| 1457 | ||
| PUNJAB GOVT. GAZ. (EXTRA), MARCH 12, 2021 (PHGN 21, 1942 SAKA) | ||
EXTRAORDINARY
Published by Authority
CHANDIGARH, FRIDAY, MARCH 12, 2021 (PHALGUNA 21, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਟਾਊਨ ਪਲੈਨਿੰਗ ਵਿੰਗ)
(ਪੰਜਾਬ ਮਿਊਂਸਪਲ ਭਵਨ, ਸੈਕਟਰ 35-ਏ, ਚੰਡੀਗੜ)
ਅਧਿਸੂਚਨਾ
ਮਿਤੀ 12 ਮਾਰਚ, 2021
ਨੰ: ਸੀ.ਟੀ.ਪੀ (ਸਸ)-2021/996.- ਨਗਰ ਕੌਂਸਲ (ਹੁਣ ਨਗਰ ਨਿਗਮ) ਪਟਿਆਲਾ ਦੀ ਟਾਊਨ ਪਲੈਨਿੰਗ ਸਕੀਮ ਜਿਹੜੀ ਕਿ ਨਿਹਾਲ ਬਾਗ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜਿਸ ਦਾ ਰਕਬਾ 19861 ਵ.ਗਜ ਹੈ ਅਤੇ ਜਿਸ ਦਾ ਲੇ-ਆਊਟ ਪਲੈਨ ਡਰਾਇੰਗ ਨੰਬਰ ਡੀਟੀਪੀ (ਪੀ) 1394/76 ਮਿਤੀ 24.06.1976 ਹੈ ਨੂੰ ਸਰਕਾਰ ਵੱਲੋਂ ਹੁਕਮ ਨੰ-225-USLG(I)-78/5788 ਮਿਤੀ 06/08.03.1978 ਰਾਹੀਂ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 192(3) ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੰਜੂਰ ਕੀਤਾ ਗਿਆ ਸੀ।
2. ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ CWP No- 8709 of 2009 ਵਿੱਚ ਜਾਰੀ ਹੁਕਮ ਮਿਤੀ 01/09/2014 ਅਤੇ ਆਰ ਐਸ ਏ ਨੰ: 3592 ਆਫ 2005 ਵਿੱਚ ਮਿਤੀ 31/10/2019 ਨੂੰ ਕੀਤੀਆਂ ਹਦਾਇਤਾਂ ਦੇ ਮੱਦੇ ਨਜਰ ਇਸ ਸਕੀਮ ਦਾ ਮੌਕੇ ਦੀ ਸਥਿਤੀ ਅਨੁਸਾਰ ਰੀਮੋਡੂਲੇਟਿਡ ਪਲੈਨ ਡਰਾਇੰਗ ਨੰ: STP(MCP)05/2020 dated 28.08.2020 ਤਿਆਰ ਕੀਤਾ ਗਿਆ ਜਿਸ ਦੀ ਸਰਕਾਰ ਤੋਂ ਤਕਨੀਕੀ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਨਗਰ ਨਿਗਮ ਵੱਲੋਂ ਪਬਲਿਕ ਪਾਸੋਂ ਇਤਰਾਜ/ਸੁਝਾਅ ਪ੍ਰਾਪਤ ਕਰਨ ਲਈ ਅਜੀਤ (ਪੰਜਾਬੀ) ਅਖਬਾਰ, ਹਿੰਦੁਸਤਾਨ ਟਾਈਮਜ (ਇੰਗਲਿਸ਼) ਅਤੇ ਦੈਨਿਕ ਜਾਗਰਣ (ਹਿੰਦੀ) ਅਖਬਾਰ ਵਿੱਚ ਮਿਤੀ 25.10.2020 ਨੂੰ ਪਬਲਿਕ ਨੋਟਿਸ ਦਿੱਤਾ ਗਿਆ ਸੀ, ਮਿੱਥੇ ਸਮੇਂ ਅੰਦਰ ਨਗਰ ਨਿਗਮ ਨੂੰ ਕੋਈ ਵੀ ਇਤਰਾਜ/ਸੁਝਾU ਪ੍ਰਾਪਤ ਨਹੀਂ ਹੋਇਆ। ਇਸ ਉਪਰੰਤ ਇਸ ਸਕੀਮ ਦੇ ਰੀਮੋਡੂਲੇਟਿਡ ਪਲੈਨ ਡਰਾਇੰਗ ਨੰ- STP(MCP)05/ 2020 dated 28.08.2020 ਨੂੰ ਨਗਰ ਨਿਗਮ ਪਟਿਆਲਾ ਦੇ ਹਾਊਸ ਵੱਲੋਂ ਆਪਣੇ ਮਤਾ ਨੰ- 293 ਮਿਤੀ 29.12.2020 ਰਾਹੀਂ ਅੰਤਿਮ ਤੌਰ ਤੇ ਅਪਣਾਇਆ ਹੈ।
3. ਹੁਣ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 275(3) ਨੂੰ ਜਨਰਲ ਕਲਾਜਿਜ ਐਕਟ 1898 ਦੀ ਧਾਰਾ 19 ਨਾਲ ਪੜ੍ਹਦੇ ਹੋਏ ਅਤੇ ਇਸ ਸਬੰਧੀ ਮਿਲੇ ਹੋਰ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਿਹਾਲ ਬਾਗ ਨਾਮ ਨਾਲ ਜਾਣੀ ਜਾਂਦੀ ਟੀ.ਪੀ.ਸਕੀਮ ਦੇ ਤਿਆਰ ਕੀਤੇ ਰੀਮੋਡੂਲੇਸ਼ਨ ਪਲੈਨ ਡਰਾਇੰਗ ਨੰ- STP(MCP)05/2020 PUNJAB GOVT. GAZ. (EXTRA), MARCH 12, 2021 (PHGN 21, 1942 SAKA) 1458 dated 28.08.2020 ਜਿਸਨੂੰ ਨਗਰ ਨਿਗਮ ਪਟਿਆਲਾ ਨੇ ਆਪਣਾ ਮਤਾ ਨੰ- 293 ਮਿਤੀ 29/12/2020 ਰਾਹੀਂ ਅੰਤਿਮ ਤੌਰ ਤੇ ਅਪਣਾਇਆ ਹੈ, ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ। ਇਸ ਰੀਮੋਡੂਲੇਟਿਡ ਸਕੀਮ ਤੇੇ ਸ਼ਡਿਊਲ ਆਫ ਕਲਾਜਿਜ ਪਹਿਲਾਂ ਪ੍ਰਵਾਨਤ ਸਕੀਮ ਵਾਲੇ ਹੀ ਲਾਗੂ ਹੋਣਗੇ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਜਾਂਦੀ ਹੈ।
ਚੰਡੀਗੜ ਅਜੋਏ ਕੁਮਾਰ ਸਿਨਹਾ,ਆਈ.ਏ.ਐਸ.,
ਮਿਤੀ 8 ਮਾਰਚ, 2021 ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ, ਪੰਜਾਬ।