EXTRAORDINARY
Published by Authority
CHANDIGARH, TUESDAY, JUNE 15, 2021 (JYAISTHA 25, 1943 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਟਾਊਨ ਪਲੈਨਿੰਗ ਵਿੰਗ)
(ਪੰਜਾਬ ਮਿਊਂਸਪਲ ਭਵਨ, ਸੈਕਟਰ 35-ਏ, ਚੰਡੀਗੜ੍ਹ)
ਅਧਿਸੂਚਨਾ
ਮਿਤੀ 15 ਜੂਨ, 2021
ਨੰ- ਸੀ.ਟੀ.ਪੀ (ਸਸ)-2021/2053.-ਨਗਰ ਕੌਂਸਲ (ਹੁਣ ਨਗਰ ਨਿਗਮ) ਪਟਿਆਲਾ ਦੀ ਟਾਊਨ ਪਲੈਨਿੰਗ ਸਕੀਮ ਜਿਹੜੀ ਕਿ ਲੀਲਾ ਭਵਨ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਸਕੀਮ ਵਿੱਚ ਰੈਸਟੋਰੈਂਟ ਅਤੇ ਨਰਸਿੰਗ ਹੋਮ ਦੀਆਂ ਰਾਖਵੀਆਂ 3 ਸਾਈਟਾਂ ਨੂੰ ਕਲੱਬ ਕਰਕੇ 9 ਵਪਾਰਕ ਪਲਾਟਾਂ ਵਿੱਚ ਸਬ ਡਿਵਾਈਡ ਕਰਨ ਕਾਰਨ ਸਕੀਮ ਦੀ ਸੋਧ ਪਾਰਟ ਲੇ-ਆਊਟ ਪਲੈਨ ਡਰਾਇੰਗ ਨੰ-WCA/SLB-01 dated 04.03.2020 ਤਿਆਰ ਕੀਤਾ ਗਿਆ ਸੀ। ਜਿਸ ਦੀ ਸਰਕਾਰ ਤੋਂ ਤਕਨੀਕੀ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਨਗਰ ਨਿਗਮ ਵੱਲੋਂ ਪਬਲਿਕ ਪਾਸੋਂ ਇਤਰਾਜ/ਸੁਝਾਅ ਪ੍ਰਾਪਤ ਕਰਨ ਲਈ ਅਜੀਤ (ਪੰਜਾਬੀ) ਅਖਬਾਰ, ਹਿੰਦੁਸਤਾਨ ਟਾਈਮਜ (ਇੰਗਲਿਸ਼) ਅਤੇ ਦੈਨਿਕ ਭਾਸਕਰ (ਹਿੰਦੀ) ਅਖਬਾਰ ਵਿੱਚ ਮਿਤੀ 17.03.2020 ਨੂੰ ਪਬਲਿਕ ਨੋਟਿਸ ਦਿੱਤਾ ਗਿਆ ਸੀ। ਨਗਰ ਨਿਗਮ ਦੇ ਹਾਊਸ ਵੱਲੋਂ ਪ੍ਰਾਪਤ ਇਤਰਾਜ/ਸੁਝਾਅ ਨੂੰ ਵਿਚਾਰਦੇ ਹੋਏ ਇਸ ਸਕੀਮ ਦੇ ਲੇ-ਆਊਟ ਪਲੈਨ ਡਰਾਇੰਗ ਨੰ-WCA/SLB-01 dated 04.03.2020 ਨੂੰ ਨਗਰ ਨਿਗਮ ਪਟਿਆਲਾ ਦੇ ਹਾਊਸ ਵੱਲੋਂ ਆਪਣੇ ਮਤਾ ਨੰ-254 ਮਿਤੀ 14.08.2020 ਰਾਹੀਂ ਅੰਤਿਮ ਤੌਰ ਤੇ ਅਪਣਾਇਆ ਹੈ।
2. ਹੁਣ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 275(3) ਨੂੰ ਜਨਰਲ ਕਲਾਜਿਜ ਐਕਟ 1898 ਦੀ ਧਾਰਾ 19 ਨਾਲ ਪੜਦੇ ਹੋਏ ਅਤੇ ਇਸ ਸਬੰਧੀ ਮਿਲੇ ਹੋਰ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਲੀਲਾ ਭਵਨ ਨਾਮ ਨਾਲ ਜਾਣੀ ਜਾਂਦੀ ਟੀ.ਪੀ.ਸਕੀਮ ਦੀ ਸੋਧ ਸਬੰਧੀ ਤਿਆਰ ਕੀਤੇ ਲੇ-ਆਊਟ ਪਲੈਨ ਡਰਾਇੰਗ ਨੰ-WCA/SLB-01 dated 04.03.2020 ਜਿਸਨੂੰ ਨਗਰ ਨਿਗਮ ਪਟਿਆਲਾ ਨੇ ਆਪਣਾ ਮਤਾ ਨੰ-254 ਮਿਤੀ 14.08.2020 ਰਾਹੀਂ ਅੰਤਿਮ ਤੌਰ ਤੇ ਅਪਣਾਇਆ ਹੈ, ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ। ਸ਼ਡਿਊਲ ਆਫ ਕਲਾਜਿਜ ਪਹਿਲਾਂ ਪ੍ਰਵਾਨਤ ਸਕੀਮ ਵਾਲੇ ਹੀ ਲਾਗੂ ਹੋਣਗੇ।
3. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਜਾਂਦੀ ਹੈ।
ਚੰਡੀਗੜ ਅਜੋਏ ਕੁਮਾਰ ਸਿਨਹਾ,ਆਈ.ਏ.ਐਸ.,
ਮਿਤੀ 9 ਜੂਨ, 2021
ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਪੰਜਾਬ।