Published by AuthorityPublished by AuthorityPublished by AuthorityPublished by AuthorityPublished by Authority
No. 6 ] CHANDIGARH, FRIDAY, FEBRUARY 5, 2021 (MAGHA 16, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 31 ਦਸੰਬਰ, 2020
ਨੰ:1/32/2020-ET1/16021.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼਼੍ਰੀ ਧਰਮਪਾਲ ਸਿੰਘ, ਸਟੇਟ ਟੈਕਸ ਅਫਸਰ, ਮੋਬਾਇਲ ਵਿੰਗ ਲੁਧਿਆਣਾ ਨੂੰ ਸਵੈ-ਇੱਛੁਕ ਰਿਟਾਇਰਮੈਂਟ ਲੈਣ ਸਬੰਧੀ ਦਿੱਤੇ ਨੋਟਿਸ/ਪ੍ਰਤੀ ਬੇਨਤੀ ਮਿਤੀ 23-11-2020 ਅਤੇ ਸਟੇਟ ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਸਨਮੁੱਖ ਉਸ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼) 1975 ਦੇ ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮਿਤੀ 31-12-2020 ਨੂੰ ਬਾਅਦ ਦੁਪਹਿਰ ਤੋਂ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਸਵੈ-ਇਛੁੱਕ ਸੇਵਾ ਨਿਵਿਰਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ :-
1) ਸਵੈ-ਇਛੁੱਕ ਸੇਵਾ ਨਿਵਿਰਤੀ ਸਬੰਧੀ ਦਿੱਤੇ ਗਏ ਨੋਟਿਸ ਮਿਤੀ 23-11-2020 ਜੋ ਕਿ ਨਿਯਮਾਂ ਅਨੁਸਾਰ ਤਿੰਨ ਮਹੀਨੇ ਤੋਂ ਘੱਟ ਦੇ ਸਮੇਂ ਦਾ ਹੈ। ਜਿਸ ਕਰਕੇ ਉਸ ਨੂੰ 3 ਮਹੀਨੇ ਦੇ ਨੋਟਿਸ ਤੋਂ ਘੱਟ ਸਮੇਂ ਦੇ ਬਦਲੇ ਉਤਨੇ ਸਮੇਂ ਦੀ ਤਨਖਾਹ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਉਣੀ ਪਵੇਗੀ;
2) ਉਸ ਦੀ ਸਵੈ-ਇਛੁੱਕ ਸੇਵਾ ਨਿਵਿਰਤੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਼ਵਿੱਚ ਚੱਲ ਰਹੇ ਅਤੇ ਹੋਰ ਕਿਸੇ ਅਦਾਲਤੀ ਫੈਸਲੇ ਅਤੇ ਪ੍ਰਸੋਨਲ ਵਿਭਾਗ ਅਤੇ ਵਿੱਤ ਵਿਭਾਗ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁੱਖ ਹੋਵੇਗੀ ;
3. ਸਵੈ-ਇਛੁੱਕ ਸੇਵਾ ਨਿਵਿਰਤੀ ਉਪਰੰਤ ਜੇਕਰ ਉਸ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਜਿਲਦ-II) ਦੇ ਨਿਯਮ 2.2 ਬੀ ਅਧੀਨ ਕਾਰਵਾਈ ਕੀਤੀ ਜਾਵੇਗੀ।
ਏ.ਵੈਨੂੰ ਪ੍ਰਸਾਦ,
ਵਿੱਤੀ ਕਮਿਸ਼ਨਰ (ਕਰ) ਪੰਜਾਬ ਸਰਕਾਰ,
ਆਬਕਾਰੀ ਤੇ ਕਰ ਵਿਭਾਗ।