Published by AuthorityPublished by AuthorityPublished by AuthorityPublished by AuthorityPublished by Authority
No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਅਤੇੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 29 ਜਨਵਰੀ, 2021
ਨੰ:05/06/2021-4BR1/136691/1.-ਸ਼੍ਰੀ ਹਰਬੰਸ ਸਿੰਘ, ਪੁੱਤਰ ਸ਼੍ਰੀ ਬਲਦੇਵ ਸਿੰਘ ਉਪ ਮੰਡਲ ਇੰਜ਼ਨੀਅਰ (ਸਿਵਲ) ƒ 58 ਸਾਲ ਦੀ ਉਮਰ ਪੂਰੀ ਕਰਨ ਤੇ ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਮਿਤੀ 31.01.2021 ਬਾ.ਦੁ. ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਅਧਿਕਾਰੀ ਵਿਰੁਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਵਿਕਾਸ ਪ੍ਰਤਾਪ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਜਨਵਰੀ, 2021
ਲੋਕ ਨਿਰਮਾਣ ਵਿਭਾਗ।