Servants of Knowledge
Punjab Gazette · Government of Punjab

Regarding retirement of Medical Officer Dr. Manjit Takkar

Published 18 June 2021

Department
Health and Family Welfare
Type
Ordinary
Notification no.
2275
Gazetteid
CHD/0092/2021-2023
Identifier
in.gazette.punjabdsa.2021-06-18.49696
Languages
English, Punjabi

click here for IIIF manifest

1096 PUNJAB GOVT. GAZ., JUNE 18, 2021 (JYST 28, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 25] CHANDIGARH, FRIDAY, JUNE 18, 2021 (JYAISTHA 28, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 30 ਮਾਰਚ, 2021

ਨੰ: 3/78/2013-2ਸਿ2/2275.-ਡਾ: ਮਨਜੀਤ ਸਿੰਘ ਟੱਕਰ, ਮੈਡੀਕਲ ਅਫਸਰ (ਮੈਡੀਸਨ ਮਾਹਿਰ), ਮੈਰਿਟ ਨੰ: 2/ਜੀਸੀ/2008, ਸੀ.ਐਚ.ਸੀ., ਬਾਘਾਪੁਰਾਣਾ, ਜ਼ਿਲ੍ਹਾ ਮੋਗਾ ਵਿਰੁੱਧ ਥਾਣਾ ਸਿਟੀ ਕੋਟਕਪੂਰਾ ਵਿੱਚ ਸ਼੍ਰੀਮਤੀ ਕੁਲਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਜਾਣ ਕਾਰਣ ਮੁੱਕਦਮਾ ਨੰ: 186, ਮਿਤੀ 21-09-2013 ਅ/ਧ 304A IPC ਦਾਇਰ ਕੀਤਾ ਗਿਆ ਸੀ। ਇਸ ਉਪਰੰਤ ਸਰਕਾਰ ਦੇ ਪੱਤਰ ਨੰ: 3/178/13-5ਸਿ2/122-23, ਮਿਤੀ 11-07-2016 ਰਾਹੀਂ ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਨੂੰ ਡਾਕਟਰ ਵਿਰੁੱਧ ਦਰਜ ਉਕਤ ਮੁਕੱਦਮੇ ਸਬੰਧੀ ਸਮਾਇਤ ਮੰਜੂਰੀ ਵੀ ਜਾਰੀ ਕਰ ਦਿੱਤੀ ਗਈ ਸੀ।

2. ਡਾਕਟਰ ਵਿਰੁੱਧ ਚਲ ਰਹੇ ਕੇਸ ਮੁਕੱਦਮਾ ਨੰ: 186, ਮਿਤੀ 21-09-2013 ਅ/ਧ 304A IPC ਵਿੱਚ ਮਾਨਯੋਗ ਜੁਡੀਸੀਅਲ ਮੈਜਿਸ਼ਟਰੇਟ, ਫਰੀਦਕੋਟ ਦੀ ਅਦਾਲਤ ਵੱਲੋਂ ਮਿਤੀ 06-02-2020 ਨੂੰ ਹੇਠ ਲਿਖੇ ਅਨੁਸਾਰ ਫੈਸਲਾ ਸੁਣਾਇਆ ਸੀ :-

Name of the The Offence Convicted Punishment awared

Convict

for

Dr. Manjit Takkar 304-A IPC Rigorous imprisonment for 2 Years (Two

Years) and fine of Rs. 2000/- (Two

Thousand only) and in default to undergo

further R.I for a month

5. Sentenes to run concurrently, Period of imprisonment already undergone by the accused during inquiry, investigation or trail of the case, if any, be set off from the substantive sentences to be undergone by them.

( 1096 ) PART I] PUNJAB GOVT. GAZ., JUNE 18, 2021 (JYST 28, 1943 SAKA) 1097 3. ਇਸ ਉਪਰੰਤ ਰਿਕਾਰਡ ਤੇ ਆਏ ਤੱਥਾਂ ਅਤੇ ਸਾਰੇ ਮਾਮਲੇ ਨੂੰ ਵਿਚਾਰਨ ਉਪਰੰਤ ਸਮਰੱਥ ਅਥਾਰਟੀ ਵਲੋਂ

ਡਾ. ਮਨਜੀਤ ਸਿੰਘ ਟੱਕਰ , ਮੈਡੀਕਲ ਅਫਸਰ (ਮੈਡੀਸਨ ਮਾਹਿਰ), ਮੈਰਿਟ ਨੰ: 2/ਜੀਸੀ/2008, ਸੀ.ਐਚ.ਸੀ., ਬਾਘਾਪੁਰਾਣਾ, ਜਿਲ੍ਹਾ ਮੋਗਾ ਨੂੰ Dismiss ਕਰਨ ਦਾ ਆਰਜੀ ਫੈਸਲਾ ਲਿਆ ਗਿਆ ਸੀ। ਸਰਕਾਰ ਵਲੋਂ ਪੱਤਰ ਨੰ: 03/78/2013-2ਸਿ2/4130, ਮਿਤੀ 30-12-2020 ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਤੋਂ ਡਾਕਟਰ ਦੀਆਂ ਸੇਵਾਵਾਂ ਡਿਸਮਿਸ ਕਰਨ ਸਬੰਧੀ ਪ੍ਰਵਾਨਗੀ ਮੰਗੀ ਗਈ ਸੀ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵਲੋਂ ਆਪਣੇ ਪੱਤਰ ਨੰ: ਡਿਸ:324/2021/ਅ-7/5012, ਮਿਤੀ 05-03-2021 ਰਾਹੀਂ ਡਾਕਟਰ ਨੂੰ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

4. ਕੇਸ ਦੇ ਹਾਲਾਤਾਂ ਨੂੰ ਵਿਚਾਰਦੇ ਹੋਏ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਸਨਮੁੱਖ ਪੰਜਾਬ ਦੇ ਰਾਜਪਾਲ ਜੀ ਵੱਲੋਂ ਡਾ: ਮਨਜੀਤ ਸਿੰਘ ਟੱਕਰ, ਮੈਡੀਕਲ ਅਫਸਰ, ਮੈਰਿਟ ਨੰ: 2/ਜੀਸੀ/2008, ਸੀ.ਐਚ.ਸੀ. ਬਾਘਾਪੁਰਾਣਾ, ਜਿਲ੍ਹਾ ਮੋਗਾ ਨੂੰ Constitution of India dh Article 311 (2) (a) ਦੇ ਸਨਮੁੱਖ ਡਿਸਮਿਸ ਕੀਤਾ ਜਾਂਦਾ ਹੈ। ਇਸ ਉਪਰੰਤ ਇਹ ਡਾਕਟਰ ਵਾਪਸ ਸਰਕਾਰੀ ਸੇਵਾ ਵਿੱਚ ਆਉਣ ਦਾ ਹੱਕ ਨਹੀਂ ਰਖੇਗਾ ਅਤੇ ਇਸ ਤੋਂ ਇਲਾਵਾ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ (ਜੇਕਰ ਕੋਈ ਹੋਵੇ) ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਸਹੀ/-

ਹੁਸਨ ਲਾਲ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਸਿਹਤ ਤੇ ਪਰਿਵਾਰ ਭਲਾਈ ਵਿਭਾਗ।

2321/06-2021/Pb. Govt. Press, S.A.S. Nagar

Cite this issue. Punjab Gazette, Government of Punjab, 18 June 2021. Indian Gazettes, https://egazette.servantsofknowledge.in/details/in.gazette.punjabdsa.2021-06-18.49696/. Archive identifier in.gazette.punjabdsa.2021-06-18.49696.