EXTRAORDINARY
Published by Authority
CHANDIGARH, TUESDAY, MARCH 23, 2021 (CHAITRA 2, 1943 SAKA)
ਪੰਜਾਬ ਸਰਕਾਰ
ਸਿਖਿਆ ਵਿਭਾਗ
(ਸਿਖਿਆ-5 ਸ਼ਾਖਾ)
ਅਧਿਸੂਚਨਾ
ਮਿਤੀ 12 ਮਾਰਚ, 2021
ਡਾ. ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਫਾਰ ਉੱਦਮੀ ਵਿਦਿਆਰਥੀਆਂ
ਨੰ: SED-EDU5010/02/2020-3EDU5/21054.-ਮੰਤਰੀ ਪ੍ਰੀਸ਼ਦ, ਪੰਜਾਬ ਵੱਲੋਂ ਮਿਤੀ 04.03.2021 ਨੂੰ ਹੋਈ ਮੀਟਿੰਗ ਵਿੱਚ "Dr. Hargobind Khurana Scholarship Scheme for Brilliant Students" ਵਿੱਚ ਕੁੱਝ ਸੋਧਾਂ ਪ੍ਰਵਾਨ ਕੀਤੀਆਂ ਗਈਆਂ ਹਨ, ਜੋ ਕਿ ਹੇਠ ਅਨੁਸਾਰ ਹਨ।
ੳ) ਇਸ ਸਕੀਮ ਅਧੀਨ ਕੇਵਲ ਰਾਜ ਦੇ ਸਰਕਾਰੀ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਆਦਰਸ਼ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ, ਜੋ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਵਿੱਚ 90# ਜਾਂ 90# ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ, ਨੂੰ 3000/-ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਉਨ੍ਹਾਂ ਦੀ ਸੀਨੀਅਰ ਸੈਕੰਡਰੀ ਦੀ 11ਵੀਂ ਅਤੇ 12ਵੀਂ ਕਲਾਸ ਦੀ ਪੜ੍ਹਾਈ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ।
ਅ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਆਦਰਸ਼ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਆਪਣੇ ਫੰਡਾਂ ਵਿੱਚੋਂ ਸਕਾਲਰਸ਼ਿਪ ਪ੍ਰਦਾਨ ਕਰਵਾਈ ਜਾਵੇਗੀ। ਇਸ ਸਬੰਧੀ ਹਰ ਸਾਲ ਬੋਰਡ ਵੱਲੋਂ ਕਾਰਵਾਈ ਰਿਪੋਰਟ ਸਰਕਾਰ ਨੂੰ ਭੇਜੀ ਜਾਇਆ ਕਰੇਗੀ।
ੲ) ਸਿੱਖਿਆ ਵਿਭਾਗ ਵੱਲੋਂ ਆਪਣੇ ਪੱਤਰ ਨੰ. 10/01/2013-4ਸਿੱ5/3271 ਮਿਤੀ 23.08.2013 ਰਾਹੀਂ ਦਿੱਤੀਆਂ ਬਾਕੀ ਸ਼ਰਤਾਂ ਉਸੇ ਤਰ੍ਹਾਂ ਹੀ ਰਹਿਣਗੀਆਂ।
ਚੰਡੀਗੜ੍ਹ
ਕ੍ਰਿਸ਼ਨ ਕੁਮਾਰ, ਆਈ.ਏ.ਐਸ.,
ਮਿਤੀ 12 ਮਾਰਚ, 2021
ਸਕੱਤਰ, ਸਕੂਲ ਸਿੱਖਿਆ ਵਿਭਾਗ।