Servants of Knowledge
Punjab Gazette · Government of Punjab

Regarding Nagar Panchayat Sardulgarh

Published 20 November 2020

Department
Local Government
Type
Extra Ordinary
Notification no.
2907
Gazetteid
CHD/092/2018-2020
Identifier
in.gazette.punjabdsa.2020-11-20.48812
Languages
English, Punjabi

click here for IIIF manifest

Regd. No. NW/CH-22 2457 Regd. No. CHD/0092/2018-2020
PUNJAB GOVT. GAZ. (EXTRA), NOVEMBER 20, 2020 (KRTK 29, 1942 SAKA)

EXTRAORDINARY

Published by Authority

CHANDIGARH, FRIDAY, NOVEMBER 20, 2020 (KARTIKA 29, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 19 ਨਵੰਬਰ, 2020

ਨੰ: 10/32/2016-3ਸਸ3/2907.-ਨਗਰ ਪੰਚਾਇਤ, ਸਰਦੂਲਗੜ੍ਹ ਜਿਲ੍ਹਾ ਮਾਨਸਾ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 93, ਮਿਤੀ 26.04.2016, ਮਤਾ ਨੰ: 222 ਮਿਤੀ 28.02.2018 ਅਤੇ ਮਤਾ ਨੰ: 326 ਮਿਤੀ 6.12.2019 ਰਾਹੀਂ ਨਗਰ ਪੰਚਾਇਤ, ਸਰਦੂਲਗੜ੍ਹ ਦੀਆਂ ਮੌਜੂਦਾ ਹੱਦਾਂ ਵਿਚ ਹੋਰ ਵਾਧਾ (ਬੇਅੰਤ ਨਗਰ (ਰਤੀਆ ਰੋਡ) ਅਤੇ ਸਰਸਾ ਕੈਂਚੀਆ ਰੋੜਕੀ ਮਾਈਨਰ ਤੋਂ ਸੁਖਚੈਨ ਨਹਿਰ ਤੱਕ ਦਾ ਏਰੀਆ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।

2. ਜੇਕਰ ਨਗਰ ਪੰਚਾਇਤ, ਸਰਦੂਲਗੜ੍ਹ ਦੀਆਂ ਹਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ: [email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ, ਸਰਦੂਲਗੜ੍ਹ ਵਿਖੇ ਦੇ ਸਕਦਾ ਹੈ।

ਸ਼ਡਿਊਲ ਆਫ ਬਾਊਂਡਰੀ

ਉੱਤਰ:- ਸ਼ੁਰੂ ਕਰਤਾ ਬਿੰਦੂ A ਜੋ ਕਿ ਖਸਰਾ ਨੰਬਰ 73//22 ਦੇ ਉ~ਤਰੀ ਪੂਰਬੀ ਕੋਨੇ ਅਤੇ ਘੱਗਰ ਦਰਿਆ ਦੇ ਮਿਲਣ ਤੇ ਬਣਦਾ ਹੈ ਤੋਂ ਉ~ਤਰ ਵੱਲ ਘੱਗਰ ਦਰਿਆ ਦੀ ਦੱਖਣੀ ਬਾਊਂਡਰੀ ਦੇ ਨਾਲ-ਨਾਲ ਉ~ਤਰ ਵੱਲ ਚਲਦੇ ਹੋਏ ਰਸਤਾ ਭੂੰਦੜ (ਫੱਟਿਆਂ ਵਾਲਾ ਪੁੱਲ) ਨੂੰ ਪਾਰ ਕਰਦੇ ਹੋਏ ਅਤੇ ਫਿਰ ਸਰਦੂਲਗੜ੍ਹ ਮਾਨਸਾ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ B ਤੱਕ ਹੈ, ਜੋ ਕਿ ਖਸਰਾ ਨੰ: 57//4 ਦੇ ਉ~ਤਰੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ B ਤੋਂ ਪੂਰਵ ਵੱਲ ਚਲਦੇ ਹੋਏ ਬਿੰਦੂ C ਤੱਕ ਜੋ ਕਿ 57//5 ਦੇ ਉੱਤਰੀ ਪੂਰਵੀ ਕੋਨੇ ਤੇ ਬਣਦਾ ਹੈ।

ਪੂਰਬ:- ਬਿੰਦੂ C ਤੋਂ ਖਸਰਾ ਨੰਬਰ 57//5-6, 15, 16 ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ Dਤੱਕ ਜੋ ਕਿ ਰਸਤਾ ਫੂਸ ਮੰਡੀ ਦੇ ਮਿਲਣ ਅਤੇ ਖਸਰਾ ਨੰ: 57//16 ਦੇ ਦੱਖਣੀ ਪੂਰਬੀ ਕੋਨੇ ਦੇ ਮਿਲਣ ਤੇ ਬਣਦਾ ਹੈ। ( 2457 ) PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2458 ਬਿੰਦੂ D ਤੋਂ ਰਸਤਾ ਫੂਸ ਮੰਡੀ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਬਿੰਦੂ E ਤੱਕ ਜੋ ਕਿ ਖਸਰਾ ਨੰਬਰ 58//15 ਦੇ ਪੂਰਬੀ-ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ E ਤੋਂ ਦੱਖਣ ਵੱਲ ਖਸਰਾ ਨੰਬਰ 58//16, 25 ਅਤੇ ਮੁਰੱਬਾ ਨੰਬਰ 65, 79 ਦੇ ਨਾਲ ਨਾਲ ਲਿੰਕ ਸੜਕ ਸਾਧੂ ਵਾਲਾ ਨੂੰ ਪਾਰ ਕਰਦੇ ਹੋਏ ਮੁਰੱਬਾ ਨੰਬਰ 85, 100, 109 ਨਾਲ-ਨਾਲ ਬਿੰਦੂ F ਤੱਕ ਜੋ ਕਿ ਮੁਰੱਬਾ ਨੰਬਰ 109//25 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ।

ਬਿੰਦੂ F ਤੋਂ ਪਹੀ/ਖਾਲ ਦੀ ਪੱਛਮੀ ਬਾਹੀ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ G ਤੱਕ ਜੋ ਕਿ ਖਸਰਾ ਨੰਬਰ 157//25 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ G ਤੋਂ ਮੁਰੱਬਾ ਨੰਬਰ 177, 178, 179 ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਬਿੰਦੂ H ਤੱਕ ਜੋ ਕਿ ਖਸਰਾ ਨੰਬਰ 179//5 ਦੇ ਉ~ਤਰੀ ਪੂਰਬੀ ਕੋਨੇ ਅਤੇ ਸਰਦੁੂਲਗੜ੍ਹ ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ H ਤੋਂ ਸਰਦੂਲਗੜ੍ਹ ਦੇ ਰੈਵੀਨਿਊ ਹੱਦ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਅਤੇ ਸਰਦੂਲਗੜ੍ਹ ਰਤੀਆ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ I ਤੱਕ ਜੋ ਕਿ ਰੋੜਕੀ ਮਾਈਨਰ ਦੇ ਉ~ਤਰੀ ਭਾਗ ਅਤੇ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਦੱਖਣ:- ਬਿੰਦੂ I ਤੋਂ ਰੋੜਕੀ ਮਾਈਨਰ ਦੀ ਉ~ਤਰੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਚਲਦੇ ਹੋਏ ਬਿੰਦੂ J ਤੱਕ ਜੋ ਕਿ ਖਸਰਾ ਨੰਬਰ 185//5 ਦੇ ਪੂਰਬੀ-ਉੱਤਰੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ J ਤੱਕ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰਬਰ 185, 200 ਦੇ ਨਾਲ ਕੱਚਾ ਰਸਤਾ 99 ਫੁੱਟ ਖੈਰਾ ਰੋਡ ਪਾਰ ਕਰਦੇ ਹੋਏ ਮੁਰੱਬਾ ਨੰਬਰ 209, 222 ਦੀ ਪੂਰਬੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਬਿੰਦੂ K ਤੱਕ ਜੋ ਕਿ ਮੁਰੱਬਾ ਨੰਬਰ 222 ਦਾ ਦੱਖਣੀ ਪੂਰਬੀ ਕੋਨਾ ਅਤੇ ਸਰਦੂਲਗੜ੍ਹ ਦੀ ਰੈਵੀਨਿਊ ਦੇ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ K ਤੋਂ ਸਰਦੂਲਗੜ੍ਹ ਦੀ ਦੱਖਣੀ ਰੈਵੀਨਿਊ ਹੱਦ ਦੇ ਨਾਲ ਨਾਲ ਮੁਰੱਬਾ ਨੰਬਰ 222 ਤੋਂ ਪੱਛਮ ਵੱਲ ਨੂੰ ਚਲਦੇ ਹੋਏ ਲਿੰਕ ਸੜਕ ਖੈਰਾ ਕਲਾਂ ਨੂੰ ਪਾਰ ਕਰਦੇ ਹੋਏ ਅਤੇ ਮੁਰੱਬਾ ਨੰਬਰ 222, 209, 210, 211, 221, 220 ਦੀ ਦੱਖਣੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਨੂੰ ਚਲਦੇ ਹੋਏ ਅਤੇ ਸੁਖਚੈਨ ਨਹਿਰ ਨੂੰ ਪਾਰ ਕਰਦੇ ਹੋਏ ਮੁਰੱਬਾ ਨੰ: 219, 213, 214, 218, 217, 215, 216 ਦੀ ਦੱਖਣੀ ਬਾਹੀ ਅਤੇ ਰੈਵੀਨਿਊ ਹੱਦ ਦੇ ਨਾਲ ਨਾਲ ਚਲਦੇ ਹੋਏ ਬਿੰਦੂ L ਤੱਕ ਜੋ ਕਿ ਸੁਖਚੈਨ ਨਹਿਰ ਦੀ ਦੱਖਣੀ ਹੱਦ ਅਤੇ ਖਸਰਾ ਨੰ: 216//7 ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਪੱਛਮ:- ਬਿੰਦੂ L ਤੋਂ ਝੰਡਾ ਕਲਾਂ ਲਿੰਕ ਸੜਕ ਦੀ ਪੂਰਬੀ ਬਾਹੀ ਦੇ ਨਾਲ ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 193, 192 ਦੀ ਪੱਛਮੀ ਹੱਦ ਤੋਂ ਬਿੰਦੂ M ਤੱਕ ਜੋ ਕਿ ਰੋੜਕੀ ਮਾਈਨਰ ਦੀ ਉ~ਤਰੀ ਹੱਦ ਅਤੇ 192//6 ਦੇ ਪੱਛਮੀ ਦੱਖਣੀ ਹੱਦ ਦੇ ਮਿਲਣ ਤੇ ਬਣਦਾ ਹੈ। ਬਿੰਦੂ M ਤੋਂ ਉ~ਤਰ ਵੱਲ ਮੌਜੂਦਾ ਹੱਦ ਨਾਲ ਚਲਦੇ ਹੋਏ ਸਰਸਾ ਸੜਕ ਪਾਰ ਕਰਦੇ ਹੋਏ ਮੁਰੱਬਾ ਨੰ: 167, 166, 141, 140, 116 ਦੀ ਪੱਛਮੀ ਰੈਵੀਨਿਊ ਬਾਹੀ ਦੇ ਨਾਲ ਚਲਦੇ ਹੋਏ ਬਿੰਦੂ N ਤੱਕ ਜੋ ਕਿ ਮੁਰੱਬਾ ਨੰ: 115//23 ਦੇ ਦੱਖਣ ਪੱਛਮੀ ਕੋਨੇ ਅਤੇ ਸਰਹੱਦ ਰੋੜਕੀ ਦੇ ਮਿਲਣ ਤੇ ਬਣਦਾ ਹੈ। ਬਿੰਦੂ N ਤੋਂ ਮੌਜੂਦਾ ਹੱਦ ਦੇ ਨਾਲ ਨਾਲ ਉ~ਤਰ ਵੱਲ ਚਲਦੇ ਹੋਏ ਬਿੰਦੂ A ਤੱਕ ਜੋ ਕਿ ਸੁਰੂ ਕਰਤਾ ਬਿੰਦੂ ਹੈ, ਦੇ ਮਿਲਣ ਤੇ ਬਣਦਾ ਹੈ।

3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਸਰਦੂਲਗੜ੍ਹ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 19 ਨਵੰਬਰ, 2020

ਸਥਾਨਕ ਸਰਕਾਰ ਵਿਭਾਗ2162/11-2020/Pb. Govt. Press, S.A.S. Nagar

Cite this issue. Punjab Gazette, Government of Punjab, 20 November 2020. Indian Gazettes, https://egazette.servantsofknowledge.in/details/in.gazette.punjabdsa.2020-11-20.48812/. Archive identifier in.gazette.punjabdsa.2020-11-20.48812.