Published by AuthorityPublished by AuthorityPublished by AuthorityPublished by AuthorityPublished by Authority
No. 5 ] CHANDIGARH, FRIDAY, JANUARY 29, 2021 (MAGHA 9, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 16 ਦਸੰਬਰ, 2020
ਨੰ:15/01/2020-2ਸਪ1/1121.-ਸ਼਼੍ਰੀ ਗੁਰਆਲਮ ਸਿੰਘ ਬਰਾੜ, ਕਾਰਜਕਾਰੀ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਵਿਭਾਗ ਵਿੱਚ ਆਪਣੀ 10 ਸਾਲ 4 ਮਹੀਨੇ ਦੀ ਸੇਵਾ ਪੂਰੀ ਹੋਣ ਉਪਰੰਤ ਆਪਣੇ ਨਿੱਜੀ ਕਾਰਨ ਦੱਸਦੇ ਹੋਏ ਅਸਤੀਫਾ ਦਿੱਤਾ ਹੈ। ਅਧਿਕਾਰੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਵਿਚਾਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਪੱਤਰ ਨੰ: 196-(GOI)-2SH-74/44174, ਮਿਤੀ 09.01.1975 ਅਤੇ ਸਿਵਲ ਸੇਵਾਵਾਂ ਨਿਯਮਾਂਵਾਲੀ-2 ਦੇ ਨਿਯਮ 5.9 ਤਹਿਤ, ਅਧਿਕਾਰੀ ਦਾ ਅਸਤੀਫਾ ਮਿਤੀ 16.12.2020 ਤੋਂ ਪ੍ਰਵਾਨ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁੱਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਵੱਲ ਜੇਕਰ ਕੋਈ ਬਕਾਇਆ ਰਾਸ਼ੀ ਹੋਵੇਗੀ ਤਾਂ ਇਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਦਸੰਬਰ, 2020
ਜਲ ਸਰੋਤ ਵਿਭਾਗ।
2211/1-2021/Pb. Govt. Press, S.A.S. Nagar
( 114)