Published by AuthorityPublished by AuthorityPublished by AuthorityPublished by AuthorityPublished by Authority
No. 11] CHANDIGARH, FRIDAY, MARCH 12, 2021 (PHALGUNA 21, 1942 SAKA)
PART I
Punjab Government Notifications and Orders
STATE ELECTION COMMISSION, PUNJAB
S.C.O. No. 49, Sector-17, Chandigarh.
NOTIFICATION
The 9th February, 2021
No.SEC-SA-ET-2021/2501.-In persuance of the provisions of Sector 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ ਅਦਾਲਤ ਸ੍ਰੀ ਰਜ਼ਨੀਸ਼ ਅਰੋੜਾ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ-ਕਮ-ਚੋਣ ਟ੍ਰਿਬਿਊਨਲ, ਤਰਨ ਤਾਰਨ
ਕੇਸ ਨੰਬਰ:142
ਪਿੰਡ ਦਾ ਨਾਮ: ਨੂਰਦੀ ਖੁਰਦ ਦਾਇਰ ਮਿਤੀ:11/02/2019
ਕੇਸ ਕਿਸਮ: ਚੋਣ ਪਟੀਸ਼ਨ (ਸਰਪੰਚ) ਫ਼ੈਸਲਾ ਮਿਤੀ:06/01/2021
1. ਸੁਖਦੀਪ ਸਿੰਘ ਉਮਰ 24 ਸਾਲ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਨੂਰਦੀ ਖੁਰਦ (ਕਿਲਾ ਕਵੀ ਸੰਤੋਖ ਸਿੰਘ) ਤਹਿਸੀਲ ਤੇ ਬਲਾਕ ਤਰਨ ਤਾਰਨ (ਜਨਰਲ ਕੈਟਾਗਰੀ)
(ਅਪੀਲਕਰਤਾ)
ਬਨਾਮ
1. ਰਾਮ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਨੂਰਦੀ ਖੁਰਦ (ਕਿਲਾ ਕਵੀ ਸੰਤੋਖ ਸਿੰਘ) ਤਹਿਸੀਲ ਤੇ ਬਲਾਕ ਤਰਨ ਤਾਰਨ (ਜਨਰਲ ਕੈਟਾਗਰੀ)
2. ਰਿਟਰਨਿੰਗ ਅਫਸਰ ਪੋਲਿੰਗ ਬੂਥ ਨੰਬਰ:57, ਗ੍ਰਾਮ ਪੰਚਾਇਤ ਪਿੰਡ ਨੂਰਦੀ ਖੁਰਦ, ਤਹਿਸੀਲ ਤੇ ਬਲਾਕ ਤਰਨ ਤਾਰਨ, ਗਰਾਮ ਪੰਚਾਇਤ ਪਿੰਡ ਨੂਰਦੀ ਦੀ ਸਰਪੰਚੀ ਦੀ ਚੋਣ ਮਿਤੀ 30/12/2018
3. ਨਿਸ਼ਾਨ ਸਿੰਘ (ਪ੍ਰੀਜਾਈਡਿੰਗ ਅਫਸਰ ਮੋਬਾਇਲ ਨੰਬਰ:80541-26261), ਪੋਲਿੰਗ ਬੂਥ ਨੰਬਰ:57, ਗਰਾਮ ਪੰਚਾਇਤ ਪਿੰਡ ਨੂਰਦੀ, ਤਹਿਸੀਲ ਤੇ ਬਲਾਕ ਤਰਨ ਤਾਰਨ, ਜਿਲ੍ਹਾ ਤਰਨ ਤਾਰਨ ਗਰਾਮ ਪੰਚਾਇਤ ਪਿੰਡ ਨੂਰਦੀ ਦੀ ਸਰਪੰਚੀ ਦੀ ਚੋਣ ਮਿਤੀ 30/12/2018
(ਉਤਰਵਾਦੀਆਨ)
( 377 )378 PUNJAB GOVT. GAZ., MARCH 12, 2021 (PHGN 21, 1942 SAKA) PART I]
Election Petition under section 76 read with section 89 & 108 of the Punjab state election
Commission Act, 1994 with a claim in petition to set aside the result dated 30/12/2018
being selection of the respondent No. 1 as a Sarpanch of the Gram Panchayat of Village
Noordi Khurd, Tehsil & Block Tarn Taran, District Tarn Taran [ General Category ] and
for passing order for recounting of the total votes casted for the post of sarpanch of the
Gram Panchayat of Village Noordi Khurd, Tehsil & Block Tarn Taran, District Tarn Taran
and necessary directións may kindly be issued to the respondent No. 2 to 3 to produce the
whole election record before this Hon'ble Tribunal.
ਹਾਜ਼ਰ ਸ੍ਰੀ ਸੁਖਦੀਪ ਸਿੰਘ ਪੁੱਤਰ ਸਰਬਜੀਤ ਸਿੰਘ
ਸ੍ਰੀ ਰਾਮ ਸਿੰਘ ਪੁੱਤਰ ਰਘਬੀਰ ਸਿੰਘ
ਸ੍ਰੀ ਜਗਵਿੰਦਰ ਸਿੰਘ ਰਿਟਰਨਿੰਗ ਅਫਸਰ
ਸ੍ਰੀ ਨਿਸ਼ਾਨ ਸਿੰਘ ਪੀ.ਆਰ.U.
ਸ੍ਰੀ ਜੁਨੇਸ਼ ਗੁਪਤਾ ਏ.ਪੀ.ਆਰ.U.
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਨ ਤਾਰਨ
ਹੁਕਮ:-
ਨਿਮਨਹਸਤਾਖਰ ਦੀ ਅਦਾਲਤ ਦੇ ਹੁਕਮ ਮਿਤੀ 02/12/2020 ਅਨੁਸਾਰ ਮਿਤੀ 23/12/2020 ਨੂੰ ਨਿਮਨਹਸਤਾਖਰ ਦੀ ਹਾਜਰੀ ਅਪੀਲਕਰਤਾ ਅਤੇ ਉਤਰਵਾਦੀ ਦੇ ਸਾਹਮਣੇ ਚੋਣ ਸਮੱਗਰੀ ਖੋਲੀ ਗਈ ਅਤੇ ਮਿਤੀ 30/12/2018 ਨੂੰ ਬੂਥ ਨੰਬਰ:57 ਪਿੰਡ ਨੂਰਦੀ ਖੁਰਦ, ਬਲਾਕ ਤਰਨ ਤਾਰਨ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ ਵਿਖੇ ਹੋਈਆਂ ਚੋਣਾਂ ਦੀ ਨਵੇਂ ਸਿਰਿU ਗਿਣਤੀ ਕਰਵਾਈ ਗਈ ਅਤੇ ਇਸ ਦੀ ਅਣਕੱਟ ਵੀਡਿਊਗ੍ਰਾਫੀ ਵੀ ਕਰਵਾਈ ਗਈ। ਗਿਣਤੀ ਹੋਣ ਉਪਰੰਤ ਨਿਸ਼ਾਨ ਸਿੰਘ ਪੀ.ਆਰ.U ਨੇ ਲਿਖਤੀ ਰੂਪ ਪੇਸ਼ ਕੀਤੀ, ਜਿਸ ਤੇ ਸ੍ਰੀ ਜੁਨੇਸ਼ ਗੁਪਤਾ ਏ.ਪੀ.ਆਰ.U. ਅਤੇ ਸ੍ਰੀ ਜਗਿੰਦਰ ਸਿੰਘ ਰਿਟਰਨਿੰਗ ਅਫਸਰ ਨੇ ਆਪਣੇ ਹਸਤਾਖਰ ਕਰਕੇ ਇਸ ਰਿਪੋਰਟ ਨਾਲ ਆਪਣੀ ਸਹਿਮਤੀ ਜਤਾਈ। ਸ੍ਰੀ ਨਿਸ਼ਾਨ ਸਿੰਘ ਪੀ.ਆਰ.U. ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ, "ਮਿਤੀ 23/12/2020 ਨੂੰ ਐਸ.ਡੀ.ਐਮ. ਦਫਤਰ ਤਰਨ ਤਾਰਨ ਵਿਖੇ ਪੰਚਾਇਤ ਚੋਣਾਂ ਨਾਲ ਸਬੰਧਿਤ ਪਿੰਡ ਨੂਰਦੀ ਖੁਰਦ, ਬੂਥ ਨੰਬਰ:57 ਦੀ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਈ ਗਈ। ਇਸ ਦੌਰਾਨ ਰੱਦ ਕੀਤੀਆਂ ਵੋਟਾਂ ਜਾਇਜ਼ ਪਾਈਆਂ ਗਈਆਂ। ਮੌਜੂਦਾ ਸਰਪੰਚ ਰਾਮ ਸਿੰਘ ਨੂੰ ਪੋਲ ਹੋਈਆਂ ਵੋਟਾਂ ਦੀ ਦੁਬਾਰਾ ਗਿਣਤੀ ਸਮੇਂ ਇੱਕ ਵੋਟ ਨੰਬਰ-048 *ਤੇ ਦੂਸਰੀ ਧਿਰ (ਸੁਖਦੀਪ ਸਿੰਘ) ਨੇ ਇਤਰਾਜ ਜਾਹਿਰ ਕੀਤਾ। ਪੜਤਾਲ ਕਰਨ *ਤੇ ਚੋਣ ਨਿਸ਼ਾਨ ਮੇਜ਼ ਦੀ ਪ੍ਰਿਟਿੰਗ ਬਹੁਤ ਜਿਆਦਾ ਗੂੜੀ ਹੋਣ ਕਾਰਨ ਐਰੋ ਕਰਾਸਮਾਰਕ ਉਸਦੇ ਉFੱਪਰ ਸਾਫ ਨਜਰ ਨਹੀਂ ਸੀ ਆ ਰਿਹਾ ਅਤੇ ਫਿਰ ਇਸ ਦੀ ਪੁਸ਼ਟੀ ਫੋਨ ਉFੱਪਰ ਫੋਟੋ ਸਕੈਨ ਕਰਕੇ ਅਤੇ ਜੂਮ ਕਰਕੇ ਬੜੀ ਬਰੀਕੀ ਨਾਲ ਦੇਖਣ *ਤੇ ਕੀਤੀ ਗਈ। ਸਿੱਟਾ ਇਹ ਨਿਕਲਿਆ ਕਿ ਕਰਾਸਮਾਰਕ ਸਪਸ਼ਟ ਨਜਰ ਨਹੀਂ ਆ ਰਿਹਾ ਸੀ। ਵੋਟਾਂ ਵਾਲੇ ਮਿਤੀ ਮਿਤੀ 30/12/2020 ਨੂੰ ਗਿਣਤੀ ਕਰਨ ਸਮੇਂ ਪੋਲਿੰਗ ਬੂਥ ਨੰਬਰ:57 ਵਿਖੇ ਕਮਰੇ ਵਿੱਚ ਰਾਤ ਸਮੇਂ ਪੀਲਾ ਬਲਬ ਲੱਗਿਆ ਹੋਣ ਕਰਕੇ ਰੋਸ਼ਨੀ ਬਹੁਤ ਘੱਟ ਸੀ ਅਤੇ ਇਹ ਨਿਸ਼ਾਨ ਉFੱਪਰ ਜਿਆਦਾ ਧਿਆਨ ਨਹੀਂ ਗਿਆ। ਇਸ ਤਰ੍ਹਾਂ ਇਹ ਵੋਟ ਹੁਣ ਦੁਬਾਰਾ ਗਿਣਤੀ ਵੇਲੇ ਧਿਆਨ ਵਿੱਚ ਆਈ ਅਤੇ ਬਾਰੀਕੀ ਨਾਲ ਪੜਤਾਲ ਕਰਨ *ਤੇ ਐਰੋ ਕਰਾਸ ਮਾਰਕ ਸਪਸ਼ਟ ਨਜਰ ਨਹੀਂ ਆ ਰਿਹਾ ਸੀ। ਇਸ ਲਈ ਇਹ ਵੋਟ ਰੱਦ ਕਰਨ ਯੋਗ ਹੈ। ਅਗਰ ਇਹ ਵੋਟ ਰੱਦ ਹੁੰਦੀ ਹੈ ਤਾਂ ਸੁਖਦੀਪ ਸਿੰਘ (ਚੋਣ ਨਿਸ਼ਾਨ ਟਰੱਕ) ਦੀ ਵੋਟਾਂ ਦੀ ਗਿਣਤੀ 099 ਹੋ ਜਾਵੇਗੀ ਅਤੇ ਰਾਮ ਸਿੰਘ (ਚੋਣ ਨਿਸ਼ਾਨ ਮੇਜ) ਦੀ ਵੋਟਾਂ ਦੀ ਗਿਣਤੀ 098 ਹੋ ਜਾਵੇਗੀ ਅਤੇ ਰੱਦ ਕੀਤੀਆਂ ਵੋਟਾਂ ਦੀ ਗਿਣਤੀ ਵੱਧ ਕੇ ਤਿੰਨ ਤੋਂ ਚਾਰ ਹੋ ਜਾਵੇਗੀ "
ਚੋਣਾਂ ਦੀ ਦੁਬਾਰਾ ਗਿਣਤੀ ਨਿਮਨਹਸਤਾਖਰ ਦੀ ਹਾਜ਼ਰੀ ਵਿੱਚ ਹੋਈ ਹੈ, ਇਸ ਲਈ ਮੈਂ ਸ੍ਰੀ ਨਿਸ਼ਾਨ ਸਿੰਘ ਪੀ.ਆਰ.U.
ਬੂਥ ਨੰਬਰ:57 ਪਿੰਡ ਨੂਰਦੀ ਖੁਰਦ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ ਵੱਲੋਂ ਮਿਤੀ 23/12/2020 ਨੂੰ ਪੇਸ਼ ਕੀਤੀ ਗਈ ਲਿਖਤੀ ਰਿਪੋਰਟ ਨਾਲ ਸਹਿਮਤ ਹਾਂ। ਇਸ ਤਰ੍ਹਾਂ ਮੌਜੂਦਾ ਸਰਪੰਚ ਰਾਮ ਸਿੰਘ ਪੁੱਤਰ ਰਘਬੀਰ ਸਿੰਘ ਨੂੰ ਪੋਲ ਹੋਈਆਂ ਵੋਟਾਂ 099PART I] PUNJAB GOVT. GAZ., MARCH 12, 2021 (PHGN 21, 1942 SAKA) 379 ਵਿੱਚੋਂ ਇੱਕ ਵੋਟ ਨੰਬਰ-048 ਰੱਦ ਹੋਣ ਕਰਕੇ ਪੋਲ ਹੋਈਆਂ ਯੋਗ ਵੋਟਾਂ ਦੀ ਗਿਣਤੀ 098 ਰਹਿ ਗਈ ਅਤੇ ਸੁਖਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਨੂੰ ਪੋਲ ਹੋਈਆਂ ਯੋਗ ਵੋਟਾਂ ਦੀ ਗਿਣਤੀ 099 ਹੀ ਰਹੀ ਅਤੇ ਰੱਦ ਹੋਈਆਂ ਵੋਟਾਂ ਦੀ ਗਿਣਤੀ ਵੱਧ ਕੇ 04 ਹੋ ਗਈ। ਇਸ ਕਰਕੇ ਅਦਾਲਤ ਸੁਖਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਨੂਰਦੀ ਖੁਰਦ (ਕਿਲਾ ਕਵੀ ਸੰਤੋਖ ਸਿੰਘ) ਤਹਿਸੀਲ ਤੇ ਬਲਾਕ ਤਰਨ ਤਾਰਨ (ਜਨਰਲ ਕੈਟਾਗਰੀ) ਨੂੰ ਇੱਕ ਵੋਟ ਵੱਧ ਪ੍ਰਾਪਤ ਕਰਕੇ ਸਰਪੰਚੀ ਦੇ ਉਮੀਦਵਾਰ ਲਈ ਜੇਤੂ ਕਰਾਰ ਦਿੰਦੀ ਹੈ। ਹੁਕਮ ਖੁੱਲ੍ਹੀ ਅਦਾਲਤ ਵਿੱਚ ਸੁਣਾਇਆ ਗਿਆ। ਮਿਸਲ ਬਾਅਦ ਤਰਤੀਬ ਵਾ ਤਕਮੀਲ ਦਾਖਲ ਰਿਕਾਰਡ ਰੂਮ ਹੋਵੇ।
ਸਹੀ/-
ਉਪ ਮੰੰਡਲ ਮੈਜਿਸਟਰੇਟ-ਕਮ- ਮਿਤੀ 6 ਜਨਵਰੀ, 2021
ਚੋਣ ਟ੍ਰਿਬਿਊਨਲ, ਤਰਨ ਤਾਰਨ।