Servants of Knowledge
Punjab Gazette · Government of Punjab

Regarding Nagar Panchayat Talwandi Saboo

Published 21 June 2021

Department
Local Government
Type
Extra Ordinary
Notification no.
1238
Gazetteid
CHD/0092/2021-2023
Identifier
in.gazette.punjabdsa.2021-06-21.49713
Languages
English, Punjabi

click here for IIIF manifest

2701
PUNJAB GOVT. GAZ. (EXTRA), JUNE 21, 2021 (JYST 31, 1943 SAKA)

EXTRAORDINARY

Published by Authority

CHANDIGARH, MONDAY, JUNE 21, 2021 (JYAISTHA 31, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਮੁੱਢਲਾ ਨੋਟੀਫਿਕੇਸ਼ਨ

ਮਿਤੀ 21 ਜੂਨ, 2021

ਨੰ: 10/23/2016-3ਸਸ3/1238.-ਨਗਰ ਪੰਚਾਇਤ, ਤਲਵੰਡੀ ਸਾਬੋ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 355, ਮਿਤੀ 05.09.2016 ਰਾਹੀਂ ਨਗਰ ਪੰਚਾਇਤ, ਤਲਵੰਡੀ ਸਾਬੋ ਦੀਆਂ ਮੌਜੂਦਾ ਹੱਦਾਂ ਵਿਚ ਹੋਰ ਵਾਧਾ (ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ ਕਰਨ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।

2. ਜੇਕਰ ਨਗਰ ਪੰਚਾਇਤ, ਤਲਵੰਡੀ ਸਾਬੋ ਦੀਆਂ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ (ਈਮੇਲ:[email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ, ਤਲਵੰਡੀ ਸਾਬੋ ਵਿਖੇ ਦੇ ਸਕਦਾ ਹੈ।

ਸ਼ਡਿਊਲ ਆਫ ਬਾਊਂਡਰੀ

ਉੱਤਰ:- ਬਿੰਦੂ A ਮੁਰੱਬਾ ਨੰ: 73 ਉ~ਤਰੀ ਪੱਛਮੀ ਕੋਨੇ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ: 73, 74, 75, ਦੀ ਉ~ਤਰੀ ਬਾਹੀ ਦੇ ਨਾਲ-ਨਾਲ ਜਾ ਕੇ ਸੜਕ ਪਿੰਡ ਲਾਲੇਆਣਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 76, 77, 78, 79, 80, 81, 82, 83 ਦੇ ਉ~ਤਰੀ ਪੂਰਬੀ ਕੋਨੇ ਬਿੰਦੂ A-1 ਤੱਕ, ਬਿੰਦੂ A-1 ਤੋਂ ਉ~ਤਰ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ:

47 ਦੇ ਉ~ਤਰੀ ਪੱਛਮੀ ਬਾਹੀ ਤੇ ਬਿੰਦੂ A-2 ਤੱਕ, ਬਿੰਦੂ A-2 ਤੋਂ ਪੂਰਬ ਵੱਲ ਨੂੰ ਚੱਲਦੇ ਹੋਏ ਪਿੰਡ ਭਾਗੀਵਾਂਦਰ ਦੀ ਹੱਦ ਦੇ ਨਾਲ-ਨਾਲ ਮੁਰੱਬਾ ਨੰ: 47, 46 ਬਠਿੰਡਾ ਸੜਕ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 45, 44, 43, 42 ਦੀ ਉ~ਤਰੀ ਪੂਰਬੀ ਬਾਹੀ ਪਿੰਡ ਭਾਗੀਵਾਂਦਰ ਦੀ ਹੱਦ ਦੇ ਨਾਲ ਮੁਰੱਬਾ ਨੰ: 42 ਦੀ ਉ~ਤਰੀ ਪੂਰਬੀ ਕੋਨੇ ਤੱਕ ਜੋ ਪਿੰਡ ਭਾਗੀਵਾਂਦਰ ਦੀ ਹੱਦ ਨੂੰ ਮਿਲਦਾ ਹੈ ਬਿੰਦੂ B ਤੱਕ।

ਪੂਰਬ:- ਬਿੰਦੂ B ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ: 42 ਦੀ ਪੂਰਬੀ ਬਾਹੀ ਦੇ ਨਾਲ-ਨਾਲ ਸੜਕ ਪਿੰਡ ਨੱਤ( 2701 ) PUNJAB GOVT. GAZ. (EXTRA), JUNE 21, 2021 (JYST 31, 1943 SAKA) 2702 ਅਤੇ ਰਜਬਾਹਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 89, 102, 146, 164, 204 ਮੁਰੱਬਾ ਦੇ ਪੂਰਬੀ ਦੱਖਣੀ ਕੋਨਾ ਬਿੰਦੂ B-1 ਤੱਕ, ਬਿੰਦੂ B-1 ਤੋਂ ਮੁਰੱਬਾ ਨੰ: 204 ਦੇ ਪੂਰਬੀ ਦੱਖਣੀ ਕੋਨੇ ਤੋਂ ਪੂਰਬ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 219 ਦੀ ਉ~ਤਰੀ ਬਾਹੀ ਦੇ ਨਾਲ-ਨਾਲ ਚੱਲਦੇ ਹੋਏ ਮੁਰੱਬਾ ਨੰ: 218, 217, 216 ਦੇ ਉ~ਤਰੀ ਪੂਰਬੀ ਕੋਨਾ ਬਿੰਦੂ B-2 ਤੱਕ, ਬਿੰਦੂ B-2 ਤੋਂ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 216, 263, 268, 312, 317, 362, 366, 412 ਦੇ ਦੱਖਣੀ ਪੂਰਬੀ ਕੋਨੇ ਬਿੰਦੂ B-3 ਤੱਕ, ਬਿੰਦੂ B-3 ਤੋਂ ਪੱਛਮ ਵੱਲ ਨੂੰ ਮੁਰੱਬਾ ਨੰ: 412 ਦਾ ਛਿਪਦਾ ਦੱਖਣੀ ਕੋਨਾ ਬਿੰਦੂ B-4 ਤੱਕ, ਬਿੰਦੂ B-4 ਤੋਂ ਮੁਰੱਬਾ ਨੰ: 415 ਦੇ ਉ~ਤਰੀ ਪੂਰਬੀ ਕੋਨੇ ਤੋਂ ਦੱਖਣ ਵੱਲ ਮੁਰੱਬਾ ਨੰ: 458 ਦੇ ਦੱਖਣੀ ਪੂਰਬੀ ਕੋਨੇ ਪਿੰਡ ਨਵਾਂ ਪਿੰਡ ਦੀ ਹੱਦ ਬਿੰਦੂ C ਤੱਕ।

ਦੱਖਣ:- ਬਿੰਦੂ C ਮੁਰੱਬਾ ਨੰ: 458 ਦੇ ਪੂਰਬੀ ਦੱਖਣੀ ਕੋਨੇ ਤੋਂ ਪੱਛਮ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 458, 457, 456 ਅਤੇ 455 ਹੱਦ ਦੇ ਨਾਲ-ਨਾਲ ਪੱਛਮ ਵੱਲ ਨੂੰ ਮੁਰੱਬਾ ਨੰ: 454, 453 ਰੋੜੀ ਰੋੜ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 452, 451, 450, 449, 448, 447, 446, 445, 444, 443, 442 ਸੰਗਤ ਸੜਕ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 442 ਦੇ ਦੱਖਣੀ ਪੱਛਮੀ ਕੋਨੇ ਬਿੰਦੂ D ਤੱਕ।

ਪੱਛਮ:- ਬਿੰਦੂ D ਤੋਂ ਮੁਰੱਬਾ ਨੰ: 442 ਦੇ ਦੱਖਣੀ ਪੱਛਮੀ ਕੋਨੇ ਤੋਂ ਉ~ਤਰ ਵੱਲ ਨੂੰ ਮੁਰੱਬਾ ਨੰ: 442,431,395 ਦੇ ਉ~ਤਰੀ ਪੱਛਮੀ ਕੋਨੇ ਬਿੰਦੂ D-1 ਤੱਕ, ਬਿੰਦੂ D-1 ਤੋਂ ਪੱਛਮ ਵੱਲ ਨੂੰ ਮੁਰੱਬਾ ਨੰ: 384,385 ਦੇ ਦੱਖਣੀ ਪੱਛਮੀ ਕੋਨੇ ਬਿੰਦੂ D-2 ਤੱਕ, ਬਿੰਦੂ D-2 ਤੋਂ ਮੁਰੱਬਾ ਨੰ: 385 ਤੋਂ ਉ~ਤਰੀ ਵੱਲ ਨੂੰ ਮੁਰੱਬਾ ਨੰ: 385, 343, 336, 293, 284, 244 ਦੇ ਉ~ਤਰੀ ਪੱਛਮੀ ਕੋਨਾ ਬਿੰਦੂ D-3 ਤੱਕ, ਬਿੰਦੂ D-3 ਤੋਂ ਮੁਰੱਬਾ ਨੰ: 236 ਦੇ ਦੱਖਣੀ ਪੱਛਮੀ ਕੋਨਾ ਬਿੰਦੂ D-4 ਤੱਕ, ਬਿੰਦੂ D-4 ਤੋਂ ਉ~ਤਰ ਵੱਲ ਨੁੰ ਮੁਰੱਬਾ ਨੰ: 236,188 ਰਾਮਾਂ ਰੋਡ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 180,130,118,73 ਦਾ ਉ~ਤਰੀ-ਪੱਛਮੀ ਕੋਨਾ ਬਿੰਦੂ A ਤੱਕ ਜੋ ਕਿ ਸ਼ੁਰੂ ਦਾ ਬਿੰਦੂ ਹੈ।

3. ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਤਲਵੰਡੀ ਸਾਬੋ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਜੂਨ, 2021

ਸਥਾਨਕ ਸਰਕਾਰ ਵਿਭਾਗ।

2326/6-2021/Pb. Govt. Press, S.A.S. Nagar

Cite this issue. Punjab Gazette, Government of Punjab, 21 June 2021. Indian Gazettes, https://egazette.servantsofknowledge.in/details/in.gazette.punjabdsa.2021-06-21.49713/. Archive identifier in.gazette.punjabdsa.2021-06-21.49713.