Servants of Knowledge
Punjab Gazette · Government of Punjab

Regarding Smt Jaswinder Kaur Clerk

Published 26 February 2021

Department
Deputy Commissioner(DC),Patiala
Type
Ordinary
Notification no.
11
Gazetteid
CHD/0092/2021-2023
Identifier
in.gazette.punjabdsa.2021-02-26.49174
Languages
English, Punjabi

click here for IIIF manifest

PART I] PUNJAB GOVT. GAZ., FEBRUARY 26, 2021 (PHGN 7, 1942 SAKA) 271

Published by AuthorityPublished by AuthorityPublished by AuthorityPublished by AuthorityPublished by Authority

No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)

PART I

Punjab Government Notifications and Orders

ਦਫਤਰ ਡਿਪਟੀ ਕਮਿਸ਼ਨਰ, ਪਟਿਆਲਾ

(ਅਮਲਾ ਸ਼ਾਖਾ)

ਦਫਤਰੀ ਹੁਕਮ

ਇਹ ਕਿ ਅਫਸਰ ਇੰਚਾਰਜ, ਪੇਸ਼ੀ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਪਟਿਆਲਾ ਵੱਲੋਂ ਮਿਤੀ 11.06.2020 ਰਾਹੀਂ ਸ਼੍ਰੀਮਤੀ ਜਸਵਿੰਦਰ ਕੌਰ, ਕਲਰਕ, ਦਫਤਰ ਡਿਪਟੀ ਕਮਿਸ਼ਨਰ, ਪਟਿਆਲਾ ਦੇ ਮਿਤੀ 10.06.2019 ਤੋਂ ਬਿਨਾਂ ਛੁੱਟੀ ਦਿੱਤੇ ਲਗਾਤਾਰ ਗੈਰ-ਹਾਜ਼ਰ ਹੋਣ ਸਬੰਧੀ ਰਿਪੋਰਟ ਕੀਤੀ ਗਈ। ਜਿਸ ਦੇ ਆਧਾਰ ਤੇ ਇਸ ਕਰਮਚਾਰਨ ਨੂੰ ਇਸ ਦਫਤਰ ਦੇ ਰਜਿਸਟਰਡ ਪੱਤਰ ਨੰਬਰ 1563/ਅਮਲਾ/ਅਕ-1 ਮਿਤੀ 21.06.2019 ਰਾਹੀਂ ਉਸ ਦੇ ਇਸ ਦਫਤਰ ਦੇ ਰਿਕਾਰਡ ਵਿਚ ਮੌਜੂਦ ਪਤੇ ਤੇ ਕਾਰਨ ਦੱਸੇ ਨੋਟਿਸ ਭੇਜਿਆ। ਇਸ ਨੋਟਿਸ ਦਾ ਜੁਆਬ ਨਾ ਦੇਣ ਕਾਰਣ ਕਰਮਚਾਰਨ ਨੂੰ ਮੁੜ ਰਜਿਸਟਰਡ ਪੱਤਰ ਨੰ: 2215/ਅਮਲਾ/ਅਕ-1 ਮਿਤੀ 20.08.2020 ਰਾਹੀਂ ਕਾਰਨ ਦੱਸੋ ਨੋਟਿਸ ਦਾ ਜੁਆਬ ਦੇਣ ਲਈ ਲਿਖਿਆ ਗਿਆ। ਇਸ ਉਪਰੰਤ ਇਸ ਦਫਤਰ ਦੇ ਪੱਤਰ ਨੰਬਰ 2484/ਅਮਲਾ/ਅਕ-1 ਮਿਤੀ 18.09.2020 ਅਤੇ 2765/ਅਮਲਾ/ਅਕ-1 ਮਿਤੀ 19.10.2020 ਰਾਹੀਂ ਤਹਿਸੀਲਦਾਰ, ਪਟਿਆਲਾ ਰਾਹੀਂ ਕਰਮਚਾਰਨ ਦੇ ਦਫਤਰ ਵਿਚ ਮੌਜੂਦ ਰਿਕਾਰਡ ਦੇ ਪਤੇ ਤੇ ਨੋਟਿਸ ਦੀ ਚਸਪਾਨਗੀ ਅਤੇ ਮੁਨਾਦੀ ਕਰਵਾਈ ਗਈ। ਕਰਮਚਾਰਨ ਵਲੋਂ ਕੋਈ ਵੀ ਜੁਆਬ ਨਾ ਪ੍ਰਾਪਤ ਹੋਣ ਤੇ ਕਰਮਚਾਰਨ ਨੂੰ ਇਸ ਦਫਤਰ ਦੇ ਪਿੱਠ ਅੰਕਣ ਨੰਬਰ 260/ਅਮਲਾ/ਅਕ-1 ਮਿਤੀ 4.02.2020 ਰਾਹੀਂ ਚਾਰਜਸ਼ੀਟ ਕੀਤਾ ਗਿਆ। ਇਹ ਚਾਰਜਸ਼ੀਟ ਰਜਿਸਟਰਡ ਪੱਤਰ ਰਾਹੀਂ ਕਰਮਚਾਰਨ ਦੇ ਪਤੇ ਤੇ ਭੇਜੀ ਗਈ। ਇਸ ਚਾਰਜਸ਼ੀਟ ਦਾ ਜੁਆਬ ਕਰਮਚਾਰਨ ਵੱਲੋਂ ਪ੍ਰਾਪਤ ਨਾ ਹੋਣ ਕਾਰਣ ਕਰਮਚਾਰਨ ਦੀ ਇਸ ਦਫਤਰ ਦੇ ਦਫਤਰੀ ਹੁਕਮ ਨੰਬਰ 204/ਅਮਲਾ, ਮਿਤੀ 15.06.2020 ਰਾਹੀਂ ਵਿਭਾਗੀ ਪੜ੍ਹਤਾਲ ਸਹਾਇਕ ਕਮਿਸ਼ਨਰ (ਜਨਰਲ) ਪਟਿਆਲਾ ਪਾਸ ਲਗਾਈ ਗਈ। ਸਹਾਇਕ ਕਮਿਸ਼ਨਰ (ਜ), ਪਟਿਆਲਾ ਵਲੋਂ ਪੱਤਰ ਨੰਬਰ 44/ਸਟੈਨੋ, ਮਿਤੀ 05.11.2020 ਰਾਹੀਂ ਆਪਣੀ ਪੜ੍ਹਤਾਲੀਆ ਰਿਪੋਰਟ ਭੇਜਦੇ ਹੋਏ ਕਰਮਚਾਰਨ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਦੇ ਰੂਲ 8 ਤਹਿਤ ਨਿਯਮ 5 ਧਾਰਾ 5(v) ਤੋਂ 5(ix) ਵਿੱਚ ਦਰਜ ਵੱਡੀਆਂ ਸਜਾਵਾਂ ਦਿੰਦੇ ਹੋਏ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

ਇਸ ਉਪਰੰਤ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਅਤੇ ਸਰਕਾਰ ਦੇ ਪੱਤਰ ਨੰਬਰ 12/83/2012-2ਪੀਪੀ2/1438, ਮਿਤੀ 12.10.2012 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਤੇ ਸਨਮੁੱਖ ਸ਼੍ਰੀਮਤੀ ਜਸਵਿੰਦਰ ਕੌਰ (ਕਲਰਕ) ਪੁੱਤਰੀ ਸੁਜਾਨ ਸਿੰਘ ਪਤਨੀ ਸ਼੍ਰੀ ਨਵਦੀਪ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 11, ਝਿੱਲ ਰੋਡ, ਪਟਿਆਲਾ ਨੂੰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਅਖਬਾਰ ਵਿਚ ਇਸ਼ਤਿਹਾਰ/ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਕਿ ਉਹਆਪਣੀ ਗੈਰ-ਹਾਜਰੀ ਸਬੰਧੀ ਇਸ਼ਤਿਹਾਰ/ਨੋਟਿਸ ਦੇ ਛੱਪਣ ਤੋਂ 21 ਦਿਨਾਂ ਦੇ ਅੰਦਰ-2 ਆਪਣਾ ਜਵਾਬ/ਸਪਸ਼ਟੀਕਰਨ ਇਸ ਦਫਤਰ ( 271 ) 272 PUNJAB GOVT. GAZ., FEBRUARY 26, 2021 (PHGN 7, 1942 SAKA) PART I] ਵਿਖੇ ਦੇਣ ਲਈ ਖੁੱਦ ਹਾਜਰ ਆਵੇ। ਮਿੱਥੇ ਸਮੇਂ ਅੰਦਰ ਜਵਾਬ/ਸਪਸ਼ਟੀਕਰਨ ਪ੍ਰਾਪਤ ਨਾ ਹੋਣ ਦੀ ਸੂਰਤ ਵਿਚ ਇਹ ਸਮਝਿਆ ਜਾਵੇਗਾ ਕਿ ਉਹ ਆਪਣੀ ਗੈਰ-ਹਾਜਰੀ ਸਬੰਧੀ ਕੁੱਝ ਨਹੀਂ ਕਹਿਣਾ ਚਾਹੁੰਦੀ ਹੈ ਅਤੇ ਉਸ ਨੂੰ ਨਿਯਮਾਂ ਅਨੁਸਾਰ ਸਰਕਾਰੀ ਸੇਵਾਵਾਂ ਤੋਂ ਡਿਸਮਿਸ/ਰਿਮੂਵ ਕਰ ਦਿੱਤਾ ਜਾਵੇਗਾ। ਪਰੰਤੂ ਕਰਮਚਾਰਨ ਵਲੋਂ ਮਿੱਥੇ ਸਮੇਂ ਦੇ ਅੰਦਰ-ਅੰਦਰ ਆਪਣੀ ਕੋਈ ਵੀ ਜਵਾਬ ਇਸ ਦਫਤਰ ਵਿਖੇ ਪੇਸ਼ ਨਹੀਂ ਕੀਤਾ ਗਿਆ।

ਕਰਮਚਾਰਨ ਸ਼੍ਰੀਮਤੀ ਜਸਵਿੰਦਰ ਕੌਰ (ਕਲਰਕ) ਪੁੱਤਰੀ ਸੁਜਾਨ ਸਿੰਘ ਪਤਨੀ ਸ਼੍ਰੀ ਨਵਦੀਪ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 11, ਝਿੱਲ ਰੋਡ, ਪਟਿਆਲਾ ਮਿਤੀ 11.06.2019 ਤੋਂ ਲਗਾਤਾਰ ਸਰਕਾਰੀ ਡਿਊਟੀ ਤੋਂ ਗੈਰ-ਹਾਜਰ ਆ ਚੱਲ ਰਹੀ ਹੈ। ਜਿਸ ਦੀ ਗੈਰ-ਹਾਜਰੀ ਦਾ ਸਮਾਂ ਇਕ ਸਾਲ ਤੋਂ ਵੱਧ ਹੋ ਚੁੱਕਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2) ਦੇ ਪੱਤਰ ਮਿਤੀ 12.05.2017 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨ੍ਹਾਂ ਪਹਿਲਾਂ ਛੁੱਟੀ ਮੰਨਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ-ਹਾਜਰ ਰਹਿੰਦਾ ਹੈ ਅਤੇ ਇਹ ਗੈਰ-ਹਾਜਰ ਦੇ ਸਮੇਂ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਜਾਂਦਾ ਹੈ ਤਾਂ ਉਸ ਵਲੋਂ ਸਰਕਾਰੀ ਸੇਵਾ ਤੋਂ ਅਸਤੀਫਾ ਦਿੱਤਾ ਸਮਝਿਆ ਜਾਵੇਗਾ, ਭਾਵ ਉਸ ਵਲੋਂ ਸਰਕਾਰੀ ਸੇਵਾ ਤੋਂ (deemed resignation) ਮੰਨਿਆ ਜਾਵੇਗਾ।

ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਅਤੇ ਗੌਰ ਨਾਲ ਵਿਚਾਰਦੇ ਹੋਏ ਮੈਂ ਕੁਮਾਰ ਅਮਿੱਤ, ਆਈ.ਏ.ਐਸ., ਡਿਪਟੀ ਕਮਿਸ਼ਨਰ, ਪਟਿਆਲਾ ਸ਼੍ਰੀਮਤੀ ਜਸਵਿੰਦਰ ਕੌਰ, (ਕਲਰਕ) ਪੁੱਤਰੀ ਸੁਜਾਨ ਸਿੰਘ, ਪਤਨੀ ਸ੍ਰੀ ਨਵਦੀਪ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 11, ਝਿੱਲ ਰੋਡ, ਪਟਿਆਲਾ ਨੂੰ ਮਿਤੀ 11-06-2019 ਤੋਂ ਹੁਣ ਤੱਕ ਲਗਾਤਾਰ ਆਪਣੀ ਡਿਊਟੀ ਤੋਂ ਬਿਨ੍ਹਾਂ ਆਗਿਆ ਗੈਰ-ਹਾਜਰ ਰਹਿਣ ਕਰਕੇ, ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ 1970 ਦੀ ਧਾਰਾ 8 ਦੇ ਨਿਯਮ 5(viii) ਅਧੀਨ ਉਸ ਦੀਆਂ ਸੇਵਾਵਾਂ ਸਮਾਪਤ ਕਰਦਾ ਹਾਂ।

ਕਰਮਚਾਰਨ ਦਾ ਦਫਤਰੀ ਰਿਕਾਰਡ ਅਨੁਸਾਰ ਪੱਕਾ ਪਤਾ ਹੇਠ ਅਨੁਸਾਰ ਹੈ:-

ਸ਼੍ਰੀਮਤੀ ਜਸਵਿੰਦਰ ਕੌਰ (ਕਲਰਕ) ਪੁੱਤਰੀ ਸੁਜਾਨ ਸਿੰਘ

ਪਤਨੀ ਸ਼੍ਰੀ ਨਵਦੀਪ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ,

ਗਲੀ ਨੰਬਰ 11, ਝਿੱਲ ਰੋਡ, ਪਟਿਆਲਾ

ਸਹੀ/-

ਡਿਪਟੀ ਕਮਿਸ਼ਨਰ,

ਮਿਤੀ 30 ਦਸੰਬਰ, 2020

ਪਟਿਆਲਾ।

2233/02-2021/Pb. Govt. Press, S.A.S. Nagar

Cite this issue. Punjab Gazette, Government of Punjab, 26 February 2021. Indian Gazettes, https://egazette.servantsofknowledge.in/details/in.gazette.punjabdsa.2021-02-26.49174/. Archive identifier in.gazette.punjabdsa.2021-02-26.49174.