Published by AuthorityPublished by AuthorityPublished by AuthorityPublished by AuthorityPublished by Authority
No. 11] CHANDIGARH, FRIDAY, MARCH 12, 2021 (PHALGUNA 21, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 29 ਜਨਵਰੀ, 2021
ਨੰ: 105/4/2021-2BR-1/1/137096/2021.-ਸਰਕਾਰ ਦੇ ਨੋਟੀਫਿਕੇਸ਼ਨ ਨੰ: 2/22/2012-3 ਐਫ.ਪੀ.2/237, ਮਿਤੀ 2.3.2020 ਅਤੇ ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿਚ ਦਰਜ ਉਪਬੰਧਾਂ ਅਧੀਨ ਸ਼੍ਰੀ ਗੁਰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ (ਬਿਜਲੀ), ਲੋਕ ਨਿਰਮਾਣ ਵਿਭਾਗ (ਭ ਤੇ ਮ), ਮੁੱਖ ਦਫਤਰ ਨੂੰ ਮਿਤੀ 31.01.2021 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਦਾ ਹੈ।
2. ਇਸ ਅਧਿਕਾਰੀ ਵਿਰੁੱਧ ਚੱਲ ਰਹੇ ਵਿਭਾਗੀ/ਚੌਕਸੀ ਪੜਤਾਲ/ਕਰੀਮੀਨਲ ਕੇਸ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਣ ਕਰਕੇ ਉਹਨਾਂ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਸ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਹੋਰ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਵਿਕਾਸ ਪ੍ਰਤਾਪ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 29 ਜਨਵਰੀ, 2021 ਲੋਕ ਨਿਰਮਾਣ ਵਿਭਾਗ (ਭ ਤੇ ਮ)।