Servants of Knowledge
Punjab Gazette · Government of Punjab

Regarding Nupinderpal Singh Clerk

Published 12 February 2021

Department
Deputy Commissioner(DC),Jalandhar
Type
Ordinary
Notification no.
193
Gazetteid
CHD/0092/2021-2023
Identifier
in.gazette.punjabdsa.2021-02-12.49109
Languages
English, Punjabi

click here for IIIF manifest

PART I] PUNJAB GOVT. GAZ., FEBRUARY 12, 2021 (MAGHA 23, 1942 SAKA) 193

Published by Authority

No. 7 ] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਦਫਤਰ ਡਿਪਟੀ ਕਮਿਸ਼ਨਰ, ਜਲੰਧਰ

(ਅਮਲਾ ਸ਼ਾਖਾ)

ਹੁਕਮ

ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ, ਐਮ.ਏ.ਸ਼ਾਖਾ ਦੀ ਦਰਖਾਸਤ ਮਿਤੀ 17/01/2019 ਦੇ ਅਧਾਰ ਤੇ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀ-2 ਸ਼ਾਖਾ) ਦੇ ਪੱਤਰ ਨੰ: 12/151/15-2ਪੀਪੀ2/782248/1 ਮਿਤੀ 24/6/2016 ਵਿੱਚ ਦਰਜ਼ ਸ਼ਰਤਾਂ ਦੇ ਤਹਿਤ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: 487-90/ਈ.ਏ ਮਿਤੀ 01/02/2019 ਰਾਹੀਂ ਕਨੇਡਾ ਵਿਖੇ ਜਾਣ ਲਈ ਮਿਤੀ 05/02/2019 ਤੋਂ 21/03/2019 ਤੱਕ ਐਕਸ ਇੰਡੀਆ ਲੀਵ ਇਸ ਸ਼ਰਤ ਤੇ ਮੰਜੂਰ ਕੀਤੀ ਗਈ ਸੀ ਕਿ ਕਰਮਚਾਰੀ ਵਿਦੇਸ਼ ਵਿੱਚ ਜਾ ਕੇ ਛੁੱਟੀ ਵਿਚ ਵਾਧੇ ਦੀ ਮੰਗ ਨਹੀਂ ਕਰੇਗਾ। ਪ੍ਰੰਤੂ ਫਿਰ ਵੀ ਕਰਮਚਾਰੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਇਸ ਦਫਤਰ ਵਲੋਂ ਲਗਾਈਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰਕੇ ਵਿਦੇਸ਼ ਵਿਚੋਂ ਹੀ ਮੌਸਮ ਖਰਾਬ ਹੋਣ ਅਤੇ ਟਿਕਟ ਸਮੇਂ ਸਿਰ ਨਾ ਮਿਲਣ ਦਾ ਬਹਾਨਾਂ ਦੱਸ ਕੇ ਈਮੇਲ ਰਾਹੀਂ ਮਿਤੀ 27/03/2019 ਤੱਕ ਛੁੱਟੀ ਵਿੱਚ ਵਾਧੇ ਦੀ ਦਰਖਾਸਤ ਦਿੱਤੀ।

ਜਿਸ ਮੁਤਾਬਕ ਕਰਮਚਾਰੀ ਨੇ ਮਿਤੀ 28/03/2019 ƒ ਦਫਤਰ ਹਾਜਰ ਹੋਣਾ ਸੀ, ਪ੍ਰੰਤੂ ਕਰਮਚਾਰੀ ਹਾਜਰ ਨਹੀਂ ਆਇਆ, ਜਿਸ ਕਰਕੇ ਇਸ ਦਫਤਰ ਦੇ ਪੱਤਰ ਨੰ: 1309/ਅਸ ਮਿਤੀ 01/04/2019 ਅਤੇ ਪੱਤਰ ਨੰ: 1310/ਅਸ ਮਿਤੀ 01/04/2019 ਰਾਹੀਂ ਉਸਦੇ ਘਰ ਦੇ ਪੱਕੇ ਪਤੇ ਅਤੇ ਵਿਦੇਸ਼ ਵਿੱਚ ਰਹਿਣ ਦੇ ਪਤੇ ਤੇ ਰਜਿਸਟਰਡ ਪੋਸਟ ਰਾਹੀਂ ਤੁਰੰਤ ਦਫਤਰ ਵਿੱਚ ਹਾਜਰ ਆ ਕੇ ਗੈਰ ਹਾਜਰੀ ਸਬੰਧੀ ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਕਰਮਚਾਰੀ ਦੀ ਛੁੱਟੀ ਵਿੱਚ ਵਾਧੇ ਸਬੰਧੀ ਦਰਖਾਸਤ ਵਿੱਚ ਠੋਸ ਕਾਰਨ ਨਾ ਹੋਣ ਕਰਕੇ ਦਫਤਰ ਦੇ ਪੱਤਰ ਨੰ: 1331-32/ਅਸ ਮਿਤੀ 03/04/2019 ਰਾਹੀਂ ਛੁੱਟੀ ਅਪ੍ਰਵਾਨ ਕਰਕੇ ਤੁਰੰਤ ਦਫਤਰ ਵਿਖੇ ਹਾਜਰ ਹੋਣ ਲਈ ਲਿਖਿਆ ਗਿਆ ਸੀ। ਪ੍ਰੰਤੂ ਕਰਮਚਾਰੀ ਲਗਾਤਾਰ ਬਿਨ੍ਹਾਂ ਛੁੱਟੀ ਮੰਜੂਰ ਕਰਵਾਏ ਮਿਤੀ 22/03/2019 ਤੋਂ ਦਫਤਰ ਤੋਂ ਗੈਰ ਹਾਜਰ ਚੱਲਿਆ ਆ ਰਿਹਾ ਹੈ। ਇਸ ਸਬੰਧੀ ਇਸ ਦਫਤਰ ਦੇ ਰਜਿਸਟਰਡ ਪੱਤਰ ਨੰ: 1387-88/ਅਸ ਮਿਤੀ 09/4/2019 ਰਾਹੀਂ ਉਸ ƒ ਕਾਰਨ ਦੱਸੋ ਨੋਟਿਸ ਘਰ ਦੇ ਪਤੇ ਤੇ ਜਾਰੀ ਕੀਤੇ ਗਏ, ਪ੍ਰੰਤੂ ਇਹ ਪੱਤਰ ਅਣਵੰਡੇ ਦਫਤਰ ƒ ਪ੍ਰਾਪਤ ਹੋਏ ਅਤੇ ਉਸ ਵੱਲੋਂ ਉਕਤ ਸਬੰਧੀ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ ਹੈ। ਅਜਿਹਾ ਕਰਕੇ ਕਰਮਚਾਰੀ ਵੱਲੋਂ ਡਿਊਟੀ ਪ੍ਰਤੀ ਘੋਰ ਅਣਗਹਿਲੀ ਅਤੇ ਅਨੁਸ਼ਾਸ਼ਨਹੀਨਤਾ ਦਾ ਸਬੂਤ ਪੇਸ਼ ਕੀਤਾ ਹੈ।

ਇਸ ਉਪਰੰਤ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ਐਮ.ਏ. ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਦੀ ਵਿਭਾਗੀ ਪੜਤਾਲ ਸਹਾਇਕ ਕਮਿਸ਼ਨਰ (ਜ), ਜਲੰਧਰ ਵੱਲੋਂ ਕਰਵਾਈ ਗਈ। ਸਹਾਇਕ ਕਮਿਸ਼ਨਰ (ਜ) ਜਲੰਧਰ ਵੱਲੋਂ ਆਪਣੇ ਪੱਤਰ ਨੰ: 167/ਸਟੈਨੋ ਮਿਤੀ 03-12-2019 ਰਾਹੀਂ ਰਿਪੋਰਟ ਇਸ ਦਫਤਰ ƒ ਭੇਜੀ ਗਈ। ਇਸ ਰਿਪੋਰਟ ਵਿੱਚ ਉਨ੍ਹਾਂ ਵੱਲੋਂਦੱਸਿਆ ਗਿਆ ਕਿ ਤਹਿਸੀਲਦਾਰ ਜਲੰਧਰ-1 ਰਾਹੀਂ ਇਸ ਕਰਮਚਾਰੀ ƒ ਦਫਤਰ ਵਿੱਚ ਮਿਤੀ 14-10-2019 ƒ ਹਾਜਰ ਹੋਣ ( 193 ) 194 PUNJAB GOVT. GAZ., FEBRUARY 12, 2021 (MAGHA 23, 1942 SAKA) PART I] ਲਈ ਇਤਲਾਹ ਕਰਵਾਉਣ ਲਈ ਪੱਤਰ ਭੇਜਿਆ ਗਿਆ। ਤਹਿਸੀਲਦਾਰ ਜਲੰਧਰ-1 ਵੱਲੋਂ ਰਿਪੋਰਟ ਭੇਜੀ ਗਈ ਕਿ ਦਿੱਤੇ ਹੋਏ ਪਤੇ ਤੇ ਕਾਫੀ ਦਿਨਾਂ ਤੋਂ ਤਾਲਾ ਲੱਗਾ ਹੋਇਆ ਹੈ ਅਤੇ ਫੋਨ ਨੰਬਰ ਵੀ ਬੰਦ ਹੈ। ਇਸ ਕਰਕੇ ਇਤਲਾਹ ਨਹੀਂ ਹੋ ਸਕੀ। ਇਸ ਤੋਂ ਬਾਅਦ ਪੜਤਾਲੀਆ ਅਫਸਰ ਵੱਲੋਂ ਪੱਤਰ ਨੰ: 140-41/ਸਟੈਨੋ ਮਿਤੀ 16/10/2019 ਰਾਹੀਂ ਕਰਮਚਾਰੀ ਦੇ ਲੋਕਲ ਐਡਰੈਸ ਅਤੇ ਵਿਦੇਸ਼ ਦੇ ਐਡਰੈਸ ਤੇ ਮਿਤੀ 28/11/2019 ƒ ਉਨ੍ਹਾਂ ਦੇ ਦਫਤਰ ਹਾਜਰ ਹੋਣ ਲਈ ਰਜਿਸਟਰ ਪੱਤਰ ਜਾਰੀ ਕੀਤੇ ਗਏ। ਪਰ ਕਰਮਚਾਰੀ ਇਸ ਮਿਤੀ ƒ ਵੀ ਹਾਜਰ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਦਾ ਲੋਕਲ ਰਜਿਸਟਰਡ ਪੱਤਰ ਨੰ: 148-49/ਸਟੈਨੋ ਮਿਤੀ 14/11/2019 ਅਣਵੰਡਿਆ ਹੀ ਵਾਪਿਸ ਪ੍ਰਾਪਤ ਹੋਇਆ ਹੈ। ਇੰਨੇ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਕਰਮਚਾਰੀ ਉਨ੍ਹਾਂ ਦੇ ਦਫਤਰ ਵਿੱਚ ਹਾਜਰ ਨਹੀਂ ਆਇਆ। ਪੜਤਾਲੀਆ ਅਫਸਰ ਵੱਲੋਂ ਆਪਣੀ ਰਿਪੋਰਟ ਦੇ ਆਖੀਰ ਵਿਚ ਲਿਖਿਆ ਹੈ ਕਿ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ƒ ਤਿੰਨ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਇਹ ਕਰਮਚਾਰੀ ਦਫਤਰ ਹਾਜਰ ਨਹੀਂ ਆਇਆ। ਜਿਸਤੋਂ ਜਾਪਦਾ ਹੈ ਕਿ ਕਰਮਚਾਰੀ ਜਾਣ ਬੁਝ ਕੇ ਦਫਤਰ ਹਾਜਰ ਨਹੀਂ ਹੋ ਰਿਹਾ। ਇਸ ਲਈ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ ਤੇ ਲਗਾਏ ਦੋਸ਼ ਸਿੱਧ ਹੁੰਦੇ ਹਨ।

ਇਸ ਤੋਂ ਬਾਅਦ ਇਸ ਦਫਤਰ ਵੱਲੋਂ ਮਿਤੀ 20-03-2020 ƒ ਅਜੀਤ ਅਤੇ ਜਗਬਾਣੀ ਅਖਬਾਰ ਵਿਚ ਨੋਟਿਸ ਰਾਹੀਂ ਕਰਮਚਾਰੀ ƒ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਸੁਣਵਾਈ ਲਈ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਵਿਖੇ ਹਾਜਰ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ। ਪ੍ਰੰਤੂ ਉਕਤ ਅਖਬਾਰਾਂ ਵਿਚ ਨੋਟਿਸ ਛੱਪਣ ਤੋਂ ਬਾਅਦ ਵੀ ਇਹ ਕਰਮਚਾਰੀ ਨਾ ਹੀ ਇਸ ਦਫਤਰ ਵਿਖੇ ਹਾਜਰ ਆਇਆ ਅਤੇ ਨਾ ਹੀ ਇਸ ਵੱਲੋਂ ਕੋਈ ਲਿਖਤੀ ਸੂਚਨਾ ਇਸ ਦਫਤਰ ƒ ਪ੍ਰਾਪਤ ਹੋਈ ਹੈ।

ਕਰਮਚਾਰੀ ƒ ਇਸ ਦਫਤਰ ਵੱਲੋਂ ਆਪਣੀ ਡਿਊਟੀ ਤੇ ਹਾਜਰ ਆਉਣ ਲਈ ਕਈ ਮੌਕੇ ਦਿੱਤੇ ਗਏ ਪਰੰਤੂ ਕਰਮਚਾਰੀ ਨਾ ਹੀ ਦਫਤਰ ਹਾਜਰ ਆਇਆ ਅਤੇ ਨਾ ਹੀ ਉਸ ਵਲੋਂ ਕੋਈ ਲਿਖਤੀ ਜਵਾਬ ਇਸ ਦਫਤਰ ƒ ਪ੍ਰਾਪਤ ਹੋਇਆ ਹੈ। ਉਕਤ ਤੋਂ ਇਲਾਵਾ ਪੰਜਾਬ ਸਰਕਾਰ, ਵਿੱਤ ਵਿਭਾਗ, ਵਿੱਤ ਪ੍ਰਸੋਨਲ-2, ਸ਼ਾਖਾ ਵੱਲੋਂ ਜਾਰੀ ਹਦਾਇਤਾਂ ਪੱਤਰ ਨੰ:

2/1/2017-3ਵਿਪ੍ਰ/189 ਮਿਤੀ ਚੰਡੀਗੜ੍ਹ 12-5-2017 ਅਨੁਸਾਰ ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨ੍ਹਾਂ ਪਹਿਲਾਂ ਛੁੱਟੀ ਮੰਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ ਹਾਜਰ ਰਹਿੰਦਾ ਹੈ ਅਤੇ ਇਹ ਗੈਰ ਹਾਜਰੀ ਦਾ ਸਮਾਂ ਚਲਦੇ ƒ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਜਾਂਦਾ ਹੈ ਤਾਂ ਉਸ ਵੱਲੋਂ ਸਰਕਾਰੀ ਸਰਵਿਸ ਤੋਂ ਅਸਤੀਫਾ ਦਿੱਤਾ ਗਿਆ ਸਮਝਿਆ ਜਾਵੇਗਾ ਭਾਵ ਉਸ ਵੱਲੋਂ ਸਰਕਾਰੀ ਸਰਵਿਸ ਤੋਂ deemed resignation ਮੰਨਿਆ ਜਾਵੇਗਾ। ਇਹ ਸਮਾਂ ਮੁਕੰਮਲ ਹੋਣ ਤੋਂ ਉਸƒ ਸਰਕਾਰੀ ਸਰਵਿਸ ਵਿਚ ਮੁੜ ਜੁਆਇਨ ਨਹੀਂ ਕਰਵਾਇਆ ਜਾਵੇਗਾ। ਇਸ ਲਈ ਮੈਂ ਘਨਸ਼ਿਆਮ ਥੋਰੀ, ਆਈ.ਏ.ਐਸ. ਡਿਪਟੀ ਕਮਿਸ਼ਨਰ, ਜਲੰਧਰ ਉਕਤ ਸਾਰੇ ਤੱਥਾਂ ƒ ਮੁੱਖ ਰੱਖਦੇ ਹੋਏ ਅਤੇ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਰੂਲਜ਼ 1970 ਦੇ ਨਿਯਮ 13 (2) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਨੁਪਿੰਦਰਪਾਲ ਸਿੰਘ, ਕਲਰਕ, ਐਮ.ਏ. ਸ਼ਾਖਾ ਦਫਤਰ ਡਿਪਟੀ ਕਮਿਸ਼ਨਰ, ਜਲੰਧਰ ƒ ਸਰਕਾਰੀ ਸੇਵਾਵਾਂ ਤੋਂ ਡਿਸਮਿਸ ਕਰਦਾ ਹਾਂ।

ਇਹ ਹੁਕਮ ਫੌਰੀ ਤੌਰ ਤੇ ਲਾਗੂ ਕੀਤਾ ਜਾਂਦਾ ਹੈ।

ਸਹੀ/-

ਡਿਪਟੀ ਕਮਿਸ਼ਨਰ

ਜਲੰਧਰ।

2222/02-2021/Pb. Govt. Press, S.A.S. Nagar

Cite this issue. Punjab Gazette, Government of Punjab, 12 February 2021. Indian Gazettes, https://egazette.servantsofknowledge.in/details/in.gazette.punjabdsa.2021-02-12.49109/. Archive identifier in.gazette.punjabdsa.2021-02-12.49109.