Servants of Knowledge
Punjab Gazette · Government of Punjab

Regarding Nagar Panchayat Ndala

Published 22 March 2021

Department
Local Government
Type
Extra Ordinary
Notification no.
582
Gazetteid
CHD/092/2021--2023
Identifier
in.gazette.punjabdsa.2021-03-22.49373
Languages
English, Punjabi

click here for IIIF manifest

1534
PUNJAB GOVT. GAZ. (EXTRA), MARCH 22, 2021 (CHTR 1, 1943 SAKA)

EXTRAORDINARY

Published by Authority

CHANDIGARH, MONDAY, MARCH 22, 2021 (CHAITRA 1, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 22 ਮਾਰਚ, 2021

ਨੰ: 5/63/2020/ਮਚਦ/ਹਸ/582.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਨਡਾਲਾ ਜਿਲ੍ਹਾ ਕਪੂਰਥਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਪੰਚਾਇਤ, ਨਡਾਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ, ਨਡਾਲਾ ਨੂੰ 11 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 1534 )PUNJAB GOVT. GAZ. (EXTRA), MARCH 22, 2021 (CHTR 1, 1943 SAKA) 1535

ਨਗਰ ਪੰਚਾਇਤ ਨਡਾਲਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰਬਰ:1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਨਡਾਲਾ ਦੀ ਉ~ਤਰੀ ਹੱਦ ਅਤੇ ਚੁਗਾਵਾਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਚੁਗਾਵਾਂ ਰੋਡ ਨਾਲ ਚਲਦੇ ਹੋਏੇ ਸਾਹਮਣੇ ਕੱਚਾ ਰਸਤਾ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਗਲੀ ਬਲਦੇਵ ਰਾਜ ਪਬਲਿਕ ਸਕੂਲ ਵਾਲੀ ਤੀਕ;

ਫਿਕ ਉਕਤ ਗਲੀ ਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਖਜੂਰਾ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਨਾਲ ਚਲਦੇ ਹੋਏ ਗਲੀ ਮੁਹੱਲਾ ਮਾਨਾਂ ਵਾਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਕੁਟੀਆ ਮੁਹੱਲਾ ਤੀਕ; ਫਿਰ ਉਕਤ ਮੁਹੱਲੇ ਨਾਲ ਚਲਦੇ ਹੋਏ ਸਾਹਮਣੇ ਗਲੀ ਡੰਪ ਵਾਲੀ ਤੀਕ; ਫਿਕ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਿਸ਼ੂ ਦੇ ਡੇਰੇ ਵਾਲੀ ਤੀਕ; ਫਿਰ ਉਕਤ ਡੇਰੇ ਅਤੇ ਕੱਚੇ ਰਸਤੇ ਨਾਲ ਚਲਦੇ ਹੋਏ ਰਾਏਪੁਰ ਅਰਾਈਆ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਨਡਾਲਾ ਦੀ ਉ~ਤਰੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਚੁਗਾਵਾਂ ਰੋਡ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 2

ਚੁਗਾਵਾਂ ਰੋਡ ਅਤੇ ਨਗਰ ਪੰਚਾਇਤ ਨਡਾਲਾ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੰਚਾਇਤ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਭੁਲੱਥ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਬਿੱਲਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤਾ ਬੇਗੋਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵਾਲੀਆਂ ਵਾਲੀ ਤੀਕ; ਫਿਰ ਉਕਤ ਗਲੀ ਅਤੇ ਵਾਲੀਏ ਦੇ ਮਕਾਨ ਤੋਂ ਹੁੰਦੇ ਹੋਏ ਕੱਚੇ ਰਸਤੇ ਨਾਲ ਚਲਦੇ ਹੋਏ ਗਲੀ ਪੀਰਾਂ ਵਾਲੀ ਤੀਕ; ਫਿਰ ਉਕਤ ਰਸਤੇ ਨਾਲ ਚਲਦੇੇ ਹੋਏ ਗਲੀ ਵਾਲਮੀਕ ਮੁਹੱਲਾ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਦੇਵ ਰਾਜ ਪਬਲਿਕ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਚੁਗਾਵਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉ~ਤਰੀ ਹੱਦ ਤੀਕ; ਅਰਥਾਤ ਜਿਥੋ ਅਰੰਭ ਕੀਤਾ ਸੀ।

ਵਾਰਡ ਨੰਬਰ 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੇਨ ਬਜ਼ਾਰ ਅਤੇ ਬੇਗੋਵਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਬੇਗੋਵਾਲ ਰੋਡ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤਾ ਤੀਕ; ਫਿਰ ਉਕਤ ਕੱਚੇ ਰਸਤੇ ਨਾਲ ਚਲਦੇ ਹੋਏ ਬਿੱਲਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਭੁਲੱਥ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਗੈਸ ਏਜੰਸੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਤਲਵੰਡੀ ਰੋਡ ਤੀਕ; ਫਿਰ ਉਕਤ ਰੋਡ ਅਤੇ ਸੁਭਾਨਪੁਰ ਰੋਡ ਨਾਲ ਲਗਦੇ ਹੋਏ ਢਿੱਲਵਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗੁਰਦਵਾਰਾ ਬਾਉਲੀ ਸਾਹਿਬ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਬਜ਼ਾਰ ਤੀਕ; ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਬੇਗੋਵਾਲ ਰੋਡ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 4 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਬਲਦੇਵ ਰਾਜ ਪਬਲਿਕ ਸਕੂਲ ਵਾਲੀ ਅਤੇ ਵਾਲਮੀਕ ਰੋਡ ਦੇ ਮਿਲਣ ਦੇ ਸਥਾਨ ਤੋੋਂ ਅਰੰਭ ਕਰਕੇ ਵਾਲਮੀਕ ਰੋਡ ਨਾਲ ਚਲਦੇ ਹੋਏ ਕੱਚਾ ਰਸਤਾ ਤੀਕ; ਫਿਰ ਉਕਤ ਕੱਚੇ ਰਸਤੇ ਨਾਲ ਚਲਦੇ ਹੋਏ ਵਾਲੀਏ ਦੇ ਮਕਾਨ ਤੋਂ ਹੁੰਦੇ ਹੋਏ ਬੇਗੋਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਸਾਹਮਣੇ ਗਲੀ ਵਾਲਮੀਕ ਮੰਦਿਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖਜੂਰਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਬਲਦੇਵ ਰਾਜ ਸਕੂਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਵਾਲਮੀਕ ਰੋਡ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਖਜੂਰਾਂ ਵਾਲੀ ਅਤੇ ਗਲੀ ਵਾਲਮੀਕ ਮੰਦਿਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਵਾਲਮੀਕ ਵਾਲੀਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਅਵਤਾਰ ਸਿੰੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ; ਫਿਰ ਉਕਤ ਮੇਨ ਬਜ਼ਾਰ ਨਾਲ ਚਲਦੇ ਹੋਏ ਗਲੀ ਖਜੂਰਾਂ ਵਾਲੀ ਤੀਕ; ਫਿਰ PUNJAB GOVT. GAZ. (EXTRA), MARCH 22, 2021 (CHTR 1, 1943 SAKA) 1536 ਉਕਤ ਗਲੀ ਨਾਲ ਚਲਦੇ ਹੋਏ ਗਲੀ ਮੰਦਿਰ ਵਾਲੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 6

ਪਿੰਡ ਦੀ ਫਿਰਨੀ ਅਤੇ ਬੇਗੋਵਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੇਗੋਵਾਲ ਰੋਡ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ; ਫਿਰ ਉਕਤ ਬਜ਼ਾਰ ਅਤੇ ਪੀਰ ਲੱਖ ਦਾਤਾ ਨਾਲ ਚਲਦੇ ਹੋਏ ਗਲੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਘੁਮੰਣਾਂ ਵਾਲਾ ਮੁਹੱਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮਗੜੀਆਂ ਵਾਲੀ ਤੀਕ; ਫਿਰ ਉਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ; ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਅਵਤਾਰ ਸਿੰੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਬੇਗੋਵਾਲ ਰੋਡ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰਬਰ 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਡਾਲਾ ਪਿੰਡ ਦੀ ਫਿਰਨੀ ਦੇ ਅਤੇ ਗਲੀ ਕੁਟੀਆ ਮੁਹੱਲਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਮੁਹੱਲਾ ਮਾਨਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੋਹਨ ਸਿੰਘ ਵਾਲੀ ਤੋਂ ਹੁੰਦੇ ਹੋਏ ਸ਼ਿਵ ਮੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਨਾਂ ਵਖਾਲਾ ਮੁਹੱਲੇ ਤੀਕ; ਫਿਰ ਉਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਨਡਾਲਾ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਬਲਵੰਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਨਾਂ ਵਾਲਾ ਮੁਹੱਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਕੁਟੀਆਂ ਮੁਹੱਲਾ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 8

ਨਡਾਲਾ ਪਿੰਡ ਦੀ ਫਿਰਨੀ ਅਤੇ ਗਲੀ ਮੁਹੱਲਾ ਮਾਨਾਂ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਮੁਹੱਲਾ ਮਾਨਾਂ ਵਾਲੀ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮਗੜ੍ਹੀਆਂ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲਵਪ੍ਰੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿੱਕੀ ਕਰਿਆਨਾ ਸਟੋਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਤਾ ਦੇ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਢਿਲਵਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਰਕਾਰੀ ਹਸਪਤਾਲ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਡਾਲਾ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਮਾਨਾਂ ਵਾਲਾ ਮੁਹੱਲਾ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਵਿੱਕੀ ਕਰਿਆਨਾ ਸਟੋਰ ਅਤੇ ਗਲੀ ਲਵਪ੍ਰੀਤ ਕੌਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸ਼ਾਹੀ ਸੀਮੈਂਟ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਘੁੰਮਣਾਂ ਵਾਲਾ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਸਕੂਲ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਪੀਰ ਲੱਖ ਦਾਤਾ ਮੇਨ ਬਜ਼ਾਰ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਬਾਉਲੀ ਸਾਹਿਬ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਢਿੱਲਵਾਂ ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਗਲੀ ਮਾਤਾ ਦਾ ਮੰਦਿਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੰਡਿਤਾਂ ਦੇ ਮੁਹੱਲੇ ਵਾਲੀ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿੱਕੀ ਕਰਿਆਨਾ ਸਟੋਰ ਤੀਕ; ਉਕਤ ਗਲੀ ਨਾਲ ਚਲਦੇ ਹੋਏ ਗਲੀ ਲਵਪ੍ਰੀਤ ਕੌਰ ਵਾਲੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 10 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਢਿੱਲਵਾਂ ਰੋਡ ਅਤੇ ਸੁਭਾਨਪੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੁਭਾਨਪੁਰ ਰੋਡ ਨਾਲ ਚਲਦੇ ਹੋਏ ਤਲਵੰਡੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ; ਫਿਰ ਉਕਤ ਨਗਰ ਪੰਚਾਇਤ ਦੀ ਦੱਖਣੀ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਢਿੱਲਵਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੁਭਾਨਪੁਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), MARCH 22, 2021 (CHTR 1, 1943 SAKA) 1537

ਵਾਰਡ ਨੰ: 11 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਪੂਰਬੀ ਹੱਦ ਅਤੇ ਰਾਏਪੁਰ ਅਰਾਈਆਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਏਪੁਰ ਅਰਾਈਆਂ ਰੋਡ ਨਾਲ ਚਲਦੇ ਹੋਏ ਕੱਚਾ ਰਸਤਾ ਕਿਸੂ ਦੇ ਡੇਰੇ ਤੀਕ; ਫਿਰ ਉਕਤ ਡੇਰੇ ਨਾਲ ਚਲਦੇ ਹੋਏ ਸ਼ਿਵਦੇਵ ਸਿੰਘ ਦੇ ਡੇਰੇ ਤੀਕ; ਫਿਰ ਉਕਤ ਡੇਰੇ ਨਾਲ ਚਲਦੇ ਹੋਏ ਗਲੀ ਕੁਟੀਆਂ ਮੁਹੱਲਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਮਾਨਾਂ ਵਾਲਾ ਮੁਹੱਲਾ ਤੀਕ; ਫਿਰ ਉਕਤ ਮੁਹੱਲੇ ਨਾਲ ਚਲਦੇ ਹੋਏ ਗਲੀ ਬਲਵੰਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਪਿੰਡ ਦੀ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਸਰਕਾਰੀ ਹਸਪਤਾਲੀ ਢਿੱਲਵਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਰਾਏਪੁਰ ਅਰਾਈਆ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 22 ਮਾਰਚ, 2021 ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2256/3-2021/Pb. Govt. Press, S.A.S. Nagar

Cite this issue. Punjab Gazette, Government of Punjab, 22 March 2021. Indian Gazettes, https://egazette.servantsofknowledge.in/details/in.gazette.punjabdsa.2021-03-22.49373/. Archive identifier in.gazette.punjabdsa.2021-03-22.49373.