Servants of Knowledge
Punjab Gazette · Government of Punjab

Regarding Land Pooling Policy

Published 08 March 2021

Department
Housing and Urban Development
Type
Extra Ordinary
Notification no.
26
Gazetteid
CHD/0092/2021-2023
Identifier
in.gazette.punjabdsa.2021-03-08.49331
Languages
English, Punjabi

click here for IIIF manifest

1357
PUNJAB GOVT. GAZ. (EXTRA), MARCH 9, 2021 (PHGN 18, 1942 SAKA)

EXTRAORDINARY

Published by Authority

CHANDIGARH, TUESDAY, MARCH 9, 2021 (PHALGUNA 18, 1942 SAKA)

ਉਹੀ ਨੰਬਰ ਅਤੇ ਮਿਤੀ ਦੇ ਬਦਲ ਵਿੱਚ

ਪੰਜਾਬ ਸਰਕਾਰ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ

(ਮਕਾਨ ਉਸਾਰੀ ਸ਼ਾਖਾ-1)

ਅਧਿਸੂਚਨਾ

ਮਿਤੀ 5 ਜਨਵਰੀ, 2021

ਨੰਬਰ 10/24/2020-6ਐਚ.ਜੀ/26.-ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਤੇ ਜਰੂਰੀ /ਲਾਜਮੀ ਭੌਂ ਪ੍ਰਾਪਤੀ ਦੀਆਂ ਪੇਚੀਦਗੀਆਂ ਤੋਂ ਬਚਣ ਲਈ, ਭੌਂ ਮਾਲਕਾਂ ਨੂੰ ਸ਼ਹਿਰੀ ਵਿਕਾਸ ਵਿੱਚ ਹਿੱਸੇਦਾਰ ਬਣਾਏ ਜਾਣ ਵਾਸਤੇ ਅਤੇ ਵਿਕਾਸ ਕਾਰਜਾਂ ਦੇ ਲਾਭ ਉਹਨਾਂ ਭੌਂ ਮਾਲਕਾਂ ਨਾਲ ਸਾਂਝੇ ਕਰਨ ਦੇ ਮੰਤਵ ਨਾਲ ਗਮਾਡਾ ਖੇਤਰ ਲਈ ਨਿਮਨ/ਹੇਠ ਲਿਖੇ ਅਨੁਸਾਰ ਪਾਲਿਸੀ ਜਾਰੀ ਕੀਤੀ ਜਾਂਦੀ ਹੈ:-

ਲੈਂਡ-ਪੂਲਿੰਗ ਪਾਲਿਸੀ, 2020

(ਗਮਾਡਾ ਖੇਤਰ ਲਈ)

(1) ਇਹ ਪਾਲਿਸੀ, ਇਸ ਦੇ ਜਾਰੀ ਹੋਣ ਦੀ ਮਿਤੀ ਤੋਂ ਸਿਰਫ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਏਰੀਏ ਵਿੱਚ ਹੀ ਲਾਗੂ ਹੋਵੇਗੀ।

(2) ਇਹ ਪਾਲਿਸੀ ਰਾਹੀਂ ਰਿਹਾਇਸ਼ੀ ਖੇਤਰ ਲਈ ਪਹਿਲਾਂ ਜਾਰੀ ਹੋ ਚੁੱਕੀਆਂ ਲੈਂਡ-ਪੂਲਿੰਗ ਪਾਲਿਸੀਆਂ ਵਿੱਚ ਸੋਧ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਇਹ ਲੈਂਡ ਪੂਲਿੰਗ ਪਾਲਿਸੀ ਉਦਯੋਗਿਕ ਖੇਤਰ ਲਈ ਵੀ ਉਪਬੰਧ ਕੀਤੀ ਜਾਂਦੀ ਹੈ।

(3) ਇਸ ਪਾਲਿਸੀ ਤਹਿਤ ਭੌਂ ਮਾਲਕਾਂ ਨੂੰ ਸਹੂਲਤ ਸਰਟੀਫਿਕੇਟ ਜਾਰੀ ਕਰਨ ਦਾ ਵੀ ਉਪਬੰਧ ਹੈ।

(ੳ) ਰਿਹਾਇਸ਼ੀ ਖੇਤਰ ਲਈ ਲੈਂਡ-ਪੂਲਿੰਗ ਪਾਲਿਸੀ:-

ਲੈਂਡ-ਪੂਲਿੰਗ ਸਕੀਮ ਤਹਿਤ ਗਮਾਡਾ ਵੱਲੋਂ ਭੌਂ ਮਾਲਕਾਂ ਦੁਆਰਾ ਪੇਸ਼ਕਸ ਕੀਤੀ ਪ੍ਰਤੀ ਏਕੜ ਖੇਤੀਬਾੜੀ ਯੋਗ ਜਮੀਨ ਦੇ ਇਵਜ ਵਿੱਚ ਭੌਂ ਮਾਲਕ ਨੂੰ 1000 ਵ:ਗਜ ਵਿਕਸਤ ਰਿਹਾਇਸ਼ੀ ਪਲਾਟ ਅਤੇ 200 ਵ:ਗਜ ਵਿਕਸਿਤ ਵਪਾਰਕ ਸਾਈਟ (ਪਾਰਕਿੰਗ ਦੀ ਥਾਂ ਤੋਂ ਇਲਾਵਾ) ਦਿੱਤੀ ਜਾਵੇਗੀ। ਇਸੇ ਅਧਾਰ ਤੇ, ਲੈਂਡ-ਪੂਲਿੰਗ ਤਹਿਤ ਭੌਂ ਮਾਲਕਾਂ ਨੂੰ ਵਿਕਸਤ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟ ਅਲਾਟ ਕਰਨ ਦੀਆਂ ਮੌਜੂਦਾ ਵਿਵਸਥਾਵਾਂ ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਜਾਂਦੀ ਹੈ:-

( 1357 )PUNJAB GOVT. GAZ. (EXTRA), MARCH 9, 2021 (PHGN 18, 1942 SAKA) 1358 ਲੈਂਡ-ਪੂਲਿੰਗ ਦੀ ਚੋਣ ਮੁਤਾਬਕ ਭੌਂ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦੇ ਸਾਈਜ ਦਾ ਵਰਗੀਕਰਣ (ਖੇਵਟ ਵਿੱਚ ਸਹਿ-ਮਾਲਕੀ ਹੋਣ ਤੇ ਨਿਮਨ ਟੇਬਲ ਮੁਤਾਬਕ ਸਾਂਝੀ ਅਲਾਟਮੈਂਟ ਦੀ ਚੋਣ ਕੀਤੀ ਜਾ ਸਕਦੀ ਹੈ)

ਰਿਹਾਇਸ਼ੀ ਵਪਾਰਕ

ਪਲਾਟ ਐਸ.ਸੀ.U. ਦੁਕਾਨ ਬੂਥ

(3 ਐਫ.ਏ.ਆਰ.) (2 ਐਫ.ਏ.ਆਰ.) (1 ਐਫ.ਏ.ਆਰ.)

500 300 200 150 100 200 100 60 25

1 ਏਕੜ (8 ਕਨਾਲ)    1    1    1    X    X       1     X            X            X
0.5 ਏਕੜ (4 ਕਨਾਲ)  X    1    1    X    X       X      1           X            X
0.25 ਏਕੜ (2 ਕਨਾਲ) X    X    X    1    1       X     X            1            X

0.125 ਏਕੜ (1 ਕਨਾਲ) - - - 1 X X X X 1

* ਐਸ.ਸੀ.U. (24'X75' ਅਤੇ 18'X50') ਅਤੇ ਦੁਕਾਨਾਂ (12'X45') ਗਰਾਊਂਡ ਫਲੋਰ ਤੇ 8'3" ਦਾ ਗਲਿਆਰਾ

(ਕੋਰੀਡੋਰ) ਛੱਡਣਾ ਹੋਵੇਗਾ, ਬੂਥ 9'X18' ਪਲੱਸ 7'3" ਗਲਿਆਰਾ (ਕੋਰੀਡੋਰ) ਹੈ। ਇਨਾਂ ਵਪਾਰਕ ਸਾਈਟਾਂ

ਵਿੱਚ ਬੇਸਮੈਂਟ ਦੀ ਆਗਿਆ ਹੈ।

* ਭੌਂ ਮਾਲਕ, ਜਿਥੇ ਕਿਤੇ ਸੰਭਵ ਹੋਵੇ, ਵੱਡੇ ਪਲਾਟ ਸਾਈਜ ਦੀ ਚੋਣ ਕਰ ਸਕਦੇ ਹਨ।

(ਅ) ਉਦਯੋਗਿਕ ਖੇਤਰ ਲਈ ਲੈਂਡ ਪੂਲਿੰਗ ਪਾਲਿਸੀ:-

ਲੈਂਡ-ਪੂਲਿੰਗ ਸਕੀਮ ਤਹਿਤ ਗਮਾਡਾ ਵੱਲੋਂ ਭੌਂ ਮਾਲਕਾਂ ਦੁਆਰਾ ਪੇਸ਼ਕਸ ਕੀਤੀ ਪ੍ਰਤੀ ਏਕੜ ਖੇਤੀਬਾੜੀ ਯੋਗ ਜਮੀਨ ਦੇ ਇਵਜ ਵਿੱਚ ਭੌਂ ਮਾਲਕ ਨੂੰ 1100 ਵ:ਗਜ ਵਿਕਸਤ ਉਦਯੋਗਿਕ ਸਾਈਟ ਅਤੇ 200 ਵ:ਗਜ ਦੀ ਕਮਰਸ਼ੀਅਲ ਸਾਈਟ (ਪਾਰਕਿੰਗ ਦੀ ਥਾਂ ਤੋਂ ਇਲਾਵਾ) ਦੇਵੇਗਾ। ਭੌਂ ਮਾਲਕ ਨੂੰ ਇਵਜ ਵੱਜੋਂ ਦਿੱਤੇ ਜਾਣ ਵਾਲੀ ਉਦਯੋਗਿਕ ਸਾਈਟ ਅਤੇ ਕਮਰਸ਼ੀਅਲ ਸਾਈਟ ਦਾ ਵਰਗੀਕਰਣ ਹੇਠ ਲਿਖੇ ਅਨੁਸਾਰ ਹੈ:-

ਲੈਂਡ-ਪੂਲਿੰਗ ਚੋਣ ਮੁਤਾਬਕ ਭੌਂ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦੇ ਸਾਈਜ ਦਾ ਵਰਗੀਕਰਣ (ਖੇਵਟ ਵਿੱਚ ਸਹਿ-ਮਾਲਕੀ ਹੋਣ ਤੇ ਨਿਮਨ ਟੇਬਲ ਮੁਤਾਬਕ ਸਾਂਝੀ ਅਲਾਟਮੈਂਟ ਦੀ ਚੋਣ ਕੀਤੀ ਜਾ ਸਕਦੀ ਹੈ)

ਉਦਯੋਗਿਕ ਕਮਰਸ਼ੀਅਲ

ਉਦਯੋਗਿਕ ਉਦਯੋਗਿਕ ਉਦਯੋਗਿਕ ਐਸ.ਸੀ.U. ਦੁਕਾਨਾਂ

(3 ਐਫ.ਏ.ਆਰ.) (2 ਐਫ.ਏ.ਆਰ.)

ਸਾਈਜ                1100      550       275         200   100           60
1 ਏਕੜ (8 ਕਨਾਲ)        X        2         X           1     X            X
0.5 ਏਕੜ (4 ਕਨਾਲ)      X        1         X           X     1            X

0.25 ਏਕੜ (2 ਕਨਾਲ) X X 1 X X 1

* ਐਸ.ਸੀ.U. (24'X75' and 18'X50') ਅਤੇ ਦੁਕਾਨਾਂ (12'X45') ਗਰਾਊਂਡ ਫਲੋਰ ਤੇ 8'3" ਦਾ ਗਲਿਆਰਾ

(ਕੋਰੀਡੋਰ) ਛੱਡਣਾ ਹੋਵੇਗਾ, ਬੂਥ (9'X18') ਪਲੱਸ (7'X3') ਗਲਿਆਰਾ (ਕੋਰੀਡੋਰ) ਹੈ। ਇਹਨਾਂ ਵਪਾਰਕ

ਸਾਈਟਾਂ ਵਿੱਚ ਬੇਸਮੈਂਟ ਦੀ ਆਗਿਆ ਹੈ।

* ਭੌਂ ਮਾਲਕ ਜਿੱਥੇ ਕਿਤੇ ਸੰਭਵ ਹੋਵੇ, ਵੱਡੇ ਪਲਾਟ ਸਾਈਜ ਦੀ ਚੋਣ ਕਰ ਸਕਦੇ ਹਨ।

ਨੋਟ:-

(1) ਇੱਕ ਏਕੜ ਦਾ ਮਤਲਬ 8 ਕਨਾਲਾਂ ਦਾ ਸਟੈਂਡਰਡ ਕਿੱਲਾ, ਹਰ ਕਨਾਲ ਵਿੱਚ 605 ਵ:ਗਜ ਦਾ ਹੋਵੇਗਾ।

(2) ਭੌਂ ਮਾਲਕ ਟੇਬਲ ਵਿੱਚ ਕੀਤੇ ਵਰਗੀਕਰਣ ਮੁਤਾਬਿਕ ਹੀ ਸਟੈਂਡਰਡ ਸਾਈਜ ਦੇ ਪਲਾਟਾਂ ਦੀ ਚੋਣ ਕਰ ਸਕਦਾ ਹੈ। ਭੌਂ ਮਾਲਕ ਦੀ ਇਹ ਚੋਣ ਸਕੀਮ ਦੇ ਲੇ-ਆਊਟ ਪਲੈਨ ਅਨੁਸਾਰ ਹੀ ਹੋਵੇਗੀ।

(3) ਭੌਂ ਮਾਲਕਾਂ ਨੂੰ ਇਸ ਪਾਲਿਸੀ ਤਹਿਤ ਰਿਹਾਇਸ਼ੀ, ਕਮਰਸ਼ੀਅਲ ਅਤੇ ਉਦਯੋਗਿਕ ਪਲਾਟ Uਪਨ ਡਰਾਅ ਰਾਹੀਂ ਅਲਾਟ ਹੋਣਗੇ।

PUNJAB GOVT. GAZ. (EXTRA), MARCH 9, 2021 (PHGN 18, 1942 SAKA) 1359

(4) ਜਿੱਥੇ ਭੌਂ ਮਾਲਕ ਨੂੰ ਦੋ ਜਾਂ ਦੋ ਤੋਂ ਵੱਧ ਇੱਕੋ ਸਾਈਜ ਦੇ ਪਲਾਟ ਅਲਾਟ ਹੋਣਗੇ, ਭੌਂ ਮਾਲਕ ਕੋਲ ਇਹਨਾਂ ਪਲਾਟਾਂ ਨੂੰ (ਇਕੱਠਾ) ਕਰਨ ਦੀ ਆਪਸ਼ਨ ਹੋਵੇਗੀ। ਇਸ ਸਥਿਤੀ ਵਿੱਚ ਪਹਿਲੇ ਪਲਾਟ ਦੀ ਅਲਾਟਮੈਂਟ Uਪਨ ਡਰਾਅ ਰਾਹੀਂ ਹੋਵੇ ਗੀ ਅਤੇ ਬਾਕੀ ਪਲਾਟ ਲੇ-ਆਊਟ ਪਲੈਨ ਵਿੱਚ ਉਪਬੰਧਤਾ ਮੁਤਾਬਿਕ ਇੱਕਠੇ ਕੀਤੇ ਜਾਣਗੇ। ਇਹਨਾਂ ਪਲਾਟਾਂ ਵਿੱਚ ਨਿਰੰਤਰਤਾ ਦਾ ਕਾਰਨ ਲਾਗੂ ਹੋਵੇਗਾ ਅਤੇ ਭੌਂ ਮਾਲਕ ਡਰਾਅ ਦੀ ਨੰਬਰਿੰਗ ਤੋਂ ਪਹਿਲਾਂ ਮਿਲਖ ਅਫਸਰ ਨੂੰ ਆਪਣੀ ਸਹਿਮਤੀ ਦੇਵੇਗਾ।

(5) ਇਸ ਪਾਲਿਸੀ ਤਹਿਤ ਖੇਵਟ ਵਿੱਚ ਸਾਂਝੀ ਮਾਲਕੀ ਵਾਲੇ ਭੌਂ ਮਾਲਕਾਂ ਕੋਲ ਅਲੱਗ (ਨਿੱਜੀ) ਅਤੇ ਸਾਂਝੇ ਤੌਰ ਤੇ ਅਪਲਾਈ ਕਰਨ ਦੀ ਆਪਸ਼ਨ ਹੈ।

(6) ਜੇਕਰ ਇੱਕ ਤੋਂ ਜਿਆਦਾ ਭੌਂ ਮਾਲਕ ਹਨ ਤਾਂ ਇਸ ਪਾਲਿਸੀ ਤਹਿਤ ਉਹ ਲੈਂਡ-ਪੂਲਿੰਗ ਇੱਕਠੀ ਕਰ ਸਕਦੇ ਹਨ।

(7) ਲੈਂਡ-ਪੂਲਿੰਗ ਪਾਲਿਸੀ ਤਹਿਤ ਪ੍ਰਾਪਤ ਕੀਤੀਆਂ ਜਾਣ ਵਾਲੀ ਭੌਂ ਵਿੱਚ ਐਕਵਾਇਰ ਕੀਤੇ ਜਾਣ ਵਾਲੇ ਸਟੱਰਕਚਰਾਂ ਦਾ ਮੁਆਵਜਾ "ਦੀ ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013" ਦੇ ਉਪਬੰਧਾਂ ਅਨੁਸਾਰ ਰਾਜ ਸਰਕਾਰ ਦੇ ਤਕਨੀਕੀ ਵਿਭਾਗਾਂ ਦੁਆਰਾ ਅਸੈਸਮੈਂਟ ਦੇ ਅਧਾਰ ਉ~ਪਰ ਦਿੱਤਾ ਜਾਵੇਗਾ।

(8) ਭੌਂ ਮਾਲਕ ਨੂੰ ਅਲਾਟ ਕੀਤੇ ਪਲਾਟ ਨੂੂੰ ਛੋਟੇ-ਛੋਟੇ ਪਲਾਟਾਂ ਵਿੱਚ ਉ~ਪ-ਵੰਡ ਕਰਨ ਦੀ ਆਗਿਆ ਨਹੀਂ ਹੋਵੇਗੀ।

(9) ਇਮਾਰਤ ਦੀ ਉਸਾਰੀ ਸਬੰਧੀ ਤੋਂ ਪਹਿਲੂ ਇਹ ਹਨ ਕਿ ਐਫ.ਏ.ਆਰ. ਪਾਰਕਿੰਗ ਅਤੇ ਹੋਰ ਨਿਯਮ ਪੰਜਾਬ ਨਗਰ ਯੋਜਨਾ ਅਤੇ ਵਿਕਾਸ ਅਥਾਰਿਟੀ (ਬਿਲਡਿੰਗ) ਹਨ ਅਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਮੁਤਾਬਿਕ ਲਾਗੂ ਹੋਣਗੇ।

(10) ਲੈਂਡ-ਪੂਲਿੰਗ ਪਲਾਟ ਉਸ ਸੈਕਟਰ ਵਿੱਚ ਹੀ ਅਲਾਟ ਕੀਤੇੇ/ਦਿੱਤੇ ਜਾਣਗੇ, ਜਿੱਥੇ ਦੀ ਭੌਂ ਪ੍ਰਾਪਤ ਕੀਤੀ ਗਈ ਹੋਵੇ, ਪ੍ਰੰ਼ਤੂ ਇਸ ਦਾ ਵਾਧਾ ਉਸੇ ਜੋਨ ਵਿੱਚ ਜੋਨ ਦੀ ਪਲੈਨਿੰਗ ਮੁਤਾਬਿਕ ਕੀਤੀ ਜਾ ਸਕਦੀ ਹੈ। ਜੋਨ ਅਤੇ ਸੈਕਟਰ ਲੈਂਡ-ਪੂਲਿੰਗ ਦੀ ਪੇਸ਼ਕਸ ਤੋਂ ਪਹਿਲਾਂ ਈਅਰਮਾਰਕ ਕੀਤੇ ਜਾਣਗੇ ਅਤੇ ਇਸ ਦੀ ਪ੍ਰਵਾਨਗੀ ਸਮਰੱਥ ਅਥਾਰਟੀ ਤੋਂ ਪ੍ਰਾਪਤ ਕੀਤੀ ਜਾਵੇਗੀ।

(ੲ) ਸਹੂਲਤ ਸਰਟੀਫਿਕੇਟ:-

ਪ੍ਰਾਪਤ ਕੀਤੀ ਗਈ ਜਮੀਨ ਦੇ ਇਵਜ ਵਿੱਚ ਲੈਂਡ-ਪੂਲਿੰਗ ਪਾਲਿਸੀ ਤਹਿਤ ਸਬੰਧਤ ਭੌਂ ਮਾਲਕ ਨੂੰ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਹੂਲਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਹੂਲਤ ਸਰਟੀਫਿਕੇਟ ਦੀ ਮਿਆਦ ਵਿਕਸਤ ਪਲਾਟ ਅਲਾਟ ਸਾਈਟ ਕਰਨ ਦੀ ਮਿਤੀ ਤੋਂ 2 ਸਾਲ ਤੱਕ ਦੀ ਹੋਵੇਗੀ।

(ਸ) ਤਰਜੀਹੀ ਸਥਾਨ ਚਾਰਜ:-

ਲੈਂਡ-ਪੂਲਿੰਗ ਦੇ ਲਾਭਪਾਤਰੀਆਂ ਲਈ ਪਲਾਟਾਂ ਦੀ ਅਲਾਟਮੈਂਟ ਲਈ ਕੱਢੇ ਜਾਣ ਵਾਲੇ ਡਰਾਅ ਵਿੱਚ ਤਰਜੀਹੀ ਸਥਾਨ ਦੇ ਪਲਾਟ ਸ਼ਾਮਲ ਨਹੀਂ ਹੋਣਗੇ।

(ਹ) ਗੁਜਾਰਾ ਭੱਤਾ:-

ਭੌਂ ਮਾਲਕਾਂ ਨੂੰ, ਵੱਧ ਤੋਂ ਵੱਧ 3 ਸਾਲ ਲਈ ਜਾਂ ਜਦੋਂ ਤੱਕ ਭੌਂ ਦੇ ਵਿਕਸਿਤ ਹਿੱਸੇ ਦਾ ਕਬਜਾ ਨਹੀਂ ਦਿੱਤਾ ਜਾਂਦਾ, ਇਹਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ, ਸਲਾਨਾ 25,000/- ਰੁਪਏ ਪ੍ਰਤੀ ਏਕੜ ਗੁਜਾਰਾ ਭੱਤੇ ਦੇ ਤੌਰ ਤੇ ਦਿੱਤਾ ਜਾਵੇਗਾ।

ਇਹ ਪਾਲਿਸੀ ਪੰਜਾਬ ਕੈਬਨਿਟ ਦੀ ਮਿਤੀ 22.07.2020 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਅਤੇ ਗਮਾਡਾ ਅਥਾਰਿਟੀ ਦੀ ਮਿਤੀ 23.10.2020 ਨੂੰ ਹੋਈ ਮੀਟਿੰਗ ਦੇ ਪ੍ਰਵਾਨਤ ਅਜੰਡਾ ਆਈਟਮ ਨੰਬਰ 26.15 ਰਾਹੀਂ ਲਏ ਗਏ ਫੈਸਲੇ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ।

ਸਹੀ/-

ਸਰਵਜੀਤ ਸਿੰਘ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਕਾਨ ਉਸਾਰੀ ਤੇ ਮਿਤੀ 11 ਦਸੰਬਰ, 2020

ਸ਼ਹਿਰੀ ਵਿਕਾਸ, ਵਿਭਾਗ।

2246/3-2021/Pb. Govt. Press, S.A.S. Nagar

Cite this issue. Punjab Gazette, Government of Punjab, 08 March 2021. Indian Gazettes, https://egazette.servantsofknowledge.in/details/in.gazette.punjabdsa.2021-03-08.49331/. Archive identifier in.gazette.punjabdsa.2021-03-08.49331.