| Regd. No. NW/CH-22 | 2527 Regd. No. CHD/0092/2018-2020 | |
| PUNJAB GOVT. GAZ. (EXTRA), DECEMBER 5, 2020 (AGHN 14, 1942 SAKA) | ||
EXTRAORDINARY
Published by Authority
CHANDIGARH, SATURDAY, DECEMBER 5, 2020 (AGRAHAYANA 14, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 4 ਦਸੰਬਰ, 2020
ਨੰ: 10/4/2011-3ਸਸ3/2990.-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਐਲ.ਪੀ.ਏ.1854 ਆਫ 2016 ਵਿਚ ਕੀਤੇ ਹੁਕਮ ਮਿਤੀ 27.4.2017 ਦੇ ਸਨਮੁੱਖ ਪੱਤਰ ਨੰ: 10/04/2011-3ਸਸ3/1029172/1 ਮਿਤੀ 24.07.2017 ਰਾਹੀਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਡੀਡੀਆਰ ਜਲੰਧਰ, ਉਪ ਮੈਜਿਸਟਰੇਟ ਭੁਲੱਥ ਅਤੇ ਈ.U. ਨਗਰ ਪੰਚਾਇਤ, ਨਡਾਲਾ ਮੈਂਬਰ ਸ਼ਾਮਲ ਸਨ। ਇਸ ਕਮੇਟੀ ਵੱਲੋਂ ਇਹ ਫੈਸਲਾ ਕਰਨਾ ਸੀ ਕਿ ਨਗਰ ਪੰਚਾਇਤ ਦੇ ਰੈਵੀਨਿਊ ਅਸਟੇਟ ਦਾ ਜੋ ਰਕਬਾ ਬਾਹਰ ਰਹਿ ਗਿਆ ਸੀ ਉਸ ਨੂੰ ਸ਼ਾਮਲ ਕਰਨਾਂ ਹੈ ਜਾਂ ਨਹੀਂ। ਕਮੇਟੀ ਵੱਲੋਂ ਸਿਫਾਰਸ਼ ਕੀਤੀ ਕਿ ਇਸ ਏਰੀਏ ਨੂੰ ਪਬਲਿਕ ਹਿਤ ਨੂੰ ਮੁੱਖ ਰੱਖਦੇ ਹੋਏ ਨਗਰ ਪੰਚਾਇਤ, ਨਡਾਲਾ ਵਿਚ ਸ਼ਾਮਲ ਕਰਨਾ ਬਣਦਾ ਹੈ। ਉਪਰੋਕਤ ਨੂੰ ਮੁੱਖ ਰੱਖਦੇ ਹੋਏ ਇਸ ਏਰੀਏ ਨੂੰ ਹਦੂਦ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਸ਼੍ਰੀ ਬਲਵਿੰਦਰ ਸਿੰਘ ਅਤੇ ਹੋਰ ਵੱਲੋਂ ਰਿੱਟ ਪਟੀਸ਼ਨ ਨੰ: 17318 ਆਫ 2020 ਰਾਹੀਂ ਵੀ ਉਨ੍ਹਾਂ ਦੇ ਏਰੀਏ ਨੂੰ ਨਗਰ ਪੰਚਾਇਤ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।
2. ਕਿਉਂਕਿ ਇਸ ਸਬੰਧੀ ਪਹਿਲਾਂ ਹੀ ਇਤਰਾਜ਼ ਮੰਗੇ ਜਾ ਚੁੱਕੇ ਹਨ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਿਕ 15 ਦਿਨਾਂ ਦਾ ਹੋਰ ਸਮਾਂ ਇਤਰਾਜ਼ਾਂ ਲਈ ਦਿੱਤਾ ਗਿਆ ਸੀ। ਇਸ ਲਈ ਨਵੀਂ ਸ਼ਡਿਊਲ ਆਫ ਬਾਊਂਡਰੀ ਪ੍ਰਕਾਸ਼ਿਤ ਕਰਦੇ ਹੋਏ ਲਿਖਿਆ ਜਾਦਾ ਹੈ ਕਿ ਜੇਕਰ ਨਗਰ ਪੰਚਾਇਤ, ਨਡਾਲਾ ਦੀਆਂ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂਂ 15 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ (ਈਮੇਲ:[email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ, ਨਡਾਲਾ ਵਿਖੇ ਦੇ ਸਕਦਾ ਹੈ।
ਸ਼ਡਿਊਲ ਆਫ ਬਾਊਂਡਰੀ
ਉੱਤਰ:- ਬਿੰਦੂ A ਜੋ ਕਿ ਪਿੰਡ ਨਡਾਲਾ ਦੀ ਮੁਸਤੀਲ 1 ਦੇ ਖਸਰਾ ਨੰ: 24 ਜੋ ਕਿ ਪਿੰਡ ਰਾਏਪੁਰ ਅਰਾਈਆਂ ਅਤੇ ਭੱਕੂਵਾਲ ਅਤੇ ਨਡਾਲਾ ਨੂੰ ਸਾਂਝੇ ਬਿੰਦੂ A ਦੇ ਮਿਲਣ ਦੇ ਸਥਾਨ ਬਿੰਦੂ A ਤੋਂ ਸ਼ੁਰੂ ਹੋ ਕੇ ਭੱਕੂਵਾਲ ਅਤੇ ਨਡਾਲਾ ਦੀ ਸਾਂਝੀ ਹੱਦ
( 2527 )PUNJAB GOVT. GAZ. (EXTRA), DECEMBER 5, 2020 (AGHN 14, 1942 SAKA) 2528 ਦੇ ਲੱਗਦੇ ਨਾਲ- ਨਾਲ ਪੂਰਬ ਵੱਲ ਚੱਲਦੇ ਹੋਏ ਰਸਤਾ 2 ਕਰਮ ਹੈ। ਭੱਕੂਵਾਲ ਅਤੇ ਹੱਸੂਵਾਲ ਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ B ਮੁਸਤੀਲ ਨੰ: 2 ਖਸਰਾ 9 ਤੱਕ ਹੈ। ਬਿੰਦੂ B ਤੋਂ ਹੱਦ ਲਾਈਨ ਪਿੰਡ ਹੱਸੂਵਾਲ ਅਤੇ ਨਡਾਲਾ ਦੀ ਸਾਂਝੀ ਹੱਦ ਤੋਂ ਮੁਸਤੀਲ ਨੰ: 5 ਦਾ ਖਸਰਾ 19/2 ਹੱਸੂਵਾਲ ਅਤੇ ਚੁਗਾਂਵਾਂ ਅਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ C ਤੱਕ ਹੈ।
ਬਿੰਦੂ C ਤੋਂ ਹੱਦ ਲਾਈਨ ਪਿੰਡ ਚੁਗਾਵਾਂ ਤੇ ਨਡਾਲਾ ਦੀ ਸਾਂਝੀ ਹੱਦ ਦੇ ਪੂਰਵ ਵਾਲੇ ਪਾਸੇ ਮੁਸਤੀਲ ਨੰ: 15 ਦਾ ਖਸਰਾ ਨੰ: 8 ਚੁਗਾਂਵਾਂ ਅਤੇ ਇਬਰਾਹੀਮਵਾਲ ਅਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ D ਤੱਕ ਹੈ। ਬਿੰਦੂ D ਤੋਂ ਨਡਾਲਾ ਅਤੇ ਇਬਰਾਹੀਮਵਾਲ ਦੀ ਸਾਂਝੀ ਹੱਦ ਮੁਸਤੀਲ ਨੰ: 4 ਖਸਰਾ ਨੰ: 24 ਪਿੰਡ ਨਡਾਲਾ ਦੇ ਇਬਰਾਹੀਮਵਾਲ ਤੇ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਬਿੰਦੂ E ਤੱਕ ਹੈ। ਬਿੰਦੂ E ਤੋਂ ਪਿੰਡ ਨਡਾਲਾ ਤੇ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਦੇ ਨਾਲ-ਨਾਲ ਦੱਖਣ ਵਾਲੇ ਪਾਸੇ ਮੁਸਤੀਲ ਨੰ: 20 ਦਾ ਖਸਰਾ ਨੰ: 13 ਰਾਏਪੁਰ ਰਾਜਪੂਤਾ ਤੇ ਪਸੀਏਵਾਲ ਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ F ਤੱਕ ਹੈ।
ਪੂਰਬ:- ਬਿੰਦੂ A ਤੋਂ ਪਿੰਡ ਪਸੀਏਵਾਲ ਤੇ ਪਿੰਡ ਨਡਾਲਾ ਦੀ ਸਾਂਝੀ ਹੱਦ ਦੇ ਨਾਲ ਕਰਮਵਾਰ ਪੱਛਮ-ਦੱਖਣ, ਦੱਖਣ-ਪੂਰਬ, ਪੱਛਮ-ਦੱਖਣ, ਦੱਖਣ-ਪੂਰਬ, ਪੱਛਮ-ਦੱਖਣ ਵੱਲ ਚੱਲਦੇ ਹੋਏ ਬਿੰਦੂ B ਤੱਕ ਹੈ । ਬਿੰਦੂ B ਤੋਂ ਪਿੰਡ ਨਡਾਲਾ, ਪਿੰਡ ਪਸੀਏਵਾਲ ਅਤੇ ਪਿੰਡ ਬਿੱਲਪੁਰ ਦੀ ਸਾਂਝੀ ਹੱਦ ਹੈ। ਬਿੰਦੂ B ਤੋਂ ਪਿੰਡ ਬਿੱਲਪੁਰ ਅਤੇ ਪਿੰਡ ਪਸੀਏਵਾਲ ਦੀ ਸਾਂਝੀ ਹੱਦ ਦੇ ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੂ C ਤੱਕ ਹੈ। ਬਿੰਦੂ C ਪਿੰਡ ਬਿੱਲਪੁਰ, ਪਿੰਡ ਪਸੀਏਵਾਲ ਅਤੇ ਪਿੰਡ ਰਾਏ ਪੁਰ ਰਾਜਪੂਤਾਂ ਦੀ ਸਾਂਝੀ ਹੱਦ ਹੈ ਬਿੰਦੂ C ਤੋਂ ਪਿੰਡ ਬਿੱਲਪੁਰ ਅਤੇ ਪਿੰਡ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਦੇ ਨਾਲ ਪੂਰਬ-ਦੱਖਣ ਦਿਸ਼ਾ ਵੱਲ ਚੱਲਦੇ ਹੋਏ ਬਿੰਦੂ D ਤੱਕ ਹੈ। ਬਿੰਦੂ D ਪਿੰਡ ਬਿੱਲਪੁਰ, ਪਿੰਡ ਰਾਏਪੁਰ ਰਾਜਪੂਤਾਂ ਅਤੇ ਪਿੰਡ ਬੁਲੇਵਾਲ ਤਿੰਨਾਂ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ D ਤੋਂ ਪਿੰਡ ਬਿੱਲਪੁਰ ਅਤੇ ਪਿੰਡ ਬੂਲੇਵਾਲ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਚਲਦੇ ਹੋਏ ਬਿੰਦੂ E ਤੱਕ ਹੈ। ਬਿੰਦੂ E ਪਿੰਡ ਬੂੱਲੇਵਾਲ, ਬਿੱਲਪੁਰ ਅਤੇ ਪਿੰਡ ਦਮੂਲੀਆਂ ਤਿੰਨਾਂ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ E ਤੋਂ ਪਿੰਡ ਬੂੱਲੇਵਾਲ ਅਤੇ ਪਿੰਡ ਦਮੂਲੀਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵਾਲੇ ਪਾਸੇ ਚੱਲਦੇ ਹੋਏ ਬਿੰਦੂ F ਤੱਕ ਹੈ। ਬਿੰਦੂ F ਪਿੰਡ ਬਿੱਲਪੁਰ, ਪਿੰਡ ਦਮੂਲੀਆਂ ਅਤੇ ਪਿੰਡ ਨਡਾਲਾ ਦੀ ਸਾਂਝੀ ਹੱਦ ਹੈ। ਬਿੰਦੂ F ਤੋਂ ਪਿੰਡ ਨਡਾਲਾ ਅਤੇ ਪਿੰਡ ਦਮੂਲੀਆਂ ਦੀ ਸਾਂਝੀ ਹੱਦ ਦੇ ਨਾਲ-ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੂ G ਤੱਕ ਹੈ। ਬਿੰਦੂ G ਪਿੰਡ ਨਡਾਲਾ, ਪਿੰਡ ਦਮੂਲੀਆਂ ਅਤੇ ਪਿੰਡ ਚੱਕਸ਼ਾਹ ਕਾਲਾ ਤਿੰਨਾਂ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ G ਤੋਂ ਪਿੰਡ ਨਡਾਲਾ ਅਤੇ ਪਿੰਡ ਚੱਕਸ਼ਾਹ ਕਾਲਾ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੂ H ਤੱਕ ਹੈ। ਬਿੰਦੂ H ਪਿੰਡ ਨਡਾਲਾ ਅਤੇ ਪਿੰਡ ਚੱਕ ਸ਼ਾਹਕਾਲਾ ਦੀ ਸਾਂਝੀ ਹੱਦ ਉਪਰ ਪਿੰਡ ਨਡਾਲਾ ਦੀ ਮੁਸਤੀਲ ਨੰ: 129 ਦੇ ਖਸਰਾ ਨੰ: 24 ਦੇ ਪੂਰਬੀ-ਦੱਖਣ ਕੋਨੇ ਤੋਂ ਬਿਦੂੰ I ਤੱਕ ਹੈ। ਬਿੰਦੂ I ਤੋਂ ਮੁਸਤੀਲ ਨੰ: 148 ਦੇ ਖਸਰਾ ਨੰ: 7/1 ਨਡਾਲਾ ਤੇ ਸ਼ੇਰੂਵਾਲ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਬਿੰਦੂ J ਤੱਕ ਮੁਸਤੀਲ ਨੰ:
158 ਦਾ ਖਸਰਾ ਨੰ: 24 ਤੱਕ ਹੈ।
ਦੱਖਣ:- ਬਿੰਦੂ J ਤੋਂ ਪਿੰਡ ਨਡਾਲਾ ਦੇ ਪਿੰਡ ਬਾਮੂਵਾਲ ਦੀ ਸਾਂਝੀ ਹੱਦ ਪੱਛਮ ਦਿਸ਼ਾ ਵੱਲ ਪਾਸੇ ਬਿੰਦੂ A ਤੱਕ ਮੁਸਤੀਲ ਨੰ: 165 ਦੇ ਖਸਰਾ ਨੰ: 5 ਤੱਕ ਹੈ। ਬਿੰਦੂ A ਤੋਂ ਪਿੰਡ ਨਡਾਲਾ, ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਮੁਸਤੀਲ ਨੰ: 143 ਦੇ ਖਸਰਾ ਨੰ: 24 ਤੱਕ ਬਿੰਦੂ B ਤੱਕ ਹੈ। ਬਿੰਦੂ B ਤੋਂ ਪਿੰਡ ਨਡਾਲਾ ਤੇ ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਦੇ ਨਾਲ-ਨਾਲ ਪੱਛਮ ਵਾਲੀ ਦਿਸ਼ਾ ਵੱਲ ਬਿੰਦੂ C ਮੁਸਤੀਲ ਨੰ: 141 ਦਾ ਖਸਰਾ ਨੰ: 12 ਪਿੰਡ ਨਡਾਲਾ, ਪਿੰਡ ਨਿਹਾਲਗੜ੍ਹ ਅਤੇ ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਤੱਕ ਹੈ। ਬਿੰਦੂ C ਤੋਂ ਨਡਾਲਾ ਤੇ ਪਿੰਡ ਨਿਹਾਲਗੜ੍ਹ ਦੀ ਸਾਂਝੀ ਹੱਦ ਦੇ ਨਾਲ ਨਾਲ ਪੱਛਮ ਵਾਲੇ ਪਾਸੇ ਮੁਸਤੀਲ ਨੰ: 120 ਦਾ ਖਸਰਾ ਨੰ: 19 ਬਿੰਦੂ D ਤੱਕ ਹੈ।
ਪੱਛਮ:- ਬਿੰਦੂ D ਤੋਂ ਪਿੰਡ ਨਡਾਲਾ ਤੇ ਨਿਹਾਲਗੜ੍ਹ ਦੀ ਸਾਂਝੀ ਹੱਦ ਦੇ ਨਾਲ ਨਾਲ ਉ~ਤਰ-ਪੱਛਮ ਦਿਸ਼ਾ ਵਾਲੇ ਪਾਸੇ ਮਸਤੀਲ ਨੰ: 96 ਦੇ ਖਸਰਾ ਨੰ: 23 ਪਿੰਡ ਨਡਾਲਾ ਤੇ ਪਿੰਡ ਨਿਹਾਲਗੜ੍ਹ ਅਤੇ ਪਿੰਡ ਦਾਊਦਪੁਰ ਦੀ ਸਾਂਝੀ ਹੱਦ ਬਿੰਦੂ A ਤੱਕ ਹੈ। ਬਿੰਦੂ A ਤੋਂ ਨਡਾਲਾ ਤੇ ਪਿੰਡ ਦਾਊਦਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਮੁਸਤੀਲ ਨੰ: 94 ਦੇ ਖਸਰਾ ਨੰ: 25 ਪਿੰਡ ਨਡਾਲਾ, ਪਿੰਡ ਦਾਊਦਪੁਰ ਤੇ ਪਿੰਡ ਮਿਰਜ਼ਾਪੁਰ ਦੀ ਸਾਂਝੀ ਹੱਦ ਬਿੰਦੂ B ਤੱਕ ਹੈ। ਬਿੰਦੂ B ਤੋਂ ਪਿੰਡ ਨਡਾਲਾ ਤੇ ਪਿੰਡ ਮਿਰਜ਼ਾਪੁਰ ਦੀ ਹੱਦ ਦੇ ਨਾਲ ਨਾਲ ਪੱਛਮ-ਪੂਰਬ, ਦੱਖਣ-ਉ~ਤਰ, ਪੱਛਮ-ਪੂਰਬ, ਦੱਖਣ-ਉ~ਤਰ, ਪੂਰਬ ਤੋਂPUNJAB GOVT. GAZ. (EXTRA), DECEMBER 5, 2020 (AGHN 14, 1942 SAKA) 2529 ਪੱਛਮ ਦਿਸ਼ਾ ਵੱਲ ਮੁਸਤੀਲ ਨੰ: 70 ਦੇ ਖਸਰਾ ਨੰ: 9 ਬਿੰਦੂ C ਤੱਕ ਹੈ। ਬਿੰਦੂ C ਤੋਂ ਨਡਾਲਾ ਤੇ ਪਿੰਡ ਮਿਰਜ਼ਾਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਉ~ਤਰ ਦਿਸ਼ਾ ਵੱਲ ਮੁਸਤੀਲ ਨੰ: 50 ਦਾ ਖਸਰਾ ਨੰ: 5 ਪਿੰਡ ਨਡਾਲਾ ਅਤੇ ਪਿੰਡ ਮਿਰਜ਼ਾਪੁਰ ਤੇ ਪਿੰਡ ਹੈਬਤਪੁਰ ਦੀ ਸਾਂਝੀ ਹੱਦ ਬਿੰਦੂ D ਤੱਕ ਹੈ। ਬਿੰਦੂ D ਤੋਂ ਨਡਾਲਾ ਤੇ ਪਿੰਡ ਹੈਬਤਪੁਰ ਦੀ ਸਾਂਝੀ ਹੱਦ ਉ~ਤਰ ਵੱਲ ਨਾਲ ਨਾਲ ਚੱਲਦੇ ਹੋਏ ਮੁਸਤੀਲ ਨੰ: 49 ਦੇ ਖਸਰਾ ਨੰ: 2 ਪਿੰਡ ਹੈਬਤਪੁਰ, ਪਿੰਡ ਨਡਾਲਾ ਤੇ ਪਿੰਡ ਦਾਊਦਪੁਰ ਦੀ ਸਾਂਝੀ ਹੱਦ ਬਿੰਦੂ E ਤੱਕ ਹੈ। ਬਿੰਦੂ E ਤੋਂ ਪਿੰਡ ਨਡਾਲਾ ਤੇ ਪਿੰਡ ਦਾਊਦਪੁਰ ਦੀ ਸਾਂਝੀ ਹੱਦ ਦੇ ਨਾਲ-ਨਾਲ ਉ~ਤਰ ਦਿਸ਼ਾ ਵੱਲ ਚੱਲਦੇ ਹੋਏ ਮੁਸਤੀਲ ਨੰ: 30 ਦਾ ਖਸਰਾ ਨੰ: 22/1 ਪਿੰਡ ਨਡਾਲਾ ਤੇ ਪਿੰਡ ਦਾਊਦਪੁਰ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਬਿੰਦੂ F ਤੱਕ ਹੈ। ਬਿੰਦੂ F ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਪੱਛਮ-ਉ~ਤਰ, ਪੂਰਬ ਤੋਂ ਦੱਖਣ-ਉ~ਤਰ, ਪੱਛਮ-ਪੂਰਬ ਵੱਲ ਉ~ਤਰ-ਦੱਖਣ, ਪੱਛਮ-ਪੂਰਬ, ਦੱਖਣ-ਉ~ਤਰ ਦਿਸ਼ਾ ਵੱਲ ਤੇ ਪੱਛਮ ਤੋਂ ਪੂਰਬ ਦਿਸ਼ਾ ਵੱਲ ਮੁਸਤੀਲ ਨੰ: 10 ਦਾ ਖਸਰਾ ਨੰ: 14 ਬਿੰਦੂ G ਤੱਕ ਹੈ। ਬਿੰਦੂ G ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ-ਨਾਲ 4 ਕਰਮਾਂ ਚੌੜੇ ਰਸਤੇ ਦੇ ਨਾਲ-ਨਾਲ ਮੁਸਤੀਲ ਨੰ: 167 ਤੱਕ ਬਿੰਦੂ H ਤੱਕ ਹੈ। ਬਿੰਦੂ H ਤੋਂ ਪਿੰਡ ਨਡਾਲਾ ਤੇ ਪਿੰਡ ਰਾਏ ਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ-ਨਾਲ ਪੂਰਬ ਤੋਂ ਪੱਛਮ ਦਿਸ਼ਾ ਵੱਲ ਮਸਤੀਲ ਨੰ: 10 ਦਾ ਖਸਰਾ ਨੰ: 7 ਬਿੰਦੂ I ਤੱਕ ਹੈ। ਬਿੰਦੂ I ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਤੋਂ ਉ~ਤਰ ਦਿਸ਼ਾ ਵੱਲ ਚੱਲਦੇ ਹੋਏ ਪਹਿਲੇ ਤੋਂ ਉ~ਤਰ ਦਿਸ਼ਾ ਵੱਲ ਲੱਗੇ ਹੋਏ ਬਿੰਦੂ A ਮੁਸਤੀਲ ਨੰ: 1 ਦੇ ਖਸਰਾ ਨੰ: 24 ਤੱਕ ਹੈ।
3. ਇਸ ਦਾ ਤਜਵੀਜ਼ਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਨਡਾਲਾ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ ,ਪੰਜਾਬ ਸਰਕਾਰ,
ਮਿਤੀ 4 ਦਸੰਬਰ, 2020
ਸਥਾਨਕ ਸਰਕਾਰ ਵਿਭਾਗ।