF manifest

Regd. No. NW/CH-22 2461 Regd. No. CHD/0092/2018-2020
PUNJAB GOVT. GAZ. (EXTRA), NOVEMBER 20, 2020 (KRTK 29, 1942 SAKA)

EXTRAORDINARY

Published by Authority

CHANDIGARH, FRIDAY, NOVEMBER 20, 2020 (KARTIKA 29, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 19 ਨਵੰਬਰ, 2020

ਨੰ: 9/10/2019-3ਸਸ3/2913.-ਨਗਰ ਕੌਂਸਲ, ਰਾਮਪੁਰਾ ਫੂਲ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 156, ਮਿਤੀ 16.09.2019 ਰਾਹੀਂ ਫੂਲ ਟਾਊਨ ਸ਼ਹਿਰ ਨੂੰ ਵੱਖਰੀ ਨਗਰ ਪੰਚਾਇਤ, ਫੂਲ ਟਾਊਨ ਬਣਾਉਣ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।

2. ਜੇਕਰ ਨਗਰ ਕੌਂਸਲ, ਰਾਮਪੁਰਾ ਫੂਲ ਦੀ ਹਦੂਦ ਵਿਚੋਂ ਫੂਲ ਟਾਊਨ ਦੇ ਖੇਤਰ ਨੂੰ ਬਾਹਰ ਕੱਢ ਕੇ ਵੱਖਰੀ ਨਗਰ ਕੌਂਸਲ, ਰਾਮਪੁਰਾ ਬਣਾਉਣ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ: [email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਰਾਮਪੁਰਾ ਫੂਲ ਵਿਖੇ ਦੇ ਸਕਦਾ ਹੈ।

ਸ਼ਡਿਊਲ ਆਫ ਬਾਊਂਡਰੀ

ਉ~ਤਰ ਦਿਸ਼ਾ:- ਬਿੰਦੂ 'A' ਜੋ ਕਿ ਪਿੰਡ ਫੂਲ ਦੀ ਮੁਸਤੀਲ ਨੰ: 369 ਦੀ ਉ~ਤਰੀ ਅਤੇ ਪੱਛਮੀ ਬਾਹੀ ਦੇ ਮਿਲਣ ਨਾਲ ਬਣਦਾ ਹੈ, ਜੋ ਸ਼ੁਰੂ ਕਰਤਾ ਹੈ, ਤੋਂ ਮੁਸਤੀਲ ਨੰ: 369, 370 ਅਤੇ ਫਿਰ ਰਾਮਪੁਰਾ ਫੂਲ ਤੋਂ ਫੂਲ ਟਾਊਨ ਜਾਂਦੀ ਸੜਕ ਨੂੰ ਪਾਰ ਕਰਦੇ ਹੋਏ ਮੁਸਤੀਲ ਨੰ: 371, 372 ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਚੱਲਦੇ ਹੋਏ ਬਿੰਦੂ 'B' ਤੱਕ ਜੋ ਕਿ ਮੁਸਤੀਲ ਨੰ: 372 ਦੀ ਉ~ਤਰੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ।

ਪੂਰਬ ਦਿਸ਼ਾ:- ਬਿੰਦੂ 'B' ਤੋਂ ਮੁਸਤੀਲ ਨੰ: 372, 379, 390, 394 ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਬਿੰਦੂ 'C' ਤੱਕ ਜੋ ਕਿ ਪਿੰਡ ਗਿੱਲ ਕਲਾਂ ਅਤੇ ਫੂਲ ਦੀ ਰੈਵੇਨਿਊ ਹੱਦ ਦੇ ਕੱਟਣ ਨਾਲ ਬਣਦਾ ਹੈ। ਬਿੰਦੂ 'C' ਤੋਂ ਪਿੰਡ ਫੂਲ ਅਤੇ ਗਿੱਲ ਕਲਾਂ ਦੀ ਸਾਂਝੀ ਰੈਵੇਨਿਊ ਹੱਦ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ, ਰਜਵਾਹਾਨੂੰ ਪਾਰ ਕਰਦੇ ਹੋਏ ਫਿਰ ਬਠਿੰਡਾ-ਬਰਨਾਲਾ ਰੇਲਵੇ ਲਾਈਨ ਦੇ ਪਾਰ ਕਰਦੇ ਹੀ ਬਿੰਦੂ 'D' ਤੱਕ ਜੋ ਕਿ ਪਿੰਡ ( 2461 ) PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2462 ਗਿੱਲ ਕਲਾਂ ਦੀ ਰੈਵੇਨਿਊ ਹੱਦ ਅਤੇ ਰੇਲਵੇ ਲਾਈਨ ਦੇ ਕੱਟਣ ਨਾਲ ਬਣਦਾ ਹੈ। ਬਿੰਦੂ 'D' ਤੋਂ ਰੇਲਵੇ ਲਾਈਨ ਦੀ ਦੱਖਣੀ ਵਾਹੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਬਿੰਦੂ 'E' ਤੱਕ ਜੋ ਕੇ ਪੱਕਾ ਖਾਲ ਅਤੇ ਰੇਲਵੇ ਲਾਈਨ ਦੇ ਕੱਟਣ ਨਾਲ ਬਣਦਾ ਹੈ, ਬਿੰਦੂ 'E' ਪੱਕਾ ਖਾਲ ਦੀ ਪੂਰਬੀ ਵਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਅਤੇ ਬਠਿੰਡਾ-ਬਰਨਾਲਾ ਸੜਕ ਨੂੰ ਪਾਰ ਕਰਦੇ ਹੋਏ, ਬਿੰਦੂ 'F' ਤੱਕ ਜੋ ਕਿ ਪਿੰਡ ਰਾਮਪੁਰਾ ਦੇ ਮੁਸਤੀਲ ਨੰ: 38 ਦੀ ਦੱਖਣੀ-ਪੱਛਮੀ ਵਾਹੀ ਦੇ ਮਿਲਣ ਨਾਲ ਬਣਦਾ ਹੈ।

ਦੱਖਣ ਦਿਸ਼ਾ:- ਬਿੰਦੂ 'F' ਤੋਂ ਪੱਛਮ ਵੱਲ ਨੂੰ ਚਲਦੇ ਹੋਏ ਪੱਕਾ ਖਾਲ ਪਾਰ ਕਰਦੇ ਮੁਸਤੀਲ ਨੰ: 39, 40, 41, 42, 43, 44 ਦੀ ਦੱਖਣੀ ਵਾਹੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਬਿੰਦੂ 'G' ਤੱਕ ਜੋ ਕਿ ਮੁਸਤੀਲ ਨੰ: 44 ਦੀ ਦੱਖਣੀ ਅਤੇ ਪੱਛਮੀ ਵਾਹੀ ਦੇ ਮਿਲਣ ਨਾਲ ਬਣਦਾ ਹੈ।

ਪੱਛਮ ਦਿਸ਼ਾ : ਬਿੰਦੂ 'G' ਤੋਂ ਮੁਸਤੀਲ ਨੰ: 44, 24 ਦੀ ਪੱਛਮੀ ਵਾਹੀ ਦੇ ਨਾਲ-ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਅਤੇ ਰਜਵਾਹਾ ਪਾਰ ਕਰਦੇ ਫਿਰ ਰੇਲਵੇ ਲਾਈਨ ਨੂੰ ਪਾਰ ਕਰਦੇ ਹੀ ਬਿੰਦੂ 'H' ਤੱਕ ਅਤੇ ਬਿੰਦੂ 'H' ਤੋਂ ਰੇਲਵੇ ਲਾਈਨ ਦੀ ਉ~ਤਰੀ ਵਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਅਤੇ ਬਠਿੰਡਾ-ਬਰਨਾਲਾ ਸੜਕ ਨੂੰ ਪਾਰ ਕਰਦੇ ਹੀ ਬਿੰਦੂ 'I' ਤੱਕ ਜੋ ਕੇ ਰੇਲਵੇ ਲਾਈਨ ਅਤੇ ਬਠਿੰਡਾ-ਬਰਨਾਲਾ ਸੜਕ ਦੇ ਮਿਲਣ ਨਾਲ ਬਣਦਾ ਹੈ, ਬਿੰਦੂ 'I' ਤੋਂ ਬਠਿੰਡਾ-ਬਰਨਾਲਾ ਸੜਕ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਬਿੰਦੂ 'J' ਤੱਕ ਜੋ ਕਿ ਪਿੰਡ ਲਹਿਰਾ ਧੂਰਕੋਟ ਦੇ ਮੁਸਤੀਲ ਨੰਬਰ 29 ਦੇ ਪੱਛਮੀ-ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ 'J' ਤੋਂ ਲਹਿਰਾ ਧੂਰਕੋਟ ਕੱਚੇ ਰਸਤੇ ਦੀ ਪੂਰਬੀ ਵਾਹੀ ਦੇ ਨਾਲ-ਨਾਲ ਉ~ਤਰ ਨੂੰ ਚਲਦੇ ਹੋਏ ਬਿੰਦੂ 'K' ਤੱਕ ਜੋ ਕਿ ਲਹਿਰਾ ਧੂਰਕੋਟ ਦੇ ਮੁਸਤੀਲ ਨਬਰ 18 ਦੇ ਉ~ਤਰੀ-ਪੱਛਮੀ ਦੇ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ 'K' ਤੋਂ ਪੱਛਮ ਵੱਲ ਕੱਚਾ ਰਸਤਾ ਪਾਰ ਕਰਦੇ ਹੀ ਬਿੰਦੂ 'L' ਤੱਕ ਜੋ ਕਿ ਮੁਸਤੀਲ ਨੰਬਰ 19 ਦੇ ਉ~ਤਰੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ 'L' ਤੋਂ ਲਹਿਰਾ ਧੂਰਕੋਟ ਕੱਚੇ ਰਸਤੇ ਨਾਲ-ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਅਤੇ ਰਾਵਾਹਾ ਪਾਰ ਕਰਦੇ ਹੋਏ ਬਿੰਦੂ 'M' ਤੱਕ ਜੋ ਕਿ ਪਿੰਡ ਮਹਿਰਾਜ ਪੱਤੀ ਕਰਮਚੰਦ ਦੇ ਮੁਸਤੀਲ ਨੰਬਰ 110 ਦੇ ਉ~ਤਰੀ-ਪੱਛਮੀ ਕੋਨੇ ਅਤੇ ਲਿੰਕ ਸੜਕ ਮਹਿਰਾਜ ਦੇ ਮਿਲਣ ਨਾਲ ਬਣਦਾ ਹੈ। ਬਿੰਦੂ 'M' ਤੋਂ ਲਿੰਕ ਸੜਕ ਮਹਿਰਾਜ ਦੀ ਦੱਖਣੀ ਵਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਰਾਮਪੁਰਾ ਬਾਈਪਾਸ ਨੂੰ ਪਾਰ ਕਰਦੇ ਹੀ ਬਿੰਦੂ 'N' ਤੱਕ ਬਿੰਦੂ 'N' ਤੋਂ ਉ~ਤਰ ਵੱਲ ਨੂੰ ਮਹਿਰਾਜ ਲਿੰਕ ਰੋਡ ਪਾਰ ਕਰਦੇ ਹੀ ਮੁਸਤੀਲ ਨੰਬਰ 410, 402, 337, 387, 381, 369 ਦੀ ਪੱਛਮੀ ਵਾਹੀ ਦੇ ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਬਿੰਦੂ 'A' ਤੱਕ ਜੋ ਕਿ ਸ਼ੁਰੂ ਕਰਦਾ ਬਿੰਦੂ ਹੈ।

3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰਾਮਪੁਰਾ ਫੂਲ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 19 ਨਵੰਬਰ, 2020

ਸਥਾਨਕ ਸਰਕਾਰ ਵਿਭਾਗ

2162/11-2020/Pb. Govt. Press, S.A.S. Nagar

Cite this issue. Punjab Gazette, Government of Punjab, 20 November 2020. Indian Gazettes, https://egazette.servantsofknowledge.in/details/in.gazette.punjabdsa.2020-11-20.48811/. Archive identifier in.gazette.punjabdsa.2020-11-20.48811.