Published by AuthorityPublished by AuthorityPublished by AuthorityPublished by AuthorityPublished by Authority
No. 52 ] CHANDIGARH, FRIDAY, DECEMBER 25, 2020 (PAUSA 4, 1942 SAKA)
PART I
Punjab Government Notifications and Orders
ਡਾਇਰੈਕਟੋਰੇਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
(ਅਮਲਾ-3 ਸਾਖਾ)
ਖੇਤੀ ਭਵਨ, ਫੇਜ-6, ਐਸ.ਏ.ਐਸ. ਨਗਰ।
ਮਿਤੀ 9 ਨਵੰਬਰ, 2020
ਨੰ:3ਏ-1278/ਅ3(5)/13878-979.-ਇਹ ਕਿ ਸ਼੍ਰੀਮਤੀ ਦਵਿੰਦਰ ਕੌਰ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ, ਗਰੇਡਿੰਗ ਸਹਾਇਕ ਨੁੂੰ ਤਰਸ ਦੇ ਅਧਾਰ ਤੇ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ:14456-58/3-18(38)ਅ3(5) ਮਿਤੀ 29-5-2001 ਰਾਹੀਂ ਬਤੌਰ ਕਲਰਕ ਦਫਤਰ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਅਧੀਨ ਨਿਯੁਕਤ ਕੀਤਾ ਗਿਆ ਸੀ। ਕਰਮਚਾਰੀ ਨੇ ਆਪਣੀ ਹਾਜਰੀ ਰਿਪੋਰਟ ਮਿਤੀ 31-5-2001 ਨੂੰ ਪੇਸ਼ ਕੀਤੀ ਸੀ।
ਇਹ ਕਿ ਕਰਮਚਾਰੀ ਨੂੰ ਡਿਊਟੀ ਤੋਂ ਬਿਨਾਂ ਆਗਿਆ ਗੈਰ-ਹਾਜਰ ਰਹਿਣ ਕਾਰਨ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: 3ਏ-1278/ਅ3(5)/16069 ਮਿਤੀ 05-09-2019 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ 1970 ਦੀ ਧਾਰਾ 8 ਅਧੀਨ ਹੇਠ ਦਰਸਾਏ ਦੋਸ਼ਾਂ ਤਹਿਤ ਦੋਸ ਸੂਚੀ ਜਾਰੀ ਕੀਤੀ ਗਈ ਸੀ:-
1. ਬਿਨ੍ਹਾਂ ਛੁੱਟੀ ਪ੍ਰਵਾਨ ਕਰਵਾਏ ਲਗਾਤਾਰ ਡਿਊਟੀ ਤੋਂ ਗੇੈਰ ਹਾਜਰ ਰਹਿਣਾ।
2. ਹੁਕਮ ਅਦੁੱਲੀ।
3. ਦਫਤਰੀ ਹੁਕਮਾਂ ਦੀ ਉਲੰਘਣਾ ਕਰਨਾ।
ਇਹ ਕਿ ਕਰਮਚਾਰੀ ਨੂੰ ਦੋਸ਼ ਸੂਚੀ ਇਸ ਦਫਤਰ ਦੇ ਮੀਮੋ ਨੰ:3ਏ-1278/ਅ3(5)16070 ਮਿਤੀ 05-09-2019 ਰਾਹੀਂ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਕਰਮਚਾਰੀ ਨੂੰ ਸਰਵ ਕਰਵਾਉਣ ਲਈ ਭੇਜੀ ਗਈ। ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਵੱਲੋਂ ਦੋਸ਼ ਸੂਚੀ ਆਪਣੇ ਪੱਤਰ ਨੰ: 8337 ਮਿਤੀ 12-09-2019 ਰਾਹੀਂ ਕਰਮਚਾਰੀ ਦੇ ਘਰ ਦੇ ਪਤੇ ਤੇ ਭੇਜੀ ਗਈ ਸੀ ਜੋ ਕਿ ਅਣ-ਡਲਿਵਰ ਹੋਏ ਇਸ ਕਥਨ ਨਾਲ left witout A ਵਾਪਿਸ ਆ ਗਈ। ਫਿਰ ਇਸ ਦਫਤਰ ਦੇ ਪੱਤਰ ਨੰ: 3ਏ-1278/ਅ3(5)18200 ਮਿਤੀ 05-11-2019 ਰਾਹੀਂ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਕਿਸੇ ਜੁੰਮੇਵਾਰ ਅਧਿਕਾਰੀ/ਕਰਮਚਾਰੀ ਦੀ ਡਿਊਟੀ ਲਗਾ ਕੇ ਚਾਰਜ ਸੀਟ ਸਰਵ ਕਰਵਾਉਣ ਲਈ ਲਿਖਿਆ ਗਿਆ। ਜਿਸ ਦੇ ਸਬੰਧ ਵਿੱਚ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਵੱਲੋਂ ਪੱਤਰ ਨੰ:11051 ਮਿਤੀ 11-12-2019 ਰਾਹੀਂ ਸੂਚਿਤ ਕੀਤਾ ਗਿਆ ਸੀ, ਕਿ ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਨੂੰ ਦੋਸ਼ ਸੂਚੀ ਸਰਵ ਕਰਵਾਉਣ ਲਈ ਪੱਤਰ ਨੰ: 10519-21 ਮਿਤੀ 21-11-2019 ਰਾਹੀਂ ਸ਼੍ਰੀ ਕੁਲਵੰਤ ਸਿੰਘ, ਖੇਤੀਬਾੜੀ ਸੂਚਨਾ ਅਫਸਰ, ਸ਼੍ਰੀ ਮਨਿੰੰਦਰ ਸਿੰਘ, ਟੇ੍ਰਨਿੰਗ ਅਫਸਰ ਮੇਲ ਅਤੇ ਸ਼੍ਰੀਮਤੀ ਰਚਨਾ, ਸੀ.ਸਹਾਇਕ PART I] PUNJAB GOVT. GAZ., DECEMBER 25, 2020 (PAUSA 4, 1942 SAKA) 1189 ਕਿ ਉਹ ਪਿਛਲੇ 10 ਸਾਲ ਤੋਂ ਇਸ ਪਿੰਡ ਵਿੱਚ ਨਹੀਂ ਰਹਿੰਦੇ ਹਨ, ਉਹ ਅੰਮ੍ਰਿਤਸਰ ਰਹਿੰਦੇ ਹਨ। ਜਦੋ ਗਠਿਤ ਕਮੇਟੀ ਅੰਮ੍ਰਿਤਸਰ ਦੇ ਐਡਰੇੈਸ ਤੇ ਗਈ ਤਾਂ ਉਹਨਾ ਦੇ ਘਰ ਤੇ ਤਾਲਾ ਲੱਗਾ ਹੋਇਆ ਸੀ ਤੇ ਮਹੁੱਲਾ ਵਾਸੀਆਂ ਦੇ ਕਹਿਣ ਮੁਤਾਬਿਕ ਕਾਊਂਸਲ ਨੇ ਲਿਖ ਕੇ ਦਿੱਤਾ ਹੈ ਕਿ ਸ਼੍ਰੀਮਤੀ ਦਵਿੰਦਰ ਕੌਰ ਪਰਿਵਾਰ ਸਮੇਤ ਵਿਦੇਸ਼ ਚਲੀ ਗਈ ਹੈ। ਜਿਸ ਕਾਰਨ ਚਾਰਜਸੀਟ ਸਰਵ ਨਹੀਂ ਕਰਵਾਈ ਜਾ ਸਕੀ।
ਇਹ ਕਿ ਇਸ ਦਫਤਰ ਵੱਲੋ ਅੰ:ਵਿ:ਪੱਤਰ ਨੰ:3ਏ-1278ਅ3(5)1310 ਮਿਤੀ 23-01-2020 ਰਾਹੀਂ ਸ਼੍ਰੀ ਜਗਤਾਰ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਨੂੰ ਪੜਤਾਲੀਆ ਅਫਸਰ ਲਗਾਇਆ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਆਪਣੇ ਅੰ:ਵਿ:ਪੱਤਰ ਨੰ: 2105/ਸਟੈਨੋ ਮਿਤੀ 25-9-2020 ਰਾਹੀਂ ਆਪਣੀ ਪੜਤਾਲ ਰਿਪੋਰਟ ਭੇਜੀ ਗਈ, ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਮੇਰੇ ਵੱਲੋ ਬਤੌਰ ਪੜਤਾਲੀਆ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਦੁਬਾਰਾ ਪੜਤਾਲ ਕੀਤੀ ਗਈ, ਉਸ ਅਨੁਸਾਰ ਸ਼੍ਰੀਮਤੀ ਦਵਿੰਦਰ ਕੌਰ ਦੇ ਮਕਾਨ ਤੇ ਤਾਲਾ ਲੱਗਾ ਹੋਇਆ ਸੀ ਅਤੇ ਗੁਆਢੀ ਸ਼੍ਰੀ ਅੰਮਿਤ ਕੁਮਾਰ ਪੁੱਤਰ ਸ਼੍ਰੀ ਅਰੁੱਦ ਮਕਾਨ ਨੰ: 200 ਏ ਸਰਦਾਰ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਸ਼੍ਰੀਮਤੀ ਦਵਿੰਦਰ ਕੌਰ ਵਿਦੇਸ਼ ਚਲੀ ਗਈ ਹੈ। ਇਸ ਤੋਂ ਇਲਾਵਾ ਉਸ ਇਲਾਕੇ ਦੇ ਕੌਂਸਲਰ ਸ਼੍ਰੀ ਅਸਵਨੀ ਕੁਮਾਰ ਨਵੀ ਭਗਤ ਨੇ ਵੀ ਲਿਖਤੀ ਬਿਆਨ ਦਿੱਤਾ ਕਿ ਸ਼੍ਰੀਮਤੀ ਦਵਿੰਦਰ ਕੌਰ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ ਨੂੰ ਜਾਤੀ ਤੌਰ ਤੇ 8-10 ਸਾਲ ਤੋਂ ਜਾਣਦਾ ਹੈ। ਉਹ ਉਪਰੋਕਤ ਪਤੇ ਤੇ ਪਿਛਲੇ ਇੱਕ ਸਾਲ ਤੋਂ ਨਹੀਂ ਰਹਿ ਰਹੀ। ਮਹੁੱਲਾ ਵਾਸੀਆਂ ਦੇ ਕਹਿਣ ਮੁਤਾਬਿਕ ਉਹ ਪਰਿਵਾਰ ਸਮੇਤ ਵਿਦੇਸ਼ ਚਲੀ ਗਏ ਹਨ। ਇਸ ਤੋਂ ਇਲਾਵਾ ਦੂਸਰੇ ਐਡਰੈਸ ਮੁਤਾਬਿਕ ਪਿੰਡ ਕਸੇਲ (ਹਰਬੰਸਪੁਰਾ) ਦੇ ਸਰਪੰਚ ਨੇ ਵੀ ਲਿਖਤੀ ਬਿਆਨ ਦਿੱਤੀ (ਕਾਪੀ ਨੱਥੀ) ਕਿ ਸ਼੍ਰੀਮਤੀ ਦਵਿੰਦਰ ਕੌਰ, ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ ਪਿਛਲੇ 10 ਸਾਲ ਤੋਂ ਇਸ ਪਤੇ ਤੇ ਨਹੀਂ ਰਹਿ ਰਹੀ, ਸ਼ਹਿਰ ਚਲੀ ਗਈ ਹੈ ਇਸ ਕਰਕੇ ਚਾਰਜਸ਼ੀਟ ਨਹੀਂ ਲੈ ਸਕਦੇ। ਇਸ ਤਰ੍ਹਾਂ ਕਰਮਚਾਰਨ ਵਿਦੇਸ਼ ਹੋਣ ਕਾਰਨ ਪੜਤਾਲ ਵਿੱਚ ਸਾਮਲ ਨਹੀਂ ਹੋ ਸਕੀ ਅਤੇ ਕਰਮਚਾਰਨ ਦੇ ਪੜਤਾਲ ਵਿੱਚ ਸਾਮਿਲ ਨਾ ਹੋਣ ਕਰਕੇ ਇਹ ਪੜਤਾਲ ਮੁਕੰਮਲ ਨਹੀਂ ਹੋ ਸਕੀ।
ਇਹ ਕਿ ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਜੋ ਕਿ ਮਿਤੀ 11-9-2018 ਤੋਂ ਲਗਾਤਾਰ ਡਿਊਟੀ ਤੇ ਗੈਰ ਹਾਜਰ ਚੱਲ ਰਹੀਂ ਹੈ। ਜਿਸ ਦਾ ਗੈਰ ਹਾਜਰੀ ਦਾ ਸਮਾਂ ਇੱਕ ਸਾਲ ਤੋਂ ਵੱਧ ਹੋ ਚੁੱਕਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸਾਖਾ) ਦੇ ਪੱਤਰ ਮਿਤੀ 12-5-2017 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨਾਂ ਪਹਿਲਾਂ ਛੁੱਟੀ ਮੰਨਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ ਹਾਜਰ ਰਹਿੰਦਾ ਹੈ ਅਤੇ ਇਹ ਗੈਰ ਹਾਜਰ ਦਾ ਸਮਾਂ ਚਲਦੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਜਾਂਦਾ ਹੈ ਤਾਂ ਉਸ ਵੱਲੋਂ ਸਰਕਾਰੀ ਸਰਵਿਸ ਤੋਂ ਅਸਤੀਫਾ ਦਿੱਤਾ ਸਮਝਿਆ ਜਾਵੇਗਾ, ਭਾਵ ਉਸ ਵੱਲੋਂ ਸਰਕਾਰੀ ਸਰਵਿਸ ਤੋਂ (deemed resignation) ਮੰਨਿਆ ਜਾਵੇਗਾ।
ਉਪਰੋਕਤ ਨੂੰ ਮੁੱਖ ਰੱਖਦੇ ਹੋਏ ਅਤੇ ਪੂਰੀ ਗੱਹੁ ਨਾਲ ਵਿਚਾਰਦੇ ਹੋਏ ਮੈਂ ਰਾਜੇਸ਼ ਵਸ਼ਿਸਟ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਦਫਤਰ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਮਿਤੀ 11-09-2018 ਤੋਂ ਲਗਾਤਾਰ ਹੁਣ ਤੱਕ ਆਪਣੀ ਡਿਊਟੀ ਤੋਂ ਬਿਨ੍ਹਾ ਆਗਿਆ ਗੇੈਰ ਹਾਜਰ ਰਹਿਣ ਕਰਕੇ, ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ 1970 ਦੀ ਧਾਰਾ 8 ਅਧੀਨ ਉਸ ਦੀਆਂ ਸੇਵਾਵਾਂ ਸਮਾਪਤ ਕਰਦਾ ਹਾਂ।
ਕਰਮਚਾਰੀ ਦਾ ਪੱਕਾ ਪਤਾ ਹੇਠ ਲਿਖੇ ਅਨੁਸਾਰ ਹੈ:-
ਪੱਕਾ ਪਤਾ: 1. ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਪਤਨੀ ਲੇਟ ਸ਼੍ਰੀ ਤੇਜਿੰਦਰ ਸਿੰਘ ਵਾਸੀ
ਮਕਾਨ ਨੰ 199 ਪਿੰਡ ਤੁੰਗਵਾਲਾ, ਸਰਦਾਰ ਐਵੇਨਿਊ, ਅੰਮ੍ਰਿਤਸਰ।
2. ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ
ਪਿੰਡ: ਵੀ.ਪੀ.U ਕਸੇਲ, ਅੰਮ੍ਰਿਤਸਰ।
ਸਹੀ/-
ਰਾਜੇਸ਼ ਵਸ਼ਿਸ਼ਟ,
ਡਾਇਰੈਕਟਰ,
ਮਿਤੀ: 15-10-2020 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।