Published by AuthorityPublished by AuthorityPublished by AuthorityPublished by AuthorityPublished by Authority
No. 32] CHANDIGARH, FRIDAY, AUGUST 6, 2021 (SRAVANA 15, 1943 SAKA)
PART I
Punjab Government Notifications and Orders
STATE ELECTION COMMISSION, PUNJAB
S.C.O. No. 49, Sector 17-E, Chandigarh,
NOTIFICATION
The 19th April, 2021
No.SEC-SA-2021/4010.-In pursuance of the provisions of Section 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ-ਅਦਾਲਤ ਹਰਪ੍ਰੀਤ ਸਿੰਘ ਅਟਵਾਲ, ਪੀ.ਸੀ.ਐਸ.ਉਪ ਮੰਡਲ ਮੈਜਿਸਟਰੇਟ-ਕਮ-ਚੋਣ ਟ੍ਰਿਬਿਊਨਲ,
ਸ਼੍ਰੀ ਚਮਕੌਰ ਸਾਹਿਬ।
ਮਿਸਲ ਨੰ: : 01/ਚੋੋਣ ਪਟੀਸ਼ਨ (ਸਰਪੰਚੀ)
ਮਿਤੀ ਰਜੂਆ : 13.08.2019
ਫੈਸਲਾ ਮਿਤੀ : 23.11.2020
ਨਾਮ ਪਿੰਡ : ਟੱਪਰੀਆਂ ਘੜੀਸਪੁਰ
ਤਹਿਸੀਲ : ਸ਼੍ਰੀ ਚਮਕੌਰ ਸਾਹਿਬ
ਜਿਲਾ : ਰੂਪਨਗਰ।
ਧਿਰਾਂ ਦਾ ਨਾਮ
ਸੁਖਦੇਵ ਸਿੰਘ ਉਮਰ 65 ਸਾਲ ਪੁੱਤਰ ਸ਼੍ਰੀ ਬੰਤਾ ਸਿੰਘ ਪੁੱਤਰ ਗੋਬਿੰਦਾ ਵਾਸੀ ਪਿੰਡ ਟੱਪਰੀਆਂ ਘੜੀਸਪੁਰ(ਸੁਰਤਾਪੁਰ ਫਾਰਮ) ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
ਪਟੀਸ਼ਨਰ.......
ਬਨਾਮ
1. ਗੁਰਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਛੋਟਾ ਚੌਂਤਾ ਨੇੜੇ ਵੇਰਕਾ ਮਿਲਕ ਡੇਅਰੀ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
2. ਨਿਰਮਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
3. ਨਿਰਮਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੰਗਾ ਗ੍ਰਾਮ ਪੰਚਾਇਤ ਟੱਪਰੀਆਂ ਘੜੀਸਪੁਰ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
( 1386 )PART I] PUNJAB GOVT. GAZ., AUGUST 6, 2021 (SRVN 15, 1943 SAKA) 1387 4. ਦਲਜੀਤ ਸਿੰਘ ਐਸ.ਡੀ.U. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚਮਕੌਰ ਸਾਹਿਬ ਰਿਟਰਨਿੰਗ ਅਫਸਰ ਗ੍ਰਾਮ ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
5. ਸੁਰਜੀਤ ਸਿੰਘ ਲੈਕਚਰਾਰ ਅੰਗਰੇਜੀ ਗੌ: ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਜਿਲਾ ਰੂਪਨਗਰ ਪ੍ਰਜਾਈਡਿੰਗ ਅਫਸਰ ਗ੍ਰਾਮ ਪੰਚਾਇਤ ਟੱਪਰੀਆਂ ਘੜੀਸਪੁਰ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ।
ਉਤਰਵਾਦੀਆਨ.....
ਚੋਣ ਪਟੀਸ਼ਨ ਅਧੀਨ ਧਾਰਾ 76 ਆਫ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994
ਪਟੀਸ਼ਨ ਵਿਚ ਮੰਗ- ਗੁਰਪਾਲ ਸਿੰਘ ਉ:ਨੰ:1 ਦੀ ਸਰਪੰਚੀ ਦੀ ਚੋਣ ਰੱਦ ਕਰਕੇ ਪਟੀਸ਼ਨਰ ਨੂੰ ਪਿੰਡ ਟੱਪਰੀਆਂ
ਘੜੀਸਪੁਰ ਦਾ ਜੇਤੂ ਸਰਪੰਚ ਘੋਸ਼ਿਤ ਕਰਨ ਅਤੇ ਦੁਬਾਰਾ ਇਲੈਕਸ਼ਨ ਕਰਾਉਣ ਸਬੰਧੀ।
ਹਾਜ਼ਰ 1. ਸ਼੍ਰੀ ਸੁਖਦੇਵ ਸਿੰਘ ਪਟੀਸ਼ਨਰ ਖੁੱਦ ਹਾਜ਼ਰ
2. ਸ਼੍ਰੀ ਗੁਰਪਾਲ ਸਿੰਘ (ਉਤਰਵਾਦੀ ਨੰਬਰ 1)
3. ਸ਼੍ਰੀ ਨਿਰਮਲ ਸਿੰਘ (ਉਤਰਵਾਦੀ ਨੰ:2)
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਇਹ ਚੋਣ ਪਟੀਸ਼ਨ ਸ਼੍ਰੀ ਸੁਖਦੇਵ ਸਿੰਘ ਪੁੱਤਰ ਸ਼੍ਰੀ ਬੰਤਾ ਸਿੰਘ ਨੇ ਆਪਣੇ ਕੌਂਸਲ ਸ਼੍ਰੀ ਰਜਿੰਦਰ ਸਿੰਘ ਰਾਜੂ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨ ਐਕਟ ਦੀ ਧਾਰਾ 76 ਤਹਿਤ ਡਿਪਟੀ ਕਮਿਸ਼ਨਰ ਕਮ-ਚੋਣ-ਟ੍ਰਿਬਿਊਟਲ,ਰੂਪਨਗਰ ਪਾਸ ਦਾਇਰ ਕੀਤੀ ਗਈ ਸੀ। ਜਿਸ ਵਿੱਚ ਪਟੀਸ਼ਨਰ ਨੇ ਸ਼੍ਰੀ ਗੁਰਪਾਲ ਸਿੰਘ ਪੁੱਤਰ ਸ਼੍ਰੀ ਸਵਰਨ ਸਿੰਘ ਦੀ ਸਰਪੰਚ ਵਜੋਂ ਚੋਣ ਨੂੰ ਗੈਰ-ਕਾਨੂੰਨੀ ਅਤੇ ਰੱਦ ਕਰਕੇ, ਪਟੀਸ਼ਨ ਮੰਨਜ਼ੂਰ ਕਰਕੇ ਉਸਨੂੰ ਉਤਰਵਾਦੀ ਨੰ: 1 ਦੀ ਥਾਂ ਤੇ ਗ੍ਰਾਂਮ ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਦਾ ਜੇਤੂ ਸਰਪੰਚ ਘੋਸ਼ਿਤ ਕਰਨ ਲਈ ਬੇਨਤੀ ਕੀਤੀ ਗਈ।ਇਸ ਚੋਣ ਪਟੀਸ਼ਨ ਸਬੰਧੀ ਅਸਲ ਮਿਸਲ ਡਿਪਟੀ ਕਮਿਸ਼ਨਰ-ਕਮ-ਚੋਣ-ਟ੍ਰਿਬਿਊਨਲ,ਰੂਪਨਗਰ ਜੀ ਦੀ ਅਦਾਲਤ ਵਲੋਂ ਪੰਜਾਬ ਸਰਕਾਰ,ਚੋਣਾ ਸ਼ਾਖਾ (ਲੋਕਲ ਬਾਡੀਜ਼ ਚੋਣਾ ਵਿੰਗ) ਦੇ ਮੀਮੋ ਨੰ:14/117/2013-2 ਈਐਲ/ 1516728/1 ਮਿਤੀ 05.07.2019 ਸਮੇਤ ਨੋਟੀਫਿਕੇਸ਼ਨ ਨੰ. S.O.55/P.A.19/ 1994/S.73/2019 ਮਿਤੀ 3.6.2019 ਅਤੇ ਨੋਟੀਫਿਕੇਸ਼ਨ ਨੰ. S.O.56/P.A.19/ 1994/S.73/2019 ਮਿਤੀ 03.06.2019 ਦੀਆਂ ਕਾਪੀਆ ਨਾਲ ਸ਼ਾਮਿਲ ਕਰਕੇ ਭੇਜਦੇ ਹੋਏ ਲਿਖਿਆ ਗਿਆ ਕਿ ਸਰਕਾਰ ਵਲੋਂ ਉਕਤ ਨੋਟੀਫਿਕੇਸ਼ਨਾਂ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟਜ਼ ਨੂੰ ਆਪਣੀ ਆਪਣੀ ਸਬ-ਡਵੀਜ਼ਨ ਦਾ ਪ੍ਰੀਜਾਈਡਿੰਗ ਅਫਸਰ ਨਿਯੁੱਕਤ ਕੀਤਾ ਗਿਆ ਹੈ।ਜਿਸ ਕਾਰਨ ਉਨ੍ਹਾਂ ਵਲੋਂ ਇਹ ਪਟੀਸ਼ਨ ਇਸ ਸਬ ਡਵੀਜ਼ਨ ਨਾਲ ਸਬੰਧਤ ਹੋਣ ਕਾਰਨ ਚੋਣ ਪਟੀਸ਼ਨ (ਅਸਲ ਮਿਸਲ) ਇਸ ਅਦਾਲਤ ਨੂੰ ਅਗਲੀ ਸੁਣਵਾਈ ਲਈ ਟਰਾਂਸਫਰ ਕਰਦੇ ਹੋਏ ਧਿਰਾਂ ਨੂੰ ਮਿਤੀ 13.8.2019 ਲਈ ਪਾਬੰਦ ਕੀਤਾ ਗਿਆ ਸੀ।ਕੇਸ ਦੇ ਮੁੱਦੇ ਪਟੀਸ਼ਨ ਵਿਚ ਦਰਸਾਏ ਗਏ ਹਨ, ਜਿਨ੍ਹਾਂ ਨੂੰ ਦੁਹਰਾUਂ ਤੋਂ ਬਚਣ ਲਈ ਇਸ ਹੁਕਮ ਵਿਚ ਦਰਸਾਇਆ ਨਹੀਂ ਜਾ ਰਿਹਾ ਹੈ।
ਇਸ ਅਦਾਲਤ ਵਿੱਚ ਕੇਸ ਪ੍ਰਾਪਤ ਹੋਣ ਉਪਰੰਤ ਪਟੀਸ਼ਨਰ ਅਤੇ ਉੱਤਰਵਾਦੀ ਨੰ:1 ਤੇ 2 ਖੁੱਦ ਹਾਜ਼ਰ ਅਦਾਲਤ ਆਏ। ਕੇਸ ਦੀ ਸੁਣਵਾਈ ਦੌਰਾਨ ਪਟੀਸ਼ਨਰ ਅਤੇ ਉ਼ਤਰਵਾਦੀ ਧਿਰ ਨੂੰ ਆਪਣੇ-2 ਸਬੂਤ ਜਾਂ ਗਵਾਹ ਆਦਿ ਪੇਸ਼ ਕਰਨ ਦੀ ਹਦਾਇਤ ਕੀਤੀ ਗਈ। ਦੋਵਾਂ ਧਿਰਾਂ ਵਲੋਂ ਆਪਣੇ-2 ਹੱਕ ਵਿਚ ਦਸਤਵੇਜ਼ੀ ਸਬੂਤ ਪੇਸ਼ ਕੀਤੇ ਗਏ ਅਤੇ ਦੋਵੇ ਧਿਰਾਂ ਨੂੰ ਸੁਣਿਆ ਗਿਆ।ਉ:ਨੰ:1 ਗੁਰਪਾਲ ਸਿੰਘ ਦੀ ਰਿਹਾਇਸ਼ ਸਬੰਧੀ ਰਿਪੋਰਟ ਤਹਿਸੀਲਦਾਰ ਸ਼੍ਰੀ ਚਮਕੋਰ ਸਾਹਿਬ ਪਾਸੋ ਪ੍ਰਾਪਤ ਕੀਤੀ ਗਈ।ਕੋਵਿਡ-19 (ਕੋਰੋਨਾ ਵਾਇਰਸ) ਤੋ ਬਾਅਦ ਅਦਾਲਤੀ ਕੰਮ ਕਾਜ ਸ਼ੁਰੂ ਹੋਣ ਉਪਰੰਤ ਧਿਰਾਂ ਨੂੰ ਮੁੜ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ। ਦੋਵੇ ਧਿਰਾਂ ਹਾਜਰ ਅਦਾਲਤ ਆਈਆਂ ਅਤੇ ਦੋਵੇ ਧਿਰਾਂ ਦੇ ਵਕੀਲ ਸਹਿਬਾਨ ਵਲੋ ਆਪਣੇ-2 ਕਲਾਈਟ ਦੇ ਪੱਖ ਵਿਚ ਬਹਿਸ ਕੀਤੀ ਗਈ।
ਕੇਸ ਦੀ ਸੁਣਵਾਈ/ਬਹਿਸ ਦੋਰਾਨ ਪਟੀਸ਼ਨਰ ਸੁਖਦੇਵ ਸਿੰਘ ਦੇ ਕੌਸਲ ਸ਼੍ਰੀ ਰਜਿੰਦਰ ਸਿੰਘ ਰਾਜੂ ਵੱਲੋੋਂ ਬਹਿਸ ਦੌਰਾਨ ਕਿਹਾ ਗਿਆ ਕਿ ਟੱਪਰੀਆਂ ਘੜੀਸਪੁਰ 7 ਪਿੰਡਾਂ ਦੀ ਸਾਂਝੀ ਪੰਚਾਇਤ ਹੈ ਜਦ ਕਿ ਉ:ਨੰ:1 ਗੁਰਪਾਲ ਸਿੰਘ ਦੀ ਰਿਹਾਇਸ਼ ਪਿੰਡ ਛੋਟਾ ਚੌਤਾਂ ਵਿਚ ਹੈ। ਪਿੰਡ ਟੱਪਰੀਆਂ ਘੜੀਸਪੁਰ ਦਾ ਬਲਾਕ ਸ਼੍ਰੀ ਚਮਕੋਰ ਸਾਹਿਬ ਅਤੇ ਪਿੰਡ ਛੋਟਾ ਚੋਤਾ ਦਾ ਬਲਾਕ ਰੂਪਨਗਰ ਹੈ। ਉਤਰਵਾਦੀ ਨੰ:1 ਗੁਰਪਾਲ ਸਿੰਘ ਨੇ ਆਪਣੇ 18 ਰਿਸ਼ਤੇਦਾਰਾਂ ਦੀਆ ਜਾਅਲੀ ਵੋਟਾਂ ਵਾਰਡ ਨੰ:4 ਵਿਚ ਬੀ.ਐਲ.U. ਦੀ ਮਿਲੀ ਭੁਗਤ ਨਾਲ ਬਣਾਈਆਂ ਅਤੇ ਇਹ ਵੋਟਾਂ ਪਵਾ ਕੇ ਜਿੱਤ ਹਾਸਿਲ ਕੀਤੀ ਹੈ। ਜਦੋਂ ਕਿ ਉਤਰਵਾਦੀ ਨੰ:1 ਦੀ ਰਿਹਾਇਸ਼/ਮਕਾਨ ਅਤੇ ਜਮੀਨ ਪਿੰਡ ਟੱਪਰੀਆ ਘੜੀਸਪੁਰ ਵਿਖੇ ਨਹੀਂ ਹੈ।ਉਸ ਦੀ ਰਿਹਾਇਸ਼ ਪਿੰਡ ਛੋਟਾ ਚੌਂਤਾ ਵਿਖੇ ਹੈ।ਇਸ ਸਬੰਧੀ ਤਹਿਸੀਲਦਾਰ, ਸ਼੍ਰੀ ਚਮਕੋਰ ਸਾਹਿਬ ਤੋ ਵੀ ਰਿਪੋਰਟ ਮਿਤੀ:06.01.2020 ਪ੍ਰਾਪਤ ਹੋ ਚੁੱਕੀ ਹੈ। ਇਸ ਸਬੰਧੀ ਉਨ੍ਹਾਂ ਵਲੋ ਨਾਮਜਦਗੀ ਪੇਪਰ ਭਰਨ ਸਮੇ ਦੀ ਇਤਰਾਜ ਕੀਤੇ ਗਏ ਸਨ ਪਰ ਉਨ੍ਹਾ ਦੇ ਇਤਰਾਜ ਸੁਣੇ ਨਹੀ ਗਏ। ਪਟੀਸ਼ਨਰ ਕੌਸਲ1388 PUNJAB GOVT. GAZ., AUGUST 6, 2021 (SRVN 15, 1943 SAKA) PART I] ਅਨੁਸਾਰ ਉੱਤਰਵਾਦੀ ਨੰ.1 ਗੁਰਪਾਲ ਸਿੰਘ ਨੂੰ ਗਲਤ ਤਰੀਕੇ ਨਾਲ ਜੇਤੂ ਘੋਸ਼ਿਤ ਕੀਤਾ ਗਿਆ ਹੈ।ਉਸ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਮਿਆਦ ਦੇ ਅੰਦਰ ਹੈ। ਪਟੀਸ਼ਨਰ ਵੱਲੋਂ ਬੇਨਤੀ ਕੀਤੀ ਗਈ ਕਿ ਪਟੀਸ਼ਨ ਮੰਨਜੂਰ ਕਰਕੇ ਉ:ਨੰ:1 ਦੀ ਚੋਣ ਨੂੰ ਰੱਦ ਕਰਕੇ ਪਟੀਸ਼ਨਰ ਨੂੰ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਜੇਤੂ ਸਰਪੰਚ ਘੋਸ਼ਿਤ ਕੀਤਾ ਜਾਵੇ।
ਉਤਰਵਾਦੀ ਨੰ:1ਗੁਰਪਾਲ ਸਿੰਘ ਦੇ ਕੌਸਲ ਸ਼਼੍ਰੀ ਸਤਵੰਤ ਸਿੰਘ ਸੈਣੀ ਵੱਲੋੋਂ ਬਹਿਸ ਦੌਰਾਨ ਦੱਸਿਆ ਗਿਆ ਕਿ ਉੱਤਰਵਾਦੀ ਨੰ:1 ਦੀ ਰਿਹਾਇਸ਼ ਪਿੰਡ ਟੱਪਰੀਆ ਘੜੀਸਪੁਰ ਵਿਖੇ ਹੈ।ਤਹਿਸੀਲਦਾਰ ਸ਼੍ਰੀ ਚਮਕੋਰ ਸਾਹਿਬ ਦੀ ਰਿਪੋਰਟ ਮਿਤੀ:06.01.2020 ਵਿਚ ਇਹ ਗੱਲ ਕਿਤੇ ਨਹੀ ਲਿਖੀ ਗਈ ਕਿ ਉ:ਨੰ:1 ਗੁਰਪਾਲ ਸਿੰਘ ਪਿੰਡ ਟੱਪਰੀਆਂ ਘੜੀਸਪੁਰ ਵਿਚ ਨਹੀ ਰਹਿੰਦਾ ਹੈ।ਇੱਕ ਵਿਅਕਤੀ ਦੇ ਇੱਕ ਤੋ ਇਲਾਵਾ ਹੋਰ ਵੀ ਘਰ ਹੋ ਸਕਦੇ ਹਨ।ਇਸ ਲਈ ਵਿਅਕਤੀ ਦੀ ਵੋਟ ਉਥੇ ਹੀ ਬਣਨੀ ਹੈ ਜਿੱਥੇ ਵਿਅਕਤੀ ਰਿਹਾਇਸ਼ ਰੱਖਦਾ ਹੈ।ਜੋ ਜਾਅਲੀ ਵੋਟਾ ਦੀ ਗੱਲ ਪਟੀਸ਼ਨਰ ਨੇ ਕੀਤੀ ਹੈ ਉਹ ਬਿਲਕੁਲ ਗਲਤ ਹੈ ਕਿਉਕਿ ਇਹ ਵੋਟਾਂ ਸਾਲ 2017 ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਬਣੀਆਂ ਹੋਈਆਂ ਸਨ ਜੋ ਮਿਸ ਪਿੰ੍ਰਟ ਹੋ ਗਈਆਂ ਸਨ।ਇਹ ਵੋਟਾਂ ਉਨ੍ਹਾ ਵਲੋ ਦਰਖਾਸਤ ਦੇ ਕੇ ਦੁਬਾਰਾ ਬਣਵਾਈਆਂ ਸਨ ਜੋ ਕਿ ਨਵੀਆਂ ਨਹੀ ਹਨ।ਇਹ ਵੋਟਾ ਪਹਿਲਾਂ ਹੀ ਬਣੀਆਂ ਹੋਈਆਂ ਸਨ।ਜੋ ਪਟੀਸ਼ਨਰ ਨਾਮਜਦਗੀ ਪੇਪਰ ਭਰਨ ਸਮੇ ਦੀ ਇਤਰਾਜਾਂ ਦੀ ਗੱਲ ਕਰਦਾ ਹੈ ਉਹਨਾ ਇਤਰਾਜਾਂ ਦੀ ਪਟੀਸ਼ਨਰ ਪਾਸ ਕੋਈ ਰਸੀਵਿੰਗ ਨਹੀ ਹੈ ਇਹ ਇਤਰਾਜ ਪਟੀਸ਼ਨਰ ਵਲੋ ਬਾਅਦ ਵਿਚ ਖੁਦ ਹੀ ਲਿਖ ਲਏ ਹਨ।ਉ:ਨੰ:1 ਦੀਆਂ ਵੋਟਾਂ ਬਹੁਤ ਲੰਬੇ ਸਮੇ ਤੋ ਪਿੰਡ ਟੱਪਰੀਆਂ ਘੜੀਸਪੁਰ ਵਿਚ ਬਣੀਆਂ ਹੋਈਆਂ ਹਨ ਅਤੇ ਇਸਦਾ ਵੋਟਰ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ, ਸਕੂਲ ਸਰਟੀਫਿਕੇਟ ਪਿੰਡ ਟੱਪਰੀਆਂ ਘੜੀਸਪੁਰ ਦੇ ਪਤੇ ਦੇ ਬਣੇ ਹੋਏ ਹਨ। ਉ:ਨੰ:1 ਦਾ ਆਪਣੇ ਨਾਮ ਤੇ ਆਪਣੀ ਰਿਹਾਇਸ਼ ਪਿੰਡ ਟੱਪਰੀਆਂ ਘੜੀਸਪੁਰ ਵਿਖੇ ਬਿਜਲੀ ਦਾ ਮੀਟਰ ਅਤੇ ਪਾਣੀ ਦਾ ਕੁਨੈਂਕਸ਼ਨ ਵੀ ਲੱਗਿਆ ਹੋਇਆ ਹੈ।ਇਸ ਤੋ ਇਲਾਵਾ ਉ:ਨੰ:1 ਦੇ ਬੱਚਿਆਂ ਦੇ ਦਸਤਾਵੇਜ਼ ਸਕੂਲ ਸਰਟੀਫਿਕੇਟਾਂ ਉਤੇ ਵੀ ਪਿੰਡ ਘੜੀਸਪੁਰ ਦਾ ਪਤਾ ਹੈ।ਉ:ਨੰ: 1 ਇਸੀ ਪੰਚਾਇਤ ਦਾ ਪਹਿਲਾਂ ਵੀ ਸਾਲ 1998-2003, 2003-2008 ਅਤੇ 2008-13 ਦੋਰਾਨ 3 ਵਾਰ ਪਿੰਡ ਟੱਪਰੀਆਂ ਘੜੀਸਪੁਰ ਦਾ ਪੰਚ ਰਹਿ ਚੁੱਕਾ ਹੈ।ਸਾਲ 2013 ਵਿਚ ਉ:ਨੰ:1 ਦੀ ਪਤਨੀ ਪਰਮਜੀਤ ਕੋਰ ਨੇ ਪਿੰਡ ਦੀ ਸਰਪੰਚ ਦੀ ਇਲੈਕਸ਼ਨ ਲੜੀ ਸੀ।ਜੋ 18 ਵੋਟਾਂ ਦੀ ਗੱਲ ਪਟੀਸ਼ਨਰ ਨੇ ਕੀਤੀ ਹੈ ਉਹ ਵੋਟਾਂ ਪੂਰੇ ਇਲੈਕਟੋਰਲ ਪ੍ਰਸੈਸ ਨੂੰ ਅਪਨਾਉਣ ਤੋ ਬਾਅਦ ਸਹੀ ਤਰੀਕੇ ਨਾਲ ਬਣੀਆਂ ਹੋਈਆਂ ਹਨ।ਪਟੀਸ਼ਨਰ ਨੇ ਸਾਰੀ ਉਮਰ ਰੂਪਨਗਰ ਵਿਖੇ ਰਹਿਕੇ ਨੌਕਰੀ ਕੀਤੀ ਹੈ ਅਤੇ ਹੁਣ ਵੀ ਪਟੀਸ਼ਨਰ ਰੂਪਨਗਰ ਵਿਖੇ ਹੀ ਰਹਿੰਦਾ ਹੈ।ਉਤਰਵਾਦੀ ਦੇ ਹੱਕ ਵਿਚ ਪਿੰਡ ਚੌਤਾ ਦੇ ਸਰਪੰਚ ਅਤੇ ਪੰਚਾਇਤ/ਮੋਹਤਬਰ ਵਿਅਕਤੀਆਂ ਵਲੋ ਲਿਖਕੇ ਦਿੱਤਾ ਗਿਆ ਹੈ ਕਿ ਉਤਰਵਾਦੀ ਪਿੰਡ ਟੱਪਰੀਆਂ ਘੜੀਸਪੁਰ ਦਾ ਰਹਿਣ ਵਾਲਾ ਹੈ।ਇਸ ਤੋ ਇਲਾਵਾ ਉਤਰਵਾਦੀ ਨੰ:1 ਗੁਰਪਾਲ ਸਿੰਘ ਦਾ ਨੀਲਾ ਕਾਰਡ, ਆਧਾਰ ਕਾਰਡ, ਵੋਟਰ ਕਾਰਡ, ਜਾਤੀ ਸਰਟੀਫਿਕੇਟ, ਸਕੂਲ ਛੱਡਣ ਦਾ ਸਰਟੀਫਿਕੇਟ, ਪਾਣੀ ਦੇ ਕੁਨੈਕਸ਼ਨ ਸਾਰੇ ਦਸਤਾਵੇਜ਼ ਪਿੰਡ ਟੱਪਰੀਆਂ ਘੜੀਸਪੁਰ ਦੇ ਬਣੇ ਹੋਏ ਹਨ। ਅੰਤ ਵਿਚ ਪਟੀਸ਼ਨਰ ਦੇ ਕੌਸਲ ਨੇ ਬੇਨਤੀ ਕੀਤੀ ਕਿ ਪਟੀਸ਼ਨਰ ਵੱਲੋੋਂ ਲਗਾਏ ਗਏ ਦੋਸ਼ ਚੱਲਣ ਯੋਗ ਨਹੀਂ ਹਨ, ਜੋ ਕਿ ਖਾਰਜ ਕੀਤੇ ਜਾਣੇ ਬਣਦੇ ਹਨ।ਪਟੀਸ਼ਨਰ ਵਲੋ ਮੌਜੂਦਾ ਪਟੀਸ਼ਨ ਉਤਰਵਾਦੀਆਂ ਨੂੰ ਸਿਰਫ ਤੰਗ ਪ੍ਰੇਸ਼ਾਨ ਕਰਨ ਲਈ ਦਾਇਰ ਕੀਤੀ ਗਈ ਹੈ ਜੋ ਕਿ ਖਾਰਜ ਹੋਣੀ ਬਣਦੀ ਹੈ।
ਮਿਸਲ ਤੇ ਆਏ ਰਿਕਾਰਡ ਅਤੇ ਦੋਵੇਂ ਧਿਰਾਂ ਨੂੰ ਸੁਨਣ ਉਪਰੰਤ ਪਾਇਆ ਗਿਆ ਕਿ ਉਤਰਵਾਦੀ ਨੰ:1 ਗੁਰਪਾਲ ਸਿੰਘ ਗ੍ਰਾਮ ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਦਾ ਪਹਿਲਾਂ ਵੀ ਸਾਲ 1998-2003, 2003-2008 ਅਤੇ 2008-13 ਦੋਰਾਨ 3 ਵਾਰ ਮੈਬਰ ਪੰਚਾਇਤ ਰਹਿ ਚੁੱਕਾ ਹੈ। ਪਟੀਸ਼ਨਰ, ਉਤਰਵਾਦੀ ਨੰ:1 ਗੁਰਪਾਲ ਸਿੰਘ ਦੀ ਰਿਹਾਇਸ਼ ਪਿੰਡ ਛੋਟਾ ਚੌਤਾ ਵਿਚ ਹੋਣ ਸਬੰਧੀ ਕੋਈ ਠੋੋਸ ਆਧਾਰ ਪੇਸ਼ ਕਰਨ ਵਿੱਚ ਨਾ-ਕਾਮ ਰਿਹਾ ਹੈ ਅਤੇ ਨਾ ਹੀ ਪਟੀਸ਼ਨਰ, ਉਤਰਵਾਦੀ ਨੰ:1 ਦੀ ਰਿਹਾਇਸ਼ ਪਿੰਡ ਛੋਟਾ ਚੋਤਾ ਵਿਚ ਹੋਣ ਸਬੰਧੀ ਕੋਈ ਠੋਸ ਦਸਤਾਵੇਜ਼ੀ ਸਬੂਤ/ਗਵਾਹ ਪੇਸ਼ ਕਰ ਸਕਿਆ ਹੈ। ਇਸ ਤੋ ਇਲਾਵਾ ਉਤਰਵਾਦੀ ਨੰ:1 ਗੁਰਪਾਲ ਸਿੰਘ ਦੇ ਸਾਰੇ ਦਸਤਾਵੇਜ਼ ਪਿੰਡ ਟੱਪਰੀਆਂ ਘੜੀਸਪੁਰ ਦੇ ਬਣੇ ਹੋਏ ਹਨ ਜਿਨ੍ਹਾਂ ਵਿਚ ਉ:ਨੰ:1 ਗੁਰਪਾਲ ਸਿੰਘ ਦਾ ਪਤਾ ਪਿੰਡ ਟੱਪਰੀਆਂ ਘੜੀਸਪੁਰ ਦਾ ਹੈ।ਦਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀ ਧਾਰਾ 28(ਬੀ) ਅਨੁਸਾਰ " Is ordinarily resident in a constituency shall be entitled to be registered in the electoral roll for that constituency " ਤੋੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਵਿਅਕਤੀ ਉਸ ਹਲਕੇ ਵਿਚ Ordinarily ਰਿਹਾਇਸ਼ ਰੱਖਦਾ ਹੈ ਉਹ ਵੋਟਰ ਲਿਸਟ ਵਿਚ ਵੋਟ ਬਣਾਉਣ ਦਾ ਹੱਕਦਾਰ ਹੈ। ਉ:ਨੰ:1 ਗੁਰਪਾਲ ਸਿੰਘ ਵਲੋ ਪੇਸ਼ ਕੀਤੇ ਦਸਤਾਵੇਜਾਂ ਤੋ ਉਸਦੀ ਰਿਹਾਇਸ਼ ਪਿੰਡ ਟੱਪਰੀਆਂ ਘੜੀਸਪੁਰ ਵਿਚ ਹੋਣੀ ਸਾਬਤ ਹੁੰਦੀ ਹੈ।ਪਟੀਸ਼ਨਰ ਦਾ ਜਿਹੜੀਆਂ 18 ਜਾਅਲੀ ਵੋਟਾਂ ਬਾਅਦ ਵਿਚ ਬਣਨ ਸਬੰਧੀ ਜੋ ਦੋਸ਼ ਹੈ ਉਹ ਸਾਬਤ ਨਹੀ ਹੁੰਦਾ ਕਿਉਕਿ ਨਵੀਆਂ ਵੋਟਾਂ ਸਬੰਧਤ ਬੀ.ਐਲ.U./ਸਟਾਫ ਵਲੋ ਪੂਰਾ ਇਲੈਕਟੋਰਲ ਪ੍ਰੋਸੈਸ ਅਪਨਾਉਣ ਤੋ ਬਾਅਦ ਪੜਤਾਲ ਕਰਨ ਉਪਰੰਤ ਹੀ ਬਣਾਈਆਂ ਜਾਂਦੀਆ ਹਨ।ਇਸ ਤੋ ਇਲਾਵਾ ਤਹਿਸੀਲਦਾਰ ਸ਼੍ਰੀ ਚਮਕੋਰ ਸਾਹਿਬ ਵਲੋ ਜੋ ਮਿਤੀ:06.01.2020 ਨੂੰ ਲੇ-ਟੈਸਟ ਰਿਪੋਰਟ ਪ੍ਰਾਪਤ ਹੋਈ ਹੈ, ਉਸ ਅਨੁਸਾਰ ਉ:ਨੰ:1 ਗੁਰਪਾਲ ਸਿੰਘ ਦੀ ਰਿਹਾਇਸ਼ ਪਿੰਡ ਛੋਟਾ ਚੋਤਾਂ ਦੇ ਉਤਰ ਵੱਲ ਬੰਨੇ ਤੇ ਪਿੰਡ ਟੱਪਰੀਆਂ ਘੜੀਸਪੁਰ ਦੇ ਰਕਬੇ/ਆਬਾਦੀ ਦੇ ਨਾਲ ਲੱਗਦੀ ਹੈ ਜੋ ਕਿ ਮੋਕਾ ਅਨੁਸਾਰ ਇਸ ਸਾਰੀ ਆਬਾਦੀ ਨੂੰ ਪਿੰਡ ਟੱਪਰੀਆਂ ਘੜੀਸਪੁਰ ਦੇ ਨਾਮ ਨਾਲ ਜਾਣਿਆ ਜਾਂਦਾPART I] PUNJAB GOVT. GAZ., AUGUST 6, 2021 (SRVN 15, 1943 SAKA) 1389 ਹੈ।ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਪਟੀਸ਼ਨਰ ਦੀ ਮੋਜੂਦਾ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।ਹੁਕਮ ਖੁੱਲੀ ਅਦਾਲਤ ਵਿੱਚ ਸੁਣਾਇਆ ਗਿਆ।ਮਿਸਲ ਬਾਅਦ ਤਰਤੀਬ ਬਾ ਤਕਮੀਲ ਰਿਕਾਰਡ ਰੂਮ ਦਾਖਲ ਹੋਵੇ।
ਮਿਤੀ 23.11.2020
Sd/-
ਸਹੀ/-
JAGPAL SINGH SANDHU ਉਪ ਮੰਡਲ ਮੈਜਿਸਟਰੇਟ-ਕਮ-ਚੋਣ State Election Commissioner
ਟ੍ਰਿਬਿਊਨਲ,ਸ਼੍ਰੀ ਚਮਕੌਰ ਸਾਹਿਬ।
Punjab.