Published by Authority
No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-2 ਸ਼ਾਖਾ)
ਅਧਿਸੂਚਨਾ
ਮਿਤੀ 21 ਜਨਵਰੀ, 2021
ਨੰ: 8/10/2020-5ਸਪ2/62/1-6.- ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1, ਜਲ ਸਰੋਤ ਵਿਭਾਗ, ਦੀ ਸੇਵਾ ਕਰੀਬ 36 ਸਾਲ ਦੇ ਲਗਭਗ ਹੋ ਗਈ ਹੈ ਅਤੇ ਘਰੇਲੂ ਹਲਾਤਾਂ ਕਰਕੇ ਉਹ ਆਪਣੀ ਸਰਕਾਰੀ ਸੇਵਾ ਤੋਂ ਮਿਤੀ 04/01/2021 ਨੂੰ ਦੁਪਹਿਰ ਤੋਂ ਬਾਅਦ ਪ੍ਰੀ-ਮੈਚUਰ ਰਿਟਾਇਰਮੈਂਟ ਲੈਣਾ ਚਾਹੁੰਦੀ ਹੈ।ਇਹ ਪ੍ਰੀ-ਮੈਚUਰ ਰਿਟਾਇਰਮੈਂਟ ਲੈਣ ਲਈ ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਨੇ 03 ਮਹੀਨਿਆਂ ਦਾ ਨੋਟਿਸ ਦਿੱਤਾ ਹੈ। ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਵੱਲੋਂ ਮੁੱਖ ਇੰਜੀਨੀਅਰ/ਹੈਡਕੁਆਰਟਰ ਦਫਤਰ ਵਿਖੇ ਬਤੌਰ ਸੁਪਰਡੰਟ ਗਰੇਡ-1 ਕੰਮ ਕਰ ਰਹੀ ਸ਼੍ਰੀਮਤੀ ਹਰਬੰਸ ਕੌਰ ਸਪੁੱਤਰੀ ਲੇਟ ਸ਼੍ਰੀ ਮੋਹਨ ਸਿੰਘ ਵਾਸੀ ਮਕਾਨ ਨੰ. 3056, ਸੈਕਟਰ 38ਡੀ, ਦਾ ਸ਼ਿਊਰਟੀ ਬੋਂਡ ਲਗਾਇਆ ਹੈ ਕਿ ਜੇਕਰ ਉਸ ਦਾ ਮਹਿਕਮੇ ਵੱਲੋਂ ਕੋਈ ਵੀ ਬਕਾਇਆ ਨਿਕਲਦਾ ਹੈ ਤਾਂ ਸ਼ਿਊਰਟੀ ਦੇਣ ਵਾਲਾ ਕਰਮਚਾਰੀ ਇਸ ਦਾ ਦੇਣਦਾਰ ਹੋਵੇਗਾ।
2. ਉਕਤ ਦੇ ਸਨਮੁੱਖ ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਦੇ ਕੇਸ ਨੂੰ ਵਿਚਾਰਨ ਉਪਰੰਤ ਪੰਜਾਬ ਸਿਵਲ ਸੇਵਾਵਾਂ (ਪ੍ਰੀ-ਮੈਚਿਉਰ ਰਿਟਾਇਰਮੈਂਟ) ਨਿਯਮ, 1975 ਦੇ ਨਿਯਮ 3(3) (ਏ) ਵਿੱਚ ਕੀਤੇ ਉਪਲਬੰਧਾਂ ਦੀ ਰੋਸ਼ਨੀ ਵਿੱਚ ਵਿਚਾਰਦੇ ਹੋਏ, ਮਿਤੀ 04-01-2021 (ਬਾਅਦ ਦੁਪਹਿਰ) ਨੂੰ ਸਰਕਾਰੀ ਸੇਵਾ ਤੋਂ ਸਵੈ-ਇੱਛੁਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
3. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏੇ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਜਨਵਰੀ, 2021
ਜਲ ਸਰੋਤ ਵਿਭਾਗ।